1
ਮੱਤੀ 14:30-31
ਪਵਿੱਤਰ ਬਾਈਬਲ (Revised Common Language North American Edition)
CL-NA
ਪਰ ਜਦੋਂ ਉਸ ਦਾ ਧਿਆਨ ਹਵਾ ਵੱਲ ਗਿਆ ਤਾਂ ਉਹ ਡਰ ਗਿਆ । ਇਸ ਲਈ ਉਹ ਪਾਣੀ ਵਿੱਚ ਡੁੱਬਣ ਲੱਗਾ । ਉਸ ਸਮੇਂ ਉਸ ਨੇ ਚੀਕ ਕੇ ਕਿਹਾ, “ਪ੍ਰਭੂ ਜੀ, ਮੈਨੂੰ ਬਚਾਓ !” ਯਿਸੂ ਨੇ ਇਕਦਮ ਆਪਣਾ ਹੱਥ ਅੱਗੇ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਕਿਹਾ, “ਤੇਰਾ ਵਿਸ਼ਵਾਸ ਕਿੰਨਾ ਘੱਟ ਹੈ । ਤੂੰ ਸ਼ੱਕ ਕਿਉਂ ਕੀਤਾ ?”
Сравнить
Изучить ਮੱਤੀ 14:30-31
2
ਮੱਤੀ 14:30
ਪਰ ਜਦੋਂ ਉਸ ਦਾ ਧਿਆਨ ਹਵਾ ਵੱਲ ਗਿਆ ਤਾਂ ਉਹ ਡਰ ਗਿਆ । ਇਸ ਲਈ ਉਹ ਪਾਣੀ ਵਿੱਚ ਡੁੱਬਣ ਲੱਗਾ । ਉਸ ਸਮੇਂ ਉਸ ਨੇ ਚੀਕ ਕੇ ਕਿਹਾ, “ਪ੍ਰਭੂ ਜੀ, ਮੈਨੂੰ ਬਚਾਓ !”
Изучить ਮੱਤੀ 14:30
3
ਮੱਤੀ 14:27
ਯਿਸੂ ਨੇ ਇਕਦਮ ਉਹਨਾਂ ਨੂੰ ਕਿਹਾ, “ਹੌਸਲਾ ਰੱਖੋ, ਮੈਂ ਹਾਂ, ਡਰੋ ਨਹੀਂ !”
Изучить ਮੱਤੀ 14:27
4
ਮੱਤੀ 14:28-29
ਪਤਰਸ ਨੇ ਕਿਹਾ, “ਪ੍ਰਭੂ ਜੀ, ਜੇਕਰ ਸੱਚੀ ਤੁਸੀਂ ਹੋ, ਤਾਂ ਮੈਨੂੰ ਹੁਕਮ ਦੇਵੋ ਕਿ ਮੈਂ ਪਾਣੀ ਉੱਤੇ ਚੱਲ ਕੇ ਤੁਹਾਡੇ ਕੋਲ ਆਵਾਂ ।” ਯਿਸੂ ਨੇ ਕਿਹਾ, “ਆ ਜਾ ।” ਇਸ ਲਈ ਪਤਰਸ ਕਿਸ਼ਤੀ ਤੋਂ ਉਤਰ ਕੇ ਪਾਣੀ ਉੱਤੇ ਚੱਲ ਕੇ ਯਿਸੂ ਕੋਲ ਜਾਣ ਲੱਗਾ ।
Изучить ਮੱਤੀ 14:28-29
5
ਮੱਤੀ 14:33
ਕਿਸ਼ਤੀ ਵਿੱਚ ਸਾਰੇ ਚੇਲਿਆਂ ਨੇ ਯਿਸੂ ਨੂੰ ਮੱਥਾ ਟੇਕਿਆ ਅਤੇ ਕਿਹਾ, “ਤੁਸੀਂ ਸੱਚਮੁੱਚ ਪਰਮੇਸ਼ਰ ਦੇ ਪੁੱਤਰ ਹੋ !”
Изучить ਮੱਤੀ 14:33
6
ਮੱਤੀ 14:16-17
ਪਰ ਯਿਸੂ ਨੇ ਚੇਲਿਆਂ ਨੂੰ ਕਿਹਾ, “ਨਹੀਂ, ਇਹਨਾਂ ਨੂੰ ਜਾਣ ਦੀ ਕੋਈ ਲੋੜ ਨਹੀਂ ਹੈ, ਤੁਸੀਂ ਹੀ ਇਹਨਾਂ ਨੂੰ ਭੋਜਨ ਦਿਓ ।” ਚੇਲਿਆਂ ਨੇ ਕਿਹਾ, “ਸਾਡੇ ਕੋਲ ਇੱਥੇ ਕੇਵਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਹੀ ਹਨ ।”
Изучить ਮੱਤੀ 14:16-17
7
ਮੱਤੀ 14:18-19
ਯਿਸੂ ਨੇ ਕਿਹਾ, “ਉਹਨਾਂ ਨੂੰ ਮੇਰੇ ਕੋਲ ਲੈ ਆਓ ।” ਫਿਰ ਉਹਨਾਂ ਨੇ ਲੋਕਾਂ ਨੂੰ ਘਾਹ ਉੱਤੇ ਬੈਠ ਜਾਣ ਦਾ ਹੁਕਮ ਦਿੱਤਾ ਅਤੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਨੂੰ ਲੈ ਕੇ, ਅਕਾਸ਼ ਵੱਲ ਅੱਖਾਂ ਚੁੱਕ ਕੇ ਪਰਮੇਸ਼ਰ ਦਾ ਧੰਨਵਾਦ ਕੀਤਾ । ਫਿਰ ਉਹ ਤੋੜ ਤੋੜ ਕੇ ਚੇਲਿਆਂ ਨੂੰ ਦੇਣ ਲੱਗੇ ਅਤੇ ਚੇਲੇ ਲੋਕਾਂ ਨੂੰ ।
Изучить ਮੱਤੀ 14:18-19
8
ਮੱਤੀ 14:20
ਹਰ ਇੱਕ ਨੇ ਰੱਜ ਕੇ ਖਾਧਾ । ਤਦ ਚੇਲਿਆਂ ਨੇ ਬਚੇ ਹੋਏ ਟੁਕੜਿਆਂ ਨਾਲ ਭਰੀਆਂ ਹੋਈਆਂ ਬਾਰ੍ਹਾਂ ਟੋਕਰੀਆਂ ਚੁੱਕੀਆਂ ।
Изучить ਮੱਤੀ 14:20
Главная
Библия
Планы
Видео