2 ਤਿਮੋਥਿਉਸ 2

2
ਪੁਨਰਵਿਚਾਰ ਲਈ ਬੇਨਤੀ
1ਹੁਣ ਹੇ ਮੇਰੇ ਪੁੱਤਰ, ਮਸੀਹ ਯਿਸ਼ੂ ਦੁਆਰਾ ਮਿਲੀ ਉਸ ਕਿਰਪਾ ਵਿੱਚ ਤਕੜਾ ਹੋ ਜਾ। 2ਅਤੇ ਜਿਹੜੀਆਂ ਗੱਲਾਂ ਤੂੰ ਬਹੁਤ ਸਾਰੇ ਗਵਾਹਾਂ ਦੀ ਹਾਜ਼ਰੀ ਵਿੱਚ ਮੈਥੋਂ ਸੁਣੀਆਂ ਹਨ ਉਹ ਭਰੋਸੇਮੰਦ ਲੋਕਾਂ ਨੂੰ ਸੌਂਪ ਦੇ ਜੋ ਦੂਜਿਆਂ ਨੂੰ ਵੀ ਸਿਖਾਉਣ ਦੇ ਯੋਗ ਹੋਣ। 3ਮਸੀਹ ਯਿਸ਼ੂ ਦੇ ਇੱਕ ਚੰਗੇ ਸਿਪਾਹੀ ਵਾਂਗ ਦੁੱਖ ਵਿੱਚ ਮੇਰੇ ਨਾਲ ਸ਼ਾਮਲ ਹੋ। 4ਕੋਈ ਵੀ ਸਿਪਾਹੀ ਯੁੱਧ ਵਿੱਚ ਆਪਣੇ ਆਪ ਨੂੰ ਸੰਸਾਰ ਦੇ ਮਾਮਲਿਆਂ ਵਿੱਚ ਨਹੀਂ ਫਸਾਉਂਦਾ, ਬਲਕਿ ਆਪਣੇ ਉੱਚ ਅਫ਼ਸਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। 5ਇਸੇ ਤਰ੍ਹਾਂ, ਕੋਈ ਵੀ ਜੋ ਖਿਡਾਰੀ ਵਜੋਂ ਮੁਕਾਬਲਾ ਕਰਦਾ ਹੈ ਜੇ ਉਹ ਨਿਯਮਾਂ ਅਨੁਸਾਰ ਮੁਕਾਬਲਾ ਨਹੀਂ ਕਰਦਾ ਉਸ ਨੂੰ ਜਿੱਤ ਦਾ ਤਾਜ ਪ੍ਰਾਪਤ ਨਹੀਂ ਹੁੰਦਾ।#2:5 1 ਕੁਰਿੰ 9:24-27 6ਕਿਸਾਨ ਜਿਹੜਾ ਮਿਹਨਤ ਕਰਦਾ ਹੈ ਉਸ ਨੂੰ ਫ਼ਸਲ ਵਿੱਚੋਂ ਪਹਿਲਾਂ ਹਿੱਸਾ ਮਿਲਣਾ ਚਾਹੀਦਾ ਹੈ। 7ਜੋ ਕੁਝ ਮੈਂ ਕਹਿ ਰਿਹਾ ਹਾਂ ਉਸ ਬਾਰੇ ਸੋਚ, ਕਿਉਂਕਿ ਪ੍ਰਭੂ ਤੈਨੂੰ ਇਨ੍ਹਾਂ ਸਭ ਗੱਲਾਂ ਦੀ ਸਮਝ ਦੇਵੇਗਾ।
8ਯਿਸ਼ੂ ਮਸੀਹ ਨੂੰ ਯਾਦ ਕਰ ਜੋ ਦਾਵੀਦ ਦੇ ਵੰਸ਼ ਵਿੱਚੋਂ ਹੈ ਅਤੇ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਇਸੇ ਖੁਸ਼ਖ਼ਬਰੀ ਦਾ ਮੈਂ ਪ੍ਰਚਾਰ ਕਰਦਾ ਹਾਂ, 9ਜਿਸ ਦੇ ਲਈ ਮੈਂ ਇੱਕ ਅਪਰਾਧੀ ਦੀ ਤਰ੍ਹਾਂ ਬੰਧਨਾਂ ਤੱਕ ਦਾ ਵੀ ਦੁੱਖ ਭੋਗ ਰਿਹਾ ਹਾਂ। ਪਰ ਪਰਮੇਸ਼ਵਰ ਦਾ ਬਚਨ ਕੈਦ ਨਹੀਂ ਕੀਤਾ ਜਾ ਸਕਦਾ। 10ਇਸ ਲਈ ਮੈਂ ਪਰਮੇਸ਼ਵਰ ਦੇ ਹਰ ਚੁਣੇ ਹੋਏ ਜਨ ਲਈ ਸਹਾਰਦਾ ਹਾਂ, ਤਾਂ ਜੋ ਉਹ ਵੀ ਮੁਕਤੀ ਪ੍ਰਾਪਤ ਕਰ ਸਕਣ ਜੋ ਸਦੀਪਕ ਮਹਿਮਾ ਨਾਲ ਮਸੀਹ ਯਿਸ਼ੂ ਵਿੱਚ ਹੈ।
11ਇਹ ਇੱਕ ਭਰੋਸੇਮੰਦ ਬਚਨ ਹੈ:
ਜੇ ਅਸੀਂ ਉਸ ਦੇ ਨਾਲ ਮਰੇ,
ਤਾਂ ਅਸੀਂ ਉਸ ਦੇ ਨਾਲ ਜੀਵਾਂਗੇ ਵੀ;
12ਜੇ ਅਸੀਂ ਸਹਿਣ ਕਰੀਏ ਤਾਂ
ਅਸੀਂ ਉਸ ਦੇ ਨਾਲ ਰਾਜ ਵੀ ਕਰਾਂਗੇ।
ਜੇ ਅਸੀਂ ਉਸ ਦਾ ਇਨਕਾਰ ਕਰਦੇ ਹਾਂ,
ਤਾਂ ਉਹ ਵੀ ਸਾਡਾ ਇਨਕਾਰ ਕਰੇਗਾ,
13ਭਾਵੇਂ ਅਸੀਂ ਬੇਵਫ਼ਾ ਹੋਈਏ,
ਤਾਂ ਵੀ ਮਸੀਹ ਵਫ਼ਾਦਾਰ ਰਹੇਗਾ,
ਕਿਉਂਕਿ ਉਹ ਆਪਣੇ ਆਪ ਤੋਂ ਇਨਕਾਰ ਨਹੀਂ ਕਰ ਸਕਦਾ।#2:13 1 ਥੱਸ 5:24
ਝੂਠੇ ਸਿੱਖਿਅਕ ਨਾਲ ਨਜਿੱਠਣਾ
14ਪਰਮੇਸ਼ਵਰ ਦੇ ਲੋਕਾਂ ਨੂੰ ਇਨ੍ਹਾਂ ਗੱਲਾਂ ਬਾਰੇ ਯਾਦ ਕਰਵਾਉਂਦਾ ਰਹੀਂ। ਉਹਨਾਂ ਨੂੰ ਪਰਮੇਸ਼ਵਰ ਅੱਗੇ ਸ਼ਬਦਾ ਦੇ ਵਿਰੁੱਧ ਝਗੜਾ ਨਾ ਕਰਨ ਦੀ ਚੇਤਾਵਨੀ ਦੇ। ਇਸ ਤੋਂ ਕੁਝ ਲਾਭ ਨਹੀਂ ਹੁੰਦਾ, ਅਤੇ ਸੁਨਣ ਵਾਲਿਆਂ ਨੂੰ ਬਰਬਾਦ ਕਰ ਦਿੰਦਾ ਹੈ। 15ਆਪਣੇ ਆਪ ਨੂੰ ਪਰਮੇਸ਼ਵਰ ਅੱਗੇ ਪ੍ਰਵਾਨ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ, ਇੱਕ ਅਜਿਹਾ ਕਰਮਚਾਰੀ ਜਿਸ ਨੂੰ ਸ਼ਰਮਿੰਦਾ ਹੋਣ ਦੀ ਜ਼ਰੂਰਤ ਨਹੀਂ ਅਤੇ ਜੋ ਸੱਚ ਦੇ ਬਚਨ ਨੂੰ ਸਹੀ ਤਰ੍ਹਾਂ ਸੰਭਾਲਦਾ ਹੈ। 16ਸੰਸਾਰਿਕ ਗੱਲਾਂ ਤੋਂ ਬਚੋ, ਕਿਉਂਕਿ ਇਹ ਲੋਕਾਂ#2:16 ਇਹ ਲੋਕਾਂ ਝੂਠੇ ਉਪਦੇਸ਼ਕ ਨੂੰ ਜੋ ਇਸ ਵਿੱਚ ਉਲਝਦੇ ਹਨ ਅਗਾਹਾਂ ਹੀ ਅਗਾਹਾਂ ਅਭਗਤੀ ਵਿੱਚ ਲੈ ਜਾਵੇਗੀ। 17ਉਹਨਾਂ ਦੀ ਸਿੱਖਿਆ ਸੜੇ ਹੋਏ ਜ਼ਖਮ ਵਾਂਗ ਫੈਲ ਜਾਵੇਗੀ। ਉਹਨਾਂ ਵਿਚੋਂ ਹਿਮੇਨੇਆਸ ਅਤੇ ਫਿਲੇਤੁਸ ਹਨ, 18ਜਿਹੜੇ ਸੱਚ ਦੇ ਰਾਹ ਖੁੰਝ ਗਏ ਹਨ। ਉਹ ਕਹਿੰਦੇ ਹਨ ਕਿ ਪੁਨਰ-ਉਥਾਨ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਉਹਨਾਂ ਨੇ ਕੁਝ ਲੋਕਾਂ ਦੇ ਵਿਸ਼ਵਾਸ ਨੂੰ ਖਤਮ ਕਰ ਦਿੱਤਾ ਹੈ। 19ਫਿਰ ਵੀ, ਪਰਮੇਸ਼ਵਰ ਦੀ ਰੱਖੀ ਹੋਈ ਪੱਕੀ ਨੀਂਹ ਅੱਟਲ ਰਹਿੰਦੀ ਹੈ ਜਿਹਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਕਿ, “ਪਰਮੇਸ਼ਵਰ ਉਹਨਾਂ ਨੂੰ ਜਾਣਦਾ ਹੈ ਜੋ ਉਸ ਦੇ ਹਨ,” ਅਤੇ, “ਹਰੇਕ ਜਿਹੜਾ ਪਰਮੇਸ਼ਵਰ ਦੇ ਨਾਮ ਨੂੰ ਮੰਨਦਾ ਹੈ, ਬੁਰਾਈ ਤੋਂ ਦੂਰ ਹੋਣਾ ਚਾਹੀਦਾ ਹੈ।”
20ਇੱਕ ਵੱਡੇ ਘਰ ਵਿੱਚ ਸੋਨੇ ਚਾਂਦੀ ਦੇ ਹੀ ਬਰਤਨ ਨਹੀਂ ਸਗੋਂ ਲੱਕੜ ਅਤੇ ਮਿੱਟੀ ਦੇ ਵੀ ਕੁਝ ਬਰਤਨ ਹੁੰਦੇ ਹਨ ਅਤੇ ਕੁਝ ਖਾਸ ਮਕਸਦ ਲਈ ਬਣਾਏ ਜਾਂਦੇ ਹਨ ਅਤੇ ਕੁਝ ਆਮ ਵਰਤੋਂ ਲਈ। 21ਜਿਹੜੇ ਲੋਕ ਆਪਣੇ ਆਪ ਨੂੰ ਇਨ੍ਹਾਂ ਤੋਂ ਸ਼ੁੱਧ ਕਰਦੇ ਹਨ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤੇ ਹੋਏ ਮਾਲਕ ਦੇ ਵਰਤਣ ਯੋਗ ਅਤੇ ਹਰੇਕ ਚੰਗੇ ਕੰਮ ਕਰਨ ਲਈ ਤਿਆਰ ਹੋਣਗੇ।
22ਜਵਾਨੀ ਦੀਆਂ ਭੈੜੀਆਂ ਇੱਛਾਵਾਂ ਤੋਂ ਭੱਜ ਅਤੇ ਉਹਨਾਂ ਨਾਲ ਰਲ ਕੇ, ਧਰਮ, ਵਿਸ਼ਵਾਸ, ਪਿਆਰ ਅਤੇ ਸ਼ਾਂਤੀ ਦਾ ਪਿੱਛਾ ਕਰ ਜੋ ਪ੍ਰਭੂ ਨੂੰ ਸੱਚੇ ਦਿਲੋਂ ਪੁਕਾਰਦੇ ਹਨ। 23ਪਰ ਮੂਰਖਾਂ ਅਤੇ ਬੇਵਕੂਫ਼ੀ ਭਰੀਆਂ ਬਹਿਸਾਂ ਤੋਂ ਮੂੰਹ ਮੋੜ ਕਿਉਂਕਿ ਤੂੰ ਜਾਣਦਾ ਹੈ ਕਿ ਉਹਨਾਂ ਤੋਂ ਝਗੜੇ ਪੈਦਾ ਹੁੰਦੇ ਹਨ। 24ਅਤੇ ਪ੍ਰਭੂ ਦਾ ਦਾਸ ਝਗੜਾਲੂ ਨਾ ਹੋਵੇ ਸਗੋਂ ਸਭਨਾਂ ਨਾਲ ਦਿਆਲੂ, ਸਿੱਖਿਆ ਦੇਣ ਯੋਗ ਅਤੇ ਸਬਰ ਕਰਨ ਵਾਲਾ ਹੋਵੇ। 25ਜਿਹੜੇ ਵਿਰੋਧ ਕਰਦੇ ਹਨ ਉਹਨਾਂ ਨੂੰ ਨਰਮਾਈ ਨਾਲ ਤਾੜਨਾ ਦੇਈ, ਇਸ ਉਮੀਦ ਵਿੱਚ ਕਿ ਪਰਮੇਸ਼ਵਰ ਉਹਨਾਂ ਨੂੰ ਤੋਬਾ ਵੱਲ ਮੋੜੇ ਤਾਂ ਜੋ ਉਹ ਸੱਚਾਈ ਦਾ ਗਿਆਨ ਪ੍ਰਾਪਤ ਕਰਨ, 26ਉਹ ਹੋਸ਼ ਵਿੱਚ ਆਉਣਗੇ ਅਤੇ ਦੁਸ਼ਟ ਦੇ ਜਾਲ ਤੋਂ ਬਚ ਜਾਣਗੇ, ਜਿਸ ਨੇ ਉਹਨਾਂ ਨੂੰ ਆਪਣੀ ਇੱਛਾ ਪੂਰੀ ਕਰਨ ਲਈ ਗ਼ੁਲਾਮ ਬਣਾਇਆ ਹੈ।

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió