ਰੋਮਿਆਂ 4

4
ਅਬਰਾਹਾਮ ਨਿਹਚਾ ਦੁਆਰਾ ਧਰਮੀ
1ਸੋ ਹੁਣ ਅਸੀਂ ਅਬਰਾਹਾਮ ਬਾਰੇ ਕੀ ਕਹਾਂਗੇ ਜੋ ਸਾਡਾ ਸਰੀਰਕ ਪਿਤਾ ਹੈ ਉਸ ਨੂੰ ਕੀ ਮਿਲਿਆ ਸੀ? 2ਅਗਰ ਅਬਰਾਹਾਮ ਕੰਮਾਂ ਦੇ ਦੁਆਰਾ ਧਰਮੀ ਠਹਿਰਾਇਆ ਗਿਆ ਸੀ, ਤੇ ਫਿਰ ਉਸ ਨੂੰ ਘਮੰਡ ਹੋਣਾ ਸੀ, ਪਰ ਪਰਮੇਸ਼ਵਰ ਦੇ ਸਾਹਮਣੇ ਨਹੀਂ। 3ਕਿਉਂ ਜੋ ਧਰਮ ਪੁਸਤਕ ਕੀ ਕਹਿੰਦੀ ਹੈ, “ਅਬਰਾਹਾਮ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।”#4:3 ਉਤ 15:6
4ਹੁਣ ਜੋ ਕੋਈ ਵੀ ਕੰਮ ਕਰਦਾ ਹੈ, ਉਸ ਨੂੰ ਮਜ਼ਦੂਰੀ ਤੋਹਫ਼ੇ ਦੇ ਵਜੋਂ ਨਹੀਂ ਬਲਕਿ ਉਸ ਦੇ ਹੱਕ ਕਾਰਨ ਮਿਲਦੀ ਹੈ। 5ਹਾਲਾਂਕਿ, ਉਹ ਵਿਅਕਤੀ ਜੋ ਕੰਮ ਨਹੀਂ ਕਰਦਾ, ਪਰ ਉਹ ਪਰਮੇਸ਼ਵਰ ਤੇ ਭਰੋਸਾ ਕਰਦਾ ਹੈ ਅਤੇ ਜੋ ਦੁਸ਼ਟ ਨੂੰ ਨਿਰਦੋਸ਼ ਘੋਸ਼ਿਤ ਕਰਦਾ ਹੈ, ਇਸ ਵਿਸ਼ਵਾਸ ਦੁਆਰਾ ਉਹ ਧਰਮੀ ਮੰਨਿਆ ਜਾਂਦਾ ਹੈ। 6ਦਾਵੀਦ ਵੀ ਇਹ ਗੱਲ ਕਹਿੰਦਾ ਹੈ ਕਿ ਧੰਨ ਹੈ ਉਹ ਮਨੁੱਖ ਜਿਸ ਨੂੰ ਪਰਮੇਸ਼ਵਰ ਨੇ ਕੰਮਾਂ ਤੋਂ ਬਿਨਾਂ ਹੀ ਧਰਮੀ ਠਹਿਰਾਇਆ ਹੈ:
7“ਮੁਬਾਰਕ ਹਨ ਉਹ
ਜਿਨ੍ਹਾਂ ਦੇ ਅਪਰਾਧ ਮਾਫ਼ ਹੋ ਗਏ
ਜਿਸ ਦੇ ਪਾਪ ਢੱਕੇ ਗਏ ਹਨ।
8ਮੁਬਾਰਕ ਹੈ
ਉਹ ਜਿਸ ਦੇ ਪਾਪਾਂ ਦਾ ਹਿਸਾਬ ਪਰਮੇਸ਼ਵਰ ਕਦੇ ਨਹੀਂ ਕਰਦਾ।”#4:8 ਜ਼ਬੂ 32:1-2
9ਕੀ ਇਹ ਬਰਕਤ ਸਿਰਫ ਸੁੰਨਤੀਆਂ ਦੇ ਲਈ ਹੀ ਹੈ, ਜਾਂ ਅਸੁੰਨਤ ਲੋਕਾਂ ਦੇ ਲਈ ਵੀ? ਅਸੀਂ ਕਹਿੰਦੇ ਆ ਰਹੇ ਹਾਂ ਕਿ ਅਬਰਾਹਾਮ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ। 10ਫਿਰ ਇਹ ਕਿਵੇਂ ਹੋ ਸਕਦਾ ਕਿ ਅਬਰਾਹਾਮ ਸੁੰਨਤ ਕਰਾਉਣ ਤੋਂ ਪਹਿਲਾਂ ਹੀ ਧਰਮੀ ਠਹਿਰਾਇਆ ਗਿਆ ਸੀ ਜਾਂ ਬਾਅਦ ਵਿੱਚ? ਪਰ ਇਹ ਗੱਲ ਸਾਫ਼ ਹੈ ਕਿ ਪਰਮੇਸ਼ਵਰ ਨੇ ਅਬਰਾਹਾਮ ਨੂੰ ਸੁੰਨਤ ਕਰਾਉਣ ਤੋਂ ਪਹਿਲਾਂ ਹੀ ਸਵੀਕਾਰ ਲਿਆ ਸੀ! 11ਅਤੇ ਅਬਰਾਹਾਮ ਦੀ ਸੁੰਨਤ ਇੱਕ ਨਿਸ਼ਾਨੀ ਸੀ ਅਤੇ ਧਾਰਮਿਕਤਾ ਦੀ ਮੋਹਰ ਵਜੋਂ ਹੋਈ, ਕਿ ਅਬਰਾਹਾਮ ਪਹਿਲਾਂ ਹੀ ਨਿਹਚਾ ਕਰਦਾ ਸੀ ਇਸ ਲਈ ਅਬਰਾਹਾਮ ਉਹਨਾਂ ਲੋਕਾਂ ਦਾ ਆਤਮਿਕ ਪਿਤਾ ਹੈ ਜਿਨ੍ਹਾਂ ਦਾ ਵਿਸ਼ਵਾਸ ਪਰਮੇਸ਼ਵਰ ਉੱਤੇ ਹੈ ਪਰ ਸੁੰਨਤ ਨਹੀਂ ਕੀਤੀ ਗਈ ਤਾਂ ਜੋ ਉਹ ਉਹਨਾਂ ਨੂੰ ਧਰਮੀ ਠਹਿਰਾ ਸਕਣ।#4:11 ਉਤ 17:11 12ਅਤੇ ਅਬਰਾਹਾਮ ਉਹਨਾਂ ਲੋਕਾਂ ਦੇ ਆਤਮਿਕ ਪਿਤਾ ਵੀ ਹਨ ਜਿਨ੍ਹਾਂ ਦੀ ਸੁੰਨਤ ਕੀਤੀ ਗਈ ਹੈ, ਪਰ ਸਿਰਫ ਤਾਂ ਹੀ ਜੇ ਉਹ ਅਬਰਾਹਾਮ ਦੀ ਸੁੰਨਤ ਤੋਂ ਪਹਿਲਾਂ ਉਸ ਤਰ੍ਹਾਂ ਦਾ ਵਿਸ਼ਵਾਸ ਰੱਖਦੇ ਜਿਵੇਂ ਅਬਰਾਹਾਮ ਨੇ ਰੱਖਿਆ ਸੀ।
13ਉਸ ਵਾਅਦੇ ਦੇ ਅਧਾਰ ਤੇ ਪਰਮੇਸ਼ਵਰ ਨੇ ਅਬਰਾਹਾਮ ਅਤੇ ਉਸ ਦੀ ਸੰਤਾਨ ਨਾਲ ਇਹ ਵਾਅਦਾ ਕੀਤਾ ਕਿ ਉਹ ਦੁਨੀਆਂ ਦੇ ਵਾਰਸ ਬਣਨਗੇ, ਪਰ ਇਹ ਵਾਅਦਾ ਅਬਰਾਹਾਮ ਦੇ ਬਿਵਸਥਾ ਨੂੰ ਮੰਨਣ ਨਾਲ ਨਹੀਂ, ਸਗੋਂ ਵਿਸ਼ਵਾਸ ਦੁਆਰਾ ਆਉਂਦੀ ਧਾਰਮਿਕਤਾ ਦੇ ਨਾਲ ਪੂਰਾ ਹੋਇਆ ਹੈ। 14ਜੇ ਪਰਮੇਸ਼ਵਰ ਦਾ ਵਾਅਦਾ ਸਿਰਫ ਉਹਨਾਂ ਲੋਕਾਂ ਲਈ ਹੈ ਜੋ ਬਿਵਸਥਾ ਦੀ ਪਾਲਣਾ ਕਰਦੇ ਹਨ, ਤਾਂ ਵਿਸ਼ਵਾਸ ਵਿਅਰਥ ਹੈ ਅਤੇ ਵਾਅਦਾ ਬੇਕਾਰ ਹੈ। 15ਕਿਉਂਕਿ ਬਿਵਸਥਾ ਪਰਮੇਸ਼ਵਰ ਦੇ ਕ੍ਰੋਧ ਨੂੰ ਲਿਆਉਂਦੀ ਹੈ। ਅਤੇ ਜਿੱਥੇ ਕੋਈ ਕਾਨੂੰਨ ਨਹੀਂ ਹੁੰਦਾ ਉੱਥੇ ਕੋਈ ਅਪਰਾਧ ਨਹੀਂ ਹੁੰਦਾ।
16ਇਸ ਲਈ ਨਿਹਚਾ ਦੁਆਰਾ ਵਾਅਦਾ ਕੀਤਾ ਗਿਆ ਹੈ। ਇਹ ਕਿਰਪਾ ਦੇ ਕਾਰਨ ਦਿੱਤਾ ਗਿਆ ਹੈ, ਜੇ ਅਸੀਂ ਅਬਰਾਹਾਮ ਦੀ ਤਰ੍ਹਾਂ ਵਿਸ਼ਵਾਸ ਕਰਦੇ ਹਾਂ, ਤਾਂ ਅਸੀਂ ਸਾਰੇ ਮੋਸ਼ੇਹ ਦੀ ਬਿਵਸਥਾ ਦੇ ਅਨੁਸਾਰ ਜਿਉਂਦੇ ਹਾਂ ਜਾਂ ਨਹੀਂ, ਇਹ ਪ੍ਰਾਪਤ ਕਰ ਸਕਦੇ ਹਾਂ, ਕਿਉਂਕਿ ਅਬਰਾਹਾਮ ਉਹਨਾਂ ਸਾਰਿਆਂ ਦਾ ਪਿਤਾ ਹੈ ਜੋ ਵਿਸ਼ਵਾਸ ਕਰਦੇ ਹਨ। 17ਜਿਵੇਂ ਕਿ ਇਹ ਲਿਖਿਆ ਹੈ: ਕਿ ਜਦੋਂ ਪਰਮੇਸ਼ਵਰ ਨੇ ਅਬਰਾਹਾਮ ਨੂੰ ਕਿਹਾ, “ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ।”#4:17 ਉਤ 17:5 ਉਹ ਸਾਡਾ ਵੀ ਪਿਤਾ ਹੈ ਕਿਉਂਕਿ ਅਬਰਾਹਾਮ ਨੇ ਉਸ ਪਰਮੇਸ਼ਵਰ ਤੇ ਵਿਸ਼ਵਾਸ ਕੀਤਾ ਜੋ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰਦਾ ਹੈ ਅਤੇ ਉਹ ਨਵੀਆਂ ਚੀਜ਼ਾਂ ਨੂੰ ਪੈਦਾ ਕਰਦਾ ਹੈ ਉਹਨਾਂ ਚੀਜ਼ਾਂ ਨੂੰ ਪੈਦਾ ਕਰਦਾ ਹੈ ਜੋ ਨਹੀਂ ਸਨ।
18ਜਦੋਂ ਉਮੀਦ ਦਾ ਕੋਈ ਕਾਰਨ ਨਹੀਂ ਸੀ, ਤਾਂ ਵੀ ਅਬਰਾਹਾਮ ਆਸ ਕਰਦਾ ਰਿਹਾ ਕਿ ਉਹ ਵਿਸ਼ਵਾਸ ਕਰਦਾ ਸੀ ਕਿ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣ ਜਾਵੇਗਾ। ਕਿਉਂਕਿ ਪਰਮੇਸ਼ਵਰ ਨੇ ਉਸਨੂੰ ਕਿਹਾ ਸੀ, “ਤੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਹੋਵੇਗਾ!” 19ਅਤੇ ਅਬਰਾਹਾਮ ਦੀ ਨਿਹਚਾ ਕਮਜ਼ੋਰ ਨਹੀਂ ਹੋਈ, ਹਾਲਾਂਕਿ ਉਹ ਸੋ ਸਾਲ ਦੀ ਉਮਰ ਦਾ ਸੀ ਉਸ ਨੇ ਸਮਝਿਆ ਕਿ ਉਸ ਦਾ ਸਰੀਰ ਮਰਿਆ ਵਾਂਗ ਸੀ, ਅਤੇ ਸਾਰਾਹ ਦੀ ਕੁੱਖ ਵੀ ਇਸੇ ਤਰ੍ਹਾਂ ਸੀ।#4:19 ਇਬ 11:11 20ਅਬਰਾਹਾਮ ਨੇ ਪਰਮੇਸ਼ਵਰ ਦੇ ਵਾਅਦੇ ਵਿੱਚ ਆਪਣੇ ਵਿਸ਼ਵਾਸ ਤੋਂ ਭਟਕਣ ਦੀ ਬਜਾਏ, ਵਿਸ਼ਵਾਸ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਨ ਦੁਆਰਾ ਪਰਮੇਸ਼ਵਰ ਦੀ ਵਡਿਆਈ ਕੀਤੀ। 21ਉਸ ਨੂੰ ਪੂਰਾ ਯਕੀਨ ਸੀ ਕਿ ਪਰਮੇਸ਼ਵਰ ਨੇ ਜੋ ਕੁਝ ਵੀ ਉਸ ਨਾਲ ਵਾਅਦਾ ਕੀਤਾ ਹੈ ਉਹ ਕਰ ਸਕਦਾ ਹੈ। 22ਇਸੇ ਕਰਕੇ, “ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।”#4:22 ਉਤ 15:6 23ਪਰਮੇਸ਼ਵਰ ਨੇ ਉਸ ਨੂੰ ਧਰਮੀ ਗਿਣਿਆ, ਇਹ ਸ਼ਬਦ ਸਿਰਫ ਅਬਰਾਹਾਮ ਦੇ ਲਈ ਨਹੀਂ ਸੀ। 24ਪਰ ਇਹ ਸਾਡੇ ਲਈ ਵੀ ਸਨ ਜਿਹਨਾਂ ਨੂੰ ਪਰਮੇਸ਼ਵਰ ਧਰਮੀ ਗਿਣਦਾ ਹੈ। ਜੇ ਅਸੀਂ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਦੇ ਹਾਂ, ਜਿਸ ਨੇ ਸਾਡੇ ਪ੍ਰਭੂ ਯਿਸ਼ੂ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ। 25ਯਿਸ਼ੂ ਸਾਡੇ ਗੁਨਾਹ ਦੇ ਕਾਰਨ ਮਰਨ ਲਈ ਸੌਂਪ ਦਿੱਤਾ ਗਿਆ ਸੀ, ਅਤੇ ਪਰਮੇਸ਼ਵਰ ਦੁਆਰਾ ਸਾਨੂੰ ਧਰਮੀ ਠਹਿਰਾਉਣ ਲਈ ਜੀ ਉੱਠਿਆ।#4:25 ਯਸ਼ਾ 53:4-5; 12

Àwon tá yàn lọ́wọ́lọ́wọ́ báyìí:

ਰੋਮਿਆਂ 4: OPCV

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀