ਉਤਪਤ 21

21
ਇਸਹਾਕ ਦਾ ਜਨਮ
1ਹੁਣ ਯਾਹਵੇਹ ਨੇ ਸਾਰਾਹ ਉੱਤੇ ਮਿਹਰਬਾਨੀ ਕੀਤੀ ਜਿਵੇਂ ਉਸਨੇ ਕਿਹਾ ਸੀ, ਅਤੇ ਯਾਹਵੇਹ ਨੇ ਸਾਰਾਹ ਲਈ ਉਹੀ ਕੀਤਾ ਜੋ ਉਸਨੇ ਵਾਅਦਾ ਕੀਤਾ ਸੀ। 2ਸਾਰਾਹ ਗਰਭਵਤੀ ਹੋਈ ਅਤੇ ਉਸ ਨੇ ਅਬਰਾਹਾਮ ਲਈ ਬੁਢਾਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਸਮੇਂ ਵਿੱਚ ਪਰਮੇਸ਼ਵਰ ਨੇ ਉਸ ਨਾਲ ਵਾਅਦਾ ਕੀਤਾ ਸੀ। 3ਅਬਰਾਹਾਮ ਨੇ ਆਪਣੇ ਪੁੱਤਰ ਦਾ ਨਾਮ ਜਿਸ ਨੂੰ ਸਾਰਾਹ ਨੇ ਜਨਮ ਦਿੱਤਾ ਸੀ, ਇਸਹਾਕ#21:3 ਇਸਹਾਕ ਮਤਲਬ ਉਹ ਹੱਸਿਆ ਰੱਖਿਆ। 4ਜਦੋਂ ਉਸ ਦਾ ਪੁੱਤਰ ਇਸਹਾਕ ਅੱਠ ਦਿਨਾਂ ਦਾ ਸੀ ਤਾਂ ਅਬਰਾਹਾਮ ਨੇ ਉਸ ਦੀ ਸੁੰਨਤ ਕੀਤੀ ਜਿਵੇਂ ਪਰਮੇਸ਼ਵਰ ਨੇ ਉਸ ਨੂੰ ਹੁਕਮ ਦਿੱਤਾ ਸੀ। 5ਅਬਰਾਹਾਮ ਸੌ ਸਾਲਾਂ ਦਾ ਸੀ ਜਦੋਂ ਉਸ ਦੇ ਘਰ ਪੁੱਤਰ ਇਸਹਾਕ ਨੇ ਜਨਮ ਲਿਆ।
6ਸਾਰਾਹ ਨੇ ਕਿਹਾ, “ਪਰਮੇਸ਼ਵਰ ਨੇ ਮੈਨੂੰ ਅਨੰਦ ਦਿੱਤਾ ਹੈ ਅਤੇ ਹਰ ਕੋਈ ਜੋ ਇਸ ਬਾਰੇ ਸੁਣੇਗਾ ਉਹ ਮੇਰੇ ਨਾਲ ਖੁਸ਼ੀ ਮਨਾਏਗਾ।” 7ਅਤੇ ਉਸ ਨੇ ਅੱਗੇ ਕਿਹਾ, “ਅਬਰਾਹਾਮ ਨੂੰ ਕਿਸ ਨੇ ਕਿਹਾ ਸੀ ਕੀ ਸਾਰਾਹ ਬੱਚਿਆਂ ਨੂੰ ਦੁੱਧ ਚੁੰਘਾਏਗੀ? ਫਿਰ ਵੀ ਮੈਂ ਉਸ ਦੇ ਬੁਢਾਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ।”
ਹਾਜਰਾ ਅਤੇ ਇਸਮਾਏਲ ਨੂੰ ਭੇਜ ਦਿੱਤਾ ਗਿਆ
8ਬੱਚਾ ਵੱਡਾ ਹੋਇਆ ਅਤੇ ਦੁੱਧ ਛੁਡਾਇਆ ਗਿਆ ਅਤੇ ਜਿਸ ਦਿਨ ਇਸਹਾਕ ਦਾ ਦੁੱਧ ਛੁਡਾਇਆ ਗਿਆ, ਅਬਰਾਹਾਮ ਨੇ ਇੱਕ ਵੱਡੀ ਦਾਵਤ ਰੱਖੀ। 9ਪਰ ਸਾਰਾਹ ਨੇ ਮਿਸਰੀ ਹਾਜਰਾ ਦੇ ਪੁੱਤਰ ਨੂੰ ਜਿਸ ਨੂੰ ਉਹ ਨੇ ਅਬਰਾਹਾਮ ਲਈ ਜਨਮ ਦਿੱਤਾ ਸੀ ਮਖ਼ੌਲ ਕਰਦੇ ਹੋਏ ਵੇਖਿਆ, 10ਅਤੇ ਇਸ ਲਈ ਉਸ ਨੇ ਅਬਰਾਹਾਮ ਨੂੰ ਆਖਿਆ, ਇਸ ਦਾਸੀ ਔਰਤ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ, ਕਿਉਂ ਜੋ ਇਸ ਦਾਸੀ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਦੇ ਨਾਲ ਕਦੇ ਵੀ ਵਾਰਸ ਨਹੀਂ ਹੋਵੇਗਾ।
11ਇਸ ਗੱਲ ਨੇ ਅਬਰਾਹਾਮ ਨੂੰ ਬਹੁਤ ਦੁਖੀ ਕੀਤਾ ਕਿਉਂਕਿ ਆਪਣੇ ਪੁੱਤਰ ਇਸਮਾਏਲ ਦੀ ਚਿੰਤਾ ਕਰਦਾ ਸੀ। 12ਪਰ ਪਰਮੇਸ਼ਵਰ ਨੇ ਅਬਰਾਹਾਮ ਨੂੰ ਆਖਿਆ ਸੀ, “ਉਸ ਲੜਕੇ ਅਤੇ ਆਪਣੀ ਦਾਸੀ ਲਈ ਇੰਨਾ ਦੁਖੀ ਨਾ ਹੋ। ਸਾਰਾਹ ਜੋ ਵੀ ਤੈਨੂੰ ਕਹਿੰਦੀ ਹੈ ਉਸਨੂੰ ਸੁਣ, ਕਿਉਂਕਿ ਇਸਹਾਕ ਉਹ ਪੁੱਤਰ ਹੈ ਜਿਸ ਦੁਆਰਾ ਤੇਰੀ ਸੰਤਾਨ ਗਿਣੀ ਜਾਵੇਗੀ। 13ਮੈਂ ਗੁਲਾਮ ਦੇ ਪੁੱਤਰ ਨੂੰ ਵੀ ਇੱਕ ਕੌਮ ਬਣਾ ਦਿਆਂਗਾ ਕਿਉਂ ਜੋ ਉਹ ਤੇਰੀ ਅੰਸ ਹੈ।”
14ਅਗਲੀ ਸਵੇਰ ਅਬਰਾਹਾਮ ਨੇ ਕੁਝ ਭੋਜਨ ਅਤੇ ਪਾਣੀ ਦੀ ਇੱਕ ਮੇਸ਼ੇਕ ਲੈ ਕੇ ਹਾਜਰਾ ਨੂੰ ਦਿੱਤੀ। ਉਸ ਨੇ ਉਹਨਾਂ ਨੂੰ ਆਪਣੇ ਮੋਢਿਆਂ ਉੱਤੇ ਬਿਠਾਇਆ ਅਤੇ ਫਿਰ ਉਸ ਨੂੰ ਲੜਕੇ ਦੇ ਨਾਲ ਵਿਦਾ ਕਰ ਦਿੱਤਾ। ਉਹ ਆਪਣੇ ਰਾਹ ਤੁਰ ਪਈ ਅਤੇ ਬੇਰਸ਼ੇਬਾ ਦੇ ਉਜਾੜ ਵਿੱਚ ਭਟਕਦੀ ਰਹੀ।
15ਜਦੋਂ ਮੇਸ਼ੇਕ ਦਾ ਪਾਣੀ ਮੁੱਕ ਗਿਆ ਤਾਂ ਉਸ ਨੇ ਮੁੰਡੇ ਨੂੰ ਝਾੜੀਆਂ ਦੇ ਹੇਠਾਂ ਬਿਠਾ ਦਿੱਤਾ। 16ਤਦ ਉਹ ਚਲੀ ਗਈ ਅਤੇ ਲਗਭਗ ਸੋ ਮੀਟਰ ਦੀ ਦੂਰ ਤੇ ਬੈਠ ਗਈ ਕਿਉਂ ਜੋ ਉਸ ਨੇ ਸੋਚਿਆ, “ਮੈਂ ਮੁੰਡੇ ਨੂੰ ਮਰਦੇ ਨਹੀਂ ਦੇਖ ਸਕਦੀ।” ਅਤੇ ਜਦੋਂ ਉਹ ਉੱਥੇ ਬੈਠੀ ਸੀ, ਉੱਚੀ-ਉੱਚੀ ਰੋਣ ਲੱਗ ਪਈ।
17ਪਰਮੇਸ਼ਵਰ ਨੇ ਲੜਕੇ ਦੇ ਰੋਣ ਨੂੰ ਸੁਣਿਆ ਅਤੇ ਪਰਮੇਸ਼ਵਰ ਦੇ ਦੂਤ ਨੇ ਸਵਰਗ ਤੋਂ ਹਾਜਰਾ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਹਾਜਰਾ ਤੈਨੂੰ ਕੀ ਗੱਲ ਹੈ? ਨਾ ਡਰ, ਪਰਮੇਸ਼ਵਰ ਨੇ ਲੜਕੇ ਦੇ ਰੋਣ ਨੂੰ ਸੁਣਿਆ ਜਦੋਂ ਉਹ ਉੱਥੇ ਪਿਆ ਹੋਇਆ ਸੀ। 18ਲੜਕੇ ਨੂੰ ਉਠਾ ਅਤੇ ਉਸ ਦਾ ਹੱਥ ਫੜ ਕਿਉਂ ਜੋ ਮੈਂ ਉਹ ਨੂੰ ਇੱਕ ਵੱਡੀ ਕੌਮ ਬਣਾਵਾਂਗਾ।”
19ਤਦ ਪਰਮੇਸ਼ਵਰ ਨੇ ਉਸ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਸ ਨੇ ਪਾਣੀ ਦਾ ਇੱਕ ਖੂਹ ਵੇਖਿਆ ਅਤੇ ਇਸ ਲਈ ਉਸ ਨੇ ਜਾ ਕੇ ਮੇਸ਼ੇਕ ਨੂੰ ਪਾਣੀ ਨਾਲ ਭਰਿਆ ਅਤੇ ਲੜਕੇ ਨੂੰ ਪਾਣੀ ਪਿਲਾਇਆ।
20ਪਰਮੇਸ਼ਵਰ ਉਸ ਮੁੰਡੇ ਦੇ ਨਾਲ ਸੀ ਜਦੋਂ ਉਹ ਵੱਡਾ ਹੋਇਆ। ਉਹ ਮਾਰੂਥਲ ਵਿੱਚ ਰਹਿੰਦਾ ਸੀ ਅਤੇ ਇੱਕ ਤੀਰ-ਅੰਦਾਜ਼ ਬਣ ਗਿਆ ਸੀ। 21ਜਦੋਂ ਉਹ ਪਾਰਾਨ ਦੇ ਮਾਰੂਥਲ ਵਿੱਚ ਰਹਿੰਦਾ ਸੀ ਤਾਂ ਉਸਦੀ ਮਾਤਾ ਮਿਸਰ ਤੋਂ ਉਸਦੇ ਲਈ ਇੱਕ ਪਤਨੀ ਲਿਆਈ।
ਬੇਰਸ਼ੇਬਾ ਵਿੱਚ ਸੰਧੀ
22ਉਸ ਸਮੇਂ ਅਬੀਮੇਲੇਕ ਅਤੇ ਉਸਦੀ ਸੈਨਾ ਦੇ ਸਰਦਾਰ ਫੀਕੋਲ ਨੇ ਅਬਰਾਹਾਮ ਨੂੰ ਆਖਿਆ, “ਪਰਮੇਸ਼ਵਰ ਤੁਹਾਡੇ ਹਰ ਕੰਮ ਵਿੱਚ ਤੁਹਾਡੇ ਨਾਲ ਹੈ। 23ਹੁਣ ਇੱਥੇ ਪਰਮੇਸ਼ਵਰ ਦੇ ਸਾਹਮਣੇ ਮੇਰੇ ਨਾਲ ਸਹੁੰ ਖਾਹ ਕਿ ਤੂੰ ਮੇਰੇ ਨਾਲ, ਮੇਰੇ ਬੱਚਿਆਂ ਜਾਂ ਮੇਰੀ ਔਲਾਦ ਨਾਲ ਧੋਖਾਂ ਨਹੀਂ ਕਰੇਗਾ। ਮੈਨੂੰ ਉਹ ਦੇਸ਼ ਦਿਖਾ ਜਿੱਥੇ ਤੁਸੀਂ ਹੁਣ ਇੱਕ ਵਿਦੇਸ਼ੀ ਦੇ ਰੂਪ ਵਿੱਚ ਰਹਿੰਦੇ ਹੋ, ਉਹੀ ਦਿਆਲਤਾ ਜੋ ਮੈਂ ਤੁਹਾਡੇ ਲਈ ਦਿਖਾਈ ਹੈ।”
24ਅਬਰਾਹਾਮ ਨੇ ਆਖਿਆ, “ਮੈਂ ਸਹੁੰ ਖਾਂਦਾ ਹਾਂ।”
25ਤਦ ਅਬਰਾਹਾਮ ਨੇ ਅਬੀਮੇਲੇਕ ਕੋਲ ਪਾਣੀ ਦੇ ਇੱਕ ਖੂਹ ਬਾਰੇ ਸ਼ਿਕਾਇਤ ਕੀਤੀ ਜੋ ਅਬੀਮੇਲੇਕ ਦੇ ਸੇਵਕਾਂ ਨੇ ਖੋਹ ਲਿਆ ਸੀ। 26ਪਰ ਅਬੀਮੇਲੇਕ ਨੇ ਆਖਿਆ, ਮੈਂ ਨਹੀਂ ਜਾਣਦਾ ਕਿ ਇਹ ਕਿਸਨੇ ਕੀਤਾ ਹੈ। ਤੁਸੀਂ ਮੈਨੂੰ ਨਹੀਂ ਦੱਸਿਆ ਅਤੇ ਮੈਂ ਇਸ ਬਾਰੇ ਅੱਜ ਹੀ ਸੁਣਿਆ ਹੈ।
27ਤਾਂ ਅਬਰਾਹਾਮ ਨੇ ਭੇਡਾਂ ਅਤੇ ਡੰਗਰ ਲੈ ਕੇ ਅਬੀਮੇਲੇਕ ਨੂੰ ਦੇ ਦਿੱਤੇ ਅਤੇ ਦੋਹਾਂ ਨੇ ਆਪਸ ਵਿੱਚ ਨੇਮ ਬੰਨ੍ਹਿਆਂ। 28ਅਬਰਾਹਾਮ ਨੇ ਇੱਜੜ ਵਿੱਚੋਂ ਸੱਤ ਭੇਡਾਂ ਨੂੰ ਵੱਖਰਾ ਕੀਤਾ, 29ਅਤੇ ਅਬੀਮੇਲੇਕ ਨੇ ਅਬਰਾਹਾਮ ਨੂੰ ਪੁੱਛਿਆ, “ਇਹਨਾਂ ਸੱਤ ਭੇਡਾਂ ਦਾ ਕੀ ਅਰਥ ਹੈ ਜੋ ਤੂੰ ਵੱਖਰੀਆਂ ਕੀਤੀਆਂ ਹਨ?”
30ਉਸ ਨੇ ਉੱਤਰ ਦਿੱਤਾ, “ਮੇਰੇ ਹੱਥੋਂ ਇਨ੍ਹਾਂ ਸੱਤ ਲੇਲੀਆਂ ਨੂੰ ਗਵਾਹ ਵਜੋਂ ਸਵੀਕਾਰ ਕਰ ਜੋ ਮੈਂ ਇਹ ਖੂਹ ਪੁੱਟਿਆ ਹੈ।”
31ਇਸ ਲਈ ਉਸ ਥਾਂ ਦਾ ਨਾਮ ਬੇਰਸ਼ੇਬਾ#21:31 ਬੇਰਸ਼ੇਬਾ ਮਤਲਬ ਦੋਸਤੀ ਦੀ ਸਹੁੰ ਰੱਖਿਆ ਗਿਆ ਕਿਉਂ ਜੋ ਉੱਥੇ ਦੋਹਾਂ ਮਨੁੱਖਾਂ ਨੇ ਸਹੁੰ ਖਾਧੀ।
32ਬੇਰਸ਼ੇਬਾ ਵਿੱਚ ਨੇਮ ਬੰਨ੍ਹਣ ਤੋਂ ਬਾਅਦ, ਅਬੀਮੇਲੇਕ ਅਤੇ ਫੀਕੋਲ ਉਸ ਦੀਆਂ ਫ਼ੌਜਾਂ ਦੇ ਸੈਨਾਪਤੀ ਫ਼ਲਿਸਤੀਆਂ ਦੇ ਦੇਸ਼ ਨੂੰ ਮੁੜ ਗਏ। 33ਅਬਰਾਹਾਮ ਨੇ ਬੇਰਸ਼ੇਬਾ ਵਿੱਚ ਇੱਕ ਝਾਊ ਦਾ ਰੁੱਖ ਲਾਇਆ ਅਤੇ ਉੱਥੇ ਯਾਹਵੇਹ ਅੱਗੇ ਜੋ ਅਟੱਲ ਪਰਮੇਸ਼ਵਰ ਹੈ ਪ੍ਰਾਰਥਨਾ ਕੀਤੀ। 34ਅਤੇ ਅਬਰਾਹਾਮ ਫ਼ਲਿਸਤੀਆਂ ਦੇ ਦੇਸ਼ ਵਿੱਚ ਲੰਮਾ ਸਮਾਂ ਰਿਹਾ।

നിലവിൽ തിരഞ്ഞെടുത്തിരിക്കുന്നു:

ਉਤਪਤ 21: OPCV

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക

ਉਤਪਤ 21 - നുള്ള വീഡിയോ