BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ预览

ਇਸ ਭਾਗ ਦੇ ਵਿੱਚ, ਲੁਕਾ ਇੱਕ ਰੋਮੀ ਸੂਬੇਦਾਰ ਨੂੰ ਪੇਸ਼ ਕਰਦਾ ਹੈ, ਜਿਸਦਾ ਨਾਂ ਕੁਰਨੇਲਿਯੁਸ ਸੀ, ਉਹ ਰੋਮ ਦੇ ਕਬਜ਼ੇ ਵਾਲੀ ਹਰ ਚੀਜ਼ ਦੀ ਨੁਮਾਇੰਦਗੀ ਕਰਦਾ ਹੈ ਜਿਸਤੋਂ ਯਹੂਦੀ ਨਫਰਤ ਕਰਦੇ ਸਨ। ਕੁਰਨੇਲਿਯੁਸ ਦੇ ਸਾਹਮਣੇ ਇੱਕ ਦੂਤ ਪ੍ਰਗਟ ਹੁੰਦਾ ਹੈ ਅਤੇ ਉਸਨੂੰ ਇੱਕ ਆਦਮੀ ਨੂੰ ਬੁਲਾਉਣ ਲਈ ਕਹਿੰਦਾ ਹੈ ਜਿਸਦਾ ਨਾਂ ਹੈ ਪਤਰਸ, ਜੋ ਕਿ ਯਾਪਾ ਵਿਚ ਸਮਊਨ ਦੇ ਘਰ ਵਿਚ ਠਹਿਰਿਆ ਹੋਇਆ ਸੀ। ਜਦੋਂ ਕੁਰਨੇਲਿਯੁਸ ਸੁਨੇਹਾ ਦੇਣ ਵਾਲੇ ਨੂੰ ਅਜਿਹਾ ਕਰਨ ਲਈ ਭੇਜਦਾ ਹੈ, ਤਾਂ ਪਤਰਸ ਉੱਥੇ ਹੀ ਮਿਲਦਾ ਹੈ ਜਿੱਥੇ ਦੂਤ ਨੇ ਕਿਹਾ ਸੀ ਕਿ ਉਹ ਹੋਵੇਗਾ, ਉਹ ਯਹੂਦੀਆਂ ਦੀ ਪ੍ਰਾਰਥਨਾ ਦੇ ਸਮੇਂ ਵਿੱਚ ਹਿੱਸਾ ਲੈ ਰਿਹਾ ਸੀ, ਜਦੋਂ ਅਚਾਨਕ ਉਸ ਨੂੰ ਇਕ ਅਜੀਬ ਦ੍ਰਿਸ਼ ਦਿਖਦਾ ਹੈ। ਦ੍ਰਿਸ਼੍ ਵਿਚ, ਪਰਮੇਸ਼ਵਰ ਉਸਦੇ ਲਈ ਜਾਨਵਰਾਂ ਦਾ ਸਮੂਹ ਲਿਆਉਂਦੇ ਹਨ ਜਿਹਨਾਂ ਦੀ ਯਹੂਦੀ ਲੋਕਾਂ ਨੂੰ ਖਾਣ ਦੀ ਮਨਾਹੀ ਸੀ ਅਤੇ ਪਤਰਸ ਨੂੰ ਕਹਿੰਦੇ ਹਨ ਕਿ, "ਇਹਨਾਂ ਨੂੰ ਖਾ।" ਪਤਰਸ ਕਹਿੰਦਾ ਹੈ ਕਿ, "ਮੈਂ ਕਦੇ ਵੀ ਕੁੱਝ ਅਸ਼ੁੱਧ ਨਹੀਂ ਖਾਧਾ।" ਪਰ ਪਰਮੇਸ਼ਵਰ ਜਵਾਬ ਦਿੰਦੇ ਹਨ, "ਜਿਸਨੂੰ ਮੈਂ ਸ਼ੁੱਧ ਬਣਾ ਦਿੱਤਾ ਹੈ ਉਸਨੂੰ ਅਸ਼ੁੱਧ ਨਾ ਕਹਿ।" ਇਹ ਦ੍ਰਿਸ਼ ਤਿੰਨ ਵਾਰ ਦੁਹਰਾਇਆ ਜਾਂਦਾ ਹੈ ਅਤੇ ਪਤਰਸ ਨੂੰ ਹੈਰਾਨ ਕਰ ਦਿੰਦਾ ਹੈ।
ਜਿਵੇਂ ਕਿ ਪਤਰਸ ਅਜੇ ਵੀ ਦ੍ਰਿਸ਼ ਬਾਰੇ ਸੋਚ ਰਿਹਾ ਸੀ, ਸੁਨੇਹਾ ਦੇਣ ਵਾਲੇ ਪਤਰਸ ਨੂੰ ਆਪਣੇ ਨਾਲ ਕੁਰਨੇਲੀਯੁਸ ਦੇ ਘਰ ਮਿਲਣ ਲਈ ਵਾਪਸ ਯਾਤਰਾ ਕਰਨ ਲਈ ਸੱਦਾ ਲੈ ਕੇ ਪਹੁੰਚੇ। ਇੱਥੇ, ਪਤਰਸ ਨੇ ਉਸ ਦ੍ਰਿਸ਼੍ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਜਿਹੜਾ ਉਸਨੇ ਵੇਖਿਆ ਸੀ। ਪਤਰਸ ਨੂੰ ਪਤਾ ਹੈ ਕਿ ਗੈਰ-ਯਹੂਦੀ ਦੇ ਘਰ ਜਾਣ ਵਿਚ ਰਸਮ ਦੀ ਅਸ਼ੁੱਧਤਾ ਦਾ ਖਤਰਾ ਹੈ, ਤਾਂ ਉਹ ਆਮ-ਤੌਰ ਤੇ ਸੱਦੇ ਨੂੰ ਠੁਕਰਾ ਦਵੇਗਾ। ਪਰ ਇਹ ਦ੍ਰਿਸ਼ ਦੁਆਰਾ, ਪਰਮੇਸ਼ਵਰ ਪਤਰਸ ਦੀ ਇਹ ਵੇਖਣ ਵਿੱਚ ਮਦਦ ਕਰ ਰਹੇ ਸਨ ਕਿ ਉਸਨੂੰ ਕਿਸੇ ਵੀ ਚੀਜ਼ ਨੂੰ ਅਸ਼ੁੱਧ ਨਹੀਂ ਕਹਿਣਾ ਚਾਹੀਦਾ ਹੈ; ਪਰਮੇਸ਼ਵਰ ਕੋਲ ਹਰ ਉਸ ਬੰਦੇ ਨੂੰ ਸ਼ੁੱਧ ਕਰਨ ਦੀ ਸ਼ਕਤੀ ਹੈ ਜੋ ਯਿਸੂ ਦੇ ਉੱਪਰ ਭਰੋਸਾ ਕਰਦਾ ਹੈ। ਇਸ ਲਈ ਬਿਨ੍ਹਾਂ ਕਿਸੀ ਇਤਰਾਜ ਦੇ, ਪਤਰਸ ਕੁਰਨੇਲੀਅਸ ਦੇ ਘਰ ਜਾਂਦਾ ਹੈ ਅਤੇ ਯਿਸੂ ਦੇ ਬਾਰੇ ਖੁਸ਼ ਖਬਰੀ ਸਾਂਝਾ ਕਰਦਾ ਹੈ--ਉਸਦੀ ਮੌਤ, ਪੁਨਰ-ਉਥਾਨ, ਅਤੇ ਹਰ ਉਸਨੂੰ ਮਾਫ਼ ਕਰ ਦੇਣਾ ਜਿਹੜੇ ਉਸਤੇ ਵਿਸ਼ਵਾਸ ਕਰਦੇ ਹਨ। ਜਦੋਂ ਕਿ ਪਤਰਸ ਹੁਣ ਵੀ ਬੋਲ ਰਿਹਾ ਹੈ, ਪਵਿੱਤਰ ਆਤਮਾ ਕੁਰਨੇਲੀਅਸ ਅਤੇ ਉਸਦੇ ਸਾਰੇ ਪਰਿਵਾਰ ਨੂੰ ਭਰ ਦਿੰਦਾ ਹੈ, ਬਿਲਕੁਲ ਉਸੀ ਤਰ੍ਹਾਂ ਜਿਸ ਤਰ੍ਹਾਂ ਯਿਸੂ ਪੇੰਤੇਕੋਸਤ ਵਾਲੇ ਦਿਨ ਯਹੂਦੀ ਅਨੁਯਾਯੀਆਂ ਦੇ ਨਾਲ ਕਰਦਾ ਹੈ। ਅੰਦੋਲਨ ਸਾਰੇ ਲੋਕਾਂ ਤੱਕ ਪਹੁੰਚ ਰਿਹਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਯਿਸੂ ਨੇ ਕਿਹਾ ਸੀ।
ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:
• ਇਸਤੋਂ ਪਹਿਲਾਂ ਕਿ ਤੁਸੀਂ ਅੱਜ ਦਾ ਅੰਸ਼ ਪੜ੍ਹੋ, ਉਸਨੂ ਸਮਝ ਪਾਉਣ ਲਈ ਪਰਮੇਸ਼ਵਰ ਨੂੰ ਪ੍ਰਾਰਥਨਾ ਕਰੋ। ਤੁਸੀਂ ਜੋ ਪੜ੍ਹਦੇ ਹੋ ਉਸਤੇ ਚਿੰਤਨ ਕਰਦਿਆਂ ਤੁਸੀਂ ਕੀ ਦੇਖਦੇ ਹੋ?
• ਕਿਹੜੇ ਸਮੂਹ ਜਾਂ ਉਪ-ਸੱਭਿਆਚਾਰ ਦੇ ਲੋਕ ਮੰਨਦੇ ਹਨ ਕਿ ਪਰਮੇਸ਼ਵਰ ਉਹਨਾਂ ਦੀ ਪਹੁੰਚ ਤੋ ਦੂਰ ਹੈ? ਤੁਹਾਨੂੰ ਕਿਉਂ ਲਗਦਾ ਹੈ ਕਿ ਇਹ ਉਹਨਾਂ ਦਾ ਇਹ ਦ੍ਰਿਸ਼ਟੀਕੋਣ ਹੈ? ਤੁਹਾਨੂੰ ਕਿਵੇਂ ਲਗਦਾ ਹੈ ਕਿ ਅੱਜ ਦਾ ਸਬਕ ਉਨਹਾਂ ਦੇ ਦ੍ਰਿਸ਼ਟੀਕੋਣ ਤੇ ਪ੍ਰਭਾਵ ਪਾ ਸਕਦਾ ਹੈ?
• ਤੁਹਾਡੇ ਪੜ੍ਹਨ ਅਤੇ ਸੋਚਣ ਨੂੰ ਇੱਕ ਪ੍ਰਾਰਥਨਾ ਲਈ ਪ੍ਰੇਰਿਤ ਕਰਨ ਦਵੋ। ਗੈਰ- ਯਹੂਦੀ ਲੋਕਾਂ ਨੂੰ ਉਹਦੇ ਪਰਿਵਾਰ ਦਾ ਹਿੱਸਾ ਬਣਾਉਣ ਦੇ ਲਈ ਪਰਮੇਸ਼ਵਰ ਦਾ ਧੰਨਵਾਦ। ਜਿਸ ਤਰ੍ਹਾਂ ਉਸਦਾ ਪਿਆਰ ਹਰ ਕਿਸਮ ਦੇ ਲੋਕਾਂ ਨੂੰ ਸਿਖਾਉਣ ਅਤੇ ਮਾਫ਼ ਕਰਨ ਦੇ ਲਈ ਪਹੁੰਚਦਾ ਹੈ, ਆਪਣੇ ਲਈ ਵੀ ਇਸੀ ਤਰ੍ਹਾਂ ਉਸਦੇ ਨਾਲ ਜੁੜਨ ਦੇ ਲਈ ਉਹਦੀ ਮਦਦ ਲਈ ਕਹੋ।
读经计划介绍

ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More