ਮੇਰੀ ਪਰਮੇਸ਼ਰ ਅੱਗੇ ਪ੍ਰਾਰਥਨਾ ਹੈ ਕਿ ਉਹ ਆਪਣੀ ਮਹਿਮਾ ਦੇ ਭੰਡਾਰ ਵਿੱਚੋਂ ਆਪਣੇ ਆਤਮਾ ਦੇ ਦੁਆਰਾ ਤੁਹਾਨੂੰ ਸਮਰੱਥਾ ਦੇਣ ਕਿ ਤੁਸੀਂ ਆਪਣੀ ਅੰਦਰੂਨੀ ਮਨੁੱਖਤਾ ਵਿੱਚ ਸਮਰੱਥਾ ਪ੍ਰਾਪਤ ਕਰੋ ਤਾਂ ਜੋ ਮਸੀਹ ਤੁਹਾਡੇ ਦਿਲਾਂ ਵਿੱਚ ਵਿਸ਼ਵਾਸ ਦੇ ਦੁਆਰਾ ਵਾਸ ਕਰਨ । ਮੇਰੀ ਪ੍ਰਾਰਥਨਾ ਹੈ ਕਿ ਪਿਆਰ ਵਿੱਚ ਤੁਹਾਡੀਆਂ ਜੜ੍ਹਾਂ ਅਤੇ ਨੀਹਾਂ ਪੱਕੀਆਂ ਹੋਣ । ਤੁਹਾਡੇ ਵਿੱਚ ਇੰਨੀ ਸਮਰੱਥਾ ਹੋਵੇ ਕਿ ਤੁਸੀਂ ਪਰਮੇਸ਼ਰ ਦੇ ਸਾਰੇ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਦੇ ਪਿਆਰ ਦੀ ਚੌੜਾਈ, ਲੰਬਾਈ, ਉਚਾਈ ਅਤੇ ਡੂੰਘਾਈ ਨੂੰ ਜਾਣ ਸਕੋ ਅਤੇ ਤੁਸੀਂ ਉਹਨਾਂ ਦੇ ਪਿਆਰ ਨੂੰ ਜਾਣੋ ਜਿਹੜਾ ਮਨੁੱਖੀ ਸਮਝ ਤੋਂ ਪਰ੍ਹੇ ਹੈ ਅਤੇ ਪਰਮੇਸ਼ਰ ਦੀ ਸੰਪੂਰਨਤਾ ਨਾਲ ਭਰਪੂਰ ਹੋ ਜਾਵੋ ।