ਕਿ ਤੁਹਾਡੇ ਦਿਲਾਂ ਦੀਆਂ ਅੰਦਰੂਨੀ ਅੱਖਾਂ ਖੁੱਲ੍ਹ ਜਾਣ ਤਾਂ ਜੋ ਤੁਸੀਂ ਉਸ ਆਸ ਨੂੰ ਜਾਣ ਸਕੋ ਜਿਸ ਦੇ ਲਈ ਤੁਸੀਂ ਸੱਦੇ ਗਏ ਹੋ । ਉਹ ਵਿਰਸਾ ਕਿੰਨਾ ਮਹਾਨ ਹੈ ਜਿਸ ਦਾ ਵਾਅਦਾ ਉਹਨਾਂ ਨੇ ਆਪਣੇ ਲੋਕਾਂ ਦੇ ਨਾਲ ਕੀਤਾ ਹੈ । ਉਹਨਾਂ ਦੀ ਸਮਰੱਥਾ ਕਿੰਨੀ ਮਹਾਨ ਹੈ ਜਿਹੜੀ ਸਾਡੇ ਵਿਸ਼ਵਾਸ ਕਰਨ ਵਾਲਿਆਂ ਵਿੱਚ ਕੰਮ ਕਰਦੀ ਹੈ । ਇਹ ਸਮਰੱਥਾ ਹੀ ਮਹਾਨ ਬਲ ਹੈ ਇਸੇ ਸਮਰੱਥਾ ਦੁਆਰਾ, ਉਹਨਾਂ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਅਤੇ ਉਹਨਾਂ ਨੂੰ ਸਵਰਗ ਵਿੱਚ ਆਪਣੇ ਸੱਜੇ ਹੱਥ ਵਿਰਾਜਮਾਨ ਕੀਤਾ ਹੈ । ਉੱਥੋਂ ਹੀ ਮਸੀਹ ਸਾਰੇ ਸ਼ਾਸਕਾਂ, ਅਧਿਕਾਰੀਆਂ, ਸ਼ਕਤੀਆਂ ਅਤੇ ਹਾਕਮਾਂ ਉੱਤੇ ਰਾਜ ਕਰਦੇ ਹਨ । ਉਹਨਾਂ ਦਾ ਨਾਮ ਸਭ ਨਾਵਾਂ ਤੋਂ ਨਾ ਕੇਵਲ ਇਸ ਯੁੱਗ ਵਿੱਚ ਸਗੋਂ ਆਉਣ ਵਾਲੇ ਯੁੱਗਾਂ ਤੱਕ ਉੱਚਾ ਹੈ ।