ਯਸ਼ਾਯਾਹ 4
4
1ਉਸ ਦਿਨ ਸੱਤ ਔਰਤਾਂ
ਇੱਕ ਆਦਮੀ ਨੂੰ ਫੜਨਗੀਆਂ
ਅਤੇ ਆਖਣਗੀਆਂ, “ਅਸੀਂ ਆਪਣਾ ਭੋਜਨ ਖਾਵਾਂਗੀਆਂ
ਅਤੇ ਆਪਣੇ ਕੱਪੜੇ ਪਾਵਾਂਗੀਆਂ।
ਸਾਨੂੰ ਸਿਰਫ ਤੇਰੇ ਨਾਮ ਨਾਲ ਬੁਲਾਉਣ ਦਿਓ।
ਸਾਡੀ ਅਣ-ਵਿਆਹੀਆਂ ਦੀ ਸ਼ਰਮਿੰਦਗੀ ਦੂਰ ਕਰ!”
ਯਾਹਵੇਹ ਦੀ ਸ਼ਾਖਾ
2ਉਸ ਦਿਨ ਯਾਹਵੇਹ ਦੀ ਸ਼ਾਖਾ ਸੁੰਦਰ ਅਤੇ ਸ਼ਾਨਦਾਰ ਹੋਵੇਗੀ, ਅਤੇ ਧਰਤੀ ਦਾ ਫਲ ਇਸਰਾਏਲ ਵਿੱਚ ਬਚੇ ਹੋਇਆਂ ਲਈ ਮਾਣ ਅਤੇ ਸ਼ਾਨ ਹੋਵੇਗਾ। 3ਜਿਹੜਾ ਸੀਯੋਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯੇਰੂਸ਼ਲੇਮ ਵਿੱਚ ਰਹਿ ਗਿਆ ਹੋਵੇ, ਉਹ ਪਵਿੱਤਰ ਅਖਵਾਏਗਾ, ਜਿਹਨਾਂ ਦੇ ਨਾਮ ਜੀਵਨ ਦੀ ਕਿਤਾਬ ਵਿੱਚ ਲਿਖੇ ਗਏ ਹਨ। 4ਯਾਹਵੇਹ ਸੀਯੋਨ ਦੀਆਂ ਔਰਤਾਂ ਦੀ ਗੰਦਗੀ ਨੂੰ ਧੋ ਦੇਵੇਗਾ। ਉਹ ਯੇਰੂਸ਼ਲੇਮ ਤੋਂ ਖੂਨ ਦੇ ਧੱਬਿਆਂ ਨੂੰ ਨਿਆਂ ਦੀ ਆਤਮਾ ਅਤੇ ਅੱਗ ਦੀ ਆਤਮਾ ਨਾਲ ਸਾਫ਼ ਕਰੇਗਾ। 5ਤਾਂ ਯਾਹਵੇਹ ਸੀਯੋਨ ਪਰਬਤ ਦੇ ਸਾਰੇ ਟਿਕਾਣੇ ਉੱਤੇ ਅਤੇ ਉਹ ਦੀਆਂ ਸੰਗਤਾਂ ਉੱਤੇ ਦਿਨ ਨੂੰ ਧੂੰਏਂ ਦਾ ਬੱਦਲ ਅਤੇ ਰਾਤ ਨੂੰ ਬਲਦੀ ਅੱਗ ਦਾ ਪ੍ਰਕਾਸ਼ ਰਚੇਗਾ ਅਤੇ ਸਾਰੀ ਮਹਿਮਾ ਉੱਤੇ ਇੱਕ ਚਾਨਣੀ ਵਾਂਗੂੰ ਹੋਵੇਗੀ। 6ਇਹ ਦਿਨ ਦੀ ਗਰਮੀ ਤੋਂ ਇੱਕ ਪਨਾਹ ਅਤੇ ਛਾਂ ਅਤੇ ਤੂਫ਼ਾਨ ਅਤੇ ਮੀਂਹ ਤੋਂ ਇੱਕ ਪਨਾਹ ਅਤੇ ਛੁਪਣ ਦਾ ਸਥਾਨ ਹੋਵੇਗਾ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.