ਮਰਕੁਸ 1
1
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਪ੍ਰਚਾਰ
1ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਦੀ ਖੁਸ਼ਖ਼ਬਰੀ ਦਾ ਅਰੰਭ।
2ਜਿਵੇਂ ਯਸਾਯਾਹ ਨਬੀ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ:
ਵੇਖ, ਮੈਂ ਤੇਰੇ ਅੱਗੇ # 1:2 ਕੁਝ ਹਸਤਲੇਖਾਂ ਵਿੱਚ “ਤੇਰੇ ਅੱਗੇ” ਦੇ ਸਥਾਨ 'ਤੇ “ਤੇਰੇ ਮੂੰਹ ਦੇ ਸਾਹਮਣੇ” ਲਿਖਿਆ ਹੈ। ਆਪਣੇ ਦੂਤ ਨੂੰ ਭੇਜਦਾ ਹਾਂ,
ਜੋ ਤੇਰੇ ਰਾਹ ਨੂੰ ਤਿਆਰ ਕਰੇਗਾ। #
ਮਲਾਕੀ 3:1
3 ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਅਵਾਜ਼,
“ਪ੍ਰਭੂ ਦਾ ਰਾਹ ਤਿਆਰ ਕਰੋ,
ਉਸ ਦੇ ਰਸਤਿਆਂ ਨੂੰ ਸਿੱਧੇ ਕਰੋ।”#ਯਸਾਯਾਹ 40:3
4ਯੂਹੰਨਾ ਆਇਆ ਜਿਹੜਾ ਉਜਾੜ ਵਿੱਚ ਬਪਤਿਸਮਾ ਦਿੰਦਾ ਅਤੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਦਾ ਸੀ। 5ਸਾਰਾ ਯਹੂਦਿਯਾ ਦੇਸ ਅਤੇ ਸਾਰੇ ਯਰੂਸ਼ਲਮ ਵਾਸੀ ਨਿੱਕਲ ਕੇ ਉਸ ਕੋਲ ਆਉਣ ਲੱਗੇ ਅਤੇ ਆਪਣੇ ਪਾਪਾਂ ਨੂੰ ਮੰਨਦੇ ਹੋਏ ਯਰਦਨ ਨਦੀ ਵਿੱਚ ਉਸ ਕੋਲੋਂ ਬਪਤਿਸਮਾ ਲੈਣ ਲੱਗੇ। 6ਯੂਹੰਨਾ ਊਠ ਦੇ ਵਾਲਾਂ ਦਾ ਪਹਿਰਾਵਾ ਪਹਿਨਦਾ ਤੇ ਆਪਣੇ ਲੱਕ ਦੁਆਲੇ ਚਮੜੇ ਦਾ ਕਮਰਬੰਦ ਬੰਨ੍ਹਦਾ ਸੀ ਅਤੇ ਉਹ ਟਿੱਡੀਆਂ ਤੇ ਜੰਗਲੀ ਸ਼ਹਿਦ ਖਾਂਦਾ ਸੀ।
7ਉਹ ਇਹ ਕਹਿੰਦੇ ਹੋਏ ਪ੍ਰਚਾਰ ਕਰਦਾ ਸੀ, “ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਉਹ ਮੇਰੇ ਤੋਂ ਵੱਧ ਸਾਮਰਥੀ ਹੈ; ਜਿਸ ਦੇ ਅੱਗੇ ਝੁਕ ਕੇ ਮੈਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ। 8ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਹੈ, ਪਰ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।”
ਯਿਸੂ ਦਾ ਬਪਤਿਸਮਾ
9ਉਨ੍ਹਾਂ ਦਿਨਾਂ ਵਿੱਚ ਇਸ ਤਰ੍ਹਾਂ ਹੋਇਆ ਕਿ ਯਿਸੂ ਨੇ ਗਲੀਲ ਦੇ ਨਾਸਰਤ ਤੋਂ ਆ ਕੇ ਯਰਦਨ ਨਦੀ ਵਿੱਚ ਯੂਹੰਨਾ ਤੋਂ ਬਪਤਿਸਮਾ ਲਿਆ 10ਅਤੇ ਪਾਣੀ ਵਿੱਚੋਂ ਉਤਾਂਹ ਆਉਂਦਿਆਂ ਹੀ ਉਸ ਨੇ ਅਕਾਸ਼ ਨੂੰ ਖੁੱਲ੍ਹਦੇ ਅਤੇ ਆਤਮਾ ਨੂੰ ਕਬੂਤਰ ਵਾਂਗ ਆਪਣੇ ਉੱਤੇ ਉੱਤਰਦੇ ਵੇਖਿਆ। 11ਤਦ ਅਕਾਸ਼ ਤੋਂ ਇੱਕ ਅਵਾਜ਼ ਆਈ, “ਤੂੰ ਮੇਰਾ ਪਿਆਰਾ ਪੁੱਤਰ ਹੈਂ, ਮੈਂ ਤੇਰੇ ਤੋਂ ਬਹੁਤ ਪ੍ਰਸੰਨ ਹਾਂ।”
ਯਿਸੂ ਦਾ ਪਰਤਾਇਆ ਜਾਣਾ
12ਫਿਰ ਆਤਮਾ ਯਿਸੂ ਨੂੰ ਤੁਰੰਤ ਉਜਾੜ ਵਿੱਚ ਲੈ ਗਿਆ 13ਅਤੇ ਉਹ ਚਾਲ੍ਹੀਆਂ ਦਿਨਾਂ ਤੱਕ ਉਜਾੜ ਵਿੱਚ ਸ਼ੈਤਾਨ ਦੁਆਰਾ ਪਰਤਾਇਆ ਜਾਂਦਾ ਰਿਹਾ ਅਤੇ ਜੰਗਲੀ ਜੀਵਾਂ ਦੇ ਨਾਲ ਰਿਹਾ ਤੇ ਸਵਰਗਦੂਤ ਉਸ ਦੀ ਟਹਿਲ ਸੇਵਾ ਕਰਦੇ ਸਨ।
ਯਿਸੂ ਦੁਆਰਾ ਪ੍ਰਚਾਰ ਦਾ ਅਰੰਭ
14ਯੂਹੰਨਾ ਨੂੰ ਕੈਦ ਕਰ ਲਏ ਜਾਣ ਤੋਂ ਬਾਅਦ ਯਿਸੂ ਪਰਮੇਸ਼ਰ ਦੇ ਰਾਜ#1:14 ਕੁਝ ਹਸਤਲੇਖਾਂ ਵਿੱਚ “ਦੇ ਰਾਜ” ਨਹੀਂ ਹੈ। ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ ਹੋਇਆ ਗਲੀਲ ਵਿੱਚ ਆਇਆ 15ਅਤੇ ਕਿਹਾ,“ਸਮਾਂ ਪੂਰਾ ਹੋਇਆ ਅਤੇ ਪਰਮੇਸ਼ਰ ਦਾ ਰਾਜ ਨੇੜੇ ਆ ਗਿਆ ਹੈ; ਤੋਬਾ ਕਰੋ ਅਤੇ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਕਰੋ।”
ਮਛੇਰਿਆਂ ਦਾ ਚੇਲੇ ਹੋਣ ਲਈ ਬੁਲਾਇਆ ਜਾਣਾ
16ਜਦੋਂ ਉਹ ਗਲੀਲ ਦੀ ਝੀਲ ਦੇ ਕਿਨਾਰੇ ਜਾ ਰਿਹਾ ਸੀ ਤਾਂ ਉਸ ਨੇ ਸ਼ਮਊਨ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਝੀਲ ਵਿੱਚ ਜਾਲ਼ ਪਾਉਂਦੇ ਵੇਖਿਆ ਕਿਉਂਕਿ ਉਹ ਮਛੇਰੇ ਸਨ। 17ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੇਰੇ ਪਿੱਛੇ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਮਛੇਰੇ ਬਣਾਵਾਂਗਾ।” 18ਉਹ ਉਸੇ ਵੇਲੇ ਜਾਲ਼ ਛੱਡ ਕੇ ਉਸ ਦੇ ਪਿੱਛੇ ਚੱਲ ਪਏ। 19ਫਿਰ ਥੋੜ੍ਹਾ ਅੱਗੇ ਜਾ ਕੇ ਉਸ ਨੇ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਕਿਸ਼ਤੀ ਵਿੱਚ ਜਾਲ਼ਾਂ ਨੂੰ ਸੁਧਾਰਦੇ ਵੇਖਿਆ। 20ਉਸ ਨੇ ਤੁਰੰਤ ਉਨ੍ਹਾਂ ਨੂੰ ਬੁਲਾਇਆ ਅਤੇ ਉਹ ਆਪਣੇ ਪਿਤਾ ਜ਼ਬਦੀ ਨੂੰ ਮਜ਼ਦੂਰਾਂ ਸਮੇਤ ਕਿਸ਼ਤੀ ਵਿੱਚ ਛੱਡ ਕੇ ਉਸ ਦੇ ਪਿੱਛੇ ਚੱਲ ਪਏ।
ਭ੍ਰਿਸ਼ਟ ਆਤਮਾਵਾਂ ਉੱਤੇ ਅਧਿਕਾਰ
21ਫਿਰ ਉਹ ਕਫ਼ਰਨਾਹੂਮ ਵਿੱਚ ਆਏ ਅਤੇ ਸਬਤ ਦੇ ਦਿਨ ਉਹ ਤੁਰੰਤ ਸਭਾ-ਘਰ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ। 22ਲੋਕ ਉਸ ਦੇ ਉਪਦੇਸ਼ ਤੋਂ ਹੈਰਾਨ ਰਹਿ ਗਏ ਕਿਉਂਕਿ ਉਹ ਉਨ੍ਹਾਂ ਨੂੰ ਸ਼ਾਸਤਰੀਆਂ ਵਾਂਗ ਨਹੀਂ ਸਗੋਂ ਇਖ਼ਤਿਆਰ ਵਾਲੇ ਵਾਂਗ ਉਪਦੇਸ਼ ਦਿੰਦਾ ਸੀ।
23ਉਸ ਸਮੇਂ ਉਨ੍ਹਾਂ ਦੇ ਸਭਾ-ਘਰ ਵਿੱਚ ਭ੍ਰਿਸ਼ਟ ਆਤਮਾ ਨਾਲ ਜਕੜਿਆ ਹੋਇਆ ਇੱਕ ਮਨੁੱਖ ਸੀ, ਉਹ ਇਹ ਕਹਿ ਕੇ ਚੀਕ ਉੱਠਿਆ, 24“ਹੇ ਯਿਸੂ ਨਾਸਰੀ#1:24 ਅਰਥਾਤ ਨਾਸਰਤ ਦਾ ਨਿਵਾਸੀ, ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਾਨੂੰ ਨਾਸ ਕਰਨ ਆਇਆ ਹੈਂ? ਮੈਂ ਤੈਨੂੰ ਜਾਣਦਾ ਹਾਂ ਤੂੰ ਕੌਣ ਹੈਂ—ਪਰਮੇਸ਼ਰ ਦਾ ਪਵਿੱਤਰ ਜਨ।” 25ਪਰ ਯਿਸੂ ਨੇ ਉਸ ਨੂੰ ਝਿੜਕਦੇ ਹੋਏ ਕਿਹਾ,“ਚੁੱਪ ਹੋ ਜਾ ਅਤੇ ਇਸ ਵਿੱਚੋਂ ਨਿੱਕਲ ਜਾ!” 26ਤਦ ਉਹ ਭ੍ਰਿਸ਼ਟ ਆਤਮਾ ਉਸ ਮਨੁੱਖ ਨੂੰ ਮਰੋੜਦੀ ਅਤੇ ਉੱਚੀ ਅਵਾਜ਼ ਨਾਲ ਚੀਕਾਂ ਮਾਰਦੀ ਹੋਈ ਉਸ ਵਿੱਚੋਂ ਨਿੱਕਲ ਗਈ। 27ਉਹ ਸਾਰੇ ਹੈਰਾਨ ਰਹਿ ਗਏ ਅਤੇ ਆਪਸ ਵਿੱਚ ਵਿਚਾਰ ਕਰਦੇ ਹੋਏ ਕਹਿਣ ਲੱਗੇ, “ਇਹ ਕੀ ਹੈ? ਅਧਿਕਾਰ ਨਾਲ ਇੱਕ ਨਵੀਂ ਸਿੱਖਿਆ! ਉਹ ਭ੍ਰਿਸ਼ਟ ਆਤਮਾਵਾਂ ਨੂੰ ਹੁਕਮ ਦਿੰਦਾ ਹੈ ਅਤੇ ਉਹ ਉਸ ਦੀ ਮੰਨਦੀਆਂ ਹਨ।” 28ਇਸ ਤਰ੍ਹਾਂ ਉਸ ਦਾ ਜਸ ਤੇਜੀ ਨਾਲ ਗਲੀਲ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਹਰ ਥਾਂ ਫੈਲ ਗਿਆ।
ਪਤਰਸ ਦੀ ਸੱਸ ਅਤੇ ਹੋਰ ਬਿਮਾਰਾਂ ਦਾ ਚੰਗਾ ਹੋਣਾ
29ਫਿਰ ਤੁਰੰਤ ਸਭਾ-ਘਰ ਵਿੱਚੋਂ ਨਿੱਕਲ ਕੇ ਉਹ ਯਾਕੂਬ ਅਤੇ ਯੂਹੰਨਾ ਸਮੇਤ ਸ਼ਮਊਨ ਅਤੇ ਅੰਦ੍ਰਿਯਾਸ ਦੇ ਘਰ ਆਏ। 30ਸ਼ਮਊਨ ਦੀ ਸੱਸ ਬੁਖਾਰ ਨਾਲ ਪਈ ਹੋਈ ਸੀ ਅਤੇ ਉਨ੍ਹਾਂ ਨੇ ਉਸੇ ਵੇਲੇ ਯਿਸੂ ਨੂੰ ਉਸ ਦੇ ਬਾਰੇ ਦੱਸਿਆ। 31ਤਦ ਉਸ ਨੇ ਕੋਲ ਆ ਕੇ ਉਸ ਨੂੰ ਹੱਥ ਫੜ ਕੇ ਉਠਾਇਆ ਤਾਂ ਉਸ ਦਾ ਬੁਖਾਰ ਉੱਤਰ ਗਿਆ ਤੇ ਉਹ ਉਨ੍ਹਾਂ ਦੀ ਟਹਿਲ ਸੇਵਾ ਕਰਨ ਲੱਗੀ।
32ਸ਼ਾਮ ਦੇ ਸਮੇਂ ਜਦੋਂ ਸੂਰਜ ਛੁਪ ਗਿਆ ਤਾਂ ਲੋਕ ਸਭ ਰੋਗੀਆਂ ਨੂੰ ਅਤੇ ਉਨ੍ਹਾਂ ਨੂੰ ਜਿਨ੍ਹਾਂ ਵਿੱਚ ਦੁਸ਼ਟ ਆਤਮਾਵਾਂ ਸਨ, ਉਸ ਕੋਲ ਲਿਆਉਣ ਲੱਗੇ 33ਅਤੇ ਸਾਰਾ ਨਗਰ ਦਰਵਾਜ਼ੇ 'ਤੇ ਇਕੱਠਾ ਹੋ ਗਿਆ। 34ਤਦ ਉਸ ਨੇ ਬਹੁਤਿਆਂ ਨੂੰ ਜਿਹੜੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਪੀੜਿਤ ਸਨ, ਚੰਗਾ ਕੀਤਾ ਅਤੇ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਨੂੰ ਕੱਢ ਦਿੱਤਾ ਅਤੇ ਉਨ੍ਹਾਂ ਨੂੰ ਬੋਲਣ ਨਾ ਦਿੱਤਾ ਕਿਉਂਕਿ ਉਹ ਉਸ ਨੂੰ ਪਛਾਣਦੀਆਂ ਸਨ।
ਗਲੀਲ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ
35ਫਿਰ ਬਹੁਤ ਤੜਕੇ ਜਦੋਂ ਹਨੇਰਾ ਹੀ ਸੀ, ਉਹ ਉੱਠ ਕੇ ਬਾਹਰ ਨਿੱਕਲਿਆ ਅਤੇ ਇੱਕ ਇਕਾਂਤ ਥਾਂ 'ਤੇ ਚਲਾ ਗਿਆ ਅਤੇ ਉੱਥੇ ਪ੍ਰਾਰਥਨਾ ਕਰਨ ਲੱਗਾ। 36ਤਦ ਸ਼ਮਊਨ ਅਤੇ ਉਸ ਦੇ ਸਾਥੀ ਉਸ ਨੂੰ ਲੱਭਣ ਗਏ। 37ਜਦੋਂ ਉਹ ਮਿਲ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ, “ਸਾਰੇ ਤੈਨੂੰ ਲੱਭ ਰਹੇ ਹਨ।” 38ਤਦ ਉਸ ਨੇ ਉਨ੍ਹਾਂ ਨੂੰ ਕਿਹਾ,“ਆਓ, ਅਸੀਂ ਕਿਸੇ ਹੋਰ ਪਾਸੇ ਨੇੜੇ ਦੇ ਪਿੰਡਾਂ ਨੂੰ ਚੱਲੀਏ ਤਾਂਕਿ ਮੈਂ ਉੱਥੇ ਵੀ ਪ੍ਰਚਾਰ ਕਰਾਂ ਕਿਉਂਕਿ ਮੈਂ ਇਸੇ ਲਈ ਆਇਆ ਹਾਂ।” 39ਉਹ ਸਾਰੇ ਗਲੀਲ ਵਿੱਚ ਉਨ੍ਹਾਂ ਦੇ ਸਭਾ-ਘਰਾਂ ਵਿੱਚ ਜਾ ਕੇ ਪ੍ਰਚਾਰ ਕਰਦਾ ਅਤੇ ਦੁਸ਼ਟ ਆਤਮਾਵਾਂ ਨੂੰ ਕੱਢਦਾ ਸੀ।
ਕੋੜ੍ਹੀ ਨੂੰ ਸ਼ੁੱਧ ਕਰਨਾ
40ਇੱਕ ਕੋੜ੍ਹੀ ਮਿੰਨਤ ਕਰਦਾ ਹੋਇਆ ਉਸ ਕੋਲ ਆਇਆ ਅਤੇ ਗੋਡੇ ਟੇਕ ਕੇ ਉਸ ਨੂੰ ਕਹਿਣ ਲੱਗਾ, “ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈਂ।” 41ਤਦ ਯਿਸੂ ਨੇ ਤਰਸ ਖਾ ਕੇ ਆਪਣਾ ਹੱਥ ਵਧਾਇਆ ਅਤੇ ਉਸ ਨੂੰ ਛੂਹ ਕੇ ਕਿਹਾ,“ਮੈਂ ਚਾਹੁੰਦਾ ਹਾਂ; ਸ਼ੁੱਧ ਹੋ ਜਾ!” 42ਤਾਂ ਉਸੇ ਵੇਲੇ ਉਸ ਦਾ ਕੋੜ੍ਹ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ। 43ਤਦ ਉਸ ਨੇ ਸਖ਼ਤ ਚਿਤਾਵਨੀ ਦੇ ਕੇ ਉਸ ਨੂੰ ਤੁਰੰਤ ਭੇਜ ਦਿੱਤਾ 44ਅਤੇ ਉਸ ਨੂੰ ਕਿਹਾ,“ਵੇਖ, ਤੂੰ ਕਿਸੇ ਨੂੰ ਕੁਝ ਨਾ ਦੱਸੀਂ ਪਰ ਜਾ ਕੇ ਆਪਣੇ ਆਪ ਨੂੰ ਯਾਜਕ ਨੂੰ ਵਿਖਾ ਅਤੇ ਆਪਣੇ ਸ਼ੁੱਧ ਹੋਣ ਦੀ ਭੇਟ ਚੜ੍ਹਾ ਜਿਸ ਦੀ ਆਗਿਆ ਮੂਸਾ ਨੇ ਦਿੱਤੀ ਹੈ ਤਾਂਕਿ ਉਨ੍ਹਾਂ ਲਈ ਗਵਾਹੀ ਹੋਵੇ।” 45ਪਰ ਉਹ ਬਾਹਰ ਜਾ ਕੇ ਇਸ ਗੱਲ ਦਾ ਐਨਾ ਜ਼ਿਆਦਾ ਪ੍ਰਚਾਰ ਕਰਨ ਅਤੇ ਫੈਲਾਉਣ ਲੱਗਾ ਕਿ ਯਿਸੂ ਫਿਰ ਖੁੱਲ੍ਹੇਆਮ ਨਗਰ ਵਿੱਚ ਪ੍ਰਵੇਸ਼ ਨਾ ਕਰ ਸਕਿਆ, ਸਗੋਂ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚਾਰੇ ਪਾਸਿਓਂ ਉਸ ਦੇ ਕੋਲ ਆਉਂਦੇ ਰਹੇ।
PUNJABI STANDARD BIBLE©
Copyright © 2023 by Global Bible Initiative