1
ਅਫ਼ਸੁਸ 2:10
ਪਵਿੱਤਰ ਬਾਈਬਲ (Revised Common Language North American Edition)
CL-NA
ਅਸੀਂ ਪਰਮੇਸ਼ਰ ਦੀ ਰਚਨਾ ਹਾਂ, ਉਹਨਾਂ ਨੇ ਸਾਨੂੰ ਮਸੀਹ ਯਿਸੂ ਵਿੱਚ ਭਲੇ ਕੰਮਾਂ ਲਈ ਰਚਿਆ, ਜਿਹੜੇ ਉਹਨਾਂ ਨੇ ਪਹਿਲਾਂ ਹੀ ਸਾਡੇ ਕਰਨ ਦੇ ਲਈ ਤਿਆਰ ਕੀਤੇ ਹਨ ।
Compare
ਅਫ਼ਸੁਸ 2:10ਪੜਚੋਲ ਕਰੋ
2
ਅਫ਼ਸੁਸ 2:8-9
ਕਿਉਂਕਿ ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਰਾਹੀਂ ਵਿਸ਼ਵਾਸ ਦੇ ਦੁਆਰਾ ਮੁਕਤੀ ਪ੍ਰਾਪਤ ਕੀਤੀ ਹੈ । ਇਹ ਤੁਹਾਡੇ ਵੱਲੋਂ ਨਹੀਂ ਸਗੋਂ ਪਰਮੇਸ਼ਰ ਦਾ ਵਰਦਾਨ ਹੈ । ਇਹ ਕਰਮਾਂ ਦਾ ਨਤੀਜਾ ਨਹੀਂ ਹੈ ਇਸ ਲਈ ਇਸ ਉੱਤੇ ਹੰਕਾਰ ਨਹੀਂ ਕੀਤਾ ਜਾ ਸਕਦਾ ।
ਅਫ਼ਸੁਸ 2:8-9ਪੜਚੋਲ ਕਰੋ
3
ਅਫ਼ਸੁਸ 2:4-5
ਪਰ ਪਰਮੇਸ਼ਰ ਦੀ ਦਇਆ ਕਿੰਨੀ ਵੱਡੀ ਹੈ ਅਤੇ ਉਹਨਾਂ ਦਾ ਪਿਆਰ ਕਿੰਨਾ ਮਹਾਨ ਹੈ । ਅਸੀਂ ਤਾਂ ਆਪਣੇ ਅਪਰਾਧਾਂ ਦੇ ਕਾਰਨ ਆਤਮਿਕ ਤੌਰ ਤੇ ਮਰ ਚੁੱਕੇ ਸੀ ਪਰ ਉਹਨਾਂ ਨੇ ਸਾਨੂੰ ਮਸੀਹ ਦੇ ਨਾਲ ਜਿਊਂਦਾ ਕਰ ਦਿੱਤਾ ਹੈ । ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਮੁਕਤ ਕੀਤੇ ਗਏ ਹੋ ।
ਅਫ਼ਸੁਸ 2:4-5ਪੜਚੋਲ ਕਰੋ
4
ਅਫ਼ਸੁਸ 2:6
ਉਹਨਾਂ ਨੇ ਮਸੀਹ ਯਿਸੂ ਦੇ ਨਾਲ ਸਾਨੂੰ ਜਿਊਂਦਾ ਕੀਤਾ ਅਤੇ ਸਵਰਗ ਵਿੱਚ ਉਹਨਾਂ ਦੇ ਨਾਲ ਬਿਠਾਇਆ ।
ਅਫ਼ਸੁਸ 2:6ਪੜਚੋਲ ਕਰੋ
5
ਅਫ਼ਸੁਸ 2:19-20
ਇਸ ਲਈ ਤੁਸੀਂ ਹੁਣ ਵਿਦੇਸ਼ੀ ਅਤੇ ਓਪਰੇ ਨਹੀਂ ਰਹੇ ਸਗੋਂ ਤੁਸੀਂ ਪਰਮੇਸ਼ਰ ਦੇ ਲੋਕਾਂ ਦੇ ਨਾਲ ਸਹਿ-ਨਾਗਰਿਕ ਅਤੇ ਪਰਮੇਸ਼ਰ ਦੇ ਪਰਿਵਾਰ ਦਾ ਹਿੱਸਾ ਹੋ । ਤੁਸੀਂ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣਾਏ ਗਏ ਹੋ ਜਿਸ ਦੇ ਕੋਨੇ ਦਾ ਪੱਥਰ ਮਸੀਹ ਯਿਸੂ ਆਪ ਹਨ
ਅਫ਼ਸੁਸ 2:19-20ਪੜਚੋਲ ਕਰੋ
Home
ਬਾਈਬਲ
Plans
ਵੀਡੀਓ