1
1 ਤਿਮੋਥਿਉਸ 6:12
ਪੰਜਾਬੀ ਮੌਜੂਦਾ ਤਰਜਮਾ
PCB
ਵਿਸ਼ਵਾਸ ਦੀ ਚੰਗੀ ਲੜਾਈ ਲੜੋ। ਸਦੀਪਕ ਜੀਵਨ ਨੂੰ ਫੜ੍ਹੀ ਰੱਖੋ ਜਿਸ ਲਈ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਸੀ ਜਦੋਂ ਤੂੰ ਬਹੁਤ ਸਾਰੇ ਗਵਾਹਾਂ ਦੀ ਹਾਜ਼ਰੀ ਵਿੱਚ ਆਪਣਾ ਪੱਕਾ ਇਕਰਾਰ ਕੀਤਾ ਸੀ।
Compara
Explorar 1 ਤਿਮੋਥਿਉਸ 6:12
2
1 ਤਿਮੋਥਿਉਸ 6:10
ਕਿਉਂਕਿ ਪੈਸੇ ਦਾ ਪਿਆਰ ਸਾਰੀ ਬੁਰਾਈਆਂ ਦੀ ਜੜ੍ਹ ਹੈ। ਕੁਝ ਲੋਕ, ਪੈਸੇ ਦੀ ਚਾਹ ਕਾਰਨ, ਵਿਸ਼ਵਾਸ ਤੋਂ ਭਟਕ ਗਏ ਅਤੇ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਨਾਲ ਵਿੰਨ੍ਹਿਆ ਹੈ।
Explorar 1 ਤਿਮੋਥਿਉਸ 6:10
3
1 ਤਿਮੋਥਿਉਸ 6:6
ਪਰ ਸਬਰ ਨਾਲ ਭਗਤੀ ਕਰਨਾ ਬਹੁਤ ਵੱਡਾ ਲਾਭ ਹੈ।
Explorar 1 ਤਿਮੋਥਿਉਸ 6:6
4
1 ਤਿਮੋਥਿਉਸ 6:7
ਕਿਉਂਕਿ ਅਸੀਂ ਸੰਸਾਰ ਵਿੱਚ ਕੁਝ ਨਹੀਂ ਲਿਆਂਦਾ, ਅਤੇ ਨਾ ਹੀ ਕੁਝ ਵੀ ਲੈ ਕੇ ਜਾ ਸਕਦੇ ਹਾਂ।
Explorar 1 ਤਿਮੋਥਿਉਸ 6:7
5
1 ਤਿਮੋਥਿਉਸ 6:17
ਜਿਹੜੇ ਲੋਕ ਇਸ ਸੰਸਾਰ ਵਿੱਚ ਅਮੀਰ ਹਨ ਉਹਨਾਂ ਨੂੰ ਹੁਕਮ ਦੇ ਕਿ ਉਹ ਹੰਕਾਰੀ ਨਾ ਬਨਣ ਅਤੇ ਆਪਣੀ ਆਸ ਅਨਿਸ਼ਚਿਤ ਦੌਲਤ ਉੱਤੇ ਨਾ ਲਗਾਉਣ, ਪਰ ਆਪਣੀ ਆਸ ਪਰਮੇਸ਼ਵਰ ਤੇ ਲਗਾਉਣ ਜੋ ਸਾਡੇ ਭੋਗ ਲਈ ਸਾਨੂੰ ਸਭ ਕੁਝ ਦਿੰਦਾ ਹੈ।
Explorar 1 ਤਿਮੋਥਿਉਸ 6:17
6
1 ਤਿਮੋਥਿਉਸ 6:9
ਉਹ ਜੋ ਅਮੀਰ ਹੋਣਾ ਚਾਹੁੰਦੇ ਹਨ ਪਰਤਾਵੇ ਅਤੇ ਇੱਕ ਜਾਲ ਵਿੱਚ ਫਸ ਜਾਂਦੇ ਹਨ ਅਤੇ ਬਹੁਤ ਸਾਰੀਆਂ ਮੂਰਖਤਾ ਅਤੇ ਨੁਕਸਾਨ ਕਰਨ ਵਾਲੀਆਂ ਇੱਛਾਵਾਂ ਵਿੱਚ ਫਸ ਜਾਂਦੇ ਹਨ ਜੋ ਲੋਕਾਂ ਨੂੰ ਬਰਬਾਦ ਅਤੇ ਤਬਾਹੀ ਵਿੱਚ ਡੋਬ ਦਿੰਦੀਆਂ ਹਨ।
Explorar 1 ਤਿਮੋਥਿਉਸ 6:9
7
1 ਤਿਮੋਥਿਉਸ 6:18-19
ਉਹਨਾਂ ਨੂੰ ਚੰਗੇ ਕੰਮ ਕਰਨ, ਚੰਗੇ ਕੰਮਾਂ ਵਿੱਚ ਅਮੀਰ ਹੋਣ, ਅਤੇ ਖੁੱਲ੍ਹੇ ਦਿਲ ਵਾਲੇ ਅਤੇ ਦਾਨ ਦੇਣ ਲਈ ਤਿਆਰ ਰਹਿਣ ਦਾ ਆਦੇਸ਼ ਦਿਓ। ਇਸ ਤਰੀਕੇ ਨਾਲ ਉਹ ਆਉਣ ਵਾਲੇ ਸਮੇਂ ਦੀ ਇੱਕ ਪੱਕੀ ਨੀਂਹ ਦੇ ਤੌਰ ਤੇ ਆਪਣੇ ਲਈ ਖਜ਼ਾਨਾ ਰੱਖ ਲੈਣਗੇ, ਤਾਂ ਜੋ ਉਹ ਉਸ ਜੀਵਨ ਨੂੰ ਫੜ ਸਕਣ ਜਿਹੜਾ ਸੱਚ-ਮੁੱਚ ਜੀਵਨ ਹੈ।
Explorar 1 ਤਿਮੋਥਿਉਸ 6:18-19