ਲੇਵਿਆਂ 9

9
ਜਾਜਕ ਦੀ ਸੇਵਕਾਈ ਦੀ ਸ਼ੁਰੂਆਤ
1ਅੱਠਵੇਂ ਦਿਨ ਮੋਸ਼ੇਹ ਨੇ ਹਾਰੋਨ ਅਤੇ ਉਸਦੇ ਪੁੱਤਰਾਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਬੁਲਾਇਆ। 2ਉਸ ਨੇ ਹਾਰੋਨ ਨੂੰ ਕਿਹਾ, “ਆਪਣੇ ਪਾਪ ਦੀ ਭੇਟ#9:2 ਪਾਪ ਦੀ ਭੇਟ ਅਰਥਾਤ ਸ਼ੁੱਧੀਕਰਨ ਦੀ ਭੇਟ ਲਈ ਇੱਕ ਵੱਛਾ ਅਤੇ ਹੋਮ ਦੀ ਭੇਟ ਲਈ ਇੱਕ ਭੇਡੂ ਲੈ, ਦੋਵੇਂ ਬਿਨਾਂ ਕਿਸੇ ਨੁਕਸ ਦੇ ਹੋਣ ਅਤੇ ਉਹਨਾਂ ਨੂੰ ਯਾਹਵੇਹ ਦੇ ਅੱਗੇ ਪੇਸ਼ ਕਰ। 3ਫਿਰ ਇਸਰਾਏਲੀਆਂ ਨੂੰ ਆਖੋ, ‘ਪਾਪ ਦੀ ਭੇਟ ਲਈ ਇੱਕ ਬੱਕਰਾ, ਇੱਕ ਵੱਛਾ ਅਤੇ ਇੱਕ ਲੇਲਾ ਇੱਕ ਸਾਲ ਦਾ ਅਤੇ ਨਿਰਦੋਸ਼ ਹੋਮ ਦੀ ਭੇਟ ਲਈ ਲਓ, 4ਅਤੇ ਇੱਕ ਬਲਦ ਅਤੇ ਇੱਕ ਭੇਡੂ ਇੱਕ ਸੁੱਖ-ਸਾਂਦ ਦੀ ਭੇਟ ਲਈ ਯਾਹਵੇਹ ਦੇ ਅੱਗੇ ਬਲੀਦਾਨ ਚੜ੍ਹਾਉਣ ਲਈ, ਅਨਾਜ਼ ਦੀ ਭੇਟ ਦੇ ਨਾਲ ਜ਼ੈਤੂਨ ਦੇ ਤੇਲ ਵਿੱਚ ਮਿਲਿਆ ਹੋਇਆ। ਅੱਜ ਲਈ ਯਾਹਵੇਹ ਤੁਹਾਨੂੰ ਪ੍ਰਗਟ ਹੋਵੇਗਾ।’ ”
5ਉਹ ਉਹਨਾਂ ਚੀਜ਼ਾਂ ਨੂੰ ਲੈ ਗਏ ਜਿਨ੍ਹਾਂ ਦਾ ਮੋਸ਼ੇਹ ਨੇ ਹੁਕਮ ਦਿੱਤਾ ਸੀ ਮੰਡਲੀ ਦੇ ਤੰਬੂ ਦੇ ਸਾਹਮਣੇ ਸਾਰੀ ਸਭਾ ਨੇੜੇ ਆਈ ਅਤੇ ਯਾਹਵੇਹ ਦੇ ਅੱਗੇ ਖੜ੍ਹੀ ਹੋ ਗਈ। 6ਫਿਰ ਮੋਸ਼ੇਹ ਨੇ ਆਖਿਆ, “ਇਹੀ ਹੈ ਜੋ ਤੁਹਾਨੂੰ ਯਾਹਵੇਹ ਨੇ ਕਰਨ ਦਾ ਹੁਕਮ ਦਿੱਤਾ ਹੈ, ਤਾਂ ਜੋ ਤੁਹਾਡੇ ਉੱਤੇ ਯਾਹਵੇਹ ਦੀ ਮਹਿਮਾ ਪ੍ਰਗਟ ਹੋਵੇ।”
7ਮੋਸ਼ੇਹ ਨੇ ਹਾਰੋਨ ਨੂੰ ਆਖਿਆ, “ਜਗਵੇਦੀ ਉੱਤੇ ਆ ਅਤੇ ਆਪਣੀ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਚੜ੍ਹਾ ਅਤੇ ਆਪਣੇ ਲਈ ਅਤੇ ਸਾਰੇ ਲੋਕਾਂ ਦੇ ਲਈ ਪ੍ਰਾਸਚਿਤ ਕਰ; ਲੋਕਾਂ ਲਈ ਚੜ੍ਹਾਵਾ ਚੜ੍ਹਾਓ ਅਤੇ ਉਹਨਾਂ ਲਈ ਪ੍ਰਾਸਚਿਤ ਕਰੋ, ਜਿਵੇਂ ਕਿ ਯਾਹਵੇਹ ਨੇ ਹੁਕਮ ਦਿੱਤਾ ਹੈ।”
8ਇਸ ਲਈ ਹਾਰੋਨ ਜਗਵੇਦੀ ਕੋਲ ਆਇਆ ਅਤੇ ਆਪਣੇ ਲਈ ਪਾਪ ਦੀ ਭੇਟ ਵਜੋਂ ਵੱਛੇ ਨੂੰ ਵੱਢਿਆ। 9ਹਾਰੋਨ ਦੇ ਪੁੱਤਰ ਉਸ ਕੋਲ ਲਹੂ ਲਿਆਏ ਅਤੇ ਉਸ ਨੇ ਆਪਣੀ ਉਂਗਲ ਲਹੂ ਵਿੱਚ ਡੁਬੋ ਕੇ ਜਗਵੇਦੀ ਦੇ ਸਿੰਗਾਂ ਉੱਤੇ ਪਾ ਦਿੱਤੀ। ਬਾਕੀ ਦਾ ਲਹੂ ਉਸ ਨੇ ਜਗਵੇਦੀ ਦੇ ਹੇਠਾਂ ਡੋਲ੍ਹ ਦਿੱਤਾ। 10ਪਰ ਪਾਪ ਬਲੀ ਦੀ ਭੇਟ ਦੀ ਚਰਬੀ, ਗੁਰਦੇ ਅਤੇ ਕਲੇਜੇ ਦੇ ਉੱਪਰਲੀ ਝਿੱਲੀ ਨੂੰ ਉਸਨੇ ਜਗਵੇਦੀ ਦੇ ਉੱਤੇ ਸਾੜਿਆ, ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ। 11ਉਸ ਨੇ ਡੇਰੇ ਦੇ ਬਾਹਰ ਮਾਸ ਅਤੇ ਖੱਲ ਨੂੰ ਸਾੜ ਦਿੱਤਾ।
12ਫਿਰ ਉਸਨੇ ਹੋਮ ਦੀ ਭੇਟ ਨੂੰ ਵੱਢ ਦਿੱਤਾ। ਹਾਰੋਨ ਦੇ ਪੁੱਤਰਾਂ ਨੇ ਉਸਨੂੰ ਲਹੂ ਸੌਂਪਿਆ ਅਤੇ ਉਸਨੇ ਇਸਨੂੰ ਜਗਵੇਦੀ ਦੇ ਪਾਸਿਆਂ ਉੱਤੇ ਛਿੜਕਿਆ। 13ਉਹਨਾਂ ਨੇ ਹੋਮ ਦੀ ਭੇਟ ਦੇ ਟੁਕੜੇ-ਟੁਕੜੇ ਕਰਕੇ ਸਿਰ ਸਮੇਤ ਉਸ ਨੂੰ ਸੌਂਪਿਆ ਅਤੇ ਉਸ ਨੇ ਉਹਨਾਂ ਨੂੰ ਜਗਵੇਦੀ ਉੱਤੇ ਸਾੜ ਦਿੱਤਾ। 14ਉਸਨੇ ਆਦਰਾਂ ਅਤੇ ਲੱਤਾਂ ਨੂੰ ਧੋਤਾ ਅਤੇ ਉਹਨਾਂ ਨੂੰ ਜਗਵੇਦੀ ਉੱਤੇ ਹੋਮ ਦੀ ਭੇਟ ਦੇ ਉੱਪਰ ਸਾੜ ਦਿੱਤਾ।
15ਹਾਰੋਨ ਫਿਰ ਉਹ ਭੇਟ ਲਿਆਇਆ ਜੋ ਲੋਕਾਂ ਲਈ ਸੀ। ਉਸਨੇ ਲੋਕਾਂ ਦੀ ਪਾਪ ਬਲੀ ਲਈ ਬੱਕਰਾ ਲਿਆ ਅਤੇ ਉਸਨੂੰ ਵੱਢਿਆ ਅਤੇ ਉਸਨੂੰ ਪਾਪ ਦੀ ਭੇਟ ਵਜੋਂ ਚੜ੍ਹਾਇਆ ਜਿਵੇਂ ਉਸਨੇ ਪਹਿਲੇ ਬਲੀਦਾਨ ਨਾਲ ਕੀਤਾ ਸੀ।
16ਉਹ ਹੋਮ ਦੀ ਭੇਟ ਲਿਆਇਆ ਅਤੇ ਉਸ ਨੂੰ ਬਿਧੀ ਦੇ ਅਨੁਸਾਰ ਚੜ੍ਹਾਇਆ। 17ਉਹ ਅਨਾਜ ਦੀ ਭੇਟ ਵੀ ਲਿਆਇਆ, ਇੱਕ ਮੁੱਠੀ ਭਰ ਲਿਆ ਅਤੇ ਸਵੇਰ ਦੀ ਹੋਮ ਬਲੀ ਨਾਲ ਇਸਨੂੰ ਜਗਵੇਦੀ ਉੱਤੇ ਸਾੜ ਦਿੱਤਾ।
18ਉਸਨੇ ਬਲਦ ਅਤੇ ਭੇਡੂ ਨੂੰ ਲੋਕਾਂ ਲਈ ਸੁੱਖ-ਸਾਂਦ ਦੀ ਭੇਟ ਵਜੋਂ ਵੱਢਿਆ। ਹਾਰੋਨ ਦੇ ਪੁੱਤਰਾਂ ਨੇ ਉਸਨੂੰ ਲਹੂ ਸੌਂਪਿਆ ਅਤੇ ਉਸਨੇ ਇਸਨੂੰ ਜਗਵੇਦੀ ਦੇ ਪਾਸਿਆਂ ਉੱਤੇ ਛਿੜਕਿਆ। 19ਪਰ ਬਲਦ ਅਤੇ ਭੇਡੂ ਦੇ ਚਰਬੀ ਦੇ ਹਿੱਸੇ ਅਰਥਾਤ ਮੋਟੀ ਪੂਛ, ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ, ਗੁਰਦੇ ਅਤੇ ਕਲੇਜੇ ਦੇ ਉੱਪਰਲੀ ਝਿੱਲੀ ਉਸ ਦੇ ਕੋਲ ਲਿਆਏ, 20ਇਹਨਾਂ ਨੂੰ ਉਹਨਾਂ ਨੇ ਛਾਤੀਆਂ ਉੱਤੇ ਰੱਖਿਆ ਅਤੇ ਫਿਰ ਹਾਰੋਨ ਨੇ ਜਗਵੇਦੀ ਉੱਤੇ ਚਰਬੀ ਨੂੰ ਸਾੜ ਦਿੱਤਾ। 21ਹਾਰੋਨ ਨੇ ਛਾਤੀਆਂ ਅਤੇ ਸੱਜੇ ਪੱਟ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਇਆ, ਜਿਵੇਂ ਕਿ ਮੋਸ਼ੇਹ ਨੇ ਹੁਕਮ ਦਿੱਤਾ ਸੀ।
22ਤਦ ਹਾਰੋਨ ਨੇ ਲੋਕਾਂ ਵੱਲ ਆਪਣੇ ਹੱਥ ਚੁੱਕ ਕੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਪਾਪ ਦੀ ਭੇਟ, ਹੋਮ ਦੀ ਭੇਟ ਅਤੇ ਸੁੱਖ-ਸਾਂਦ ਦੀ ਭੇਟ ਚੜ੍ਹਾ ਕੇ, ਉਹ ਹੇਠਾਂ ਉਤਰਿਆ।
23ਫਿਰ ਮੋਸ਼ੇਹ ਅਤੇ ਹਾਰੋਨ ਮੰਡਲੀ ਵਾਲੇ ਤੰਬੂ ਵਿੱਚ ਗਏ। ਜਦੋਂ ਉਹ ਬਾਹਰ ਆਏ, ਉਹਨਾਂ ਨੇ ਲੋਕਾਂ ਨੂੰ ਅਸੀਸ ਦਿੱਤੀ; ਅਤੇ ਯਾਹਵੇਹ ਦੀ ਮਹਿਮਾ ਸਾਰੇ ਲੋਕਾਂ ਨੂੰ ਦਿਖਾਈ ਦਿੱਤੀ। 24ਯਾਹਵੇਹ ਦੀ ਹਜ਼ੂਰੀ ਵਿੱਚੋਂ ਅੱਗ ਨਿਕਲੀ ਅਤੇ ਹੋਮ ਦੀ ਭੇਟ ਅਤੇ ਜਗਵੇਦੀ ਉੱਤੇ ਚਰਬੀ ਦੇ ਹਿੱਸੇ ਨੂੰ ਭਸਮ ਕਰ ਦਿੱਤਾ ਅਤੇ ਜਦੋਂ ਸਾਰੇ ਲੋਕਾਂ ਨੇ ਇਹ ਦੇਖਿਆ, ਤਾਂ ਉਹ ਖੁਸ਼ੀ ਨਾਲ ਉੱਚੀ-ਉੱਚੀ ਬੋਲੇ ਅਤੇ ਮੂੰਹ ਭਾਰ ਡਿੱਗ ਕੇ ਝੁਕ ਗਏ।

നിലവിൽ തിരഞ്ഞെടുത്തിരിക്കുന്നു:

ਲੇਵਿਆਂ 9: OPCV

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക