2 ਕੁਰਿੰਥੀਆਂ 9

9
1ਉਪਰੰਤ ਉਸ ਸੇਵਾ ਦੇ ਵਿਖੇ ਜਿਹੜੀ ਪਰਮੇਸ਼ਵਰ ਦੇ ਲੋਕਾਂ#9:1 ਪਰਮੇਸ਼ਵਰ ਦੇ ਲੋਕਾਂ ਇੱਥੇ ਪਰਮੇਸ਼ਵਰ ਦੇ ਲੋਕਾਂ ਦਾ ਮਤਲਬ ਹੈ ਉਹ ਯਹੂਦੀ ਮਸੀਹ ਜਿਹੜੇ ਯੇਰੂਸ਼ਲੇਮ ਵਿੱਚ ਹਨ ਲਈ ਹੈ, ਮੇਰੇ ਵੱਲੋਂ ਤੁਹਾਨੂੰ ਲਿਖਣ ਦੀ ਜ਼ਰੂਰਤ ਨਹੀਂ ਹੈ। 2ਕਿਉਂ ਜੋ ਮੈਂ ਤੁਹਾਡੀ ਮਦਦ ਕਰਨ ਦੀ ਉਤਸੁਕਤਾ ਨੂੰ ਜਾਣਦਾ ਹਾਂ, ਜਿਸ ਦੇ ਲਈ ਮੈਂ ਮਕਦੂਨਿਯਾ ਪ੍ਰਦੇਸ਼ ਦੇ ਵਸਨੀਕਾ ਦੇ ਅੱਗੇ ਮਾਣ ਵੀ ਕਰਦਾ ਹਾਂ, ਕਿ ਅਖਾਯਾ ਪ੍ਰਦੇਸ਼ ਦੇ ਲੋਕ ਪਿਛਲੇ ਸਾਲ ਤੋਂ ਹੀ ਇਸ ਦੇ ਲਈ ਤਿਆਰ ਹਨ, ਅਤੇ ਤੁਹਾਡੇ ਵੱਡੇ ਉੱਦਮ ਨੇ ਬਹੁਤ ਸਾਰਿਆ ਨੂੰ ਪ੍ਰੇਰਨਾ ਵੀ ਦਿੱਤੀ। 3ਪਰ ਤੀਤੁਸ ਅਤੇ ਦੋ ਹੋਰ ਭਰਾਵਾਂ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ ਤਾਂ ਕਿ ਸਾਡਾ ਮਾਣ ਜਿਹੜਾ ਅਸੀਂ ਤੁਹਾਡੇ ਵਿਖੇ ਕਰਦੇ ਹਾਂ ਇਸ ਗੱਲ ਵਿੱਚ ਵਿਅਰਥ ਨਾ ਹੋ ਜਾਏ ਜਿਵੇਂ ਮੈਂ ਆਖਿਆ ਸੀ ਤੁਸੀਂ ਤਿਆਰ ਰਹੋ। 4ਕਿਤੇ ਇਸ ਤਰ੍ਹਾਂ ਨਾ ਹੋਵੇ ਜਦ ਕੋਈ ਮਕਦੂਨਿਯਾ ਦੇ ਵਿਸ਼ਵਾਸੀ ਮੇਰੇ ਨਾਲ ਆਉਣ ਅਤੇ ਤੁਹਾਨੂੰ ਤਿਆਰ ਨਾ ਵੇਖਣ ਤਾਂ ਅਸੀਂ ਉਸ ਪੱਕੇ ਭਰੋਸੇ ਤੋਂ ਉਹਨਾਂ ਅੱਗੇ ਲੱਜਿਆਵਾਨ ਹੋਈਏ। 5ਇਸ ਕਾਰਨ ਮੈਂ ਭਰਾਵਾਂ ਅੱਗੇ ਇਹ ਬੇਨਤੀ ਕਰਨੀ ਜ਼ਰੂਰੀ ਸਮਝੀ, ਜੋ ਉਹ ਪਹਿਲਾਂ ਤੁਹਾਡੇ ਕੋਲ ਜਾਣ ਅਤੇ ਤੁਹਾਡੇ ਉਸ ਦਾਨ ਨੂੰ ਜਿਸ ਦਾ ਪਹਿਲਾਂ ਹੀ ਤੁਸੀਂ ਵਾਅਦਾ ਕੀਤਾ ਸੀ। ਪਹਿਲਾਂ ਹੀ ਤਿਆਰ ਰੱਖਣਾ ਤਾਂ ਜੋ ਉਹ ਖੁੱਲ੍ਹੇ ਦਿਲ ਦੇ ਦਾਨ ਵਰਗਾ ਹੋਵੇ, ਨਾ ਕਿ ਬੰਦਿਸ਼ ਦੇ ਦਾਨ ਵਰਗਾ।
ਦਾਨ ਕਿਵੇਂ ਦੇਈਏ
6ਯਾਦ ਰੱਖਣਾ: ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ ਅਤੇ ਜਿਹੜਾ ਖੁੱਲ੍ਹੇ ਦਿਲ ਨਾਲ ਬੀਜਦਾ ਹੈ ਉਹ ਖੁੱਲ੍ਹੇ ਦਿਲ ਨਾਲ ਵੱਢੇਗਾ। 7ਹਰੇਕ ਉਸੇ ਤਰ੍ਹਾਂ ਹੀ ਦੇਵੇ ਜਿਸ ਤਰ੍ਹਾਂ ਉਸ ਨੇ ਆਪਣੇ ਦਿਲ ਵਿੱਚ ਦੇਣ ਲਈ ਧਾਰਿਆ ਹੋਇਆ ਹੈ, ਨਾ ਕਿ ਝਿਜਕਦਿਆ ਹੋਇਆ ਅਤੇ ਨਾ ਮਜ਼ਬੂਰੀ ਨਾਲ, ਕਿਉਂਕਿ ਪਰਮੇਸ਼ਵਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ। 8ਅਤੇ ਪਰਮੇਸ਼ਵਰ ਤੁਹਾਨੂੰ ਭਰਭੂਰ ਬਰਕਤ ਦੇਣ ਦੀ ਸਮਰੱਥ ਰੱਖਦਾ ਹੈ, ਤਾਂ ਜੋ ਹਰ ਇੱਕ ਵਸਤੂ ਹਰ ਸਮੇਂ ਉਹ ਸਭ ਕੁਝ ਤੁਹਾਡੇ ਕੋਲ ਹੋਵੇ ਜਿਸਦੀ ਤੁਹਾਨੂੰ ਜ਼ਰੂਰਤ ਹੈ, ਤਾਕਿ ਹਰ ਚੰਗੇ ਕੰਮ ਲਈ ਤੁਹਾਡੇ ਕੋਲ ਭਰਪੂਰੀ ਨਾਲ ਹੋਵੇ। 9ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
“ਉਹਨਾਂ ਨੇ ਖੁੱਲ੍ਹੇ ਦਿਲ ਨਾਲ ਗਰੀਬਾਂ ਨੂੰ ਦਿੱਤਾ;
ਅਤੇ ਉਹਨਾਂ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ।”#9:9 ਜ਼ਬੂ 112:9
10ਅਤੇ ਜਿਹੜਾ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦਿੰਦਾ ਹੈ ਪਰਮੇਸ਼ਵਰ ਤੁਹਾਨੂੰ ਬੀਜਣ ਲਈ ਬੀਜ ਦੇਵੇਗਾ ਅਤੇ ਉਸ ਨੂੰ ਵਧਾਵੇਗਾ ਅਤੇ ਤੁਹਾਡੇ ਧਾਰਮਿਕਤਾ ਦੇ ਫ਼ਲ ਵਿੱਚ ਵਾਧਾ ਕਰੇਗਾ। 11ਤਾਂ ਜੋ ਤੁਸੀਂ ਸਭਨਾਂ ਗੱਲਾਂ ਵਿੱਚ ਹਰ ਪ੍ਰਕਾਰ ਦੀ ਉਦਾਰਤਾ ਲਈ ਧਨੀ ਹੋ ਜਾਓ, ਜਿਹੜੀ ਸਾਡੇ ਰਾਹੀ ਪਰਮੇਸ਼ਵਰ ਦੇ ਧੰਨਵਾਦ ਲਈ ਗੁਣਕਾਰੀ ਹੈ।
12ਕਿਉਂਕਿ ਇਹ ਸੇਵਕਾਈ ਨਾ ਸਿਰਫ ਪਰਮੇਸ਼ਵਰ ਦੇ ਲੋਕਾਂ ਦੀਆ ਜ਼ਰੂਰਤਾਂ#9:12 ਪਰਮੇਸ਼ਵਰ ਦੇ ਲੋਕਾਂ ਦੀਆ ਜ਼ਰੂਰਤਾਂ ਯੇਰੂਸ਼ਲੇਮ ਦੇ ਲੋੜਵੰਦ ਵਿਸ਼ਵਾਸੀ ਨੂੰ ਪੂਰਾ ਕਰਨਾ ਹੈ, ਸਗੋਂ ਪਰਮੇਸ਼ਵਰ ਦਾ ਧੰਨਵਾਦ ਕਰਨ ਲਈ ਬਹੁਤ ਸਾਰੇ ਪ੍ਰਗਟਾਵਿਆਂ ਵਿੱਚ ਭਰਭੂਰ ਹੈ। 13ਤੁਹਾਡੀ ਇਸ ਸੇਵਕਾਈ ਦਾ ਪ੍ਰਮਾਣ ਪਾ ਕੇ ਉਹ ਪਰਮੇਸ਼ਵਰ ਦੀ ਮਹਿਮਾ ਕਰਦੇ ਹਨ, ਜੋ ਤੁਸੀਂ ਮਸੀਹ ਦੀ ਖੁਸ਼ਖ਼ਬਰੀ ਦੇ ਵਾਇਦੇ ਵਿੱਚ ਅਧੀਨ ਹੋ ਅਤੇ ਉਹਨਾਂ ਸਭਨਾਂ ਲਈ ਦਾਨ ਉਦਾਰਤਾ (ਖੁੱਲ੍ਹ-ਦਿਲੀ) ਨਾਲ ਦਿੰਦੇ ਹੋ। 14ਤੁਹਾਡੇ ਉੱਤੇ ਪਰਮੇਸ਼ਵਰ ਦੀ ਵੱਡੀ ਕਿਰਪਾ ਦੇਖ ਕੇ, ਉਹ ਬਹੁਤ ਲਗਨ ਨਾਲ ਤੁਹਾਡੇ ਲਈ ਪ੍ਰਾਰਥਨਾ ਕਰਨਗੇ। 15ਪਰਮੇਸ਼ਵਰ ਦਾ ਧੰਨਵਾਦ ਉਸ ਦੇ ਦਿੱਤੇ ਹੋਏ ਵਰਦਾਨ ਦੇ ਲਈ!

Àwon tá yàn lọ́wọ́lọ́wọ́ báyìí:

2 ਕੁਰਿੰਥੀਆਂ 9: OPCV

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀