2 ਥੱਸਲੁਨੀਕੀਆਂ 3

3
ਪ੍ਰਾਰਥਨਾ ਲਈ ਬੇਨਤੀ
1ਹੇ ਭਰਾਵੋ ਅਤੇ ਭੈਣੋ, ਦੂਸਰੇ ਮਾਮਲਿਆਂ ਬਾਰੇ, ਸਾਡੇ ਲਈ ਪ੍ਰਾਰਥਨਾ ਕਰੋ ਕਿ ਪ੍ਰਭੂ ਦਾ ਸੰਦੇਸ਼ ਤੇਜ਼ੀ ਨਾਲ ਫੈਲ ਜਾਵੇ ਅਤੇ ਮਹਿਮਾ ਪਾਵੇ, ਜਿਵੇਂ ਕਿ ਇਹ ਤੁਹਾਡੇ ਵਿੱਚ ਹੋਇਆ ਸੀ। 2ਅਤੇ ਪ੍ਰਾਰਥਨਾ ਕਰੋ ਕਿ ਅਸੀਂ ਦੁਸ਼ਟ ਅਤੇ ਬੁਰੇ ਲੋਕਾਂ ਤੋਂ ਬਚੇ ਰਹੀਏ, ਕਿਉਂਕਿ ਹਰ ਕਿਸੇ ਕੋਲ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਨਹੀਂ ਹੁੰਦਾ। 3ਪਰ ਪ੍ਰਭੂ ਵਫ਼ਾਦਾਰ ਹੈ, ਅਤੇ ਉਹ ਤੁਹਾਨੂੰ ਤਾਕਤ ਦੇਵੇਗਾ ਅਤੇ ਤੁਹਾਨੂੰ ਸ਼ੈਤਾਨ ਤੋਂ ਬਚਾਵੇਗਾ। 4ਸਾਨੂੰ ਪ੍ਰਭੂ ਵਿੱਚ ਵਿਸ਼ਵਾਸ ਹੈ ਕਿ ਤੁਸੀਂ ਉਹੀ ਗੱਲਾਂ ਕਰ ਰਹੇ ਹੋ ਅਤੇ ਜੋ ਅਸੀਂ ਤੁਹਾਨੂੰ ਹੁਕਮ ਦਿੱਤਾ ਅਤੇ ਉਹ ਗੱਲਾਂ ਨੂੰ ਤੁਸੀਂ ਲਗਾਤਾਰ ਕਰਦੇ ਰਹੋਗੇ। 5ਪ੍ਰਭੂ ਤੁਹਾਡੇ ਦਿਲਾਂ ਨੂੰ ਪਰਮੇਸ਼ਵਰ ਦੇ ਪਿਆਰ ਅਤੇ ਮਸੀਹ ਦੇ ਸਬਰ ਵੱਲ ਅਗਵਾਈ ਕਰੇ।
ਆਲਸ ਦੇ ਵਿਰੁੱਧ ਚੇਤਾਵਨੀ
6ਹੇ ਭਰਾਵੋ ਅਤੇ ਭੈਣੋ, ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ, ਅਸੀਂ ਤੁਹਾਨੂੰ ਹੁਕਮ ਦਿੰਦੇ ਹਾਂ ਕਿ ਹਰ ਇੱਕ ਵਿਸ਼ਵਾਸੀ ਤੋਂ ਦੂਰ ਰਹੋ ਜੋ ਆਲਸੀ ਅਤੇ ਵਿਘਨ ਪਾਉਣ ਵਾਲਾ ਹੈ ਅਤੇ ਸਾਡੇ ਦੁਆਰਾ ਪ੍ਰਾਪਤ ਕੀਤੀ ਸਿੱਖਿਆ ਦੇ ਅਨੁਸਾਰ ਨਹੀਂ ਚੱਲਦਾ। 7ਤੁਸੀਂ ਖੁਦ ਆਪ ਜਾਣਦੇ ਹੋ ਕਿ ਤੁਹਾਨੂੰ ਸਾਡੀ ਉਦਾਹਰਣ ਦੀ ਪਾਲਣਾ ਕਿਵੇਂ ਕਰਨੀ ਚਾਹੀਦੀ ਹੈ। ਜਦੋਂ ਅਸੀਂ ਤੁਹਾਡੇ ਨਾਲ ਸੀ ਤਾਂ ਅਸੀਂ ਆਲਸੀ ਨਹੀਂ ਸੀ, 8ਨਾ ਹੀ ਅਸੀਂ ਕਿਸੇ ਦਾ ਭੋਜਨ ਉਸਦੀ ਕੀਮਤ ਦਿੱਤੇ ਬਿਨਾਂ ਖਾਧਾ। ਇਸ ਦੇ ਉਲਟ, ਅਸੀਂ ਦਿਨ-ਰਾਤ ਮਿਹਨਤ ਅਤੇ ਮਜ਼ਦੂਰੀ ਕਰਦੇ ਰਹੇ ਤਾਂ ਜੋ ਅਸੀਂ ਤੁਹਾਡੇ ਵਿੱਚੋਂ ਕਿਸੇ ਉੱਤੇ ਬੋਝ ਨਾ ਬਣ ਸਕੀਏ। 9ਅਸੀਂ ਇਹ ਇਸ ਲਈ ਕੀਤਾ, ਕਿਉਂਕਿ ਇਹ ਨਹੀਂ ਕਿ ਸਾਡੇ ਕੋਲ ਸਹਾਇਤਾ ਲੈਣ ਦਾ ਅਧਿਕਾਰ ਨਹੀਂ ਸੀ, ਪਰ ਆਪਣੇ ਆਪ ਨੂੰ ਤੁਹਾਡੇ ਲਈ ਇੱਕ ਉਦਾਹਰਣ ਵਜੋਂ ਪੇਸ਼ ਕੀਤਾ ਕਿ ਤੁਸੀਂ ਉਸ ਦਾ ਅਨੁਕਰਣ ਕਰੋ। 10ਜਦੋਂ ਅਸੀਂ ਤੁਹਾਡੇ ਨਾਲ ਸੀ, ਉਦੋਂ ਵੀ ਅਸੀਂ ਤੁਹਾਨੂੰ ਇਹ ਨਿਯਮ ਦਿੱਤਾ ਸੀ: “ਜਿਹੜਾ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਉਹ ਫਿਰ ਭੋਜਨ ਵੀ ਨਾ ਖਾਵੇ।”
11ਅਸੀਂ ਸੁਣਦੇ ਹਾਂ, ਤੁਹਾਡੇ ਵਿੱਚ ਕਿੰਨੇ ਲੋਕ ਆਲਸੀ ਜੀਵਨ ਜੀਉਂਦੇ ਹਨ; ਅਤੇ ਕੁਝ ਕੰਮ ਨਹੀਂ ਕਰਦੇ, ਪਰ ਦੂਜਿਆਂ ਦੇ ਕੰਮ ਵਿੱਚ ਵੀ ਵਿਘਨ ਪਾਉਂਦੇ ਹਨ। 12ਅਜਿਹੇ ਲੋਕਾਂ ਨੂੰ ਅਸੀਂ ਪ੍ਰਭੂ ਯਿਸ਼ੂ ਮਸੀਹ ਵਿੱਚ ਆਦੇਸ਼ ਦਿੰਦੇ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਉਹ ਆਪਣਾ ਕੰਮ ਕਰਕੇ ਰੋਟੀ ਖਾਇਆ ਕਰਨ। 13ਹੇ ਭਰਾਵੋ ਅਤੇ ਭੈਣੋ, ਤੁਸੀਂ ਭਲਿਆਈ ਕਰਦਿਆਂ ਨਾ ਥੱਕੋ।
14ਇਸ ਚਿੱਠੀ ਵਿੱਚ ਸਾਡੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਕਿਸੇ ਵੀ ਵਿਅਕਤੀ ਦਾ ਵਿਸ਼ੇਸ਼ ਧਿਆਨ ਰੱਖੋ। ਉਨ੍ਹਾਂ ਨਾਲ ਸੰਗਤ ਨਾ ਕਰੋ, ਤਾਂ ਜੋ ਉਹ ਸ਼ਰਮ ਮਹਿਸੂਸ ਕਰ ਸਕੇ। 15ਫਿਰ ਵੀ ਉਨ੍ਹਾਂ ਨੂੰ ਦੁਸ਼ਮਣ ਨਾ ਸਮਝੋ, ਪਰ ਉਨ੍ਹਾਂ ਨੂੰ ਚੇਤਾਵਨੀ ਦਿਓ ਜਿਵੇਂ ਤੁਸੀਂ ਇੱਕ ਸਾਥੀ-ਵਿਸ਼ਵਾਸੀ ਹੋ।
ਆਖਰੀ ਸ਼ੁਭਕਾਮਨਾਵਾਂ
16ਹੁਣ ਸ਼ਾਂਤੀ ਦਾ ਪ੍ਰਭੂ ਆਪ ਤੁਹਾਨੂੰ ਹਰ ਸਮੇਂ ਅਤੇ ਹਰ ਤਰੀਕੇ ਨਾਲ ਸ਼ਾਂਤੀ ਦੇਵੇ। ਪ੍ਰਭੂ ਤੁਹਾਡੇ ਸਾਰਿਆਂ ਦੇ ਨਾਲ ਹੋਵੇ।
17ਮੈਂ, ਪੌਲੁਸ, ਇਹ ਸ਼ੁਭਕਾਮਨਾਵਾਂ ਆਪਣੇ ਹੱਥੀਂ ਲਿਖ ਰਿਹਾ ਹਾਂ, ਜੋ ਕਿ ਮੇਰੇ ਸਾਰੇ ਪੱਤਰਾਂ ਵਿੱਚ ਇਹ ਵੱਖਰਾ ਚਿੰਨ੍ਹ ਹੈ। ਇਸੇ ਤਰ੍ਹਾਂ ਹੀ ਮੈਂ ਲਿਖਦਾ ਹਾਂ।
18ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió