1
ਮੱਤੀਯਾਹ 13:23
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਪਰ ਜਿਹੜਾ ਬੀਜ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਉਹ ਇਸ ਨੂੰ ਦਰਸਾਉਂਦਾ ਹੈ ਕਿ ਜੋ ਵਚਨ ਸੁਣਦਾ ਅਤੇ ਸਮਝਦਾ ਹੈ, ਉਹ ਜ਼ਰੂਰ ਫ਼ਲ ਦਿੰਦਾ ਹੈ ਅਤੇ ਕੋਈ ਸੌ ਗੁਣਾ, ਕੋਈ ਸੱਠ ਗੁਣਾ, ਕੋਈ ਤੀਹ ਗੁਣਾ ਫ਼ਲ ਦਿੰਦਾ ਹੈ।”
Ṣe Àfiwé
Ṣàwárí ਮੱਤੀਯਾਹ 13:23
2
ਮੱਤੀਯਾਹ 13:22
ਅਤੇ ਜਿਹੜਾ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ, ਉਹ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ ਜੋ ਵਚਨ ਸੁਣਦੇ ਹਨ, ਪਰ ਇਸ ਸੰਸਾਰ ਦੀਆਂਂ ਚਿੰਤਾਵਾਂ ਅਤੇ ਧਨ-ਦੌਲਤ ਦਾ ਧੋਖਾ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਕੁਝ ਵੀ ਫ਼ਲ ਨਹੀਂ ਦਿੰਦਾ।
Ṣàwárí ਮੱਤੀਯਾਹ 13:22
3
ਮੱਤੀਯਾਹ 13:19
ਜਦੋਂ ਕੋਈ ਵੀ ਰਾਜ ਦੇ ਵਚਨ ਬਾਰੇ ਸੁਣਦਾ ਹੈ ਪਰ ਨਹੀਂ ਸਮਝਦਾ, ਤਾਂ ਸ਼ੈਤਾਨ ਆ ਕੇ ਜੋ ਕੁਝ ਵੀ ਉਸਦੇ ਮਨ ਵਿੱਚ ਬੀਜਿਆ ਹੈ ਉਸ ਨੂੰ ਖੋਹ ਲੈਂਦਾ ਹੈ, ਇਹ ਉਹ ਬੀਜ ਹੈ ਜਿਹੜਾ ਰਾਹ ਦੇ ਕੰਢੇ ਵੱਲ ਡਿੱਗਿਆ ਸੀ।
Ṣàwárí ਮੱਤੀਯਾਹ 13:19
4
ਮੱਤੀਯਾਹ 13:20-21
ਅਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਇਹ ਦਰਸਾਉਂਦਾ ਹੈ, ਜੋ ਵਚਨ ਸੁਣ ਕੇ ਝੱਟ ਖੁਸ਼ੀ ਨਾਲ ਮੰਨ ਲੈਂਦਾ ਹੈ। ਪਰ ਕਿਉਂਕਿ ਇਸ ਦੀਆਂਂ ਜੜ੍ਹਾਂ ਨਹੀਂ ਹਨ, ਉਹ ਥੋੜ੍ਹੇ ਸਮੇਂ ਲਈ ਰਹਿੰਦਾ ਹੈ, ਪਰ ਜਦੋਂ ਵਚਨ ਦੇ ਕਾਰਨ ਦੁੱਖ ਜਾਂ ਜ਼ੁਲਮ ਹੁੰਦਾ ਹੈ, ਤਾਂ ਉਹ ਝੱਟ ਠੋਕਰ ਖਾਂਦਾ ਹੈ।
Ṣàwárí ਮੱਤੀਯਾਹ 13:20-21
5
ਮੱਤੀਯਾਹ 13:44
“ਸਵਰਗ ਦਾ ਰਾਜ ਖੇਤ ਵਿੱਚ ਲੁਕੇ ਹੋਏ ਖ਼ਜ਼ਾਨੇ ਵਰਗਾ ਹੈ। ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਫਿਰ ਲੁਕਾ ਦਿੱਤਾ ਅਤੇ ਖੁਸ਼ੀ ਦੇ ਕਾਰਨ ਉਸ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ।
Ṣàwárí ਮੱਤੀਯਾਹ 13:44
6
ਮੱਤੀਯਾਹ 13:8
ਅਤੇ ਕੁਝ ਬੀਜ ਚੰਗੀ ਜ਼ਮੀਨ ਤੇ ਡਿੱਗਿਆ ਅਤੇ ਫ਼ਲ ਲਿਆਇਆ, ਕੁਝ ਸੌ ਗੁਣਾ, ਕੁਝ ਸੱਠ ਗੁਣਾ ਅਤੇ ਕੁਝ ਤੀਹ ਗੁਣਾ।
Ṣàwárí ਮੱਤੀਯਾਹ 13:8
7
ਮੱਤੀਯਾਹ 13:30
ਵਾਢੀ ਤੱਕ ਦੋਵੇਂ ਇਕੱਠੇ ਹੀ ਵਧਣ ਦਿਓ। ਉਸ ਸਮੇਂ ਮੈਂ ਵੱਢਣ ਵਾਲਿਆਂ ਨੂੰ ਕਹਾਂਗਾ: ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਉਨ੍ਹਾਂ ਨੂੰ ਸਾੜੇ ਜਾਣ ਵਾਲੇ ਗਠੜਿਆਂ ਵਿੱਚ ਬੰਨ੍ਹੋ; ਫਿਰ ਕਣਕ ਨੂੰ ਇਕੱਠਾ ਕਰੋ ਅਤੇ ਇਸ ਨੂੰ ਮੇਰੇ ਗੋਦਾਮ ਵਿੱਚ ਜਮਾਂ ਕਰੋ।’ ”
Ṣàwárí ਮੱਤੀਯਾਹ 13:30
Ilé
Bíbélì
Àwon ètò
Àwon Fídíò