ਕੂਚ 38
38
ਹੋਮ ਵੇਦੀ ਨੂੰ ਬਣਾਉਣਾ
ਕੂਚ 27:1-8
1ਉਸ ਨੇ ਹੋਮ ਦੀ ਜਗਵੇਦੀ ਸ਼ਿੱਟੀਮ ਦੀ ਲੱਕੜੀ ਦੀ ਬਣਾਈ। ਉਸ ਦੀ ਲੰਬਾਈ ਪੰਜ ਹੱਥ ਉਸ ਦੀ ਚੌੜਾਈ ਪੰਜ ਹੱਥ ਅਤੇ ਉਹ ਚੌਰਸ ਸੀ ਅਤੇ ਉਸ ਦੀ ਉਚਾਈ ਤਿੰਨ ਹੱਥ ਸੀ। 2ਉਸ ਨੇ ਉਸ ਦੇ ਸਿੰਗ ਉਸੇ ਤੋਂ ਉਸ ਦੇ ਚੌਹਾਂ ਖੂੰਜਿਆਂ ਉੱਤੇ ਬਣਾਏ ਅਤੇ ਉਸ ਨੂੰ ਪਿੱਤਲ ਨਾਲ ਮੜ੍ਹਿਆ। 3ਜਗਵੇਦੀ ਦਾ ਸਾਰਾ ਸਮਾਨ ਉਸ ਨੇ ਬਣਾਇਆ ਅਰਥਾਤ ਤਸਲੇ, ਕੜਛੇ, ਬਾਟੇ, ਤ੍ਰਿਸੂਲੀਆਂ ਅਤੇ ਅੰਗੀਠੀਆਂ ਬਣਾਈਆਂ। ਉਸ ਦੇ ਸਾਰੇ ਭਾਂਡੇ ਪਿੱਤਲ ਦੇ ਸਨ। 4ਉਸ ਨੇ ਜਗਵੇਦੀ ਲਈ ਪਿੱਤਲ ਦੀ ਇੱਕ ਜਾਲੀਦਾਰ ਝੰਜਰੀ ਬਣਾਈ। 5ਉਹ ਉਸ ਦੇ ਥੜੇ ਦੇ ਹੇਠ ਅਤੇ ਉਸ ਦੇ ਵਿਚਕਾਰ ਸੀ ਅਤੇ ਉਸ ਨੇ ਚੌਹਾਂ ਖੂੰਜਿਆਂ ਲਈ ਚਾਰ ਕੜੇ ਪਿੱਤਲ ਦੀ ਝੰਜਰੀ ਲਈ ਬਣਾਏ ਜਿਹੜੇ ਚੋਬਾਂ ਦੇ ਥਾਵਾਂ ਲਈ ਸਨ। 6ਉਸ ਨੇ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੂੰ ਪਿੱਤਲ ਨਾਲ ਮੜ੍ਹਿਆ। 7ਉਸ ਨੇ ਉਹ ਦੀਆਂ ਚੋਬਾਂ ਨੂੰ ਜਗਵੇਦੀ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਇਆ ਜਿਨ੍ਹਾਂ ਨਾਲ ਉਹ ਚੁੱਕੀ ਜਾਵੇ। ਉਸ ਨੇ ਉਹ ਨੂੰ ਫੱਟੀਆਂ ਨਾਲ ਖੋਖਲਾ ਬਣਾਇਆ।
ਪਿੱਤਲ ਦੀ ਹੌਦੀ ਨੂੰ ਬਣਾਉਣਾ
ਕੂਚ 30:18
8ਉਸ ਨੇ ਪਿੱਤਲ ਦਾ ਇੱਕ ਹੌਦ ਅਤੇ ਉਹ ਦੀ ਪਿੱਤਲ ਦੀ ਇੱਕ ਚੌਂਕੀ ਬਣਾਈ ਅਤੇ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦੀਆਂ ਸੇਵਾਦਾਰਨੀਆਂ ਦਿਆਂ ਦਰਪਣਾਂ ਤੋਂ ਬਣਾਏ।
ਡੇਰੇ ਦਾ ਵਿਹੜਾ ਬਣਾਉਣਾ
ਕੂਚ 27:9-19
9ਉਸ ਨੇ ਵਿਹੜਾ ਬਣਾਇਆ ਅਤੇ ਦੱਖਣ ਦੇ ਪਾਸੇ ਵੱਲ ਵਿਹੜੇ ਲਈ ਮਹੀਨ ਉਣੀ ਹੋਈ ਕਤਾਨ ਦੀਆਂ ਸੌ ਹੱਥ ਲੰਮੀਆਂ ਕਨਾਤਾਂ ਬਣਾਈਆਂ 10ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਸਨ। 11ਅਤੇ ਉੱਤਰ ਦੇ ਪਾਸੇ ਵੱਲ ਸੌ ਹੱਥ। ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਸਨ ਅਤੇ ਉਨ੍ਹਾਂ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ। 12ਅਤੇ ਲਹਿੰਦੇ ਪਾਸੇ ਵੱਲ ਕਨਾਤਾਂ ਪੰਜਾਹ ਹੱਥ ਸਨ। ਉਨ੍ਹਾਂ ਦੀਆਂ ਥੰਮ੍ਹੀਆਂ ਦਸ ਉਨ੍ਹਾਂ ਦੀਆਂ ਚੀਥੀਆਂ ਦਸ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ। 13ਅਤੇ ਸਾਹਮਣੇ ਚੜ੍ਹਦੇ ਪਾਸੇ ਵੱਲ ਪੰਜਾਹ ਹੱਥ 14ਦਰਵਾਜ਼ੇ ਦੇ ਇੱਕ ਪਾਸੇ ਦੀਆਂ ਕਨਾਤਾਂ ਪੰਦਰਾਂ ਹੱਥ ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਸਨ 15ਅਤੇ ਇਸ ਤਰ੍ਹਾਂ ਦੂਜੇ ਪਾਸੇ ਲਈ ਸੀ ਅਰਥਾਤ ਵਿਹੜੇ ਦੇ ਫਾਟਕ ਦੇ ਦੋਵੇਂ ਪਾਸੇ ਪੰਦਰਾਂ-ਪੰਦਰਾਂ ਹੱਥ ਦੀਆਂ ਕਨਾਤਾਂ ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਸਨ। 16ਵਿਹੜੇ ਦੇ ਚੌਹਾਂ ਪਾਸਿਆਂ ਦੀਆਂ ਕਨਾਤਾਂ ਉਣੀ ਹੋਈ ਕਤਾਨ ਦੀਆਂ ਸਨ 17ਅਤੇ ਥੰਮ੍ਹੀਆਂ ਦੀਆਂ ਚੀਥੀਆਂ ਪਿੱਤਲ ਦੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ ਅਤੇ ਉਨ੍ਹਾਂ ਦੇ ਸਿਰਿਆਂ ਦਾ ਮੜ੍ਹ ਚਾਂਦੀ ਦਾ ਸੀ ਅਤੇ ਵਿਹੜੇ ਦੀਆਂ ਸਾਰੀਆਂ ਥੰਮ੍ਹੀਆਂ ਚਾਂਦੀ ਨਾਲ ਮੜ੍ਹੀਆਂ ਹੋਈਆਂ ਸਨ। 18ਵਿਹੜੇ ਦੇ ਫਾਟਕ ਲਈ ਇੱਕ ਓਟ ਨੀਲੇ ਬੈਂਗਣੀ ਅਤੇ ਕਿਰਮਚੀ ਮਹੀਨ ਉਣੇ ਹੋਏ ਕਤਾਨ ਦੀ ਸੀ ਅਤੇ ਉਹ ਕਸੀਦੇਕਾਰ ਦਾ ਕੰਮ ਸੀ। ਉਹ ਦੀ ਲੰਬਾਈ ਵੀਹ ਹੱਥ ਅਤੇ ਉਹ ਦੀ ਉਚਾਈ ਚੌੜਾਈ ਜਿੰਨੀ ਪੰਜ ਹੱਥ ਵਿਹੜੇ ਦੀਆਂ ਕਨਾਤਾਂ ਵਾਂਗੂੰ ਸੀ। 19ਉਨ੍ਹਾਂ ਦੀਆਂ ਥੰਮ੍ਹੀਆਂ ਚਾਰ ਅਤੇ ਉਨ੍ਹਾਂ ਦੀਆਂ ਚੀਥੀਆਂ ਚਾਰ ਪਿੱਤਲ ਦੀਆਂ ਸਨ। ਉਨ੍ਹਾਂ ਦੇ ਕੁੰਡੇ ਚਾਂਦੀ ਦੇ ਅਤੇ ਉਨ੍ਹਾਂ ਦੇ ਸਿਰਿਆਂ ਦਾ ਮੜ੍ਹ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਸਨ। 20ਡੇਰੇ ਅਤੇ ਵਿਹੜੇ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕੀਲੀਆਂ ਪਿੱਤਲ ਦੀਆਂ ਸਨ।
ਡੇਰੇ ਦੀਆਂ ਵਸਤੂਆਂ ਦਾ ਵੇਰਵਾ
21ਇਹ ਡੇਰੇ ਦਾ ਲੇਖਾ ਹੈ ਅਰਥਾਤ ਸਾਖੀ ਦੇ ਡੇਰੇ ਦਾ ਜਿਵੇਂ ਉਹ ਮੂਸਾ ਦੇ ਹੁਕਮ ਅਨੁਸਾਰ ਲੇਵੀਆਂ ਦੀ ਉਪਾਸਨਾ ਦੇ ਕੰਮ ਲਈ ਹਾਰੂਨ ਜਾਜਕ ਦੇ ਪੁੱਤਰ ਈਥਾਮਾਰ ਦੇ ਰਾਹੀਂ ਗਿਣਿਆ ਗਿਆ। 22ਸੋ ਹੂਰ ਦੇ ਪੋਤੇ ਅਤੇ ਊਰੀ ਦੇ ਪੁੱਤਰ ਬਸਲਏਲ ਨੇ ਜਿਹੜਾ ਯਹੂਦਾਹ ਦੇ ਗੋਤ ਦਾ ਸੀ ਜੋ ਕੁਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਬਣਾਇਆ। 23ਉਹ ਦੇ ਨਾਲ ਆਹਾਲੀਆਬ ਅਹੀਸਾਮਾਕ ਦਾ ਪੁੱਤਰ ਸੀ ਜਿਹੜਾ ਦਾਨ ਦੇ ਗੋਤ ਦਾ ਸੀ। ਉਹ ਨਿਪੁੰਨ ਕਾਰੀਗਰ ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਕਤਾਨ ਦਾ ਕਸੀਦੇਕਾਰ ਸੀ। 24ਸਾਰਾ ਸੋਨਾ ਜਿਹੜਾ ਪਵਿੱਤਰ ਸਥਾਨ ਦੇ ਕੰਮ ਦੇ ਵਰਤਣ ਵਿੱਚ ਆਇਆ ਅਰਥਾਤ ਭੇਟ ਦਾ ਸੋਨਾ ਉੱਨਤੀ ਕਿੱਕਾਰ#38:24 ਤਕਰੀਬਨ 1000 ਕਿਲੋਗ੍ਰਾਮ ਅਤੇ ਸੱਤ ਸੌ ਤੀਹ#38:24 9 ਕਿਲੋਗ੍ਰਾਮ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਹੋਇਆ 25ਅਤੇ ਮੰਡਲੀ ਦੇ ਲੋਕਾਂ ਦੀ ਚਾਂਦੀ ਜਿਨ੍ਹਾਂ ਦਾ ਲੇਖਾ ਹੋਇਆ ਇੱਕ ਸੌ ਕਿੱਕਾਰ#38:25 3500 ਕਿਲੋਗ੍ਰਾਮ ਅਤੇ ਇੱਕ ਹਜ਼ਾਰ ਸੱਤ ਸੌ ਪੰਝੱਤਰ#38:25 30 ਕਿਲੋਗ੍ਰਾਮ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਸੀ 26ਅਰਥਾਤ ਜੀਆਂ ਪ੍ਰਤੀ ਅੱਧਾ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਉਨ੍ਹਾਂ ਸਾਰਿਆਂ ਤੋਂ ਜਿਹੜੇ ਗਿਣਿਆ ਹੋਇਆਂ ਵਿੱਚ ਰਲਦੇ ਸਨ ਲਿਆ ਜਿਹੜੇ ਵੀਹ ਸਾਲਾਂ ਦੇ ਅਤੇ ਉੱਤੇ ਦੇ ਸਨ ਉਹ ਛੇ ਲੱਖ ਤਿੰਨ ਹਜ਼ਾਰ ਪੰਜ ਸੌ ਪੰਜਾਹ ਸਨ। 27ਅਤੇ ਚਾਂਦੀ ਦੇ ਸੌ ਕਿੱਕਾਰ#38:27 ਤਕਰੀਬਨ 3500 ਕਿਲੋਗ੍ਰਾਮ ਪਵਿੱਤਰ ਸਥਾਨ ਦੀਆਂ ਚੀਥੀਆਂ ਅਤੇ ਪਰਦੇ ਦੀਆਂ ਚੀਥੀਆਂ ਲਈ ਵਰਤੇ ਗਏ ਅਰਥਾਤ ਸੌ ਚੀਥੀਆਂ ਸੌ ਕਿੱਕਾਰ#38:27 35 ਕਿਲੋਗ੍ਰਾਮ ਇੱਕ ਚੀਥੀ ਇੱਕ ਕਿੱਕਾਰ। 28ਅਤੇ ਇੱਕ ਹਜ਼ਾਰ ਸੱਤ ਸੌ ਪੰਝੱਤਰ ਸ਼ਕਲ#38:28 30 ਕਿਲੋਗ੍ਰਾਮ ਤੋਂ ਉਸ ਨੇ ਥੰਮ੍ਹੀਆਂ ਦੇ ਕੁੰਡੇ ਬਣਾਏ ਅਤੇ ਉਨ੍ਹਾਂ ਦੇ ਸਿਰਿਆਂ ਨੂੰ ਮੜ੍ਹਿਆ ਅਤੇ ਉਨ੍ਹਾਂ ਦੇ ਕੜੇ ਬਣਾਏ। 29ਭੇਟ ਦਾ ਪਿੱਤਲ ਸੱਤਰ ਕਿੱਕਾਰ ਅਤੇ ਦੋ ਹਜ਼ਾਰ ਚਾਰ ਸੌ ਸ਼ਕਲ#38:29 2425 ਕਿਲੋਗ੍ਰਾਮ ਸੀ। 30ਉਸ ਤੋਂ ਉਹ ਨੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦੀਆਂ ਚੀਥੀਆਂ ਅਤੇ ਪਿੱਤਲ ਦੀ ਜਗਵੇਦੀ ਅਤੇ ਉਸ ਦੀ ਪਿੱਤਲ ਦੀ ਝੰਜਰੀ ਅਤੇ ਜਗਵੇਦੀ ਦੇ ਸਾਰੇ ਭਾਂਡੇ ਬਣਾਏ ਨਾਲੇ ਵਿਹੜੇ ਦੇ ਚੌਹਾਂ ਪਾਸਿਆਂ ਦੀਆਂ ਚੀਥੀਆਂ ਅਤੇ ਵਿਹੜੇ ਦੇ ਫਾਟਕ ਦੀਆਂ ਚੀਥੀਆਂ ਅਤੇ ਡੇਰੇ ਦੀਆਂ ਸਾਰੀਆਂ ਕੀਲੀਆਂ ਅਤੇ ਵਿਹੜੇ ਦੇ ਚੌਹਾਂ ਪਾਸਿਆਂ ਦੀਆਂ ਕੀਲੀਆਂ। 31ਇਸ ਦੀ ਵਰਤੋਂ ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਅਤੇ ਪ੍ਰਵੇਸ਼-ਦੁਆਰ ਦੇ ਪਰਦਿਆਂ ਦੀਆਂ ਚੀਥੀਆਂ ਬਣਾਉਣ ਲਈ ਵੀ ਕੀਤੀ ਗਈ ਸੀ। ਅਤੇ ਪਿੱਤਲ ਦੀ ਵਰਤੋਂ ਪਵਿੱਤਰ ਤੰਬੂ ਲਈ ਅਤੇ ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਲਈ ਕੀਲੀਆਂ ਬਣਾਉਣ ਵਾਸਤੇ ਕੀਤੀ ਗਈ ਸੀ।
S'ha seleccionat:
ਕੂਚ 38: IRVPun
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.