ਪਰਮੇਸ਼ਵਰ ਨੇ ਲੜਕੇ ਦੇ ਰੋਣ ਨੂੰ ਸੁਣਿਆ ਅਤੇ ਪਰਮੇਸ਼ਵਰ ਦੇ ਦੂਤ ਨੇ ਸਵਰਗ ਤੋਂ ਹਾਜਰਾ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਹਾਜਰਾ ਤੈਨੂੰ ਕੀ ਗੱਲ ਹੈ? ਨਾ ਡਰ, ਪਰਮੇਸ਼ਵਰ ਨੇ ਲੜਕੇ ਦੇ ਰੋਣ ਨੂੰ ਸੁਣਿਆ ਜਦੋਂ ਉਹ ਉੱਥੇ ਪਿਆ ਹੋਇਆ ਸੀ। ਲੜਕੇ ਨੂੰ ਉਠਾ ਅਤੇ ਉਸ ਦਾ ਹੱਥ ਫੜ ਕਿਉਂ ਜੋ ਮੈਂ ਉਹ ਨੂੰ ਇੱਕ ਵੱਡੀ ਕੌਮ ਬਣਾਵਾਂਗਾ।”