1 ਕੁਰਿੰਥੀਆਂ 6

6
ਆਪਸੀ ਝਗੜੇ
1ਕੀ ਤੁਹਾਡੇ ਵਿੱਚੋਂ ਕੋਈ ਕਿਸੇ ਦੂਜੇ ਨਾਲ ਵਿਵਾਦ ਹੋਣ 'ਤੇ ਨਿਆਂ ਲਈ ਸੰਤਾਂ#6:1 ਅਰਥਾਤ ਪਵਿੱਤਰ ਲੋਕਾਂ ਕੋਲ ਨਾ ਜਾ ਕੇ ਅਧਰਮੀਆਂ ਕੋਲ ਜਾਣ ਦੀ ਹਿੰਮਤ ਕਰਦਾ ਹੈ? 2ਕੀ ਤੁਸੀਂ ਨਹੀਂ ਜਾਣਦੇ ਕਿ ਸੰਤ#6:2 ਅਰਥਾਤ ਪਵਿੱਤਰ ਲੋਕ ਸੰਸਾਰ ਦਾ ਨਿਆਂ ਕਰਨਗੇ? ਸੋ ਜੇ ਤੁਸੀਂ ਸੰਸਾਰ ਦਾ ਨਿਆਂ ਕਰਨਾ ਹੈ ਤਾਂ ਕੀ ਤੁਸੀਂ ਛੋਟੇ ਤੋਂ ਛੋਟੇ ਮਸਲਿਆਂ ਦਾ ਨਿਆਂ ਕਰਨ ਦੇ ਯੋਗ ਨਹੀਂ ਹੋ? 3ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਸਵਰਗਦੂਤਾਂ ਦਾ ਨਿਆਂ ਕਰਾਂਗੇ? ਤਾਂ ਕੀ ਇਸ ਜੀਵਨ ਨਾਲ ਸੰਬੰਧਤ ਮਸਲੇ ਕੋਈ ਵੱਡੀ ਗੱਲ ਹੈ? 4ਜੇ ਤੁਹਾਨੂੰ ਇਸ ਜੀਵਨ ਨਾਲ ਸੰਬੰਧਤ ਮਸਲਿਆਂ ਦਾ ਨਿਆਂ ਕਰਨਾ ਪਵੇ ਤਾਂ ਕੀ ਤੁਸੀਂ ਅਜਿਹਿਆਂ ਨੂੰ ਨਿਯੁਕਤ ਕਰੋਗੇ ਜਿਨ੍ਹਾਂ ਦਾ ਕਲੀਸਿਯਾ ਵਿੱਚ ਕੋਈ ਮਹੱਤਵ ਨਹੀਂ ਹੈ? 5ਮੈਂ ਤੁਹਾਨੂੰ ਸ਼ਰਮਿੰਦਿਆਂ ਕਰਨ ਲਈ ਇਹ ਕਹਿੰਦਾ ਹਾਂ; ਕੀ ਤੁਹਾਡੇ ਵਿੱਚ ਇੱਕ ਵੀ ਬੁੱਧਵਾਨ ਨਹੀਂ ਜਿਹੜਾ ਆਪਣੇ ਭਾਈਆਂ ਵਿਚਲੇ ਮਸਲੇ ਨੂੰ ਸੁਲਝਾ ਸਕੇ? 6ਸਗੋਂ ਭਾਈ ਭਾਈ ਉੱਤੇ ਦੋਸ਼ ਲਾਉਂਦਾ ਹੈ ਅਤੇ ਉਹ ਵੀ ਅਵਿਸ਼ਵਾਸੀਆਂ ਦੇ ਸਾਹਮਣੇ। 7ਇਸ ਲਈ ਪਹਿਲਾਂ ਹੀ ਤੁਹਾਡੇ ਵਿੱਚ ਇਹ ਕਮੀ ਹੈ ਕਿ ਤੁਸੀਂ ਇੱਕ ਦੂਜੇ 'ਤੇ ਮੁਕੱਦਮੇ ਕਰਦੇ ਹੋ। ਇਸ ਦੇ ਬਜਾਇ ਤੁਸੀਂ ਅਨਿਆਂ ਕਿਉਂ ਨਹੀਂ ਸਹਿ ਲੈਂਦੇ? ਤੁਸੀਂ ਠੱਗੀ ਕਿਉਂ ਨਹੀਂ ਸਹਿ ਲੈਂਦੇ? 8ਪਰ ਤੁਸੀਂ ਆਪ ਹੀ ਅਨਿਆਂ ਅਤੇ ਠੱਗੀ ਕਰਦੇ ਹੋ ਅਤੇ ਉਹ ਵੀ ਆਪਣੇ ਭਾਈਆਂ ਨਾਲ। 9ਕੀ ਤੁਸੀਂ ਨਹੀਂ ਜਾਣਦੇ ਕਿ ਅਧਰਮੀ ਲੋਕ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ; ਨਾ ਜ਼ਨਾਹਕਾਰ, ਨਾ ਮੂਰਤੀ-ਪੂਜਕ, ਨਾ ਵਿਭਚਾਰੀ, ਨਾ ਜ਼ਨਾਨੜੇ, ਨਾ ਸਮਲਿੰਗੀ, 10ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ ਅਤੇ ਨਾ ਲੁਟੇਰੇ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਹੋਣਗੇ। 11ਤੁਹਾਡੇ ਵਿੱਚੋਂ ਕੁਝ ਅਜਿਹੇ ਹੀ ਸਨ, ਪਰ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਅਤੇ ਸਾਡੇ ਪਰਮੇਸ਼ਰ ਦੇ ਆਤਮਾ ਦੁਆਰਾ ਧੋਤੇ ਗਏ, ਪਵਿੱਤਰ ਕੀਤੇ ਗਏ ਅਤੇ ਧਰਮੀ ਠਹਿਰਾਏ ਗਏ।
ਸਰੀਰ ਅਤੇ ਆਤਮਾ ਦੁਆਰਾ ਪਰਮੇਸ਼ਰ ਦੀ ਵਡਿਆਈ
12ਸਭ ਚੀਜ਼ਾਂ ਮੇਰੇ ਲਈ ਉਚਿਤ ਤਾਂ ਹਨ ਪਰ ਸਭ ਲਾਭਦਾਇਕ ਨਹੀਂ; ਸਭ ਚੀਜ਼ਾਂ ਮੇਰੇ ਲਈ ਉਚਿਤ ਤਾਂ ਹਨ ਪਰ ਮੈਂ ਕਿਸੇ ਚੀਜ਼ ਦੇ ਅਧੀਨ ਨਹੀਂ ਹੋਵਾਂਗਾ। 13ਭੋਜਨ ਪੇਟ ਦੇ ਲਈ ਅਤੇ ਪੇਟ ਭੋਜਨ ਦੇ ਲਈ ਹੈ, ਪਰ ਪਰਮੇਸ਼ਰ ਇਨ੍ਹਾਂ ਦੋਹਾਂ ਦਾ ਨਾਸ ਕਰੇਗਾ। ਪਰ ਸਰੀਰ ਵਿਭਚਾਰ ਦੇ ਲਈ ਨਹੀਂ, ਸਗੋਂ ਪ੍ਰਭੂ ਦੇ ਲਈ ਹੈ ਅਤੇ ਪ੍ਰਭੂ ਸਰੀਰ ਦੇ ਲਈ ਹੈ। 14ਪਰਮੇਸ਼ਰ ਨੇ ਪ੍ਰਭੂ ਨੂੰ ਜਿਵਾਇਆ ਅਤੇ ਸਾਨੂੰ ਵੀ ਆਪਣੀ ਸਮਰੱਥਾ ਨਾਲ ਜਿਵਾਏਗਾ। 15ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ? ਤਾਂ ਕੀ ਮੈਂ ਮਸੀਹ ਦੇ ਅੰਗਾਂ ਨੂੰ ਲੈ ਕੇ ਵੇਸਵਾ ਦੇ ਅੰਗ ਬਣਾਵਾਂ? ਬਿਲਕੁਲ ਨਹੀਂ। 16ਜਾਂ ਕੀ ਤੁਸੀਂ ਨਹੀਂ ਜਾਣਦੇ ਕਿ ਜਿਹੜਾ ਵੇਸਵਾ ਨਾਲ ਸੰਬੰਧ ਰੱਖਦਾ ਹੈ ਉਹ ਉਸ ਨਾਲ ਇੱਕ ਸਰੀਰ ਹੈ, ਕਿਉਂਕਿ ਕਿਹਾ ਗਿਆ ਹੈ,“ਉਹ ਦੋਵੇਂ ਇੱਕ ਸਰੀਰ ਹੋਣਗੇ।”#ਉਤਪਤ 2:24 17ਪਰ ਜਿਹੜਾ ਆਪਣੇ ਆਪ ਨੂੰ ਪ੍ਰਭੂ ਨਾਲ ਜੋੜਦਾ ਹੈ ਉਹ ਉਸ ਦੇ ਨਾਲ ਇੱਕ ਆਤਮਾ ਹੈ। 18ਵਿਭਚਾਰ ਤੋਂ ਭੱਜੋ; ਬਾਕੀ ਸਾਰੇ ਪਾਪ ਜੋ ਮਨੁੱਖ ਕਰਦਾ ਹੈ ਸਰੀਰ ਤੋਂ ਬਾਹਰ ਹਨ, ਪਰ ਵਿਭਚਾਰ ਕਰਨ ਵਾਲਾ ਆਪਣੇ ਹੀ ਸਰੀਰ ਦੇ ਵਿਰੁੱਧ ਪਾਪ ਕਰਦਾ ਹੈ। 19ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਸਰੀਰ ਜੋ ਤੁਹਾਨੂੰ ਪਰਮੇਸ਼ਰ ਵੱਲੋਂ ਮਿਲਿਆ ਹੈ, ਪਵਿੱਤਰ ਆਤਮਾ ਦੀ ਹੈਕਲ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ? 20ਤੁਸੀਂ ਮੁੱਲ ਨਾਲ ਖਰੀਦੇ ਹੋਏ ਹੋ, ਇਸ ਲਈ ਆਪਣੇ ਸਰੀਰ ਦੇ ਦੁਆਰਾ#6:20 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਆਪਣੀ ਆਤਮਾ ਦੁਆਰਾ ਜੋ ਪਰਮੇਸ਼ਰ ਦੇ ਹਨ” ਲਿਖਿਆ ਹੈ। ਪਰਮੇਸ਼ਰ ਦੀ ਵਡਿਆਈ ਕਰੋ।

നിലവിൽ തിരഞ്ഞെടുത്തിരിക്കുന്നു:

1 ਕੁਰਿੰਥੀਆਂ 6: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക