1
ਰੋਮਿਆਂ 12:2
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ, ਪਰ ਆਪਣੇ ਮਨ ਨੂੰ ਨਵੇਂ ਹੋਣ ਦੇ ਕਾਰਨ ਬਦਲੋ ਤਦ ਤੁਸੀਂ ਪਰਖ ਅਤੇ ਸਮਝ ਸਕਦੇ ਹੋ ਕਿ ਪਰਮੇਸ਼ਵਰ ਦੀ ਮਰਜ਼ੀ ਕੀ ਹੈ। ਉਸ ਦੀ ਚੰਗੀ, ਮਨਭਾਉਂਦੀ ਅਤੇ ਸੰਪੂਰਨ ਇੱਛਾ ਕੀ ਹੈ।
Ṣe Àfiwé
Ṣàwárí ਰੋਮਿਆਂ 12:2
2
ਰੋਮਿਆਂ 12:1
ਇਸ ਲਈ, ਹੇ ਭਰਾਵੋ ਅਤੇ ਭੈਣੋ, ਮੈਂ ਪਰਮੇਸ਼ਵਰ ਦੀ ਦਯਾ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਰੀਰਾਂ ਨੂੰ ਇੱਕ ਜਿਉਂਦੇ ਅਤੇ ਪਵਿੱਤਰ ਅਤੇ ਪਰਮੇਸ਼ਵਰ ਨੂੰ ਮਨ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਸੱਚੀ ਅਤੇ ਰੂਹਾਨੀ ਬੰਦਗੀ ਹੈ।
Ṣàwárí ਰੋਮਿਆਂ 12:1
3
ਰੋਮਿਆਂ 12:12
ਉਮੀਦ ਵਿੱਚ ਖੁਸ਼ ਰਹੋ, ਕਸ਼ਟ ਵਿੱਚ ਸਬਰ ਰੱਖੋ ਅਤੇ ਪ੍ਰਾਰਥਨਾ ਵਿੱਚ ਵਫ਼ਾਦਾਰ ਬਣੋ।
Ṣàwárí ਰੋਮਿਆਂ 12:12
4
ਰੋਮਿਆਂ 12:21
ਬੁਰਿਆਈ ਨਾਲ ਨਾ ਜਿੱਤੋ, ਪਰ ਚੰਗਿਆਈ ਨਾਲ ਬੁਰਾਈ ਉੱਤੇ ਕਾਬੂ ਪਾਓ।
Ṣàwárí ਰੋਮਿਆਂ 12:21
5
ਰੋਮਿਆਂ 12:10
ਪਿਆਰ ਵਿੱਚ ਇੱਕ ਦੂਸਰੇ ਨੂੰ ਸਮਰਪਿਤ ਰਹੋ। ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ।
Ṣàwárí ਰੋਮਿਆਂ 12:10
6
ਰੋਮਿਆਂ 12:9
ਪਿਆਰ ਨਿਸ਼ਕਪਟ ਹੋਣਾ ਚਾਹੀਦਾ ਹੈ। ਬੁਰਾਈ ਤੋਂ ਨਫ਼ਰਤ ਕਰੋ; ਜੋ ਚੰਗਾ ਹੈ ਉਸ ਨਾਲ ਜੁੜੇ ਰਹੋ।
Ṣàwárí ਰੋਮਿਆਂ 12:9
7
ਰੋਮਿਆਂ 12:18
ਜੇ ਇਹ ਸੰਭਵ ਹੈ, ਜਿੱਥੋਂ ਤੱਕ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ, ਸਾਰਿਆਂ ਨਾਲ ਸ਼ਾਂਤੀ ਨਾਲ ਰਹੋ।
Ṣàwárí ਰੋਮਿਆਂ 12:18
8
ਰੋਮਿਆਂ 12:19
ਹੇ ਮੇਰੇ ਪਿਆਰੇ ਮਿੱਤਰੋ, ਬਦਲਾ ਨਾ ਲਓ, ਪਰ ਪਰਮੇਸ਼ਵਰ ਦੇ ਕ੍ਰੋਧ ਲਈ ਜਗ੍ਹਾ ਛੱਡੋ, ਕਿਉਂਕਿ ਇਹ ਲਿਖਿਆ ਹੋਇਆ ਹੈ: “ਬਦਲਾ ਲੈਣਾ ਮੇਰਾ ਕੰਮ ਹੈ; ਮੈਂ ਹੀ ਬਦਲਾ ਲਵਾਂਗਾ,” ਪ੍ਰਭੂ ਕਹਿੰਦਾ ਹੈ।
Ṣàwárí ਰੋਮਿਆਂ 12:19
9
ਰੋਮਿਆਂ 12:11
ਜੋਸ਼ ਵਿੱਚ ਕਦੀ ਵੀ ਘਾਟ ਨਾ ਹੋਵੇ, ਪਰ ਆਪਣੇ ਆਤਮਿਕ ਭਾਵਨਾ ਨੂੰ ਕਾਇਮ ਰੱਖੋ ਅਤੇ ਪ੍ਰਭੂ ਦੀ ਸੇਵਾ ਕਰੋ।
Ṣàwárí ਰੋਮਿਆਂ 12:11
10
ਰੋਮਿਆਂ 12:3
ਕਿਉਂਕਿ ਮੈਨੂੰ ਦਿੱਤੀ ਗਈ ਕਿਰਪਾ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਹਾਂ: ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੋ, ਬਲਕਿ ਆਪਣੇ ਆਪ ਨੂੰ ਸਮਝੇ ਕਿ ਪਰਮੇਸ਼ਵਰ ਨੇ ਮਿਣ ਕੇ ਹਰੇਕ ਨੂੰ ਨਿਹਚਾ ਵੰਡ ਦਿੱਤੀ ਹੈ।
Ṣàwárí ਰੋਮਿਆਂ 12:3
11
ਰੋਮਿਆਂ 12:17
ਕਿਸੇ ਨਾਲ ਬੁਰਿਆਈ ਦੇ ਬਦਲੇ ਬੁਰਿਆਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਉਹਨਾਂ ਤੇ ਧਿਆਨ ਰੱਖੋ।
Ṣàwárí ਰੋਮਿਆਂ 12:17
12
ਰੋਮਿਆਂ 12:16
ਇੱਕ ਦੂਸਰੇ ਦੇ ਨਾਲ ਮੇਲ ਰੱਖੋ। ਹੰਕਾਰ ਨਾ ਕਰੋ, ਪਰ ਨੀਵੇਂ ਸਥਾਨ ਵਾਲੇ ਲੋਕਾਂ ਨਾਲ ਸੰਗਤ ਕਰਨ ਲਈ ਤਿਆਰ ਰਹੋ। ਅਤੇ ਇਹ ਨਾ ਸੋਚੋ ਕਿ ਤੁਸੀਂ ਇਹ ਸਭ ਜਾਣਦੇ ਹੋ।
Ṣàwárí ਰੋਮਿਆਂ 12:16
13
ਰੋਮਿਆਂ 12:20
ਇਸ ਦੇ ਉਲਟ: “ਜੇਕਰ ਤੁਹਾਡਾ ਦੁਸ਼ਮਣ ਭੁੱਖਾ ਹੈ, ਤਾਂ ਉਸ ਨੂੰ ਖੁਆਓ; ਜੇ ਉਹ ਪਿਆਸਾ ਹੈ, ਤਾਂ ਉਸ ਨੂੰ ਕੁਝ ਪੀਣ ਲਈ ਦਿਓ; ਅਜਿਹਾ ਕਰਨ ਨਾਲ ਤੁਸੀਂ ਉਸ ਦੇ ਸਿਰ ਉੱਤੇ ਬਲਦੇ ਕੋਲਿਆਂ ਨੂੰ ਰੱਖਦੇ ਹੋ।”
Ṣàwárí ਰੋਮਿਆਂ 12:20
14
ਰੋਮਿਆਂ 12:14-15
ਉਹਨਾਂ ਲੋਕਾਂ ਨੂੰ ਅਸੀਸ ਦਿਓ ਜੋ ਤੁਹਾਨੂੰ ਸਤਾਉਂਦੇ ਹਨ; ਅਤੇ ਸਰਾਪ ਨਾ ਦਿਓ। ਜੋ ਆਨੰਦ ਹਨ ਉਹਨਾਂ ਦੇ ਨਾਲ ਆਨੰਦ ਮਨਾਉ; ਸੋਗ ਮਨਾਉਣ ਵਾਲਿਆਂ ਨਾਲ ਸੋਗ ਮਨਾਉ।
Ṣàwárí ਰੋਮਿਆਂ 12:14-15
15
ਰੋਮਿਆਂ 12:13
ਪ੍ਰਭੂ ਦੇ ਉਹਨਾਂ ਪਵਿੱਤਰ ਲੋਕਾਂ ਨਾਲ ਸਾਂਝਾ ਕਰੋ ਜਿਹੜੇ ਲੋੜਵੰਦ ਹਨ। ਪ੍ਰਾਹੁਣਚਾਰੀ ਕਰਨ ਵਿੱਚ ਲੱਗੇ ਰਹੋ।
Ṣàwárí ਰੋਮਿਆਂ 12:13
16
ਰੋਮਿਆਂ 12:4-5
ਜਿਵੇਂ ਕਿ ਸਾਡੇ ਵਿੱਚੋਂ ਹਰ ਇੱਕ ਦਾ ਇੱਕ ਸਰੀਰ ਬਹੁਤ ਸਾਰੇ ਅੰਗਾਂ ਨਾਲ ਹੁੰਦਾ ਹੈ, ਅਤੇ ਇਹ ਸਾਰੇ ਅੰਗ ਇੱਕੋ ਜਿਹੇ ਨਹੀਂ ਹੁੰਦੇ, ਇਸ ਲਈ ਮਸੀਹ ਵਿੱਚ, ਹਾਲਾਂਕਿ ਅਸੀਂ ਬਹੁਤ ਸਾਰੇ ਹਾਂ ਪਰ ਅਸੀਂ ਸਭ ਮਿਲ ਕੇ ਇੱਕ ਸਰੀਰ ਹਾਂ ਅਤੇ ਇੱਕ-ਦੂਜੇ ਦੇ ਅੰਗ ਹਾਂ।
Ṣàwárí ਰੋਮਿਆਂ 12:4-5
Ilé
Bíbélì
Àwon ètò
Àwon Fídíò