ਰੋਮੀਆਂ 10

10
ਵਿਸ਼ਵਾਸ ਤੋਂ ਧਾਰਮਿਕਤਾ
1ਹੇ ਭਾਈਓ, ਉਨ੍ਹਾਂ ਲਈ#10:1 ਅਰਥਾਤ ਇਸਰਾਏਲੀਆਂ ਲਈ ਮੇਰੇ ਮਨ ਦੀ ਚਾਹ ਅਤੇ ਪਰਮੇਸ਼ਰ ਅੱਗੇ ਪ੍ਰਾਰਥਨਾ ਇਹੋ ਹੈ ਕਿ ਉਹ ਬਚਾਏ ਜਾਣ। 2ਕਿਉਂਕਿ ਮੈਂ ਉਨ੍ਹਾਂ ਦੀ ਗਵਾਹੀ ਦਿੰਦਾ ਹਾਂ ਕਿ ਉਨ੍ਹਾਂ ਅੰਦਰ ਪਰਮੇਸ਼ਰ ਦੇ ਲਈ ਜੋਸ਼ ਤਾਂ ਹੈ, ਪਰ ਸਮਝ ਨਾਲ ਨਹੀਂ। 3ਕਿਉਂ ਜੋ ਪਰਮੇਸ਼ਰ ਦੀ ਧਾਰਮਿਕਤਾ ਤੋਂ ਅਣਜਾਣ ਹੁੰਦੇ ਹੋਏ ਅਤੇ ਆਪਣੀ ਧਾਰਮਿਕਤਾ ਨੂੰ ਕਾਇਮ ਕਰਨ ਦਾ ਯਤਨ ਕਰਦਿਆਂ ਉਹ ਪਰਮੇਸ਼ਰ ਦੀ ਧਾਰਮਿਕਤਾ ਦੇ ਅਧੀਨ ਨਾ ਹੋਏ, 4ਕਿਉਂਕਿ ਹਰੇਕ ਵਿਸ਼ਵਾਸ ਕਰਨ ਵਾਲੇ ਦੇ ਲਈ ਮਸੀਹ ਧਾਰਮਿਕਤਾ ਦੇ ਨਮਿੱਤ ਬਿਵਸਥਾ ਦਾ ਅੰਤ ਹੈ।
5ਮੂਸਾ ਉਸ ਧਾਰਮਿਕਤਾ ਦੇ ਵਿਖੇ ਜੋ ਬਿਵਸਥਾ ਤੋਂ ਹੈ, ਲਿਖਦਾ ਹੈ:“ਜਿਹੜਾ ਮਨੁੱਖ ਇਨ੍ਹਾਂ ਗੱਲਾਂ ਨੂੰ ਪੂਰਾ ਕਰਦਾ ਹੈ ਉਹ ਇਨ੍ਹਾਂ ਤੋਂ ਜੀਵੇਗਾ।”#ਲੇਵੀਆਂ 18:5 6ਪਰ ਉਹ ਧਾਰਮਿਕਤਾ ਜੋ ਵਿਸ਼ਵਾਸ ਤੋਂ ਹੈ, ਕਹਿੰਦੀ ਹੈ,“ਆਪਣੇ ਮਨ ਵਿੱਚ ਇਹ ਨਾ ਕਹਿ ਕਿ ਕੌਣ ਸਵਰਗ 'ਤੇ ਚੜ੍ਹੇਗਾ?” ਅਰਥਾਤ ਮਸੀਹ ਨੂੰ ਹੇਠਾਂ ਲਿਆਉਣ ਲਈ; 7ਜਾਂ,“ਪਤਾਲ ਵਿੱਚ ਕੌਣ ਉੱਤਰੇਗਾ?” ਅਰਥਾਤ ਮਸੀਹ ਨੂੰ ਮੁਰਦਿਆਂ ਵਿੱਚੋਂ ਉਤਾਂਹ ਲਿਆਉਣ ਲਈ। 8ਪਰ ਬਿਵਸਥਾ ਕੀ ਕਹਿੰਦੀ ਹੈ?“ਵਚਨ ਤੇਰੇ ਨੇੜੇ, ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ।”#ਬਿਵਸਥਾ 30:14 ਇਹ ਵਿਸ਼ਵਾਸ ਦਾ ਉਹੋ ਵਚਨ ਹੈ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ 9ਕਿ ਜੇ ਤੂੰ ਆਪਣੇ ਮੂੰਹ ਤੋਂ ਯਿਸੂ ਨੂੰ ਪ੍ਰਭੂ ਮੰਨ ਲਵੇਂ ਅਤੇ ਆਪਣੇ ਮਨ ਤੋਂ ਵਿਸ਼ਵਾਸ ਕਰੇਂ ਕਿ ਪਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ, ਤਾਂ ਤੂੰ ਬਚਾਇਆ ਜਾਵੇਂਗਾ। 10ਕਿਉਂਕਿ ਧਾਰਮਿਕਤਾ ਦੇ ਲਈ ਮਨ ਤੋਂ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਮੁਕਤੀ ਦੇ ਲਈ ਮੂੰਹ ਤੋਂ ਇਕਰਾਰ ਕੀਤਾ ਜਾਂਦਾ ਹੈ, 11ਕਿਉਂ ਜੋ ਲਿਖਤ ਕਹਿੰਦੀ ਹੈ: “ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇਗਾ ਉਹ ਸ਼ਰਮਿੰਦਾ ਨਾ ਹੋਵੇਗਾ।” 12ਕਿਉਂਕਿ ਯਹੂਦੀ ਅਤੇ ਯੂਨਾਨੀ ਵਿੱਚ ਕੋਈ ਭਿੰਨ-ਭੇਦ ਨਹੀਂ ਹੈ, ਕਿਉਂ ਜੋ ਉਹੋ ਪ੍ਰਭੂ ਸਭਨਾਂ ਦਾ ਪ੍ਰਭੂ ਹੈ ਅਤੇ ਜਿਹੜੇ ਉਸ ਨੂੰ ਪੁਕਾਰਦੇ ਹਨ ਉਨ੍ਹਾਂ ਸਭਨਾਂ ਦੇ ਪ੍ਰਤੀ ਉਦਾਰ ਹੈ। 13ਕਿਉਂਕਿ,“ਜੋ ਕੋਈ ਪ੍ਰਭੂ ਦਾ ਨਾਮ ਪੁਕਾਰੇਗਾ ਉਹ ਬਚਾਇਆ ਜਾਵੇਗਾ।”
ਇਸਰਾਏਲੀਆਂ ਵੱਲੋਂ ਸੰਦੇਸ਼ ਨੂੰ ਤਿਆਗਣਾ
14ਪਰ ਜਿਸ ਉੱਤੇ ਉਨ੍ਹਾਂ ਵਿਸ਼ਵਾਸ ਹੀ ਨਹੀਂ ਕੀਤਾ ਉਸ ਨੂੰ ਕਿਵੇਂ ਪੁਕਾਰਨ? ਅਤੇ ਜਿਸ ਦੇ ਬਾਰੇ ਉਨ੍ਹਾਂ ਸੁਣਿਆ ਹੀ ਨਹੀਂ ਉਸ ਉੱਤੇ ਵਿਸ਼ਵਾਸ ਕਿਵੇਂ ਕਰਨ? ਅਤੇ ਜੇ ਕੋਈ ਪ੍ਰਚਾਰ ਹੀ ਨਾ ਕਰੇ ਤਾਂ ਉਹ ਕਿਵੇਂ ਸੁਣਨ? 15ਅਤੇ ਜੇ ਭੇਜੇ ਨਾ ਜਾਣ ਤਾਂ ਪ੍ਰਚਾਰ ਕਿਵੇਂ ਕਰਨ? ਜਿਵੇਂ ਲਿਖਿਆ ਹੈ:“ਉਨ੍ਹਾਂ ਦੇ ਚਰਨ ਕਿੰਨੇ ਸੋਹਣੇ ਹਨ ਜਿਹੜੇ#10:15 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸ਼ਾਂਤੀ ਦੀ ਖੁਸ਼ਖ਼ਬਰੀ ਅਤੇ” ਲਿਖਿਆ ਹੈ।ਚੰਗੀਆਂ ਗੱਲਾਂ ਦੀ ਖੁਸ਼ਖ਼ਬਰੀ ਸੁਣਾਉਂਦੇ ਹਨ।”
16ਪਰ ਸਭਨਾਂ ਨੇ ਖੁਸ਼ਖ਼ਬਰੀ ਨੂੰ ਨਾ ਮੰਨਿਆ, ਕਿਉਂਕਿ ਯਸਾਯਾਹ ਕਹਿੰਦਾ ਹੈ,“ਹੇ ਪ੍ਰਭੂ, ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ?”#ਯਸਾਯਾਹ 53:1 17ਸੋ ਵਿਸ਼ਵਾਸ ਸੁਣਨ ਨਾਲ ਆਉਂਦਾ ਹੈ ਅਤੇ ਸੁਣਨਾ ਮਸੀਹ#10:17 ਕੁਝ ਹਸਤਲੇਖਾਂ ਵਿੱਚ “ਮਸੀਹ” ਦੇ ਸਥਾਨ 'ਤੇ “ਪਰਮੇਸ਼ਰ” ਲਿਖਿਆ ਹੈ। ਦੇ ਵਚਨ ਤੋਂ। 18ਪਰ ਮੈਂ ਕਹਿੰਦਾ ਹਾਂ, ਕੀ ਉਨ੍ਹਾਂ ਨਹੀਂ ਸੁਣਿਆ? ਬਿਲਕੁਲ ਸੁਣਿਆ:
ਪ੍ਰਚਾਰਕਾਂ ਦੀ ਅਵਾਜ਼ ਸਾਰੇ ਸੰਸਾਰ ਵਿੱਚ
ਅਤੇ ਉਨ੍ਹਾਂ ਦੇ ਸ਼ਬਦ ਧਰਤੀ ਦੇ
ਕੋਨੇ-ਕੋਨੇ ਤੱਕ ਪਹੁੰਚੇ। # ਜ਼ਬੂਰ 19:4
19ਮੈਂ ਫਿਰ ਕਹਿੰਦਾ ਹਾਂ, ਕੀ ਇਸਰਾਏਲੀ ਨਹੀਂ ਜਾਣਦੇ ਸਨ? ਪਹਿਲਾਂ ਮੂਸਾ ਕਹਿੰਦਾ ਹੈ:
ਮੈਂ ਉਨ੍ਹਾਂ ਦੇ ਦੁਆਰਾ ਜਿਹੜੇ ਕੌਮ ਨਹੀਂ ਹਨ,
ਤੁਹਾਡੇ ਵਿੱਚ ਈਰਖਾ ਪੈਦਾ ਕਰਾਂਗਾ;
ਮੈਂ ਤੁਹਾਨੂੰ ਇੱਕ ਬੇਸਮਝ ਕੌਮ ਦੇ ਦੁਆਰਾ
ਕ੍ਰੋਧ ਦੁਆਵਾਂਗਾ। # ਬਿਵਸਥਾ 32:21
20ਫਿਰ ਯਸਾਯਾਹ ਬੜੀ ਦਲੇਰੀ ਨਾਲ ਕਹਿੰਦਾ ਹੈ:
ਜਿਨ੍ਹਾਂ ਮੇਰੀ ਖੋਜ ਨਹੀਂ ਕੀਤੀ
ਉਨ੍ਹਾਂ ਮੈਨੂੰ ਲੱਭ ਲਿਆ।
ਜਿਨ੍ਹਾਂ ਮੇਰੇ ਬਾਰੇ ਪੁੱਛਿਆ ਵੀ ਨਹੀਂ
ਉਨ੍ਹਾਂ ਉੱਤੇ ਮੈਂ ਪਰਗਟ ਹੋਇਆ#ਯਸਾਯਾਹ 65:1
21ਪਰ ਇਸਰਾਏਲੀਆਂ ਨੂੰ ਉਹ ਕਹਿੰਦਾ ਹੈ:ਮੈਂ ਅਣਆਗਿਆਕਾਰੀ ਅਤੇ ਵਿਰੋਧੀ ਪਰਜਾ ਵੱਲ ਸਾਰਾ ਦਿਨ ਆਪਣੇ ਹੱਥ ਪਸਾਰੇ ਰਿਹਾ।#ਯਸਾਯਾਹ 65:2

നിലവിൽ തിരഞ്ഞെടുത്തിരിക്കുന്നു:

ਰੋਮੀਆਂ 10: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക

ਰੋਮੀਆਂ 10 - നുള്ള വീഡിയോ