ਉਤਪਤ 1

1
ਅਰੰਭ
1ਸ਼ੁਰੂਆਤ ਵਿੱਚ ਪਰਮੇਸ਼ਵਰ ਨੇ ਅਕਾਸ਼ ਅਤੇ ਧਰਤੀ ਨੂੰ ਸਿਰਜਿਆ। 2ਹੁਣ ਧਰਤੀ ਬੇਡੌਲ ਅਤੇ ਵਿਰਾਨ ਸੀ, ਡੂੰਘਾਈ ਦੀ ਸਤ੍ਹਾ ਉੱਤੇ ਹਨੇਰਾ ਸੀ ਅਤੇ ਪਰਮੇਸ਼ਵਰ ਦਾ ਆਤਮਾ ਪਾਣੀਆਂ ਉੱਤੇ ਘੁੰਮਦਾ ਸੀ।
3ਅਤੇ ਪਰਮੇਸ਼ਵਰ ਨੇ ਆਖਿਆ, “ਚਾਨਣ ਹੋਵੇ” ਅਤੇ ਚਾਨਣ ਹੋ ਗਿਆ। 4ਪਰਮੇਸ਼ਵਰ ਨੇ ਵੇਖਿਆ ਕਿ ਚਾਨਣ ਚੰਗਾ ਹੈ ਅਤੇ ਪਰਮੇਸ਼ਵਰ ਨੇ ਚਾਨਣ ਨੂੰ ਹਨੇਰੇ ਤੋਂ ਵੱਖ ਕਰ ਦਿੱਤਾ। 5ਪਰਮੇਸ਼ਵਰ ਨੇ ਚਾਨਣ ਨੂੰ “ਦਿਨ” ਅਤੇ ਹਨੇਰੇ ਨੂੰ “ਰਾਤ” ਆਖਿਆ। ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਪਹਿਲਾ ਦਿਨ ਹੋਇਆ।
6ਫਿਰ ਪਰਮੇਸ਼ਵਰ ਨੇ ਕਿਹਾ, “ਪਾਣੀ ਨੂੰ ਪਾਣੀ ਤੋਂ ਵੱਖ ਕਰਨ ਲਈ ਪਾਣੀਆਂ ਦੇ ਵਿਚਕਾਰ ਇੱਕ ਅੰਬਰ ਹੋਵੇ।” 7ਇਸ ਤਰ੍ਹਾਂ ਪਰਮੇਸ਼ਵਰ ਨੇ ਹੇਠਲੇ ਪਾਣੀ ਨੂੰ ਉੱਪਰਲੇ ਪਾਣੀ ਤੋਂ ਵੱਖ ਕਰ ਦਿੱਤਾ ਅਤੇ ਉਹ ਇਸੇ ਤਰ੍ਹਾਂ ਹੀ ਹੋ ਗਿਆ। 8ਪਰਮੇਸ਼ਵਰ ਨੇ ਅੰਬਰ ਨੂੰ “ਅਕਾਸ਼” ਕਿਹਾ, ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ ਅਤੇ ਇਹ ਦੂਸਰਾ ਦਿਨ ਸੀ।
9ਅਤੇ ਪਰਮੇਸ਼ਵਰ ਨੇ ਆਖਿਆ, “ਅਕਾਸ਼ ਦੇ ਹੇਠਲਾਂ ਪਾਣੀ ਇੱਕ ਥਾਂ ਇਕੱਠਾ ਹੋ ਜਾਵੇ ਅਤੇ ਸੁੱਕੀ ਜ਼ਮੀਨ ਦਿਖਾਈ ਦੇਵੇ” ਅਤੇ ਉਸ ਤਰ੍ਹਾਂ ਹੀ ਹੋ ਗਿਆ। 10ਪਰਮੇਸ਼ਵਰ ਨੇ ਸੁੱਕੀ ਜ਼ਮੀਨ ਨੂੰ “ਧਰਤੀ” ਅਤੇ ਇਕੱਠੇ ਕੀਤੇ ਪਾਣੀਆਂ ਨੂੰ “ਸਮੁੰਦਰ” ਕਿਹਾ ਅਤੇ ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਹੈ।
11ਤਦ ਪਰਮੇਸ਼ਵਰ ਨੇ ਆਖਿਆ, ਜ਼ਮੀਨ ਬਨਸਪਤੀ ਪੈਦਾ ਕਰੇ, ਬੀਜ ਪੈਦਾ ਕਰਨ ਵਾਲੇ ਪੌਦੇ ਅਤੇ ਜ਼ਮੀਨ ਉੱਤੇ ਰੁੱਖ ਜਿਹੜੇ ਬੀਜ ਨਾਲ ਫਲ ਦਿੰਦੇ ਹਨ, ਉਹਨਾਂ ਦੀਆਂ ਕਿਸਮਾਂ ਦੇ ਅਨੁਸਾਰ ਅਤੇ ਇਹ ਇਸੇ ਤਰ੍ਹਾਂ ਹੀ ਹੋ ਗਿਆ। 12ਧਰਤੀ ਨੇ ਬਨਸਪਤੀ ਪੈਦਾ ਕੀਤੀ; ਪੌਦੇ ਆਪਣੀ ਕਿਸਮ ਦੇ ਅਨੁਸਾਰ ਬੀਜ ਦਿੰਦੇ ਹਨ ਅਤੇ ਰੁੱਖ ਆਪਣੀ ਕਿਸਮ ਦੇ ਅਨੁਸਾਰ ਬੀਜ ਵਾਲੇ ਫਲ ਦਿੰਦੇ ਹਨ ਅਤੇ ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਸੀ। 13ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਤੀਸਰਾ ਦਿਨ ਹੋਇਆ।
14ਅਤੇ ਪਰਮੇਸ਼ਵਰ ਨੇ ਕਿਹਾ, “ਕਿ ਅਕਾਸ਼ ਦੇ ਅੰਬਰ ਵਿੱਚ ਤੇਜ਼ ਰੌਸ਼ਨੀਆਂ ਚਮਕਣ ਜਿਹੜੀਆਂ ਦਿਨ ਨੂੰ ਰਾਤ ਤੋਂ ਅਲੱਗ ਕਰਨ, ਇਹ ਸਮਿਆਂ, ਨਿਸ਼ਾਨੀਆਂ, ਰੁੱਤਾਂ, ਵਰਿਆਂ ਅਤੇ ਦਿਨਾਂ ਨੂੰ ਠਹਿਰਾਉਣ। 15ਉਹ ਅਕਾਸ਼ ਦੇ ਅੰਬਰ ਵਿੱਚ ਤੇਜ਼ ਰੌਸ਼ਨੀਆਂ ਹੋਣ ਜੋ ਧਰਤੀ ਉੱਤੇ ਚਮਕਣ ਅਤੇ ਅਜਿਹਾ ਹੀ ਹੋ ਗਿਆ।” 16ਪਰਮੇਸ਼ਵਰ ਨੇ ਦੋ ਵੱਡੀਆਂ ਰੌਸ਼ਨੀਆਂ ਬਣਾਈਆਂ, ਦਿਨ ਉੱਤੇ ਰਾਜ ਕਰਨ ਲਈ ਵੱਡੀ ਰੋਸ਼ਨੀ ਅਤੇ ਰਾਤ ਉੱਤੇ ਰਾਜ ਕਰਨ ਲਈ ਛੋਟੀ ਰੌਸ਼ਨੀ ਅਤੇ ਨਾਲ ਹੀ ਉਸ ਨੇ ਤਾਰੇ ਵੀ ਬਣਾਏ। 17ਪਰਮੇਸ਼ਵਰ ਨੇ ਉਹਨਾਂ ਨੂੰ ਅਕਾਸ਼ ਦੇ ਅੰਬਰ ਵਿੱਚ ਧਰਤੀ ਉੱਤੇ ਰੋਸ਼ਨੀ ਦੇਣ ਲਈ ਰੱਖਿਆ, 18ਤਾਂ ਜੋ ਉਹ ਦਿਨ ਅਤੇ ਰਾਤ ਉੱਤੇ ਰਾਜ ਕਰਨ ਅਤੇ ਹਨੇਰੇ ਤੋਂ ਰੋਸ਼ਨੀ ਨੂੰ ਵੱਖ ਕਰਨ ਲਈ। ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਹੈ। 19ਅਤੇ ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਚੌਥਾ ਦਿਨ ਹੋਇਆ।
20ਫਿਰ ਪਰਮੇਸ਼ਵਰ ਨੇ ਆਖਿਆ, “ਪਾਣੀ ਜੀਉਂਦੇ ਜੀਵਾਂ ਨਾਲ ਭਰ ਜਾਵੇ, ਅਤੇ ਪੰਛੀ ਧਰਤੀ ਦੇ ਉੱਪਰ ਅਕਾਸ਼ ਦੇ ਅੰਬਰਾਂ ਵਿੱਚ ਉੱਡਣ।” 21ਇਸ ਲਈ ਪਰਮੇਸ਼ਵਰ ਨੇ ਸਮੁੰਦਰ ਦੇ ਵੱਡੇ-ਵੱਡੇ ਜਲ ਜੰਤੂਆਂ ਨੂੰ ਅਤੇ ਪਾਣੀ ਵਿੱਚ ਚੱਲਣ ਵਾਲੇ ਜੀਉਂਦੇ ਪ੍ਰਾਣੀਆਂ ਨੂੰ ਉਤਪਤ ਕੀਤਾ ਅਤੇ ਉਨ੍ਹਾਂ ਦੀ ਪ੍ਰਜਾਤੀ ਅਨੁਸਾਰ ਪਾਣੀ ਭਰ ਗਏ ਨਾਲੇ ਖੰਭ ਵਾਲੇ ਪੰਛੀ ਨੂੰ ਆਪਣੀ ਕਿਸਮ ਦੇ ਅਨੁਸਾਰ ਉਤਪਤ ਕੀਤੇ, ਅਤੇ ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਹੈ। 22ਪਰਮੇਸ਼ਵਰ ਨੇ ਉਹਨਾਂ ਨੂੰ ਇਹ ਕਹਿ ਕੇ ਅਸੀਸ ਦਿੱਤੀ, “ਫਲੋ ਅਤੇ ਗਿਣਤੀ ਵਿੱਚ ਵੱਧੋ ਅਤੇ ਸਮੁੰਦਰਾਂ ਦੇ ਪਾਣੀਆਂ ਨੂੰ ਭਰ ਦਿਓ ਅਤੇ ਧਰਤੀ ਉੱਤੇ ਪੰਛੀ ਵੱਧਣ।” 23ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਪੰਜਵਾਂ ਦਿਨ ਹੋਇਆ।
24ਅਤੇ ਪਰਮੇਸ਼ਵਰ ਨੇ ਕਿਹਾ, “ਧਰਤੀ ਦੇ ਜੀਵਤ ਪ੍ਰਾਣੀਆਂ ਨੂੰ, ਪਸ਼ੂਆਂ ਨੂੰ, ਜੰਤੂਆਂ ਨੂੰ, ਘਿੱਸਰਨ ਵਾਲਿਆਂ ਨੂੰ, ਜੰਗਲੀ ਜਾਨਵਰਾਂ ਅਤੇ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਪੈਦਾ ਕਰੇ।” ਅਤੇ ਇਹ ਇਸੇ ਤਰ੍ਹਾਂ ਹੀ ਹੋ ਗਿਆ। 25ਪਰਮੇਸ਼ਵਰ ਨੇ ਜੰਗਲੀ ਜਾਨਵਰਾਂ ਨੂੰ ਉਹਨਾਂ ਦੀਆਂ ਕਿਸਮਾਂ ਦੇ ਅਨੁਸਾਰ, ਪਸ਼ੂਆਂ ਨੂੰ ਉਹਨਾਂ ਦੀਆਂ ਕਿਸਮਾਂ ਦੇ ਅਨੁਸਾਰ ਅਤੇ ਧਰਤੀ ਉੱਤੇ ਚੱਲਣ ਵਾਲੇ ਸਾਰੇ ਪ੍ਰਾਣੀਆਂ ਨੂੰ ਉਹਨਾਂ ਦੀਆਂ ਕਿਸਮਾਂ ਦੇ ਅਨੁਸਾਰ ਬਣਾਇਆ ਅਤੇ ਪਰਮੇਸ਼ਵਰ ਨੇ ਦੇਖਿਆ ਕਿ ਇਹ ਚੰਗਾ ਹੈ।
26ਤਦ ਪਰਮੇਸ਼ਵਰ ਨੇ ਆਖਿਆ, ਆਓ ਮਨੁੱਖ ਨੂੰ ਆਪਣੇ ਸਰੂਪ ਉੱਤੇ ਆਪਣੇ ਵਰਗਾ ਬਣਾਈਏ ਤਾਂ ਜੋ ਉਹ ਸਮੁੰਦਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀਆਂ, ਪਸ਼ੂਆਂ, ਜੰਗਲੀ ਜਾਨਵਰਾਂ ਅਤੇ ਧਰਤੀ ਉੱਤੇ ਘਿੱਸਰਨ ਵਾਲੇ ਸਾਰੇ ਜੀਵ-ਜੰਤੂਆਂ ਉੱਤੇ ਰਾਜ ਕਰਨ।
27ਇਸ ਲਈ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਇਆ,
ਪਰਮੇਸ਼ਵਰ ਦੇ ਸਰੂਪ ਉੱਤੇ ਉਸ ਨੇ ਉਹਨਾਂ ਨੂੰ;
ਨਰ ਅਤੇ ਨਾਰੀ ਕਰਕੇ ਬਣਾਇਆ।
28ਪਰਮੇਸ਼ਵਰ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਕਿਹਾ, “ਫਲੋ ਅਤੇ ਗਿਣਤੀ ਵਿੱਚ ਵੱਧੋ, ਧਰਤੀ ਨੂੰ ਭਰ ਦਿਓ ਅਤੇ ਇਸ ਨੂੰ ਆਪਣੇ ਅਧੀਨ ਕਰੋ। ਸਮੁੰਦਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀਆਂ ਅਤੇ ਧਰਤੀ ਉੱਤੇ ਚੱਲਣ ਵਾਲੇ ਹਰ ਜੀਵ ਉੱਤੇ ਰਾਜ ਕਰੋ।”
29ਤਦ ਪਰਮੇਸ਼ਵਰ ਨੇ ਆਖਿਆ, “ਮੈਂ ਤੁਹਾਨੂੰ ਸਾਰੀ ਧਰਤੀ ਉੱਤੇ ਹਰ ਬੀਜ ਪੈਦਾ ਕਰਨ ਵਾਲਾ ਬੂਟਾ ਦਿੰਦਾ ਹਾਂ, ਉਹ ਤੁਹਾਡੇ ਭੋਜਨ ਲਈ ਹੋਣਗੇ। 30ਅਤੇ ਧਰਤੀ ਦੇ ਸਾਰੇ ਜਾਨਵਰਾਂ ਅਤੇ ਅਕਾਸ਼ ਦੇ ਸਾਰੇ ਪੰਛੀਆਂ ਨੂੰ ਅਤੇ ਧਰਤੀ ਉੱਤੇ ਘਿੱਸਰਣ ਵਾਲੇ ਸਾਰੇ ਪ੍ਰਾਣੀਆਂ ਨੂੰ, ਹਰ ਉਹ ਚੀਜ਼ ਜਿਸ ਵਿੱਚ ਜੀਵਨ ਦਾ ਸਾਹ ਹੈ, ਮੈਂ ਭੋਜਨ ਲਈ ਹਰ ਹਰਾ ਬੂਟਾ ਦਿੰਦਾ ਹਾਂ।” ਅਤੇ ਇਸੇ ਤਰ੍ਹਾਂ ਹੀ ਹੋ ਗਿਆ।
31ਪਰਮੇਸ਼ਵਰ ਨੇ ਉਹ ਸਭ ਕੁਝ ਦੇਖਿਆ ਜੋ ਉਸ ਨੇ ਬਣਾਇਆ ਸੀ ਅਤੇ ਇਹ ਬਹੁਤ ਚੰਗਾ ਸੀ। ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਛੇਵਾਂ ਦਿਨ ਹੋਇਆ।

目前选定:

ਉਤਪਤ 1: OPCV

高亮显示

分享

复制

None

想要在所有设备上保存你的高亮显示吗? 注册或登录