ਰੋਮਿਆਂ 5

5
ਸ਼ਾਂਤੀ ਅਤੇ ਉਮੀਦ
1ਇਸ ਲਈ ਜਦੋਂ ਤੋਂ ਸਾਨੂੰ ਸਾਡੀ ਨਿਹਚਾ ਦੁਆਰਾ ਧਰਮੀ ਠਹਿਰਾਇਆ ਗਿਆ ਹੈ, ਅਸੀਂ ਆਪਣੇ ਪ੍ਰਭੂ ਯਿਸ਼ੂ ਮਸੀਹ ਦੇ ਰਾਹੀਂ ਪਰਮੇਸ਼ਵਰ ਨਾਲ ਮੇਲ-ਮਿਲਾਪ ਹੋ ਗਿਆ ਹੈ 2ਵਿਸ਼ਵਾਸ ਦੇ ਦੁਆਰਾ ਅਸੀਂ ਉਸ ਕਿਰਪਾ ਤੱਕ ਪਹੁੰਚੇ ਹਾਂ ਜਿਸ ਵਿੱਚ ਅਸੀਂ ਹੁਣ ਖੜ੍ਹੇ ਹਾਂ। ਹੁਣ ਅਸੀਂ ਪਰਮੇਸ਼ਵਰ ਦੀ ਮਹਿਮਾ ਦੀ ਉਮੀਦ ਵਿੱਚ ਖੁਸ਼ ਹਾਂ। 3ਸਿਰਫ ਇਹ ਹੀ ਨਹੀਂ, ਅਸੀਂ ਆਪਣੇ ਦੁੱਖਾਂ ਵਿੱਚ ਵੀ ਪ੍ਰਸੰਨ ਰਹਿੰਦੇ ਹਾਂ। ਅਸੀਂ ਜਾਣਦੇ ਹਾਂ ਕਿ ਦੁੱਖਾਂ ਵਿੱਚੋਂ ਧੀਰਜ ਪੈਦਾ ਹੁੰਦਾ ਹੈ; 4ਧੀਰਜ ਤੋਂ ਸੁਭਾਉ ਅਤੇ ਸੁਭਾਉ ਤੋਂ ਉਮੀਦ ਪੈਦਾ ਹੁੰਦੀ ਹੈ। 5ਅਤੇ ਉਮੀਦ ਕਦੇ ਸ਼ਰਮਿੰਦਾ ਨਹੀਂ ਹੋਣ ਦਿੰਦੀ, ਕਿਉਂਕਿ ਪਵਿੱਤਰ ਆਤਮਾ ਜਿਹੜਾ ਸਾਨੂੰ ਦਿੱਤਾ ਗਿਆ ਹੈ ਉਸ ਦੇ ਦੁਆਰਾ ਪਰਮੇਸ਼ਵਰ ਦਾ ਪਿਆਰ ਸਾਡੇ ਦਿਲਾਂ ਵਿੱਚ ਡੋਲ੍ਹਿਆ ਗਿਆ ਹੈ।
6ਜਦੋਂ ਅਸੀਂ ਬਿਲਕੁਲ ਬੇਵੱਸ ਸੀ, ਮਸੀਹ ਸਹੀ ਸਮੇਂ ਤੇ ਆਇਆ ਅਤੇ ਸਾਡੇ ਪਾਪਾਂ ਲਈ ਮਰਿਆ। 7ਇਹ ਬਹੁਤ ਔਖੀ ਗੱਲ ਹੈ ਕਿ ਕੋਈ ਕਿਸੇ ਧਰਮੀ ਵਿਅਕਤੀ ਦੇ ਲਈ ਮਰੇ, ਇਹ ਹੋ ਸਕਦਾ ਹੈ ਕਿ ਇੱਕ ਭਲੇ ਵਿਅਕਤੀ ਲਈ ਸ਼ਾਇਦ ਕੋਈ ਮਰਨ ਦੀ ਹਿੰਮਤ ਕਰੇ। 8ਪਰ ਪਰਮੇਸ਼ਵਰ ਨੇ ਆਪਣੇ ਪਿਆਰ ਨੂੰ ਸਾਡੇ ਉੱਤੇ ਇਸ ਤਰ੍ਹਾਂ ਪ੍ਰਗਟ ਕਰਦੇ ਹਨ: ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮਰਿਆ।
9ਹੁਣ ਅਸੀਂ ਉਸ ਦੇ ਲਹੂ ਨਾਲ ਧਰਮੀ ਠਹਿਰਾਏ ਗਏ, ਇਸ ਨਾਲੋਂ ਵੀ ਵੱਧ ਕੇ ਅਸੀਂ ਮਸੀਹ ਦੇ ਰਾਹੀਂ ਪਰਮੇਸ਼ਵਰ ਦੇ ਕ੍ਰੋਧ ਤੋਂ ਬਚਾਏ ਜਾਂਵਾਗੇ। 10ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਦੇ ਵੈਰੀ ਸੀ, ਅਸੀਂ ਪਰਮੇਸ਼ਵਰ ਦੇ ਪੁੱਤਰ ਯਿਸ਼ੂ ਦੀ ਮੌਤ ਦੇ ਦੁਆਰਾ ਉਸ ਦੇ ਨਾਲ ਮੇਲ-ਮਿਲਾਪ ਕੀਤਾ, ਤਾਂ ਫਿਰ ਇਸ ਤੋਂ ਵੀ ਵੱਧ ਕੇ ਇਹ ਹੈ ਕਿ ਮੇਲ-ਮਿਲਾਪ ਹੋਣ ਦੇ ਕਾਰਨ ਅਸੀਂ ਮਸੀਹ ਦੇ ਜੀਵਨ ਦੁਆਰਾ ਬਚ ਜਾਵਾਂਗੇ। 11ਸਿਰਫ ਇਹ ਹੀ ਨਹੀਂ, ਅਸੀਂ ਆਪਣੇ ਪ੍ਰਭੂ ਯਿਸ਼ੂ ਮਸੀਹ ਰਾਹੀਂ ਪਰਮੇਸ਼ਵਰ ਤੇ ਮਾਣ ਕਰਦੇ ਹਾਂ, ਜਿਸ ਰਾਹੀਂ ਹੁਣ ਸਾਨੂੰ ਮੇਲ ਪ੍ਰਾਪਤ ਹੋਇਆ ਹੈ।
ਆਦਮ ਦੁਆਰਾ ਮੌਤ, ਮਸੀਹ ਦੁਆਰਾ ਜੀਵਨ
12ਇਸ ਲਈ, ਜਿਵੇਂ ਕਿ ਪਾਪ ਇੱਕ ਆਦਮੀ ਦੁਆਰਾ ਸੰਸਾਰ ਵਿੱਚ ਆਇਆ ਸੀ, ਅਤੇ ਪਾਪ ਦੁਆਰਾ ਮੌਤ ਆਈ, ਅਤੇ ਇਸ ਤਰ੍ਹਾਂ ਮੌਤ ਸਾਰੇ ਲੋਕਾਂ ਵਿੱਚ ਆਈ, ਕਿਉਂਕਿ ਸਾਰਿਆਂ ਨੇ ਪਾਪ ਕੀਤਾ।
13ਬਿਵਸਥਾ ਦੇ ਆਉਣ ਤੋਂ ਪਹਿਲਾਂ ਹੀ ਪਾਪ ਸੰਸਾਰ ਵਿੱਚ ਸੀ, ਪਰ ਜਿੱਥੇ ਬਿਵਸਥਾ ਨਹੀਂ ਉੱਥੇ ਦਾ ਲੇਖਾ ਨਹੀਂ ਹੁੰਦਾ। 14ਪਰ ਫਿਰ ਵੀ, ਆਦਮ ਦੇ ਸਮੇਂ ਤੋਂ ਲੈ ਕੇ ਮੋਸ਼ੇਹ ਦੇ ਸਮੇਂ ਤੱਕ ਮੌਤ ਨੇ ਰਾਜ ਕੀਤਾ, ਇੱਥੋਂ ਤੱਕ ਕਿ ਉਹਨਾਂ ਲੋਕਾਂ ਉੱਤੇ ਵੀ ਜਿਨ੍ਹਾਂ ਨੇ ਹੁਕਮ ਤੋੜ ਕੇ ਪਾਪ ਨਹੀਂ ਕੀਤਾ, ਜਿਵੇਂ ਕਿ ਆਦਮ, ਜੋ ਆਉਣ ਵਾਲਾ#5:14 ਜੋ ਆਉਣ ਵਾਲਾ ਮਤਲਬ ਯਿਸ਼ੂ ਇੱਕ ਨਮੂਨਾ ਹੈ।
15ਪਰ ਵਰਦਾਨ ਪਾਪ ਵਰਗਾ ਨਹੀਂ ਹੈ ਕਿਉਂਕਿ ਜੇ ਬਹੁਤ ਸਾਰੇ ਲੋਕ ਇੱਕ ਆਦਮੀ ਦੇ ਪਾਪ ਕਾਰਣ ਮਰ ਗਏ, ਤਾਂ ਪਰਮੇਸ਼ਵਰ ਦੀ ਕਿਰਪਾ, ਜਿਹੜੀ ਇੱਕ ਆਦਮੀ, ਯਿਸ਼ੂ ਮਸੀਹ, ਦੀ ਕਿਰਪਾ ਦੁਆਰਾ ਪ੍ਰਾਪਤ ਹੋਈ, ਬਹੁਤ ਸਾਰੇ ਲੋਕਾਂ ਤੇ ਪਰਗਟ ਹੋਈ। 16ਨਾ ਹੀ ਪਰਮੇਸ਼ਵਰ ਦਾ ਵਰਦਾਨ ਇੱਕ ਆਦਮੀ ਦੇ ਪਾਪ ਦੇ ਨਤੀਜੇ ਦੇ ਨਾਲ ਤੋਲਿਆ ਜਾ ਸਕਦਾ ਹੈ: ਇੱਕ ਪਾਪ ਦੇ ਕਾਰਨ ਨਿਆਂ ਅਤੇ ਨਿੰਦਾ ਆਈ, ਪਰ ਇਹ ਵਰਦਾਨ ਬਹੁਤ ਸਾਰੇ ਗੁਨਾਹਾਂ ਦੇ ਬਾਅਦ ਆਇਆ ਅਤੇ ਜਿਸ ਨੇ ਧਰਮੀ ਠਹਿਰਾਇਆ ਹੈ। 17ਜੇ ਆਦਮ ਦੇ ਪਾਪ ਕਰਨ ਦੁਆਰਾ ਮੌਤ ਦਾ ਰਾਜ ਹੋ ਗਿਆ, ਤਾਂ ਉਹ ਲੋਕ ਜਿਹੜੇ ਪਰਮੇਸ਼ਵਰ ਦੀ ਕਿਰਪਾ ਅਤੇ ਧਰਮੀ ਹੋਣ ਦੇ ਵਰਦਾਨ ਨੂੰ ਪ੍ਰਾਪਤ ਕਰਦੇ ਹਨ, ਇੱਕ ਆਦਮੀ, ਯਿਸ਼ੂ ਮਸੀਹ ਦੇ ਰਾਹੀਂ ਜੀਉਣਗੇ।
18ਇਸ ਲਈ ਜਿਵੇਂ ਕਿ ਇੱਕ ਗੁਨਾਹ ਸਾਰੇ ਲੋਕਾਂ ਲਈ ਨਿੰਦਿਆ ਦਾ ਨਤੀਜਾ ਹੈ, ਇਸੇ ਤਰ੍ਹਾਂ ਇੱਕ ਧਰਮੀ ਕੰਮ ਦੇ ਕਰਕੇ ਸਾਰੇ ਲੋਕਾਂ ਨੂੰ ਧਰਮੀ ਠਹਿਰਾਇਆ ਗਿਆ ਅਤੇ ਸਭ ਨੂੰ ਜ਼ਿੰਦਗੀ ਮਿਲੀ। 19ਜਿਸ ਤਰ੍ਹਾਂ ਆਦਮ ਦੇ ਅਣ-ਆਗਿਆਕਾਰੀ ਹੋਣ ਕਾਰਨ ਬਹੁਤ ਸਾਰੇ ਲੋਕ ਪਾਪੀ ਬਣਾਏ ਗਏ, ਉਸੇ ਤਰ੍ਹਾਂ ਆਦਮ ਦੇ ਆਗਿਆਕਾਰੀ ਹੋਣ ਕਾਰਨ ਵੀ ਬਹੁਤ ਸਾਰੇ ਲੋਕ ਧਰਮੀ ਬਣਾਏ ਜਾਣਗੇ।
20ਬਿਵਸਥਾ ਇਸ ਲਈ ਦਿੱਤੀ ਗਈ ਸੀ ਤਾਂ ਜੋ ਸਾਰੇ ਲੋਕ ਵੇਖ ਸਕਣ ਕਿ ਉਹ ਕਿੰਨੇ ਪਾਪੀ ਸਨ। ਪਰ ਜਿਵੇਂ ਲੋਕਾਂ ਨੇ ਵੱਧ ਤੋਂ ਵੱਧ ਪਾਪ ਕੀਤੇ, ਪਰਮੇਸ਼ਵਰ ਦੀ ਅਦਭੁਤ ਕਿਰਪਾ ਹੋਰ ਵਧੇਰੀ ਹੁੰਦੀ ਗਈ। 21ਇਸ ਲਈ, ਜਿਵੇਂ ਪਾਪ ਨੇ ਮੌਤ ਰਾਹੀਂ ਰਾਜ ਕੀਤਾ, ਉਸੇ ਤਰ੍ਹਾਂ ਪਰਮੇਸ਼ਵਰ ਦੀ ਕਿਰਪਾ ਧਾਰਮਿਕਤਾ ਦੁਆਰਾ ਰਾਜ ਕੀਤਾ ਤਾਂ ਜੋ ਯਿਸ਼ੂ ਮਸੀਹ ਰਾਹੀਂ ਸਦੀਪਕ ਜੀਵਨ ਮਿਲ ਸਕੇ।

Àwon tá yàn lọ́wọ́lọ́wọ́ báyìí:

ਰੋਮਿਆਂ 5: OPCV

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀