ਤੁਹਾਡੇ ਜੀਵਨ ਦਾ ਸਭ ਤੋਂ ਵੱਡਾ ਫ਼ੈਸਲਾ!预览

“ਮੁਕਤੀ: ਪਰਮੇਸ਼ੁਰ ਦੀ ਭੂਮਿਕਾ ਅਤੇ ਤੁਹਾਡੀ ਭੂਮਿਕਾ”
ਤੁਹਾਡੀ ਮੁਕਤੀ ਦੋ ਮਹੱਤਵਪੂਰਣ ਫ਼ੈਸਲਿਆਂ ਨੂੰ ਇਕੱਠਾ ਕਰਦੀ ਹੈ। ਪਹਿਲਾ ਫ਼ੈਸਲਾ ਉਹ ਹੈ ਜੋ ਪਰਮੇਸ਼ੁਰ ਨੇ ਬਹੁਤ ਸਮਾਂ ਪਹਿਲਾਂ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਸਾਡਾ ਇੱਕੋ-ਇੱਕ ਮੁਕਤੀਦਾਤਾ ਬਣਨ ਲਈ ਭੇਜ ਕੇ ਲਿਆ ਸੀ। ਦੂਜਾ ਉਸ ਦੇ ਪੁੱਤਰ ਨੂੰ ਆਪਣੇ ਮੁਕਤੀਦਾਤਾ ਦੇ ਰੂਪ ਵਿੱਚ ਕਬੂਲ ਕਰਨ ਦਾ ਤੁਹਾਡਾ ਆਪਣਾ ਫ਼ੈਸਲਾ ਹੈ।
"ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ - ਇਹ ਕਰਨੀਆਂ ਤੋਂ ਨਹੀਂ ਅਜਿਹਾ ਨਾ ਹੋਵੇ ਭਈ ਕੋਈ ਘੁਮੰਡ ਕਰੇ।" ਅਫ਼ਸੀਆਂ 2:8-9
ਕਿਰਪਾ ਨੂੰ ਬਿਨਾਂ ਯੋਗਤਾ ਦੇ ਪ੍ਰਾਪਤ ਕੀਤੀ ਗਈ ਕਿਰਪਾ ਜਾਂ ਬਿਨਾਂ ਕਿਸੇ ਮਿਹਨਤ ਦੇ ਕਮਾਈ ਹੋਈ ਕਿਰਪਾ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਮੁਕਤੀ ਵਿੱਚ ਕਿਰਪਾ ਪਰਮੇਸ਼ੁਰ ਦੀ ਭੂਮਿਕਾ ਹੈ ਅਤੇ ਉਹ ਸੰਪੂਰਨ ਤੋਹਫ਼ੇ, ਯਿਸੂ ਮਸੀਹ ਦੇ ਰੂਪ ਵਿੱਚ ਮਨੁੱਖਜਾਤੀ ਲਈ ਆਪਣੀ ਕਿਰਪਾ ਦਿੰਦਾ ਹੈ। ਸਲੀਬ ਦੇ ਦੁਆਰਾ, ਯਿਸੂ ਨੇ ਸਾਡੇ ਪਾਪਾਂ ਦੀ ਸਜ਼ਾ ਦਾ ਪੂਰਾ ਭੁਗਤਾਨ ਕੀਤਾ। ਅਤੇ ਯਿਸੂ ਦੁਆਰਾ, ਪਰਮੇਸ਼ੁਰ ਦੀ ਵਿਅਕਤੀਗਤ ਕਿਰਪਾ, ਸਾਡੇ ਤੋਂ ਸ਼ੁਭ ਕਰਮਾਂ ਦੀ ਕੋਈ ਮੰਗ ਨਹੀਂ ਕਰਦੀ ਹੈ, ਜਾਂ ਸਾਡੇ ਦੁਆਰਾ ਕਦੇ ਵੀ ਇਸ ਦੀ ਕੀਮਤ ਨਹੀਂ ਚੁਕਾਈ ਜਾ ਸਕਦੀ। ਅਸੀਂ ਆਪਣੀ ਮੁਕਤੀ ਨਹੀਂ ਕਮਾ ਸਕਦੇ; ਇਹ ਇੱਕ ਮੁਫ਼ਤ ਤੋਹਫ਼ਾ ਹੈ ਜੋ ਸਾਰਿਆਂ ਲਈ ਉਪਲਬਧ ਹੈ, ਸਾਡੇ ਵੱਲੋਂ ਕੋਈ ਕੀਮਤ ਚੁਕਾਉਣ ਦੀ ਲੋੜ ਨਹੀਂ ਹੈ।
ਨਿਹਚਾ ਨੂੰ ਸਬੂਤ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ ਕਿ ਕੋਈ ਚੀਜ਼ ਮੌਜੂਦ ਹੈ ਭਾਵੇਂ ਕਿ ਇਸ ਨੂੰ ਸਰੀਰਕ ਤੌਰ ਤੇ ਵੇਖਿਆ ਜਾਂ ਛੂਹਿਆ ਨਹੀਂ ਜਾ ਸਕਦਾ ਹੈ। ਮੁਕਤੀ ਵਿੱਚ ਸਾਡੇ ਵੱਲੋਂ ਨਿਹਚਾ ਦੀ ਲੋੜ ਹੁੰਦੀ ਹੈ ਅਤੇ ਨਿਹਚਾ ਦੁਆਰਾ, ਸਾਡੀ ਇੱਛਾ ਦੇ ਇੱਕ ਕਾਰਜ ਵਜੋਂ, ਅਸੀਂ ਯਿਸੂ ਨੂੰ ਆਪਣੇ ਜੀਵਨ ਦਾ ਪ੍ਰਭੂ ਬਣਾ ਕੇ ਪਰਮੇਸ਼ੁਰ ਨੂੰ ਆਪਣੇ ਜੀਵਨ ਸੌਂਪਣ ਦੀ ਚੋਣ ਕਰਦੇ ਹਾਂ। ਨਿਹਚਾ ਦੁਆਰਾ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਕਿਰਪਾ ਪ੍ਰਾਪਤ ਕਰਨ ਤੋਂ ਬਾਅਦ, ਨਿਰਸੰਦੇਹ, ਤੁਹਾਡਾ ਸਵਰਗ ਵਿੱਚ ਪਰਮੇਸ਼ੁਰ ਦੇ ਨਾਲ ਸਦੀਪਕਾਲ ਨਿਸ਼ਚਤ ਜਾਂਦਾ ਹੈ। ਤੁਸੀਂ ਇਸ ਤੱਥ ਬਾਰੇ 100% ਨਿਸ਼ਚਤ ਹੋ ਸਕਦੇ ਹੋ!
ਜਦ ਕਿ ਸ਼ੁਭ ਕਰਮ ਸਾਡੇ ਲਈ ਮੁਕਤੀ ਨਹੀਂ ਕਮਾ ਸਕਦੇ, ਉਹ ਯਿਸੂ ਨੂੰ ਕਬੂਲ ਕਰਨ ਤੋਂ ਬਾਅਦ ਸਾਡੇ ਮਸੀਹੀ ਜੀਵਨ ਨੂੰ ਜੀਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।
"ਕਿਉਂ ਜੋ ਅਸੀਂ ਉਹ ਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ ਜੋ ਪਰਮੇਸ਼ੁਰ ਨੇ ਅੱਗੋ ਹੀ ਤਿਆਰ ਕੀਤੇ ਸਨ ਭਈ ਅਸੀਂ ਉਨ੍ਹਾਂ ਵਿੱਚ ਲੱਗੇ ਰਹੀਏ।" ਅਫ਼ਸੀਆਂ 2:10
ਸਾਡੇ ਹਰੇਕ ਦੇ ਜੀਵਨ ਲਈ ਪਰਮੇਸ਼ੁਰ ਦਾ ਇੱਕ ਖ਼ਾਸ ਉਦੇਸ਼ ਹੈ, ਜਿਸ ਦਾ ਵੇਰਵਾ ਕਾਫੀ ਹੱਦ ਤੱਕ ਤੁਹਾਡੇ ਅਤੇ ਉਸ ਦੇ ਵਿਚਕਾਰ ਹੈ। ਪਰ ਪਰਮੇਸ਼ੁਰ ਦਾ ਆਪਣੇ ਸਾਰੇ ਬੱਚਿਆਂ ਲਈ ਇੱਕ ਸਾਂਝਾ ਉਦੇਸ਼ ਹੈ ਅਤੇ ਉਹ ਇਹ ਹੈ ਕਿ ਅਸੀਂ ਸ਼ੁਭ ਕਰਮ ਕਰਕੇ ਆਪਣੀ ਨਿਹਚਾ ਨੂੰ ਅਮਲ ਵਿੱਚ ਲਿਆਉਂਦੇ ਹਾਂ। ਜਦੋਂ ਅਸੀਂ ਅਜਿਹਾ ਕਰਦੇ ਹਾਂ, ਅਸੀਂ ਆਪਣੇ ਜੀਵਨ ਲਈ ਪਰਮੇਸ਼ੁਰ ਦੀ ਯੋਜਨਾ ਦੇ ਇੱਕ ਮਹੱਤਵਪੂਰਣ ਹਿੱਸੇ ਨੂੰ ਪੂਰਾ ਕਰਦੇ ਹਾਂ ਅਤੇ ਸਾਡੇ ਕੋਲ ਦੂਜਿਆਂ ਦੇ ਪ੍ਰਤੀ ਉਸ ਦੇ ਪਿਆਰ ਦੀ ਚਮਕ ਵਿਖਾਉਣ ਦਾ ਵਿਸ਼ੇਸ਼ ਅਧਿਕਾਰ ਹੁੰਦਾ ਹੈ। ਮੁਕਤੀ ਇੱਕ ਨਵੀਂ ਸ਼ੁਰੂਆਤ ਅਤੇ ਅੰਤ ਦੋਵੇਂ ਹੈ ਅਤੇ ਜਸ਼ਨ ਮਨਾਉਣ ਦਾ ਕਾਰਣ ਹੈ। ਤੁਸੀਂ ਇੱਕ ਨਵੀਂ ਰਚਨਾ ਹੋ, ਸਦਾ ਲਈ ਬਦਲੇ ਹੋਏ!
读经计划介绍

ਜੀਵਨ ਦੇ ਜ਼ਿਆਦਾਤਰ ਫ਼ੈਸਲੇ ਕਿਸੇ ਨਾ ਕਿਸੇ ਚੀਜ਼ ਲਈ ਮਾਇਨੇ ਰੱਖਦੇ ਹਨ। ਪਰ, ਸਿਰਫ਼ ਇੱਕ ਹੀ ਸਭ ਤੋਂ ਮਹੱਤਵਪੂਰਣ ਹੈ। ਜੇ ਤੁਸੀਂ ਇਸ ਅਸਾਧਾਰਣ ਫ਼ੈਸਲੇ ਦੀ ਡੂੰਘੀ ਸਮਝ ਲਈ ਇੱਕ ਸਧਾਰਣ ਗਾਈਡ ਦੀ ਭਾਲ ਕਰ ਰਹੇ ਹੋ - ਪਰਮੇਸ਼ੁਰ ਦਾ ਮੁਕਤੀ ਦਾ ਮੁਫ਼ਤ ਤੋਹਫ਼ਾ - ਤਾਂ ਇੱਥੋਂ ਸ਼ੁਰੂ ਕਰੋ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।
More