1
ਮੱਤੀ 27:46
Punjabi Standard Bible
PSB
ਲਗਭਗ ਤਿੰਨ ਵਜੇ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰਿਆ, “ਏਲੀ, ਏਲੀ ਲਮਾ ਸਬਕਤਾਨੀ?” ਜਿਸ ਦਾ ਅਰਥ ਹੈ,“ਹੇ ਮੇਰੇ ਪਰਮੇਸ਼ਰ, ਹੇ ਮੇਰੇ ਪਰਮੇਸ਼ਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?”
對照
探尋 ਮੱਤੀ 27:46
2
ਮੱਤੀ 27:51-52
ਅਤੇ ਵੇਖੋ, ਹੈਕਲ ਦਾ ਪਰਦਾ ਉੱਪਰੋਂ ਹੇਠਾਂ ਤੱਕ ਪਾਟ ਕੇ ਦੋ ਹਿੱਸੇ ਹੋ ਗਿਆ, ਧਰਤੀ ਕੰਬ ਉੱਠੀ ਅਤੇ ਚਟਾਨਾਂ ਤਿੜਕ ਗਈਆਂ, ਕਬਰਾਂ ਖੁੱਲ੍ਹ ਗਈਆਂ ਅਤੇ ਬਹੁਤ ਸਾਰੇ ਸੁੱਤੇ ਹੋਏ ਸੰਤਾਂ ਦੇ ਸਰੀਰ ਜਿਵਾਏ ਗਏ
探尋 ਮੱਤੀ 27:51-52
3
ਮੱਤੀ 27:50
ਤਦ ਯਿਸੂ ਨੇ ਫੇਰ ਉੱਚੀ ਅਵਾਜ਼ ਵਿੱਚ ਪੁਕਾਰਿਆ ਅਤੇ ਪ੍ਰਾਣ ਤਿਆਗ ਦਿੱਤਾ
探尋 ਮੱਤੀ 27:50
4
ਮੱਤੀ 27:54
ਜਦੋਂ ਸੂਬੇਦਾਰ ਅਤੇ ਉਸ ਦੇ ਨਾਲ ਯਿਸੂ ਦੀ ਪਹਿਰੇਦਾਰੀ ਕਰਨ ਵਾਲਿਆਂ ਨੇ ਇਹ ਭੁਚਾਲ ਅਤੇ ਜੋ ਹੋਇਆ ਸੀ, ਵੇਖਿਆ ਤਾਂ ਬਹੁਤ ਡਰ ਗਏ ਅਤੇ ਕਿਹਾ, “ਇਹ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਸੀ।”
探尋 ਮੱਤੀ 27:54
5
ਮੱਤੀ 27:45
ਦਿਨ ਦੇ ਬਾਰਾਂ ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਸਾਰੀ ਧਰਤੀ 'ਤੇ ਹਨੇਰਾ ਛਾਇਆ ਰਿਹਾ।
探尋 ਮੱਤੀ 27:45
6
ਮੱਤੀ 27:22-23
ਪਿਲਾਤੁਸ ਨੇ ਉਨ੍ਹਾਂ ਨੂੰ ਪੁੱਛਿਆ, “ਫਿਰ ਮੈਂ ਯਿਸੂ ਦਾ ਜਿਹੜਾ ਮਸੀਹ ਕਹਾਉਂਦਾ ਹੈ, ਕੀ ਕਰਾਂ?” ਸਭ ਨੇ ਕਿਹਾ, “ਸਲੀਬ 'ਤੇ ਚੜ੍ਹਾਓ!” ਉਸ ਨੇ ਕਿਹਾ, “ਕਿਉਂ, ਇਸ ਨੇ ਕੀ ਬੁਰਾਈ ਕੀਤੀ ਹੈ?” ਪਰ ਉਹ ਹੋਰ ਵੀ ਜ਼ਿਆਦਾ ਚੀਕ ਕੇ ਬੋਲੇ, “ਇਸ ਨੂੰ ਸਲੀਬ 'ਤੇ ਚੜ੍ਹਾਓ।”
探尋 ਮੱਤੀ 27:22-23
首頁
聖經
計畫
視訊