1
ਯੋਹਨ 10:10
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਚੋਰ, ਚੋਰੀ ਕਰਨ, ਮਾਰਨ ਅਤੇ ਨਾਸ਼ ਕਰਨ ਲਈ ਹੀ ਆਉਂਦਾ ਹੈ; ਮੈਂ ਇਸ ਲਈ ਆਇਆ ਹਾਂ ਕਿ ਉਹਨਾਂ ਨੂੰ ਜੀਵਨ ਮਿਲੇ ਸਗੋਂ ਬੁਹਮੁੱਲਾ ਜੀਵਨ ਮਿਲੇ।
Ṣe Àfiwé
Ṣàwárí ਯੋਹਨ 10:10
2
ਯੋਹਨ 10:11
“ਮੈਂ ਚੰਗਾ ਚਰਵਾਹਾ ਹਾਂ। ਇੱਕ ਚੰਗਾ ਚਰਵਾਹਾ ਭੇਡਾਂ ਲਈ ਆਪਣੀ ਜਾਨ ਦੇ ਦਿੰਦਾ ਹੈ।
Ṣàwárí ਯੋਹਨ 10:11
3
ਯੋਹਨ 10:27
ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ; ਮੈਂ ਉਹਨਾਂ ਨੂੰ ਜਾਣਦਾ ਹਾਂ, ਅਤੇ ਉਹ ਮੇਰੇ ਪਿੱਛੇ-ਪਿੱਛੇ ਚੱਲਦੀਆਂ ਹਨ।
Ṣàwárí ਯੋਹਨ 10:27
4
ਯੋਹਨ 10:28
ਮੈਂ ਉਹਨਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ, ਅਤੇ ਉਹ ਕਦੇ ਨਹੀਂ ਮਰਨਗੀਆਂ। ਕੋਈ ਵੀ ਉਹਨਾਂ ਨੂੰ ਮੇਰੇ ਹੱਥੋਂ ਨਹੀਂ ਖੋਹ ਸਕਦਾ।
Ṣàwárí ਯੋਹਨ 10:28
5
ਯੋਹਨ 10:9
ਮੈਂ ਦਰਵਾਜ਼ਾ ਹਾਂ; ਉਹ ਜੋ ਵੀ ਮੇਰੇ ਰਾਹੀਂ ਪਰਵੇਸ਼ ਕਰਦਾ ਹੈ ਬਚਾਇਆ ਜਾਵੇਗਾ। ਉਹ ਅੰਦਰ-ਬਾਹਰ ਆ ਜਾ ਸਕਣਗੇ, ਅਤੇ ਉਹਨਾਂ ਨੂੰ ਚਾਰਾ ਮਿਲੇਗਾ।
Ṣàwárí ਯੋਹਨ 10:9
6
ਯੋਹਨ 10:14
“ਮੈਂ ਚੰਗਾ ਚਰਵਾਹਾ ਹਾਂ; ਅਤੇ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ।
Ṣàwárí ਯੋਹਨ 10:14
7
ਯੋਹਨ 10:29-30
ਮੇਰਾ ਪਿਤਾ ਜੋ ਸਭ ਤੋਂ ਮਹਾਨ ਹੈ ਉਹ ਨੇ ਮੈਨੂੰ ਇਹ ਭੇਡਾਂ ਦਿੱਤੀਆਂ ਹਨ। ਕੋਈ ਵੀ ਉਹਨਾਂ ਨੂੰ ਮੇਰੇ ਪਿਤਾ ਦੇ ਹੱਥੋਂ ਨਹੀਂ ਖੋਹ ਸਕਦਾ। ਮੈਂ ਅਤੇ ਪਿਤਾ ਇੱਕ ਹਾਂ।”
Ṣàwárí ਯੋਹਨ 10:29-30
8
ਯੋਹਨ 10:15
ਜਿਵੇਂ ਕਿ ਪਿਤਾ ਮੈਨੂੰ ਜਾਣਦਾ ਹੈ, ਅਤੇ ਮੈਂ ਪਿਤਾ ਨੂੰ ਜਾਣਦਾ ਹਾਂ, ਅਤੇ ਮੈਂ ਆਪਣੀਆਂ ਭੇਡਾਂ ਲਈ ਆਪਣੀ ਜਾਨ ਦੇ ਦਿੰਦਾ ਹਾਂ।
Ṣàwárí ਯੋਹਨ 10:15
9
ਯੋਹਨ 10:18
ਕੋਈ ਵੀ ਮੇਰੇ ਤੋਂ ਜਾਨ ਨਹੀਂ ਲੈਂਦਾ, ਪਰ ਮੈਂ ਇਸ ਨੂੰ ਆਪਣੀ ਮਰਜ਼ੀ ਅਨੁਸਾਰ ਦਿੰਦਾ ਹਾਂ। ਮੇਰੇ ਕੋਲ ਇਸ ਨੂੰ ਰੱਖਣ ਦਾ ਅਧਿਕਾਰ ਅਤੇ ਇਸ ਨੂੰ ਦੁਬਾਰਾ ਲੈਣ ਦਾ ਅਧਿਕਾਰ ਵੀ ਹੈ। ਇਹ ਹੁਕਮ ਮੈਨੂੰ ਮੇਰੇ ਪਿਤਾ ਵੱਲੋਂ ਮਿਲਿਆ ਹੈ।”
Ṣàwárí ਯੋਹਨ 10:18
10
ਯੋਹਨ 10:7
ਤਦ ਯਿਸ਼ੂ ਨੇ ਫਿਰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਮੈਂ ਭੇਡਾਂ ਦਾ ਦਰਵਾਜ਼ਾ ਹਾਂ।
Ṣàwárí ਯੋਹਨ 10:7
11
ਯੋਹਨ 10:12
ਜੋ ਕਾਮਾ ਹੈ ਉਹ ਚਰਵਾਹਾ ਨਹੀਂ ਹੁੰਦਾ ਅਤੇ ਭੇਡਾਂ ਦਾ ਮਾਲਕ ਨਹੀਂ ਹੁੰਦਾ। ਇਸ ਲਈ ਜਦੋਂ ਉਹ ਬਘਿਆੜ ਨੂੰ ਆਉਂਦਾ ਵੇਖਦਾ ਹੈ, ਤਾਂ ਉਹ ਭੇਡਾਂ ਨੂੰ ਛੱਡ ਦਿੰਦਾ ਹੈ ਅਤੇ ਭੱਜ ਜਾਂਦਾ ਹੈ। ਫਿਰ ਬਘਿਆੜ ਭੇਡਾਂ ਉੱਤੇ ਹਮਲਾ ਕਰਦਾ ਹੈ ਅਤੇ ਸਾਰੀਆਂ ਭੇਡਾਂ ਨੂੰ ਖੇਰੂੰ-ਖੇਰੂੰ ਕਰ ਦਿੰਦਾ ਹੈ।
Ṣàwárí ਯੋਹਨ 10:12
12
ਯੋਹਨ 10:1
“ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਫ਼ਰੀਸੀਓ, ਜਿਹੜਾ ਵੀ ਦਰਵਾਜ਼ੇ ਰਾਹੀਂ ਭੇਡਾਂ ਦੇ ਵਾੜੇ ਵਿੱਚ ਨਹੀਂ ਆਉਂਦਾ, ਪਰ ਕਿਸੇ ਹੋਰ ਤਰੀਕੇ ਨਾਲ ਆਉਂਦਾ ਹੈ, ਉਹ ਚੋਰ ਅਤੇ ਡਾਕੂ ਹੈ।
Ṣàwárí ਯੋਹਨ 10:1
Ilé
Bíbélì
Àwon ètò
Àwon Fídíò