1
ਮੱਤੀ 16:24
ਪਵਿੱਤਰ ਬਾਈਬਲ (Revised Common Language North American Edition)
CL-NA
ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜੋ ਕੋਈ ਮੇਰੇ ਪਿੱਛੇ ਚੱਲਣਾ ਚਾਹੇ, ਉਹ ਪਹਿਲਾਂ ਆਪਣਾ ਆਪ ਤਿਆਗੇ ਅਤੇ ਫਿਰ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ ।
Porównaj
Przeglądaj ਮੱਤੀ 16:24
2
ਮੱਤੀ 16:18
ਇਸ ਲਈ ਮੈਂ ਤੈਨੂੰ ਦੱਸਦਾ ਹਾਂ, ਤੂੰ ਪਤਰਸ ਭਾਵ ਉਹ ਚਟਾਨ ਹੈਂ ਜਿਸ ਉੱਤੇ ਮੈਂ ਆਪਣੀ ਕਲੀਸੀਯਾ ਬਣਾਵਾਂਗਾ ਅਤੇ ਇਸ ਨੂੰ ਮੌਤ ਵੀ ਹਿਲਾ ਨਾ ਸਕੇਗੀ ।
Przeglądaj ਮੱਤੀ 16:18
3
ਮੱਤੀ 16:19
ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਵਾਂਗਾ ਜੋ ਕੁਝ ਤੂੰ ਧਰਤੀ ਉੱਤੇ ਬੰਨ੍ਹੇਂਗਾ ਉਹ ਸਵਰਗ ਵਿੱਚ ਵੀ ਬੰਨ੍ਹਿਆ ਜਾਵੇਗਾ । ਇਸੇ ਤਰ੍ਹਾਂ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਂਗਾ, ਉਹ ਸਵਰਗ ਵਿੱਚ ਵੀ ਖੋਲ੍ਹਿਆ ਜਾਵੇਗਾ ।”
Przeglądaj ਮੱਤੀ 16:19
4
ਮੱਤੀ 16:25
ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣਾ ਚਾਹੇਗਾ ਉਹ ਉਸ ਨੂੰ ਗੁਆਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਵੇਗਾ ਉਹ ਉਸ ਨੂੰ ਪ੍ਰਾਪਤ ਕਰੇਗਾ ।
Przeglądaj ਮੱਤੀ 16:25
5
ਮੱਤੀ 16:26
ਜੇਕਰ ਕੋਈ ਮਨੁੱਖ ਸਾਰਾ ਸੰਸਾਰ ਪ੍ਰਾਪਤ ਕਰ ਲਵੇ ਪਰ ਆਪਣੀ ਜਾਨ ਗੁਆ ਬੈਠੇ ਤਾਂ ਉਸ ਨੂੰ ਕੀ ਲਾਭ ? ਜਾਂ ਮਨੁੱਖ ਆਪਣੀ ਜਾਨ ਦੇ ਬਦਲੇ ਵਿੱਚ ਕੀ ਦੇ ਸਕਦਾ ਹੈ ?
Przeglądaj ਮੱਤੀ 16:26
6
ਮੱਤੀ 16:15-16
ਯਿਸੂ ਨੇ ਚੇਲਿਆਂ ਨੂੰ ਪੁੱਛਿਆ, “ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ ?” ਸ਼ਮਊਨ ਪਤਰਸ ਨੇ ਉੱਤਰ ਦਿੱਤਾ, “ਤੁਸੀਂ ਜਿਊਂਦੇ ਪਰਮੇਸ਼ਰ ਦੇ ਪੁੱਤਰ ‘ਮਸੀਹ’ ਹੋ ।”
Przeglądaj ਮੱਤੀ 16:15-16
7
ਮੱਤੀ 16:17
ਯਿਸੂ ਨੇ ਪਤਰਸ ਨੂੰ ਕਿਹਾ, “ਧੰਨ ਹੈਂ ਤੂੰ, ਸ਼ਮਊਨ ਬਾਰਯੋਨਾਹ ! ਇਹ ਸੱਚਾਈ ਤੇਰੇ ਉੱਤੇ ਕਿਸੇ ਮਨੁੱਖ ਨੇ ਪ੍ਰਗਟ ਨਹੀਂ ਕੀਤੀ ਸਗੋਂ ਮੇਰੇ ਪਿਤਾ ਨੇ ਕੀਤੀ ਹੈ ਜਿਹੜੇ ਸਵਰਗ ਵਿੱਚ ਹਨ ।
Przeglądaj ਮੱਤੀ 16:17