ਮਲਾਕੀ 4

4
ਨਿਆਂ ਅਤੇ ਨੇਮ
1“ਯਕੀਨਨ ਉਹ ਦਿਨ ਆ ਰਿਹਾ ਹੈ; ਭੱਠੀ ਵਾਂਗ ਸਾੜਨ ਵਾਲਾ। ਸਾਰੇ ਆਕੜਬਾਜ਼ ਅਤੇ ਸਾਰੇ ਦੁਸ਼ਟ ਸੜ੍ਹ ਜਾਣਗੇ। ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ,” ਸਰਬਸ਼ਕਤੀਮਾਨ ਦਾ ਯਾਹਵੇਹ ਆਖਦਾ ਹੈ, “ਉਨ੍ਹਾਂ ਵਿੱਚ ਨਾ ਤਾਂ ਕੋਈ ਜੜ੍ਹ ਅਤੇ ਨਾ ਹੀ ਕੋਈ ਟਾਹਣੀ ਬਚੇਗੀ। 2ਪਰ ਤੁਹਾਡੇ ਲਈ ਜੋ ਮੇਰੇ ਨਾਮ ਦਾ ਸਤਿਕਾਰ ਕਰਦੇ ਹੋ, ਧਾਰਮਿਕਤਾ ਦਾ ਸੂਰਜ ਆਪਣੀਆਂ ਕਿਰਨਾਂ ਵਿੱਚ ਤੰਦਰੁਸਤੀ ਦੇ ਨਾਲ ਚੜ੍ਹੇਗਾ। ਅਤੇ ਤੁਸੀਂ ਬਾਹਰ ਜਾਵੋਂਗੇ ਅਤੇ ਚੰਗੀ ਤਰ੍ਹਾਂ ਪਲੇ ਹੋਏ ਵੱਛਿਆਂ ਵਾਂਗ ਕੁੱਦੋਗੇ। 3ਤੁਸੀਂ ਦੁਸ਼ਟਾਂ ਨੂੰ ਮਿੱਧੋਗੇ, ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠ ਦੀ ਸੁਆਹ ਹੋਣਗੇ ਉਸ ਦਿਨ ਜਦ ਮੈਂ ਇਹ ਕੰਮ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।
4“ਮੇਰੇ ਦਾਸ ਮੋਸ਼ੇਹ ਦੀ ਬਿਵਸਥਾ ਨੂੰ ਚੇਤੇ ਰੱਖੋ, ਉਹ ਫ਼ਰਮਾਨ ਅਤੇ ਕਾਨੂੰਨ ਜੋ ਮੈਂ ਉਸਨੂੰ ਹੋਰੇਬ ਵਿੱਚ ਸਾਰੇ ਇਸਰਾਏਲ ਲਈ ਦਿੱਤੇ ਸਨ।
5“ਵੇਖੋ, ਮੈਂ ਏਲੀਯਾਹ ਨਬੀ ਨੂੰ ਤੁਹਾਡੇ ਲਈ ਭੇਜਾਂਗਾ ਇਸ ਤੋਂ ਪਹਿਲਾਂ ਕਿ ਯਾਹਵੇਹ ਦਾ ਵੱਡਾ ਅਤੇ ਭਿਆਨਕ ਦਿਨ ਆਵੇ। 6ਉਹ ਮਾਪਿਆਂ ਦੇ ਮਨਾਂ ਨੂੰ ਉਹਨਾਂ ਦੇ ਬੱਚਿਆਂ ਵੱਲ ਅਤੇ ਬੱਚਿਆਂ ਦੇ ਮਨਾਂ ਨੂੰ ਉਹਨਾਂ ਦੇ ਮਾਪਿਆਂ ਵੱਲ ਮੋੜ ਦੇਵੇਗਾ। ਨਹੀਂ ਤਾਂ ਮੈਂ ਆ ਕੇ ਧਰਤੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ।”

Currently Selected:

ਮਲਾਕੀ 4: PCB

ማድመቅ

ያጋሩ

ኮፒ

None

ያደመቋቸው ምንባቦች በሁሉም መሣሪያዎችዎ ላይ እንዲቀመጡ ይፈልጋሉ? ይመዝገቡ ወይም ይግቡ