Fò sí àkóónú

ਕਹਾਉਤਾਂ 10

10
ਸ਼ਲੋਮੋਨ ਦੀਆਂ ਕਹਾਉਤਾਂ
1ਸ਼ਲੋਮੋਨ ਦੀਆਂ ਕਹਾਉਤਾਂ:
ਬੁੱਧਵਾਨ ਪੁੱਤਰ ਆਪਣੇ ਪਿਤਾ ਲਈ ਅਨੰਦ ਲਿਆਉਂਦਾ ਹੈ,
ਪਰ ਮੂਰਖ ਪੁੱਤਰ ਆਪਣੀ ਮਾਂ ਲਈ ਦੁੱਖ ਛੱਡਦਾ ਹੈ।
2ਬਦੀ ਨਾਲ ਇਕੱਠਾ ਕੀਤੇ ਧਨ ਦਾ ਕੋਈ ਲਾਭ ਨਹੀਂ ਹੁੰਦਾ,
ਪਰ ਧਰਮ ਮੌਤ ਤੋਂ ਬਚਾ ਲੈਦਾ ਹੈ।
3ਯਾਹਵੇਹ ਧਰਮੀ ਨੂੰ ਭੁੱਖਾ ਨਹੀਂ ਰਹਿਣ ਦਿੰਦਾ,
ਪਰ ਉਹ ਦੁਸ਼ਟਾਂ ਦੀ ਲਾਲਸਾ ਨੂੰ ਨਾਕਾਮ ਕਰਦਾ ਹੈ।
4ਆਲਸੀ ਹੱਥ ਗਰੀਬ ਬਣਾਉਂਦਾ ਹੈ,
ਪਰ ਮਿਹਨਤੀ ਹੱਥ ਧਨ ਲਿਆਉਂਦੇ ਹਨ।
5ਜਿਹੜਾ ਗਰਮੀਆਂ ਵਿੱਚ ਫ਼ਸਲ ਇਕੱਠੀ ਕਰਦਾ ਹੈ ਉਹ ਸਿਆਣਾ ਪੁੱਤਰ ਹੈ,
ਪਰ ਜਿਹੜਾ ਵਾਢੀ ਵੇਲੇ ਸੌਂਦਾ ਹੈ ਉਹ ਸ਼ਰਮਿੰਦਾ ਕਰਨ ਵਾਲਾ ਪੁੱਤਰ ਹੈ।
6ਬਰਕਤਾਂ ਧਰਮੀ ਦੇ ਸਿਰ ਦਾ ਤਾਜ ਹਨ,
ਪਰ ਜ਼ੁਲਮ ਦੁਸ਼ਟਾ ਦੇ ਮੂੰਹ ਨੂੰ ਢੱਕ ਲੈਦਾ ਹੈ।
7ਧਰਮੀ ਦੀ ਯਾਦ ਮੁਬਾਰਕ ਹੈ,#10:7 ਉਤ 48:20
ਪਰ ਦੁਸ਼ਟਾ ਦਾ ਨਾਮ ਮਿਟ ਜਾਵੇਗਾ।
8ਬੁੱਧਵਾਨ ਮਨ ਵਿੱਚ ਹੁਕਮ ਮੰਨਦਾ ਹੈ,
ਪਰ ਬਕਵਾਸ ਕਰਨ ਵਾਲਾ ਮੂਰਖ ਤਬਾਹ ਹੋ ਜਾਂਦਾ ਹੈ।
9ਜਿਹੜਾ ਇਮਾਨਦਾਰੀ ਨਾਲ ਚੱਲਦਾ ਹੈ ਉਹ ਨਿਸ਼ਚਿਤ ਹੋ ਕੇ ਚੱਲਦਾ ਹੈ,
ਪਰ ਜਿਹੜਾ ਟੇਢੇ ਰਾਹਾਂ ਉੱਤੇ ਚੱਲਦਾ ਹੈ ਉਹ ਫੜ ਲਿਆ ਜਾਵੇਗਾ।
10ਜਿਹੜਾ ਮਨੁੱਖ ਅੱਖਾਂ ਮਟਕਾਉਂਦਾ ਹੈ ਉਹ ਦੁੱਖੀ ਹੁੰਦਾ ਹੈ,
ਅਤੇ ਬਕਵਾਸ ਕਰਨ ਵਾਲਾ ਮੂਰਖ ਤਬਾਹ ਹੋ ਜਾਂਦਾ ਹੈ।
11ਧਰਮੀ ਦਾ ਮੂੰਹ ਜੀਵਨ ਦਾ ਸੋਤਾ ਹੈ,
ਪਰ ਦੁਸ਼ਟ ਦਾ ਮੂੰਹ ਜ਼ੁਲਮ ਨੂੰ ਛੁਪਾਉਂਦਾ ਹੈ।
12ਨਫ਼ਰਤ ਝਗੜੇ ਨੂੰ ਭੜਕਾਉਂਦੀ ਹੈ,
ਪਰ ਪਿਆਰ ਸਾਰੀਆਂ ਗਲਤੀਆਂ ਨੂੰ ਢੱਕ ਲੈਂਦਾ ਹੈ।
13ਸਿਆਣਪ ਸਮਝਦਾਰ ਦੇ ਬੁੱਲ੍ਹਾਂ ਉੱਤੇ ਪਾਈ ਜਾਂਦੀ ਹੈ,
ਪਰ ਬੇਸਮਝ ਵਾਲੇ ਦੀ ਪਿੱਠ ਲਈ ਡੰਡਾ ਹੁੰਦਾ ਹੈ।
14ਬੁੱਧਵਾਨ ਗਿਆਨ ਨੂੰ ਸੰਭਾਲਦਾ ਹੈ,
ਪਰ ਮੂਰਖ ਦਾ ਮੂੰਹ ਤਬਾਹੀ ਨੂੰ ਸੱਦਾ ਦਿੰਦਾ ਹੈ।
15ਅਮੀਰਾਂ ਦੀ ਦੌਲਤ ਉਹਨਾਂ ਦਾ ਗੜ੍ਹ ਵਾਲਾ ਸ਼ਹਿਰ ਹੈ,
ਪਰ ਗਰੀਬੀ ਗਰੀਬਾਂ ਦੀ ਤਬਾਹੀ ਹੈ।
16ਧਰਮੀ ਦੀ ਮਜ਼ਦੂਰੀ ਜੀਵਨ ਹੈ,
ਪਰ ਦੁਸ਼ਟ ਦੀ ਕਮਾਈ ਪਾਪ ਅਤੇ ਮੌਤ ਹੈ।
17ਜਿਹੜਾ ਸਿੱਖਿਆ ਨੂੰ ਮੰਨਦਾ ਹੈ ਉਹ ਜੀਉਣ ਦੇ ਰਾਹ ਉੱਤੇ ਹੈ,
ਪਰ ਜਿਹੜਾ ਤਾੜਨਾ ਨੂੰ ਰੱਦ ਕਰਦਾ ਹੈ ਉਹ ਰਾਸਤੇ ਤੋਂ ਭਟਕਿਆ ਹੋਇਆ ਹੈ।
18ਜਿਹੜਾ ਨਫ਼ਰਤ ਨੂੰ ਲੁਕਾ ਰੱਖਦਾ ਹੈ ਉਹ ਝੂਠਾ ਹੈ
ਅਤੇ ਜਿਹੜਾ ਨਿੰਦਿਆ ਕਰਦਾ ਹੈ ਉਹ ਮੂਰਖ ਹੈ।
19ਸ਼ਬਦਾਂ ਦੇ ਗੁਣਾ ਕਰਨ ਨਾਲ ਪਾਪ ਦਾ ਅੰਤ ਨਹੀਂ ਹੁੰਦਾ,
ਪਰ ਬੁੱਧਵਾਨ ਆਪਣੀ ਜੀਭ ਨੂੰ ਫੜੀ ਰੱਖਦਾ ਹੈ।
20ਧਰਮੀ ਦੀ ਜ਼ੁਬਾਨ ਚਾਂਦੀ ਦੀ ਹੈ,
ਪਰ ਦੁਸ਼ਟ ਦਾ ਦਿਲ ਕੋਈ ਮੁੱਲ ਨਹੀਂ ਰੱਖਦਾ।
21ਧਰਮੀ ਦੇ ਬੁੱਲ੍ਹ ਬਹੁਤਿਆਂ ਨੂੰ ਪਾਲਦੇ ਹਨ,
ਪਰ ਮੂਰਖ ਅਕਲ ਦੇ ਕਾਰਨ ਮਰਦੇ ਹਨ।
22ਯਾਹਵੇਹ ਦੀ ਬਰਕਤ ਧਨੀ ਬਣਾਉਂਦੀ ਹੈ,
ਅਤੇ ਉਸਦੇ ਨਾਲ ਦੁੱਖ ਨਹੀਂ ਹੁੰਦਾ।
23ਇੱਕ ਮੂਰਖ ਨੂੰ ਬੁਰਾਈ ਕਰਨ ਵਿੱਚ ਅਨੰਦ ਮਿਲਦਾ ਹੈ,
ਪਰ ਸਮਝਦਾਰ ਬੁੱਧ ਵਿੱਚ ਅਨੰਦ ਲੈਂਦਾ ਹੈ।
24ਦੁਸ਼ਟ ਦਾ ਡਰ ਉਹਨਾਂ ਨੂੰ ਫੜ੍ਹ ਲਵੇਗਾ,
ਧਰਮੀ ਦੀ ਇੱਛਾ ਪੂਰੀ ਕੀਤੀ ਜਾਵੇਗੀ।
25ਦੁਸ਼ਟ ਤੂਫ਼ਾਨ ਵਾਗੂੰ ਲੰਘ ਜਾਂਦਾ ਹੈ,
ਪਰ ਧਰਮੀ ਸਦਾ ਲਈ ਕਾਇਮ ਰਹਿੰਦਾ ਹੈ।
26ਜਿਵੇਂ ਦੰਦਾਂ ਲਈ ਸਿਰਕਾ ਅਤੇ ਅੱਖਾਂ ਲਈ ਧੂੰਆਂ,
ਇਵੇਂ ਹੀ ਉਹਨਾਂ ਨੂੰ ਭੇਜਣ ਵਾਲੇ ਵੀ ਆਲਸੀ ਹਨ।
27ਯਾਹਵੇਹ ਦਾ ਡਰ ਉਮਰ ਨੂੰ ਵਧਾਉਂਦਾ ਹੈ,
ਪਰ ਦੁਸ਼ਟਾਂ ਦੇ ਸਾਲ ਘੱਟ ਜਾਂਦੇ ਹਨ।
28ਧਰਮੀ ਦੀ ਆਸ ਅਨੰਦ ਹੈ,
ਪਰ ਦੁਸ਼ਟਾਂ ਦੀ ਆਸ ਮਿਟ ਜਾਵੇਗੀ।
29ਯਾਹਵੇਹ ਦਾ ਮਾਰਗ ਨਿਰਦੋਸ਼ਾਂ ਲਈ ਪਨਾਹ ਹੈ,
ਪਰ ਇਹ ਉਹਨਾਂ ਦੀ ਬਰਬਾਦੀ ਹੈ ਜੋ ਬੁਰੇ ਕੰਮ ਕਰਦੇ ਹਨ।
30ਧਰਮੀ ਕਦੇ ਨਾ ਉਖਾੜਿਆ ਜਾਵੇਗਾ,
ਪਰ ਦੁਸ਼ਟ ਧਰਤੀ ਵਿੱਚ ਨਾ ਰਹਿਣਗੇ।
31ਧਰਮੀ ਦੇ ਮੂੰਹੋਂ ਸਿਆਣਪ ਦਾ ਫਲ ਨਿੱਕਲਦਾ ਹੈ,
ਪਰ ਭੈੜੀ ਜੀਭ ਬੰਦ ਹੋ ਜਾਵੇਗੀ।
32ਧਰਮੀ ਦੇ ਬੁੱਲ੍ਹ ਜਾਣਦੇ ਹਨ ਕਿ ਕੀ ਮਿਹਰਬਾਨੀ ਹੈ,
ਪਰ ਦੁਸ਼ਟ ਦਾ ਮੂੰਹ ਸਿਰਫ ਪੁੱਠੀਆਂ ਗੱਲਾਂ ਬੋਲਦਾ ਹੈ।