Fò sí àkóónú

ਯਸ਼ਾਯਾਹ 7

7
ਇੰਮਾਨੂਏਲ ਦੀ ਨਿਸ਼ਾਨੀ
1ਤਦ ਅਜਿਹਾ ਹੋਇਆ ਕਿ ਉਜ਼ੀਯਾਹ ਦੇ ਪੋਤਰੇ, ਯੋਥਾਮ ਦੇ ਪੁੱਤਰ ਆਹਾਜ਼ ਜੋ ਯਹੂਦਾਹ ਦਾ ਰਾਜਾ ਸੀ, ਉਸ ਦੇ ਦਿਨਾਂ ਵਿੱਚ ਅਰਾਮ ਦਾ ਰਾਜਾ ਰੇਜ਼ੀਨ ਅਤੇ ਇਸਰਾਏਲ ਦਾ ਰਾਜਾ ਰਮਲਯਾਹ ਦਾ ਪੁੱਤਰ ਪੇਕਾਹ ਨੇ ਯੇਰੂਸ਼ਲੇਮ ਉੱਤੇ ਚੜ੍ਹਾਈ ਕੀਤੀ ਤਾਂ ਜੋ ਉਸ ਦੇ ਵਿਰੁੱਧ ਯੁੱਧ ਕਰਨ, ਪਰ ਉਹ ਨੂੰ ਜਿੱਤ ਨਾ ਸਕੇ।
2ਜਦ ਦਾਵੀਦ ਦੇ ਘਰਾਣੇ ਨੂੰ ਦੱਸਿਆ ਗਿਆ ਕਿ ਅਰਾਮ ਇਫ਼ਰਾਈਮ ਰਾਜ ਨਾਲ ਮਿਲ ਗਿਆ ਹੈ, “ਤਾਂ ਆਹਾਜ਼ ਦਾ ਅਤੇ ਉਹ ਦੀ ਪਰਜਾ ਦਾ ਦਿਲ ਅਜਿਹਾ ਕੰਬ ਗਿਆ,” ਜਿਵੇਂ ਜੰਗਲੀ ਦਰਖ਼ਤ ਪੌਣ ਦੇ ਅੱਗੇ ਕੰਬ ਜਾਂਦੇ ਹਨ।
3ਤਦ ਯਾਹਵੇਹ ਨੇ ਯਸ਼ਾਯਾਹ ਨੂੰ ਆਖਿਆ, “ਤੂੰ ਅਤੇ ਤੇਰਾ ਪੁੱਤਰ ਸ਼ਆਰ ਯਾਸ਼ੂਬ#7:3 ਸ਼ਆਰ ਯਾਸ਼ੂਬ ਇੱਕ ਬਚਿਆ ਹੋਇਆ ਵਾਪਸ ਆ ਜਾਵੇਗਾ ਉੱਪਰਲੇ ਤਲਾਬ ਦੇ ਨਦੀ ਦੇ ਸਿਰੇ ਉੱਤੇ ਧੋਬੀ ਘਾਟ ਦੇ ਰਾਹ ਤੇ ਆਹਾਜ਼ ਨੂੰ ਮਿਲੋ 4ਅਤੇ ਤੂੰ ਉਹ ਨੂੰ ਆਖ, ‘ਖ਼ਬਰਦਾਰ, ਚੁੱਪ ਰਹਿ ਅਤੇ ਨਾ ਡਰ! ਇਨ੍ਹਾਂ ਚੁਆਤੀਆਂ ਦੇ ਦੋਹਾਂ ਸੁਲਗਦੇ ਟੁੰਡਾਂ ਤੋਂ ਅਰਥਾਤ ਰਮਲਯਾਹ ਦੇ ਪੁੱਤਰ ਅਰਾਮ ਅਤੇ ਰੇਜ਼ੀਨ ਦੇ ਬਲਦੇ ਕ੍ਰੋਧ ਤੋਂ ਤੇਰਾ ਦਿਲ ਘਬਰਾ ਨਾ ਜਾਵੇ। 5ਅਰਾਮ, ਇਫ਼ਰਾਈਮ ਅਤੇ ਰਮਲਯਾਹ ਦੇ ਪੁੱਤਰ ਨੇ ਇਹ ਕਹਿ ਕੇ ਤੁਹਾਡੀ ਤਬਾਹੀ ਦੀ ਵਿਉਂਤ ਬਣਾਈ ਹੈ, 6“ਆਓ ਅਸੀਂ ਯਹੂਦਾਹ ਉੱਤੇ ਹਮਲਾ ਕਰੀਏ ਅਤੇ ਇਸ ਨੂੰ ਪਾੜ ਕੇ ਆਪਸ ਵਿੱਚ ਵੰਡ ਦੇਈਏ ਅਤੇ ਤਬੀਲ ਦੇ ਪੁੱਤਰ ਨੂੰ ਇਸ ਦਾ ਰਾਜਾ ਬਣਾ ਦੇਈਏ।” 7ਤਾਂ ਵੀ ਯਾਹਵੇਹ ਇਹ ਆਖਦਾ ਹੈ,
“ ‘ਇਹ ਯੋਜਨਾ ਸਫਲ ਨਹੀਂ ਹੋਵੇਗੀ
ਅਤੇ ਨਾ ਹੀ ਪੂਰੀ ਹੋਵੇਗੀ,
8ਅਰਾਮ ਦਾ ਮੁਖੀ ਦੰਮਿਸ਼ਕ ਹੈ,
ਅਤੇ ਦੰਮਿਸ਼ਕ ਦਾ ਮੁਖੀ ਕੇਵਲ ਰੇਜ਼ੀਨ ਹੈ।
ਪਰ ਪੈਂਹਠ ਸਾਲਾਂ ਦੇ ਅੰਦਰ
ਇਫ਼ਰਾਈਮ ਅਜਿਹਾ ਟੁੱਕੜੇ-ਟੁੱਕੜੇ ਕੀਤਾ ਜਾਵੇਗਾ।
9ਇਫ਼ਰਾਈਮ ਦਾ ਮੁਖੀ ਸਾਮਰਿਯਾ ਹੈ,
ਅਤੇ ਸਾਮਰਿਯਾ ਦਾ ਮੁਖੀ ਕੇਵਲ ਰਮਲਯਾਹ ਦਾ ਪੁੱਤਰ ਹੈ।
ਜੇ ਤੁਸੀਂ ਆਪਣੀ ਨਿਹਚਾ ਵਿੱਚ ਪੱਕੇ ਨਹੀਂ ਰਹੇ,
ਤਾਂ ਤੁਸੀਂ ਬਿਲਕੁਲ ਵੀ ਖੜ੍ਹੇ ਨਹੀਂ ਰਹੋਗੇ।’ ”
10ਫਿਰ ਯਾਹਵੇਹ ਨੇ ਆਹਾਜ਼ ਨਾਲ ਗੱਲ ਕੀਤੀ, 11“ਯਾਹਵੇਹ ਆਪਣੇ ਪਰਮੇਸ਼ਵਰ ਤੋਂ ਕੋਈ ਨਿਸ਼ਾਨ ਮੰਗ, ਭਾਵੇਂ ਡੁੰਘਿਆਈ ਵਿੱਚ ਭਾਵੇਂ ਉਤਾਹਾਂ ਉਚਿਆਈ ਵਿੱਚ ਮੰਗ।”
12ਪਰ ਆਹਾਜ਼ ਨੇ ਆਖਿਆ, “ਮੈਂ ਨਹੀਂ ਮੰਗਾਂਗਾ ਅਤੇ ਮੈਂ ਯਾਹਵੇਹ ਨੂੰ ਨਹੀਂ ਪਰਤਾਵਾਂਗਾ।”
13ਤਦ ਯਸ਼ਾਯਾਹ ਨੇ ਆਖਿਆ, “ਹੇ ਦਾਵੀਦ ਦੇ ਘਰਾਣੇ, ਸੁਣ। ਭਲਾ, ਮਨੁੱਖਾਂ ਨੂੰ ਖੇਚਲ ਦੇਣਾ, ਇਹ ਤੁਹਾਡੇ ਲਈ ਛੋਟੀ ਗੱਲ ਹੈ? ਕੀ ਹੁਣ ਤੁਸੀਂ ਮੇਰੇ ਪਰਮੇਸ਼ਵਰ ਨੂੰ ਵੀ ਖੇਚਲ ਦਿਓਗੇ? 14ਇਸ ਲਈ ਯਾਹਵੇਹ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ: ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਸਦਾ ਨਾਮ ਇੰਮਾਨੂਏਲ#7:14 ਇੰਮਾਨੂਏਲ ਅਰਥਾਤ: ਪਰਮੇਸ਼ਵਰ ਸਾਡੇ ਨਾਲ ਹੈ ਰੱਖੇਗੀ। 15ਉਹ ਦਹੀਂ ਅਤੇ ਸ਼ਹਿਦ ਖਾਵੇਗਾ ਜਿਸ ਸਮੇਂ ਤੱਕ ਉਹ ਬਦੀ ਨੂੰ ਰੱਦਣਾ ਅਤੇ ਨੇਕੀ ਨੂੰ ਚੁਣਨਾ ਨਾ ਜਾਣੇ। 16ਕਿਉਂ ਜੋ ਇਸ ਤੋਂ ਪਹਿਲਾਂ ਕਿ ਉਹ ਮੁੰਡਾ ਬਦੀ ਨੂੰ ਰੱਦਣਾ ਅਤੇ ਨੇਕੀ ਨੂੰ ਚੁਣਨਾ ਜਾਣੇ, ਉਹ ਭੂਮੀ ਛੱਡੀ ਜਾਵੇਗੀ, ਜਿਸ ਦੇ ਦੋਹਾਂ ਰਾਜਿਆਂ ਤੋਂ ਤੂੰ ਘਬਰਾਉਂਦਾ ਹੈ। 17ਯਾਹਵੇਹ ਤੇਰੇ ਉੱਤੇ ਅਤੇ ਤੇਰੇ ਲੋਕਾਂ ਉੱਤੇ ਅਤੇ ਤੇਰੇ ਪਿਤਾ ਦੇ ਘਰਾਣੇ ਉੱਤੇ ਅਜਿਹਾ ਸਮਾਂ ਲਿਆਵੇਗਾ ਅਜਿਹਾ ਉਨ੍ਹਾਂ ਦਿਨਾਂ ਤੋਂ ਨਹੀਂ ਆਇਆ ਜਦੋਂ ਇਫ਼ਰਾਈਮ ਯਹੂਦਾਹ ਤੋਂ ਅਲੱਗ ਹੋ ਗਿਆ ਸੀ, ਅਰਥਾਤ ਅੱਸ਼ੂਰ ਦੇ ਰਾਜੇ ਦੇ ਦਿਨ।”
ਅੱਸ਼ੂਰ, ਯਾਹਵੇਹ ਦਾ ਸਾਜ਼
18ਅਜਿਹਾ ਹੋਵੇਗਾ ਕਿ ਉਸ ਦਿਨ ਯਾਹਵੇਹ ਉਸ ਮੱਖੀ ਲਈ ਜਿਹੜੀ ਮਿਸਰ ਦੀਆਂ ਨਦੀਆਂ ਦੇ ਸਿਰੇ ਤੇ ਹੈ ਅਤੇ ਉਸ ਮਧੂਮੱਖੀ ਨੂੰ ਜਿਹੜੀ ਅੱਸ਼ੂਰ ਦੇ ਦੇਸ਼ ਵਿੱਚ ਹੈ, ਸੀਟੀ ਵਜਾ ਕੇ ਬੁਲਾਵੇਗਾ। 19ਫਿਰ ਉਹ ਸਭ ਆਉਣਗੀਆਂ ਅਤੇ ਢਾਲੂ ਵਾਦੀਆਂ ਵਿੱਚ, ਚੱਟਾਨਾਂ ਦੀਆਂ ਤੇੜਾਂ ਵਿੱਚ ਅਤੇ ਸਾਰੇ ਕੰਡਿਆਂ ਉੱਤੇ ਅਤੇ ਸਾਰੀਆਂ ਝਾੜੀਆਂ ਉੱਤੇ ਬੈਠ ਜਾਣਗੀਆਂ। 20ਉਸ ਦਿਨ ਯਾਹਵੇਹ ਉਸ ਉਸਤਰੇ ਨਾਲ ਜਿਹੜਾ ਦਰਿਆ ਦੇ ਪਾਰੋਂ ਭਾੜੇ ਤੇ ਲਿਆ ਗਿਆ ਹੈ ਅਰਥਾਤ ਅੱਸ਼ੂਰ ਦੇ ਰਾਜੇ ਨਾਲ, ਸਿਰ ਅਤੇ ਪੈਰਾਂ ਦੇ ਵਾਲ ਮੁੰਨ ਸੁੱਟੇਗਾ ਅਤੇ ਦਾੜ੍ਹੀ ਵੀ ਮੁੰਨ ਦੇਵੇਗਾ। 21ਉਸ ਦਿਨ ਇੱਕ ਵਿਅਕਤੀ ਇੱਕ ਗਾਂ ਅਤੇ ਦੋ ਬੱਕਰੀਆਂ ਨੂੰ ਜਿਉਂਦਾ ਰੱਖੇਗਾ। 22ਅਤੇ ਉਹ ਦੁੱਧ ਦੀ ਬਹੁਤਾਤ ਦੇ ਕਾਰਨ ਖਾਣ ਲਈ ਦਹੀਂ ਹੋਵੇਗੀ। ਸਾਰੇ ਜਿਹੜੇ ਦੇਸ਼ ਵਿੱਚ ਰਹਿੰਦੇ ਹਨ ਦਹੀਂ ਅਤੇ ਸ਼ਹਿਦ ਖਾਣਗੇ। 23ਅਤੇ ਉਸ ਦਿਨ ਹਰੇਕ ਜਗ੍ਹਾਂ ਜਿੱਥੇ ਹਜ਼ਾਰ ਅੰਗੂਰੀ ਵੇਲਾਂ ਹੁੰਦੀਆਂ ਸਨ, ਜਿਨ੍ਹਾਂ ਦਾ ਮੁੱਲ ਹਜ਼ਾਰ ਚਾਂਦੀ ਦੇ ਸ਼ਕੇਲ#7:23 ਲਗਭਗ 12 ਕਿਲੋਗ੍ਰਾਮ ਹੁੰਦਾ ਸੀ, ਉੱਥੇ ਕੰਡੇ ਅਤੇ ਕੰਡਿਆਲੇ ਹੀ ਹੋਣਗੇ। 24ਉੱਥੇ ਸ਼ਿਕਾਰੀ ਧਣੁੱਖ ਅਤੇ ਤੀਰ ਲੈ ਕੇ ਜਾਣਗੇ, ਕਿਉਂ ਜੋ ਦੇਸ਼ ਕੰਡਿਆਂ ਅਤੇ ਕੰਡਿਆਲਿਆਂ ਨਾਲ ਭਰਿਆ ਹੋਇਆ ਹੋਵੇਗਾ। 25ਅਤੇ ਸਾਰੇ ਟਿੱਬੇ ਜਿਹੜੇ ਕਹੀ ਨਾਲ ਪੁੱਟੇ ਜਾਂਦੇ ਸਨ, ਉੱਥੇ ਕੰਡਿਆਂ ਤੇ ਕੰਡਿਆਲਿਆਂ ਦੇ ਡਰ ਤੋਂ ਤੁਸੀਂ ਨਾ ਜਾਓਗੇ ਪਰ ਉਹ ਬਲਦਾਂ ਦੀਆਂ ਰੱਖਾਂ ਅਤੇ ਭੇਡਾਂ ਦੀ ਚਾਰਗਾਹ ਹੋਣਗੇ।