YouVersion 標識
搜索圖示

ਮੱਤੀ 28

28
ਯਿਸੂ ਦਾ ਜੀ ਉੱਠਣਾ
1ਸਬਤ ਦੇ ਦਿਨ ਤੋਂ ਬਾਅਦ, ਹਫ਼ਤੇ ਦੇ ਪਹਿਲੇ ਦਿਨ ਤੜਕੇ ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਕਬਰ ਨੂੰ ਵੇਖਣ ਆਈਆਂ 2ਅਤੇ ਵੇਖੋ, ਇੱਕ ਵੱਡਾ ਭੁਚਾਲ ਆਇਆ ਕਿਉਂਕਿ ਪ੍ਰਭੂ ਦਾ ਇੱਕ ਦੂਤ ਸਵਰਗ ਤੋਂ ਉੱਤਰਿਆ ਅਤੇ ਕੋਲ ਆ ਕੇ ਪੱਥਰ ਨੂੰ#28:2 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਕਬਰ ਦੇ ਮੂੰਹ ਤੋਂ” ਲਿਖਿਆ ਹੈ। ਰੇੜ੍ਹ ਦਿੱਤਾ ਅਤੇ ਉਸ ਉੱਤੇ ਬੈਠ ਗਿਆ। 3ਉਸ ਦਾ ਰੂਪ ਬਿਜਲੀ ਵਰਗਾ ਅਤੇ ਉਸ ਦਾ ਵਸਤਰ ਬਰਫ਼ ਵਾਂਗ ਸਫ਼ੇਦ ਸੀ 4ਅਤੇ ਉਸ ਦੇ ਭੈ ਦੇ ਕਾਰਨ ਪਹਿਰੇਦਾਰ ਕੰਬ ਉੱਠੇ ਅਤੇ ਮੁਰਦਿਆਂ ਜਿਹੇ ਹੋ ਗਏ। 5ਪਰ ਸਵਰਗਦੂਤ ਨੇ ਔਰਤਾਂ ਨੂੰ ਕਿਹਾ, “ਤੁਸੀਂ ਨਾ ਡਰੋ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਯਿਸੂ ਨੂੰ ਜਿਹੜਾ ਸਲੀਬ 'ਤੇ ਚੜ੍ਹਾਇਆ ਗਿਆ ਸੀ ਲੱਭਦੀਆਂ ਹੋ। 6ਉਹ ਇੱਥੇ ਨਹੀਂ ਹੈ, ਕਿਉਂਕਿ ਜਿਵੇਂ ਉਸ ਨੇ ਕਿਹਾ ਸੀ ਉਹ ਜੀ ਉੱਠਿਆ ਹੈ; ਆਓ, ਉਸ ਥਾਂ ਨੂੰ ਵੇਖੋ ਜਿੱਥੇ ਉਸ ਨੂੰ ਰੱਖਿਆ ਗਿਆ ਸੀ 7ਅਤੇ ਛੇਤੀ ਜਾ ਕੇ ਉਸ ਦੇ ਚੇਲਿਆਂ ਨੂੰ ਦੱਸੋ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਵੇਖੋ, ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਦਾ ਹੈ; ਤੁਸੀਂ ਉਸ ਨੂੰ ਉੱਥੇ ਮਿਲੋਗੇ। ਵੇਖੋ, ਮੈਂ ਤੁਹਾਨੂੰ ਦੱਸ ਦਿੱਤਾ ਹੈ।”
8ਤਦ ਉਹ ਭੈ ਅਤੇ ਵੱਡੀ ਖੁਸ਼ੀ ਨਾਲ ਕਬਰ ਤੋਂ ਛੇਤੀ ਚੱਲ ਕੇ ਉਸ ਦੇ ਚੇਲਿਆਂ ਨੂੰ ਖ਼ਬਰ ਦੇਣ ਲਈ ਦੌੜੀਆਂ 9ਅਤੇ ਵੇਖੋ, ਯਿਸੂ ਉਨ੍ਹਾਂ ਨੂੰ ਮਿਲਿਆ ਅਤੇ ਕਿਹਾ,“ਅਨੰਦ ਰਹੋ!” ਉਨ੍ਹਾਂ ਨੇ ਕੋਲ ਆ ਕੇ ਉਸ ਦੇ ਚਰਨ ਫੜੇ ਅਤੇ ਉਸ ਨੂੰ ਮੱਥਾ ਟੇਕਿਆ। 10ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਡਰੋ ਨਾ! ਜਾਓ ਮੇਰੇ ਭਾਈਆਂ ਨੂੰ ਖ਼ਬਰ ਦਿਓ ਕਿ ਉਹ ਗਲੀਲ ਨੂੰ ਜਾਣ; ਉੱਥੇ ਉਹ ਮੈਨੂੰ ਵੇਖਣਗੇ।”
ਪਹਿਰੇਦਾਰਾਂ ਵੱਲੋਂ ਸੂਚਨਾ
11ਜਦੋਂ ਉਹ ਜਾ ਰਹੀਆਂ ਸਨ ਤਾਂ ਵੇਖੋ, ਕੁਝ ਪਹਿਰੇਦਾਰਾਂ ਨੇ ਨਗਰ ਵਿੱਚ ਆ ਕੇ, ਜੋ ਕੁਝ ਹੋਇਆ ਸੀ ਉਹ ਸਭ ਪ੍ਰਧਾਨ ਯਾਜਕਾਂ ਨੂੰ ਦੱਸਿਆ। 12ਤਦ ਉਨ੍ਹਾਂ ਨੇ ਬਜ਼ੁਰਗਾਂ#28:12 ਅਰਥਾਤ ਯਹੂਦੀ ਆਗੂਆਂ ਦੇ ਨਾਲ ਇਕੱਠੇ ਹੋ ਕੇ ਵਿਉਂਤ ਬਣਾਈ ਅਤੇ ਸਿਪਾਹੀਆਂ ਨੂੰ ਬਹੁਤ ਸਾਰੇ ਪੈਸੇ ਦਿੱਤੇ 13ਅਤੇ ਕਿਹਾ, “ਤੁਸੀਂ ਇਹ ਕਹਿਣਾ ਕਿ ਰਾਤ ਨੂੰ ਜਦੋਂ ਅਸੀਂ ਸੌਂ ਰਹੇ ਸੀ ਤਾਂ ਉਸ ਦੇ ਚੇਲੇ ਆ ਕੇ ਉਸ ਨੂੰ ਚੁਰਾ ਕੇ ਲੈ ਗਏ। 14ਜੇ ਇਹ ਗੱਲ ਰਾਜਪਾਲ ਦੇ ਕੰਨਾਂ ਤੱਕ ਪਹੁੰਚੀ ਤਾਂ ਅਸੀਂ ਉਸ ਨੂੰ ਸਮਝਾ ਦਿਆਂਗੇ ਅਤੇ ਤੁਹਾਨੂੰ ਪਰੇਸ਼ਾਨੀ ਤੋਂ ਬਚਾ ਲਵਾਂਗੇ।” 15ਸੋ ਉਨ੍ਹਾਂ ਨੇ ਪੈਸੇ ਲੈ ਕੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਉਨ੍ਹਾਂ ਨੂੰ ਸਿਖਾਇਆ ਗਿਆ ਸੀ। ਇਹ ਗੱਲ ਅੱਜ ਤੱਕ ਯਹੂਦੀਆਂ ਵਿੱਚ ਪ੍ਰਚਲਿਤ ਹੈ।
ਮਹਾਨ ਆਗਿਆ
16ਫਿਰ ਗਿਆਰਾਂ ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ ਜਿੱਥੇ ਯਿਸੂ ਨੇ ਉਨ੍ਹਾਂ ਨੂੰ ਜਾਣ ਦੀ ਆਗਿਆ ਦਿੱਤੀ ਸੀ। 17ਉਨ੍ਹਾਂ ਨੇ ਉਸ ਨੂੰ ਵੇਖ ਕੇ ਮੱਥਾ ਟੇਕਿਆ, ਪਰ ਕੁਝ ਨੇ ਸ਼ੱਕ ਕੀਤਾ। 18ਤਦ ਯਿਸੂ ਨੇ ਕੋਲ ਆ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਕਿਹਾ,“ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ। 19ਇਸ ਲਈ ਤੁਸੀਂ ਜਾ ਕੇ ਸਭ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ 20ਅਤੇ ਉਨ੍ਹਾਂ ਨੂੰ ਉਨ੍ਹਾਂ ਸਭ ਗੱਲਾਂ ਦੀ ਪਾਲਣਾ ਕਰਨਾ ਸਿਖਾਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ, ਮੈਂ ਸੰਸਾਰ ਦੇ ਅੰਤ ਤੱਕ ਸਦਾ ਤੁਹਾਡੇ ਨਾਲ ਹਾਂ।”

目前選定:

ਮੱਤੀ 28: PSB

醒目顯示

分享

複製

None

想要在所有設備上保存你的醒目顯示嗎? 註冊或登入