Ir para o conteúdo

ਕਹਾਉਤਾਂ 7

7
ਵਿਭਚਾਰ ਕਰਨ ਵਾਲੀ ਇਸਤਰੀ ਦੇ ਵਿਰੁੱਧ ਚੇਤਾਵਨੀ
1ਹੇ ਮੇਰੇ ਪੁੱਤਰ, ਮੇਰੇ ਬਚਨਾਂ ਦੀ ਪਾਲਨਾ ਕਰ
ਅਤੇ ਮੇਰੇ ਹੁਕਮਾਂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖ।
2ਮੇਰੇ ਹੁਕਮਾਂ ਦੀ ਪਾਲਨਾ ਕਰ ਤਾਂ ਤੂੰ ਜੀਉਂਦਾ ਰਹੇਗਾ,
ਮੇਰੀਆਂ ਸਿੱਖਿਆਵਾਂ ਨੂੰ ਆਪਣੀ ਅੱਖ ਦੀ ਕਾਕੀ ਵਾਂਗੂੰ ਸਮਝ।
3ਉਹਨਾਂ ਨੂੰ ਆਪਣੀਆਂ ਉਂਗਲਾਂ ਤੇ ਬੰਨ੍ਹ ਲੈ;
ਉਹਨਾਂ ਨੂੰ ਆਪਣੇ ਦਿਲ ਦੀ ਤੱਖ਼ਤੀ ਉੱਤੇ ਲਿਖ ਲੈ।
4ਬੁੱਧ ਨੂੰ ਆਖ, “ਤੂੰ ਮੇਰੀ ਭੈਣ ਹੈ,”
ਅਤੇ ਸਮਝ ਨੂੰ ਆਖ, “ਤੂੰ ਮੇਰੀ ਰਿਸ਼ਤੇਦਾਰ ਹੈ।”
5ਤਾਂ ਜੋ ਉਹ ਤੈਨੂੰ ਵਿਭਚਾਰਨ ਤੀਵੀਂ ਤੋਂ ਬਚਾ ਕੇ ਰੱਖੇ,
ਅਤੇ ਉਸ ਓਪਰੀ ਔਰਤ ਤੋਂ ਜੋ ਭਰਮਾਉਂਣ ਵਾਲੀਆਂ ਗੱਲਾਂ ਕਰਦੀ ਹੈ।
6ਆਪਣੇ ਘਰ ਦੀ ਖਿੜਕੀ ਦੇ ਵਿੱਚੋਂ ਦੀ
ਮੈਂ ਜਾਲੀ ਵਿੱਚੋਂ ਹੇਠਾਂ ਵੇਖਿਆ।
7ਮੈਂ ਭੋਲਿਆਂ ਲੋਕਾਂ ਵਿੱਚੋਂ,
ਮੈਂ ਜੁਆਨਾਂ ਨੂੰ ਵੇਖਿਆ,
ਇੱਕ ਨੌਜਵਾਨ ਜੋ ਬੇਸਮਝ ਸੀ।
8ਉਹ ਉਸ ਔਰਤ ਦੇ ਘਰ ਦੀ ਨੁੱਕਰ ਦੀ ਗਲੀ ਵਿੱਚੋਂ ਦੀ ਲੰਘ ਰਿਹਾ ਸੀ,
ਉਹ ਉਸ ਦੇ ਘਰ ਦੀ ਦਿਸ਼ਾ ਵੱਲ ਜਾ ਰਿਹਾ ਸੀ
9ਸ਼ਾਮ ਵੇਲੇ, ਜਿਵੇਂ ਦਿਨ ਢਲ ਰਿਹਾ ਸੀ,
ਜਿਵੇਂ ਕਾਲੀ ਰਾਤ ਦਾ ਹਨੇਰਾ ਹੋ ਰਿਹਾ ਸੀ।
10ਤਦ ਇੱਕ ਤੀਵੀਂ ਉਹ ਨੂੰ ਮਿਲਣ ਲਈ ਨਿੱਕਲੀ,
ਵੇਸਵਾ ਵਾਂਗੂੰ ਪਹਿਰਾਵਾ ਪਹਿਨੀ ਹੋਈ ਸੀ।
11ਉਹ ਬੇਕਾਬੂ ਅਤੇ ਬੇਵਕੂਫ਼ ਹੈ,
ਉਸਦੇ ਪੈਰ ਕਦੇ ਘਰ ਵਿੱਚ ਨਹੀਂ ਰਹਿੰਦੇ;
12ਹੁਣ ਕਦੇ ਗਲੀ ਵਿੱਚ, ਅਤੇ ਕਦੇ ਚੌਕਾਂ ਵਿੱਚ
ਅਤੇ ਹਰੇਕ ਮੋੜ ਉੱਤੇ ਉਹ ਇੰਤਜ਼ਾਰ ਕਰਦੀ ਹੈ।
13ਉਸਨੇ ਉਸਨੂੰ ਫੜ ਲਿਆ ਅਤੇ ਉਸਨੂੰ ਚੁੰਮਿਆ
ਅਤੇ ਬੇਸ਼ਰਮ ਚਿਹਰੇ ਨਾਲ ਉਸਨੇ ਕਿਹਾ:
14“ਅੱਜ ਮੈਂ ਆਪਣੀ ਸੁੱਖਣਾ ਪੂਰੀ ਕੀਤੀ,
ਅਤੇ ਮੇਰੇ ਕੋਲ ਆਪਣੀ ਸੰਗਤ ਦੀ ਭੇਟ ਵਿੱਚੋਂ ਘਰ ਵਿੱਚ ਭੋਜਨ ਹੈ।
15ਇਸ ਲਈ ਮੈਂ ਤੈਨੂੰ ਮਿਲਣ ਲਈ ਬਾਹਰ ਆਈ ਹਾਂ।
ਮੈਂ ਤੈਨੂੰ ਦੇਖਣ ਲਈ ਆਈ ਅਤੇ ਤੈਨੂੰ ਲੱਭ ਲਿਆ!
16ਮੈਂ ਆਪਣਾ ਬਿਸਤਰਾ
ਮਿਸਰ ਦੇਸ਼ ਦੇ ਰੰਗਦਾਰ ਵਧੀਆ ਸੂਤੀ ਨਾਲ ਢੱਕਿਆ ਹੈ।
17ਮੈਂ ਆਪਣੇ ਬਿਸਤਰੇ ਨੂੰ ਗੰਧਰਸ,
ਅਗਰ ਅਤੇ ਦਾਲਚੀਨੀ ਨਾਲ ਸੁਗੰਧਿਤ ਕੀਤਾ ਹੈ।
18ਆ ਅਸੀਂ ਸਵੇਰ ਤੱਕ ਪ੍ਰੇਮ ਨਾਲ ਰੱਤੇ ਜਾਈਏ,
ਅਤੇ ਇੱਕ ਦੂਸਰੇ ਦਾ ਪਿਆਰ ਵਿੱਚ ਅਨੰਦ ਮਾਣੀਏ!
19ਮੇਰਾ ਪਤੀ ਘਰ ਵਿੱਚ ਨਹੀਂ ਹੈ,
ਉਹ ਲੰਬੇ ਸਫ਼ਰ ਉੱਤੇ ਗਿਆ ਹੈ।
20ਉਹ ਆਪਣਾ ਥੈਲਾ ਪੈਸਿਆ ਨਾਲ ਭਰਿਆ ਹੋਇਆ ਲੈ ਕੇ ਗਿਆ ਹੈ,
ਅਤੇ ਪੂਰਨਮਾਸੀ ਨੂੰ ਘਰ ਆਵੇਗਾ।”
21ਉਸ ਨੇ ਕਾਇਲ ਕਰਨ ਵਾਲੀਆਂ ਗੱਲਾਂ ਨਾਲ ਉਸ ਨੂੰ ਫੁਸਲਾ ਲਿਆ,
ਉਸ ਨੇ ਉਸ ਨੂੰ ਆਪਣੀਆਂ ਚਿਕਨੀਆਂ ਚੋਪੜੀਆਂ ਗੱਲਾਂ ਨਾਲ ਭਰਮਾ ਲਿਆ।
22ਉਹ ਉਸੇ ਵੇਲੇ ਉਸ ਦੇ ਮਗਰ ਆਇਆ
ਜਿਵੇਂ ਇੱਕ ਬਲਦ ਵੱਢੇ ਜਾਣ ਲਈ,
ਅਤੇ ਜਿਵੇਂ ਹਿਰਨ ਫਾਹੀ ਵਿੱਚ ਪੈਰ ਰੱਖਦਾ ਹੈ
23ਜਿਵੇਂ ਇੱਕ ਤੀਰ ਉਸ ਦੇ ਕਲੇਜੇ ਨੂੰ ਵਿੰਨ੍ਹਦਾ ਹੈ,
ਜਿਵੇਂ ਇੱਕ ਪੰਛੀ ਫਾਹੀ ਵੱਲ ਛੇਤੀ ਨਾਲ ਜਾਂਦਾ ਹੈ।
ਇਹ ਜਾਣਨਾ ਕਿ ਇਹ ਉਸਦੀ ਜਾਨ ਗੁਆ ਦੇਵੇਗਾ।
24ਸੋ ਹੁਣ ਹੇ ਪੁੱਤਰੋ, ਮੇਰੀ ਗੱਲ ਸੁਣੋ,
ਮੇਰੀਆਂ ਗੱਲਾਂ ਵੱਲ ਧਿਆਨ ਦਿਓ।
25ਤੇਰਾ ਮਨ ਉਹ ਦੇ ਰਾਹਾਂ ਵੱਲ ਨਾ ਮੁੜੇ
ਨਾ ਉਹ ਦੇ ਰਾਹਾਂ ਵਿੱਚ ਭਟਕ ਜਾਵੇ।
26ਕਿਉਂ ਜੋ ਉਹ ਨੇ ਬਹੁਤਿਆਂ ਨੂੰ ਜ਼ਖਮੀ ਕਰਕੇ ਡੇਗ ਦਿੱਤਾ ਹੈ;
ਅਤੇ ਉਹ ਦੇ ਘਾਤ ਕੀਤੇ ਹੋਏ ਢੇਰ ਸਾਰੇ ਹਨ।
27ਉਹ ਦਾ ਘਰ ਕਬਰ ਨੂੰ ਜਾਣ ਦਾ ਰਸਤਾ ਹੈ,
ਮੌਤ ਦੇ ਕੋਠੜੀਆਂ ਵੱਲ ਜਾਂਦਾ ਹੈ।