ਲੇਵਿਆਂ 8

8
ਹਾਰੋਨ ਅਤੇ ਉਸਦੇ ਪੁੱਤਰਾਂ ਦਾ ਮਸਹ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ, ਉਹਨਾਂ ਦੇ ਕੱਪੜੇ, ਮਸਹ ਕਰਨ ਵਾਲਾ ਤੇਲ, ਪਾਪ ਦੀ ਭੇਟ#8:2 ਪਾਪ ਦੀ ਭੇਟ ਅਰਥਾਤ ਸ਼ੁੱਧੀਕਰਨ ਦੀ ਭੇਟ ਲਈ ਬਲਦ, ਦੋ ਭੇਡੂ ਅਤੇ ਬਿਨਾਂ ਖਮੀਰ ਦੀ ਰੋਟੀ ਵਾਲੀ ਟੋਕਰੀ ਨੂੰ ਲੈ, 3ਅਤੇ ਸਾਰੀ ਸਭਾ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਇਕੱਠਾ ਕਰ।” 4ਮੋਸ਼ੇਹ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ ਅਤੇ ਸਭਾ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਇਕੱਠੀ ਹੋਈ।
5ਮੋਸ਼ੇਹ ਨੇ ਸਭਾ ਨੂੰ ਕਿਹਾ, “ਇਹ ਉਹੀ ਹੈ ਜੋ ਯਾਹਵੇਹ ਨੇ ਕਰਨ ਦਾ ਹੁਕਮ ਦਿੱਤਾ ਹੈ।” 6ਤਦ ਮੋਸ਼ੇਹ ਨੇ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਅੱਗੇ ਲਿਆਂਦਾ ਅਤੇ ਉਹਨਾਂ ਨੂੰ ਪਾਣੀ ਨਾਲ ਧੋਤਾ। 7ਉਸ ਨੇ ਹਾਰੋਨ ਨੂੰ ਕੁੜਤਾ ਪਹਿਨਾਇਆ, ਉਸ ਦੇ ਦੁਆਲੇ ਬਸਤਰ ਬੰਨ੍ਹਿਆ, ਉਸ ਨੂੰ ਚੋਗਾ ਪਹਿਨਾਇਆ ਅਤੇ ਉਸ ਉੱਤੇ ਏਫ਼ੋਦ ਪਾ ਦਿੱਤਾ। ਉਸਨੇ ਏਫ਼ੋਦ ਨੂੰ ਸਜਾਵਟੀ ਕਮਰਬੰਦ ਨਾਲ ਵੀ ਬੰਨ੍ਹਿਆ, ਜਿਸ ਨੂੰ ਉਸਨੇ ਆਪਣੇ ਦੁਆਲੇ ਬੰਨ੍ਹਿਆ। 8ਉਸ ਨੇ ਉਸਨੂੰ ਸੀਨੇ ਬੰਦ ਪਹਿਨਾਇਆ ਅਤੇ ਸੀਨੇ ਬੰਦ ਵਿੱਚ ਊਰੀਮ ਅਤੇ ਥੁੰਮੀਮ ਰੱਖਿਆ। 9ਤਦ ਉਸ ਨੇ ਉਹ ਦੇ ਸਿਰ ਉੱਤੇ ਪੱਗੜੀ ਬੰਨ੍ਹ ਕੇ ਪੱਗੜੀ ਦੇ ਸਾਹਮਣੇ ਸੋਨੇ ਦੀ ਪੱਤਰੀ ਅਰਥਾਤ ਪਵਿੱਤਰ ਮੁਕਟ ਨੂੰ ਲਗਾਇਆ ਜਿਸ ਤਰ੍ਹਾਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
10ਤਦ ਮੋਸ਼ੇਹ ਨੇ ਮਸਹ ਕਰਨ ਵਾਲਾ ਤੇਲ ਲਿਆ ਅਤੇ ਡੇਰੇ ਅਤੇ ਉਸ ਵਿੱਚ ਮੌਜੂਦ ਸਾਰੀਆਂ ਚੀਜ਼ਾਂ ਨੂੰ ਮਸਹ ਕੀਤਾ ਅਤੇ ਇਸ ਤਰ੍ਹਾਂ ਉਹਨਾਂ ਨੂੰ ਪਵਿੱਤਰ ਕੀਤਾ। 11ਉਸ ਨੇ ਜਗਵੇਦੀ ਉੱਤੇ ਕੁਝ ਤੇਲ ਸੱਤ ਵਾਰੀ ਛਿੜਕਿਆ ਅਤੇ ਜਗਵੇਦੀ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ ਅਤੇ ਉਸ ਦੇ ਚੁਬੱਚੇ ਨੂੰ ਪਵਿੱਤਰ ਕਰਨ ਲਈ ਮਸਹ ਕੀਤਾ। 12ਉਸਨੇ ਹਾਰੋਨ ਦੇ ਸਿਰ ਉੱਤੇ ਮਸਹ ਕਰਨ ਵਾਲੇ ਤੇਲ ਵਿੱਚੋਂ ਕੁਝ ਡੋਲ੍ਹਿਆ ਅਤੇ ਉਸਨੂੰ ਪਵਿੱਤਰ ਕਰਨ ਲਈ ਮਸਹ ਕੀਤਾ। 13ਫਿਰ ਉਸ ਨੇ ਹਾਰੋਨ ਦੇ ਪੁੱਤਰਾਂ ਨੂੰ ਅੱਗੇ ਲਿਆ ਕੇ, ਉਹਨਾਂ ਨੂੰ ਕੁੜਤੇ ਪਹਿਨਾਏ, ਉਹਨਾਂ ਦੇ ਲੱਕ ਪੇਟੀਆਂ ਨਾਲ ਬੰਨ੍ਹੇ ਅਤੇ ਉਹਨਾਂ ਨੂੰ ਪੱਗੜੀਆਂ ਬੰਨ੍ਹੀਆਂ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
14ਫਿਰ ਉਸਨੇ ਬਲਦ ਨੂੰ ਪਾਪ ਦੀ ਭੇਟ ਵਜੋਂ ਚੜ੍ਹਾਇਆ ਅਤੇ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਬਲਦ ਦੇ ਸਿਰ ਉੱਤੇ ਆਪਣੇ ਹੱਥ ਰੱਖੇ। 15ਮੋਸ਼ੇਹ ਨੇ ਬਲਦ ਨੂੰ ਵੱਢਿਆ ਅਤੇ ਕੁਝ ਲਹੂ ਲਿਆ ਅਤੇ ਆਪਣੀ ਉਂਗਲੀ ਨਾਲ ਜਗਵੇਦੀ ਨੂੰ ਸ਼ੁੱਧ ਕਰਨ ਲਈ ਜਗਵੇਦੀ ਦੇ ਸਾਰੇ ਸਿੰਗਾਂ ਉੱਤੇ ਲਗਾ ਦਿੱਤਾ। ਉਸਨੇ ਬਾਕੀ ਦਾ ਖੂਨ ਜਗਵੇਦੀ ਦੇ ਨੀਂਹ ਉੱਤੇ ਡੋਲ੍ਹ ਦਿੱਤਾ। ਇਸ ਲਈ ਉਸ ਨੇ ਇਸ ਨੂੰ ਪ੍ਰਾਸਚਿਤ ਕਰਨ ਲਈ ਪਵਿੱਤਰ ਕੀਤਾ। 16ਮੋਸ਼ੇਹ ਨੇ ਅੰਦਰਲੇ ਅੰਗਾਂ ਦੇ ਆਲੇ-ਦੁਆਲੇ ਦੀ ਸਾਰੀ ਚਰਬੀ, ਅਤੇ ਕਲੇਜੇ ਦੇ ਉੱਪਰ ਵਾਲੀ ਝਿੱਲੀ ਅਤੇ ਚਰਬੀ ਸਮੇਤ ਦੋਹਾਂ ਗੁਰਦਿਆਂ ਨੂੰ ਲਿਆ ਅਤੇ ਜਗਵੇਦੀ ਉੱਤੇ ਸਾੜ ਦਿੱਤਾ। 17ਪਰ ਬਲਦ ਦੇ ਮਾਸ ਅਤੇ ਉਸ ਦੀ ਖੱਲ ਅਤੇ ਉਸ ਦੀਆਂ ਅੰਤੜੀਆਂ ਸਮੇਤ ਡੇਰੇ ਦੇ ਬਾਹਰ ਸਾੜ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
18ਤਦ ਉਸ ਨੇ ਹੋਮ ਦੀ ਭੇਟ ਲਈ ਭੇਡੂ ਚੜ੍ਹਾਇਆ ਅਤੇ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਭੇਡੂ ਦੇ ਸਿਰ ਉੱਤੇ ਆਪਣੇ ਹੱਥ ਰੱਖੇ। 19ਫਿਰ ਮੋਸ਼ੇਹ ਨੇ ਭੇਡੂ ਨੂੰ ਵੱਢਿਆ ਅਤੇ ਲਹੂ ਨੂੰ ਜਗਵੇਦੀ ਦੇ ਪਾਸਿਆਂ ਉੱਤੇ ਛਿੜਕਿਆ। 20ਉਸਨੇ ਭੇਡੂ ਨੂੰ ਟੁਕੜਿਆਂ ਵਿੱਚ ਕੱਟਿਆ ਅਤੇ ਸਿਰ ਅਤੇ ਚਰਬੀ ਸਮੇਤ ਟੁੱਕੜਿਆਂ ਨੂੰ ਸਾੜਿਆ। 21ਉਸਨੇ ਆਂਦਰਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਤਾ ਅਤੇ ਸਾਰੇ ਭੇਡੂ ਨੂੰ ਜਗਵੇਦੀ ਉੱਤੇ ਸਾੜ ਦਿੱਤਾ। ਇਹ ਯਾਹਵੇਹ ਲਈ ਹੋਮ ਦੀ ਭੇਟ ਦੀ ਸੁਗੰਧਤਾ ਅਰਥਾਤ ਹੋਮ ਬਲੀ ਸੀ ਜੋ ਯਾਹਵੇਹ ਨੂੰ ਭੇਟ ਕੀਤੀ ਜਾਂਦੀ ਸੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
22ਫਿਰ ਉਸਨੇ ਦੂਜੇ ਭੇਡੂ ਨੂੰ ਅਰਥਾਤ ਥਾਪਣ ਦੇ ਭੇਡੂ ਨੂੰ ਲਿਆਂਦਾ ਅਤੇ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਉਸਦੇ ਸਿਰ ਉੱਤੇ ਆਪਣੇ ਹੱਥ ਰੱਖੇ। 23ਮੋਸ਼ੇਹ ਨੇ ਭੇਡੂ ਨੂੰ ਵੱਢਿਆ ਅਤੇ ਉਸਦਾ ਕੁਝ ਲਹੂ ਲੈ ਕੇ ਹਾਰੋਨ ਦੇ ਸੱਜੇ ਕੰਨ ਦੇ ਸਿਰੇ ਉੱਤੇ ਉਸਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਲਗਾਇਆ। 24ਮੋਸ਼ੇਹ ਨੇ ਹਾਰੋਨ ਦੇ ਪੁੱਤਰਾਂ ਨੂੰ ਵੀ ਅੱਗੇ ਲਿਆਂਦਾ ਅਤੇ ਕੁਝ ਲਹੂ ਵਿੱਚੋਂ ਉਹਨਾਂ ਦੇ ਸੱਜੇ ਕੰਨਾਂ ਦੇ ਸਿਰੇ ਉੱਤੇ, ਉਹਨਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਅਤੇ ਉਹਨਾਂ ਦੇ ਸੱਜੇ ਪੈਰਾਂ ਦੀਆਂ ਵੱਡੀਆਂ ਉਂਗਲੀਆਂ ਉੱਤੇ ਲਗਾਇਆ। ਫਿਰ ਉਸਨੇ ਜਗਵੇਦੀ ਦੇ ਪਾਸਿਆਂ ਉੱਤੇ ਲਹੂ ਛਿੜਕਿਆ। 25ਉਸ ਤੋਂ ਬਾਅਦ ਮੋਸ਼ੇਹ ਨੇ ਭੇਡੂ ਦੀ ਚਰਬੀ, ਚਰਬੀ ਵਾਲੀ ਪੂਛ, ਆਂਦਰਾਂ ਉੱਤੇ ਚਰਬੀ, ਜਿਗਰ ਨੂੰ ਢੱਕਣ ਵਾਲੀ ਝਿੱਲੀ, ਦੋਵੇਂ ਗੁਰਦੇ ਅਤੇ ਉਨ੍ਹਾਂ ਦੀ ਚਰਬੀ ਅਤੇ ਸੱਜਾ ਪੱਟ ਲਿਆ। 26ਉਸਨੇ ਯਾਹਵੇਹ ਦੇ ਅੱਗੇ ਰੱਖੀ ਹੋਈ ਬੇਖਮੀਰੀ ਰੋਟੀ ਦੀ ਟੋਕਰੀ ਵਿੱਚੋਂ ਇੱਕ ਪਤੀਰੀ ਰੋਟੀ ਲਈ। ਜ਼ੈਤੂਨ ਦੇ ਤੇਲ ਨਾਲ ਚੋਪੜੀ ਹੋਈ ਮੈਦੇ ਦੀ ਇੱਕ ਰੋਟੀ ਅਤੇ ਇੱਕ ਮੁੱਠੀ ਲੈ ਕੇ ਉਨ੍ਹਾਂ ਨੂੰ ਚਰਬੀ ਉੱਤੇ ਅਤੇ ਸੱਜੇ ਪੱਟ ਉੱਤੇ ਰੱਖਿਆ। 27ਉਸਨੇ ਇਹ ਸਭ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਹੱਥਾਂ ਵਿੱਚ ਰੱਖ ਦਿੱਤਾ ਅਤੇ ਉਹਨਾਂ ਨੇ ਇਨ੍ਹਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਇਆ। 28ਤਦ ਮੋਸ਼ੇਹ ਨੇ ਵਸਤੂਆਂ ਨੂੰ ਉਹਨਾਂ ਦੇ ਹੱਥਾਂ ਤੋਂ ਲੈ ਲਿਆ ਅਤੇ ਉਹਨਾਂ ਨੂੰ ਹੋਮ ਦੀ ਭੇਟ ਦੇ ਉੱਪਰ ਜਗਵੇਦੀ ਉੱਤੇ ਇੱਕ ਨਿਯਮ ਦੀ ਭੇਟ ਵਜੋਂ, ਇਹ ਸੁਗੰਧਤਾ ਲਈ ਥਾਪਣ ਦੀਆਂ ਭੇਟਾਂ ਅਤੇ ਯਾਹਵੇਹ ਦੇ ਅੱਗੇ ਇੱਕ ਅੱਗ ਦੀ ਭੇਟ ਸੀ। 29ਮੋਸ਼ੇਹ ਨੇ ਲੇਲੇ ਦੀ ਛਾਤੀ ਨੂੰ ਵੀ ਲੈ ਕੇ ਉਸਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਇਆ ਕਿਉਂ ਜੋ ਥਾਪਣ ਦੇ ਛੱਤਰੇ ਵਿੱਚੋਂ ਇਹ ਮੋਸ਼ੇਹ ਦਾ ਹਿੱਸਾ ਸੀ, ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
30ਫਿਰ ਮੋਸ਼ੇਹ ਨੇ ਜਗਵੇਦੀ ਤੋਂ ਮਸਹ ਕਰਨ ਵਾਲੇ ਤੇਲ ਅਤੇ ਕੁਝ ਲਹੂ ਵਿੱਚੋਂ ਕੁਝ ਲਿਆ ਅਤੇ ਉਹਨਾਂ ਨੂੰ ਹਾਰੋਨ ਅਤੇ ਉਸਦੇ ਕੱਪੜਿਆਂ ਅਤੇ ਉਸਦੇ ਪੁੱਤਰਾਂ ਅਤੇ ਉਹਨਾਂ ਦੇ ਕੱਪੜਿਆਂ ਉੱਤੇ ਛਿੜਕਿਆ। ਇਸ ਲਈ ਉਸਨੇ ਹਾਰੋਨ ਅਤੇ ਉਸਦੇ ਬਸਤਰ ਅਤੇ ਉਸਦੇ ਪੁੱਤਰਾਂ ਅਤੇ ਉਹਨਾਂ ਦੇ ਬਸਤਰਾਂ ਨੂੰ ਪਵਿੱਤਰ ਕੀਤਾ।
31ਫਿਰ ਮੋਸ਼ੇਹ ਨੇ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਆਖਿਆ, “ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੇ ਮਾਸ ਨੂੰ ਪਕਾਓ ਅਤੇ ਉੱਥੇ ਇਸ ਨੂੰ ਬਲੀ ਦੀਆਂ ਭੇਟਾਂ ਦੀ ਟੋਕਰੀ ਦੀ ਰੋਟੀ ਨਾਲ ਖਾਓ, ਜਿਵੇਂ ਮੈਨੂੰ ਹੁਕਮ ਦਿੱਤਾ ਗਿਆ ਸੀ: ‘ਹਾਰੋਨ ਅਤੇ ਉਸਦੇ ਪੁੱਤਰ ਇਸਨੂੰ ਖਾਣ।’ 32ਅਤੇ ਜੋ ਕੁਝ ਉਸ ਮਾਸ ਜਾਂ ਰੋਟੀ ਵਿੱਚੋਂ ਬਚ ਜਾਵੇ, ਉਸਨੂੰ ਤੁਸੀਂ ਅੱਗ ਨਾਲ ਸਾੜ ਦੇਣਾ। 33ਜਦ ਤੱਕ ਤੁਹਾਡੇ ਥਾਪਣ ਦੇ ਦਿਨ ਪੂਰੇ ਨਾ ਹੋਣ ਤਦ ਤੱਕ ਅਰਥਾਤ ਸੱਤ ਦਿਨ ਤੱਕ ਤੁਸੀਂ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਤੋਂ ਬਾਹਰ ਨਾ ਨਿੱਕਲਣਾ, ਕਿਉਂ ਸੱਤ ਦਿਨਾਂ ਵਿੱਚ ਉਹ ਤੁਹਾਨੂੰ ਥਾਪੇਗਾ। 34ਜੋ ਅੱਜ ਕੀਤਾ ਗਿਆ ਹੈ, ਤੁਹਾਡੇ ਲਈ ਪ੍ਰਾਸਚਿਤ ਕਰਨ ਲਈ ਯਾਹਵੇਹ ਦੁਆਰਾ ਹੁਕਮ ਦਿੱਤਾ ਗਿਆ ਸੀ। 35ਤੁਹਾਨੂੰ ਸੱਤਾਂ ਦਿਨਾਂ ਤੱਕ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਦਿਨ-ਰਾਤ ਠਹਿਰਣਾ ਚਾਹੀਦਾ ਹੈ ਅਤੇ ਉਹੀ ਕਰਨਾ ਚਾਹੀਦਾ ਹੈ ਜੋ ਯਾਹਵੇਹ ਤੁਹਾਡੇ ਤੋਂ ਚਾਹੁੰਦਾ ਹੈ, ਤਾਂ ਜੋ ਤੁਸੀਂ ਨਾ ਮਰੋ; ਕਿਉਂਕਿ ਮੈਨੂੰ ਇਹੀ ਹੁਕਮ ਦਿੱਤਾ ਗਿਆ ਹੈ।”
36ਇਸ ਲਈ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਉਹ ਸਭ ਕੁਝ ਕੀਤਾ ਜਿਸਦਾ ਯਾਹਵੇਹ ਨੇ ਮੋਸ਼ੇਹ ਰਾਹੀਂ ਹੁਕਮ ਦਿੱਤਾ ਸੀ।

നിലവിൽ തിരഞ്ഞെടുത്തിരിക്കുന്നു:

ਲੇਵਿਆਂ 8: OPCV

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക