2 ਥੱਸਲੁਨੀਕੀਆਂ 1

1
1ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵੱਲੋਂ,
ਥੱਸਲੁਨੀਕੀਆਂ ਸ਼ਹਿਰ ਦੀ ਕਲੀਸਿਆ ਨੂੰ ਪੱਤਰ ਲਿਖਿਆ ਗਿਆ ਜਿਹੜੀ ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਵਿੱਚ ਹੈ:#1:1 ਇਹ ਪੱਤਰ ਪੌਲੁਸ ਦੁਆਰਾ ਲਿਖਿਆ ਗਿਆ ਹੈ। ਸਿਲਵਾਨੁਸ ਅਤੇ ਤਿਮੋਥਿਉਸ ਨੇ ਸਿਰਫ ਸ਼ੁਭਕਾਮਨਾਵਾਂ ਵਿੱਚ ਉਸ ਦਾ ਸਾਥ ਦਿੱਤਾ ਹੈ
2ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
ਧੰਨਵਾਦ ਅਤੇ ਪ੍ਰਾਰਥਨਾ
3ਹੇ ਭਰਾਵੋ ਅਤੇ ਭੈਣੋਂ, ਸਾਨੂੰ ਲਗਾਤਾਰ ਤੁਹਾਡੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਨਾ ਚਾਹੀਦਾ ਹੈ, ਕਿਉਂਕਿ ਤੁਹਾਡਾ ਵਿਸ਼ਵਾਸ ਵੱਧਦਾ ਜਾ ਰਿਹਾ ਹੈ, ਅਤੇ ਤੁਹਾਡੇ ਸਾਰਿਆਂ ਦਾ ਇੱਕ-ਦੂਜੇ ਨਾਲ ਪਿਆਰ ਵੀ ਵਧਦਾ ਜਾ ਰਿਹਾ ਹੈ। 4ਐਥੋਂ ਤੱਕ ਜੋ ਤੁਹਾਡੇ ਉਸ ਧੀਰਜ ਅਤੇ ਵਿਸ਼ਵਾਸ ਦੇ ਕਾਰਨ ਜੋ ਤੁਸੀਂ ਜ਼ੁਲਮ ਅਤੇ ਬਿਪਤਾ ਦੇ ਝੱਲਣ ਵਿੱਚ ਰੱਖਦੇ ਹੋ ਅਸੀਂ ਪਰਮੇਸ਼ਵਰ ਦੀਆਂ ਸਾਰੀਆਂ ਕਲੀਸਿਆਵਾਂ ਵਿੱਚ ਤੁਹਾਡੇ ਉੱਤੇ ਮਾਣ ਕਰਦੇ ਹਾਂ।
5ਇਹ ਸਭ ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ਵਰ ਦਾ ਨਿਆਂ ਸਹੀ ਹੈ, ਅਤੇ ਨਤੀਜੇ ਵਜੋਂ ਤੁਸੀਂ ਪਰਮੇਸ਼ਵਰ ਦੇ ਰਾਜ ਦੇ ਯੋਗ ਗਿਣੇ ਜਾਵੋਂਗੇ, ਜਿਸ ਦੇ ਲਈ ਤੁਸੀਂ ਦੁੱਖ ਝੱਲ ਰਹੇ ਹੋ। 6ਕਿਉਂ ਜੋ ਪਰਮੇਸ਼ਵਰ ਦੇ ਵੱਲੋਂ ਇਹ ਨਿਆਂ ਦੀ ਗੱਲ ਹੈ ਕਿ ਜਿਹੜੇ ਤੁਹਾਨੂੰ ਦੁੱਖ ਦਿੰਦੇ ਹਨ, ਉਹ ਉਹਨਾਂ ਨੂੰ ਦੁੱਖ ਦੇਵੇ। 7ਅਤੇ ਤੁਹਾਨੂੰ ਜੋ ਦੁੱਖ ਪਾਉਂਦੇ ਹੋ, ਸਾਡੇ ਨਾਲ ਸੁੱਖ ਦੇਵੇ। ਉਸ ਸਮੇਂ ਜਦੋਂ ਪ੍ਰਭੂ ਯਿਸ਼ੂ ਆਪਣੇ ਸ਼ਕਤੀਸ਼ਾਲੀ ਦੂਤਾਂ ਨਾਲ ਬਲਦੀ ਅੱਗ ਵਿੱਚ ਸਵਰਗ ਤੋਂ ਪ੍ਰਗਟ ਹੋਵੇਗਾ।#1:7 ਯੋਹ 1:14-15; ਪ੍ਰਕਾ 14:13 8ਉਹ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜੋ ਪਰਮੇਸ਼ਵਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯਿਸ਼ੂ ਦੀ ਖੁਸ਼ਖ਼ਬਰੀ ਦੀ ਪਾਲਣਾ ਨਹੀਂ ਕਰਦੇ।#1:8 ਜ਼ਬੂ 79:6; ਯਸ਼ਾ 66:15; ਯਿਰ 10:25 9ਉਨ੍ਹਾਂ ਨੂੰ ਸਦੀਵੀ ਤਬਾਹੀ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਪ੍ਰਭੂ ਦੀ ਮੌਜੂਦਗੀ ਅਤੇ ਉਸ ਦੀ ਸ਼ਕਤੀ ਦੀ ਮਹਿਮਾ ਤੋਂ ਬਾਹਰ ਕਰ ਦਿੱਤਾ ਜਾਵੇਗਾ।#1:9 ਪ੍ਰਕਾ 21:8; ਮੱਤੀ 25:41-46; ਯਸ਼ਾ 2:19-21 10ਇਹ ਉਹ ਦਿਨ ਹੋਵੇਗਾ ਜਦੋਂ ਉਹ ਆਪਣੇ ਪਵਿੱਤਰ ਲੋਕਾਂ ਵਿੱਚ ਵਾਪਸ ਆ ਕੇ ਮਹਿਮਾ ਪ੍ਰਾਪਤ ਕਰੇਗਾ, ਅਤੇ ਵਿਸ਼ਵਾਸ ਕਰਨ ਵਾਲੇ ਸਾਰੇ ਲੋਕਾਂ ਲਈ ਹੈਰਾਨੀ ਦਾ ਕਾਰਨ ਬਣ ਜਾਵੇਗਾ; ਕਿਉਂਕਿ ਤੁਸੀਂ ਸਾਡੀ ਗਵਾਹੀ ਤੇ ਵਿਸ਼ਵਾਸ ਕੀਤਾ।#1:10 1 ਥੱਸ 2:13; 1 ਕੁਰਿੰ 1:6; ਜ਼ਬੂ 89:7; ਯਸ਼ਾ 49:3
11ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਨਿਰੰਤਰ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ, ਕਿ ਸਾਡਾ ਪਰਮੇਸ਼ਵਰ ਤੁਹਾਨੂੰ ਉਸ ਦੇ ਬੁਲਾਉਣ ਦੇ ਯੋਗ ਬਣਾਵੇ, ਅਤੇ ਇਹ ਕਿ ਉਸ ਦੀ ਸ਼ਕਤੀ ਦੁਆਰਾ ਉਹ ਤੁਹਾਡੀ ਭਲਾਈ ਦੀ ਹਰ ਇੱਛਾ ਅਤੇ ਵਿਸ਼ਵਾਸ ਦੁਆਰਾ ਪ੍ਰੇਰਿਤ ਤੁਹਾਡੇ ਹਰ ਕਾਰਜ ਨੂੰ ਸਫਲ ਬਣਾ ਸਕਦਾ ਹੈ। 12ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਤਾਂ ਜੋ ਸਾਡੇ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਦੇ ਅਨੁਸਾਰ ਤੁਹਾਡੇ ਵਿੱਚ, ਸਾਡੇ ਪ੍ਰਭੂ ਯਿਸ਼ੂ ਦਾ ਨਾਮ ਮਹਿਮਾ ਪਾਵੇ ਅਤੇ ਉਸ ਵਿੱਚ ਤੁਸੀਂ ਵੀ ਹੋ।#1:12 ਯਸ਼ਾ 24:15; 66:5; 1 ਪਤ 1:7-8

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió