ਜ਼ਕਰਯਾਹ 13
13
ਪਾਪਾਂ ਤੋਂ ਸ਼ੁੱਧੀ
1“ਉਸ ਦਿਨ ਦਾਵੀਦ ਦੇ ਘਰਾਣੇ ਅਤੇ ਯੇਰੂਸ਼ਲੇਮ ਦੇ ਵਾਸੀਆਂ ਲਈ ਇੱਕ ਚਸ਼ਮਾ ਖੋਲ੍ਹਿਆ ਜਾਵੇਗਾ, ਉਨ੍ਹਾਂ ਨੂੰ ਪਾਪ ਅਤੇ ਅਸ਼ੁੱਧਤਾ ਤੋਂ ਸ਼ੁੱਧ ਕਰਨ ਲਈ।
2“ਉਸ ਦਿਨ, ਮੈਂ ਮੂਰਤੀਆਂ ਦੇ ਨਾਵਾਂ ਨੂੰ ਧਰਤੀ ਤੋਂ ਮਿਟਾ ਦਿਆਂਗਾ, ਅਤੇ ਉਹਨਾਂ ਨੂੰ ਹੋਰ ਯਾਦ ਨਹੀਂ ਕੀਤਾ ਜਾਵੇਗਾ,” ਸਰਵਸ਼ਕਤੀਮਾਨ ਯਾਹਵੇਹ ਦਾ ਐਲਾਨ ਕਰਦਾ ਹੈ। ਮੈਂ ਨਬੀਆਂ ਅਤੇ ਅਸ਼ੁੱਧ ਆਤਮਾ ਦੋਹਾਂ ਨੂੰ ਧਰਤੀ ਤੋਂ ਹਟਾ ਦਿਆਂਗਾ। 3“ਅਤੇ ਜੇਕਰ ਕੋਈ ਅਜੇ ਵੀ ਭਵਿੱਖਬਾਣੀ ਕਰਦਾ ਹੈ, ਤਾਂ ਉਨ੍ਹਾਂ ਦੇ ਮਾਤਾ-ਪਿਤਾ, ਜਿਨ੍ਹਾਂ ਤੋਂ ਉਹ ਪੈਦਾ ਹੋਏ ਸਨ, ਉਨ੍ਹਾਂ ਨੂੰ ਆਖਣਗੇ, ‘ਤੁਹਾਨੂੰ ਮਰਨਾ ਚਾਹੀਦਾ ਹੈ, ਕਿਉਂਕਿ ਤੁਸੀਂ ਯਾਹਵੇਹ ਦੇ ਨਾਮ ਵਿੱਚ ਝੂਠ ਬੋਲਿਆ ਹੈ।’ ਉਹ ਜੋ ਭਵਿੱਖਬਾਣੀ ਕਰਦਾ ਹੈ।
4“ਉਸ ਦਿਨ ਹਰ ਨਬੀ ਆਪਣੇ ਭਵਿੱਖਬਾਣੀ ਦੇ ਦਰਸ਼ਨ ਤੋਂ ਸ਼ਰਮਿੰਦਾ ਹੋਵੇਗਾ। ਉਹ ਧੋਖਾ ਦੇਣ ਲਈ ਨਬੀ ਦੇ ਵਾਲਾਂ ਦੇ ਕੱਪੜੇ ਨਹੀਂ ਪਾਉਣਗੇ। 5ਹਰ ਕੋਈ ਆਖੇਗਾ, ‘ਮੈਂ ਨਬੀ ਨਹੀਂ ਹਾਂ। ਮੈਂ ਇੱਕ ਕਿਸਾਨ ਹਾਂ; ਮੇਰੀ ਜਵਾਨੀ ਤੋਂ ਹੀ ਜ਼ਮੀਨ ਮੇਰੀ ਰੋਜ਼ੀ-ਰੋਟੀ ਰਹੀ ਹੈ।’ 6ਜੇ ਕੋਈ ਪੁੱਛੇ, ‘ਤੇਰੇ ਸਰੀਰ ਤੇ ਇਹ ਜ਼ਖਮ ਕੀ ਹਨ?’ ਤਾਂ ਉਹ ਜਵਾਬ ਦੇਣਗੇ, ‘ਜ਼ਖਮ ਮੈਨੂੰ ਮੇਰੇ ਦੋਸਤਾਂ ਦੇ ਘਰ ਦਿੱਤੇ ਗਏ ਸਨ।’
ਚਰਵਾਹੇ ਨੇ ਮਾਰਿਆ, ਭੇਡਾਂ ਖਿੱਲਰੀਆਂ
7“ਹੇ ਤਲਵਾਰ, ਮੇਰੇ ਆਜੜੀ ਦੇ ਵਿਰੁੱਧ ਜਾਗ,
ਉਸ ਆਦਮੀ ਦੇ ਵਿਰੁੱਧ ਜੋ ਮੇਰੇ ਨੇੜੇ ਹੈ!”
ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
“ਚਰਵਾਹੇ ਨੂੰ ਮਾਰੋ,
ਅਤੇ ਭੇਡਾਂ ਖਿੱਲਰ ਜਾਣਗੀਆਂ,
ਅਤੇ ਮੈਂ ਆਪਣਾ ਹੱਥ ਨਿਆਣਿਆਂ ਦੇ ਵਿਰੁੱਧ ਕਰਾਂਗਾ।
8ਸਾਰੀ ਧਰਤੀ ਵਿੱਚ,” ਯਾਹਵੇਹ ਦਾ ਐਲਾਨ ਕਰਦਾ ਹੈ,
“ਦੋ ਤਿਹਾਈ ਮਾਰਿਆ ਜਾਵੇਗਾ ਅਤੇ ਨਾਸ਼ ਹੋ ਜਾਵੇਗਾ;
ਫਿਰ ਵੀ ਇਸ ਵਿੱਚ ਇੱਕ ਤਿਹਾਈ ਰਹਿ ਜਾਵੇਗਾ।
9ਇਹ ਤੀਜਾ ਮੈਂ ਅੱਗ ਵਿੱਚ ਪਾਵਾਂਗਾ;
ਮੈਂ ਉਨ੍ਹਾਂ ਨੂੰ ਚਾਂਦੀ ਵਾਂਗ ਸ਼ੁੱਧ ਕਰਾਂਗਾ ਅਤੇ ਉਨ੍ਹਾਂ ਨੂੰ ਸੋਨੇ ਵਾਂਗ ਪਰਖਾਂਗਾ।
ਉਹ ਮੇਰਾ ਨਾਮ ਲੈਣਗੇ
ਅਤੇ ਮੈਂ ਉਨ੍ਹਾਂ ਨੂੰ ਉੱਤਰ ਦਿਆਂਗਾ।
ਮੈਂ ਆਖਾਂਗਾ, ‘ਉਹ ਮੇਰੇ ਲੋਕ ਹਨ,’
ਅਤੇ ਉਹ ਆਖਣਗੇ, ‘ਯਾਹਵੇਹ ਸਾਡਾ ਪਰਮੇਸ਼ਵਰ ਹੈ।’ ”
Àwon tá yàn lọ́wọ́lọ́wọ́ báyìí:
ਜ਼ਕਰਯਾਹ 13: PCB
Ìsàmì-sí
Pín
Daako
Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.