Kisary famantarana ny YouVersion
Kisary fikarohana

ਰੋਮੀਆਂ ਨੂੰ 9

9
ਯਹੂਦੀ ਅਤੇ ਪਰਮੇਸ਼ੁਰ ਦੀ ਭਾਵੀ
1ਮੈਂ ਮਸੀਹ ਵਿੱਚ ਸਤ ਆਖਦਾ ਹਾਂ, ਝੂਠ ਨਹੀਂ ਕਹਿੰਦਾ ਅਤੇ ਮੇਰਾ ਅੰਤਹਕਰਨ ਪਵਿੱਤਰ ਆਤਮਾ ਵਿੱਚ ਮੇਰਾ ਗਵਾਹ ਹੈ 2ਜੋ ਮੈਨੂੰ ਵੱਡਾ ਸੋਗ ਹੈ ਅਤੇ ਮੇਰਾ ਮਨ ਸਦਾ ਦੁਖੀ ਰਹਿੰਦਾ ਹੈ 3ਮੈਂ ਚਾਹੁੰਦਾ ਸਾਂ ਭਈ ਆਪਣੇ ਭਰਾਵਾਂ ਦੇ ਲਈ ਜਿਹੜੇ ਸਰੀਰ ਦੇ ਕਾਰਨ ਮੇਰੇ ਅੰਗ ਸਾਕ ਹਨ ਆਪੇ ਮਸੀਹ ਵੱਲੋਂ ਸਰਾਪੀ ਹੁੰਦਾ 4ਓਹ ਇਸਰਾਏਲੀ ਹਨ ਅਤੇ ਪੁੱਤ੍ਰੇਲਾਪਣ, ਪਰਤਾਪ, ਨੇਮ, ਸ਼ਰਾ ਦਾ ਦਾਨ, ਪਰਮੇਸ਼ੁਰ ਦੀ ਉਪਾਸਨਾ ਅਤੇ ਪਰਤੱਗਿਆ ਓਹਨਾਂ ਦੇ ਹਨ 5ਨਾਲੇ ਪਿਤਰ ਓਹਨਾਂ ਦੇ ਹਨ ਅਤੇ ਸਰੀਰ ਦੇ ਅਨੁਸਾਰ ਮਸੀਹ ਓਹਨਾਂ ਵਿੱਚੋਂ ਹੋਇਆ ਜਿਹੜਾ ਸਭਨਾਂ ਉੱਤੇ ਪਰਮੇਸ਼ੁਰ ਜੁੱਗੋ ਜੁੱਗ ਮੁਬਾਰਕ ਹੈ, ਆਮੀਨ! 6ਪਰ ਇਉਂ ਨਹੀਂ ਜੋ ਪਰਮੇਸ਼ੁਰ ਦਾ ਬਚਨ ਅਕਾਰਥ ਹੋ ਗਿਆ; ਕਿਉਂਕਿ ਜਿਹੜੇ ਇਸਰਾਏਲ ਦੇ ਵਿੱਚੋਂ ਹਨ ਓਹ ਸੱਭੇ ਇਸਰਾਏਲੀ ਨਹੀਂ 7ਅਤੇ ਅਬਰਾਹਾਮ ਦੀ ਅੰਸ ਹੋਣ ਕਰਕੇ ਓਹ ਸੱਭੇ ਉਹ ਦੀ ਸੰਤਾਨ ਨਹੀਂ ਹਨ ਸਗੋਂ#ਉਤਪਤ 21:12 "ਇਸਹਾਕ ਤੋਂ ਤੇਰੀ ਅੰਸ ਪੁਕਾਰੀ ਜਾਵੇਗੀ" 8ਅਰਥਾਤ ਨਾ ਓਹ ਜਿਹੜੇ ਸਰੀਰ ਦੀ ਸੰਤਾਨ ਹਨ ਏਹ ਪਰਮੇਸ਼ੁਰ ਦੀ ਸੰਤਾਨ ਹਨ ਪਰ ਵਾਇਦੇ ਦੀ ਸੰਤਾਨ ਅੰਸ ਗਿਣੀਦੀ ਹੈ 9ਵਾਇਦੇ ਦਾ ਬਚਨ ਤਾਂ ਇਹ ਹੈ#ਉਤਪਤ 18:10 ਭਈ ਇੱਸੇ ਸਮੇਂ ਦੇ ਅਨੁਸਾਰ ਮੈਂ ਆਵਾਂਗਾ ਅਤੇ ਸਾਰਾਹ ਇੱਕ ਪੁੱਤ੍ਰ ਜਣੇਗੀ 10ਅਤੇ ਨਿਰਾ ਇਹੋ ਨਹੀਂ ਸਗੋਂ ਜਾਂ ਰਿਬਕਾਹ ਇੱਕ ਜਣੇ ਤੋਂ ਅਰਥਾਤ ਸਾਡੇ ਪਿਤਾ ਇਸਹਾਕ ਤੋਂ ਗਰਭਣੀ ਹੋਈ 11ਭਾਵੇਂ ਬਾਲਕ ਅਜੇ ਜੰਮੇ ਨਹੀਂ ਸਨ ਅਤੇ ਨਾ ਕੁਝ ਭਲਾ ਬੁਰਾ ਕੀਤਾ ਸੀ ਤਾਂ ਜੋ ਪਰਮੇਸ਼ੁਰ ਦੀ ਮਨਸ਼ਾ ਜਿਹੜੀ ਚੋਣ ਦੇ ਅਨੁਸਾਰ ਹੈ ਬਣੀ ਰਹੇ, ਕਰਨੀਆਂ ਤੋਂ ਨਹੀਂ ਸਗੋਂ ਸੱਦਣ ਵਾਲੇ ਦੀ ਇੱਛਿਆ ਤੋਂ 12ਤਦ ਉਹ ਨੂੰ ਇਹੋ ਆਖਿਆ ਗਿਆ ਸੀ#ਉਤਪਤ 25:23 ਭਈ ਵੱਡਾ ਛੋਟੇ ਦੀ ਟਹਿਲ ਕਰੇਗਾ 13ਜਿਵੇਂ ਲਿਖਿਆ ਹੋਇਆ ਹੈ#ਮਲ. 1:2,3 ਜੋ ਮੈਂ ਯਾਕੂਬ ਨਾਲ ਪ੍ਰੇਮ ਪਰ ਏਸਾਉ ਨਾਲ ਵੈਰ ਕੀਤਾ।।
14ਫੇਰ ਅਸੀਂ ਕੀ ਆਖੀਏ? ਭਲਾ, ਪਰਮੇਸ਼ੁਰ ਕੋਲੋਂ ਕੁਨਿਆਉਂ ਹੁੰਦਾ ਹੈ? ਕਦੇ ਨਹੀਂ ! 15ਕਿਉਂ ਜੋ ਉਹ ਮੂਸਾ ਨੂੰ ਆਖਦਾ ਹੈਂ ਭਈ ਜਿਹ ਦੇ ਉੱਤੇ ਮੈਂ ਦਿਆਲ ਹਾਂ ਓਸ ਉੱਤੇ ਦਿਆਲ ਹੋਵਾਂਗਾ ਅਤੇ ਜਿਹ ਦੇ ਉੱਤੇ ਮੈਂ ਰਹਮ ਕਰਨਾ ਹੈ, ਓਸ ਉੱਤੇ ਰਹਮ ਕਰਾਂਗਾ 16ਸੋ ਇਹ ਤਾਂ ਨਾ ਚਾਹੁਣ ਵਾਲੇ ਦਾ, ਨਾ ਦੌੜ ਭੱਜ ਕਰਨ ਵਾਲੇ ਦਾ, ਸਗੋਂ ਪਰਮੇਸ਼ੁਰ ਦਾ ਕੰਮ ਹੈ ਜਿਹੜਾ ਦਯਾ ਕਰਦਾ ਹੈ 17ਕਿਉਂ ਜੋ ਧਰਮ ਪੁਸਤਕ ਫ਼ਿਰਊਨ ਨੂੰ ਆਖਦਾ ਹੈ#ਕੂਚ 9:16 ਜੋ ਮੈਂ ਇਸੇ ਕਾਰਨ ਤੈਨੂੰ ਖੜਾ ਕੀਤਾ ਤਾਂ ਜੋ ਤੇਰੇ ਵਿੱਚ ਆਪਣੀ ਸਮਰੱਥਾ ਪਰਗਟ ਕਰਾਂ ਅਤੇ ਸਾਰੀ ਧਰਤੀ ਵਿੱਚ ਮੇਰਾ ਨਾਮ ਪਰਸਿੱਧ ਹੋਵੇ 18ਸੋ ਜਿਹ ਦੇ ਉੱਤੇ ਚਾਹੁੰਦਾ ਹੈ ਉਹ ਦੇ ਉੱਤੇ ਦਯਾ ਕਰਦਾ ਹੈ ਅਤੇ ਜਿਹ ਤੇ ਉੱਤੇ ਉਹ ਚਾਹੁੰਦਾ ਹੈ ਉਹ ਸਖ਼ਤੀ#9:18 ਅਥਵਾ ਉਹ ਨੂੰ ਸਖ਼ਤ ਕਰਦਾ ਹੈ ਕਰਦਾ ਹੈ।।
19ਤਾਂ ਤੂੰ ਮੈਨੂੰ ਆਖੇਂਗਾ, ਫੇਰ ਉਹ ਹੁਣ ਕਾਹਨੂੰ ਦੋਸ਼ ਲਾਉਂਦਾ ਹੈ ਕਿਉਂ ਜੇ ਉਹ ਦੀ ਮਨਸ਼ਾ ਦਾ ਕਿਨ ਸਾਹਮਣਾ ਕੀਤਾ? 20ਭਲਾ ਹੇ ਸ਼ਖ਼ਸ਼ਾ, ਤੂੰ ਪਰਮੇਸ਼ੁਰ ਨਾਲ ਵਿਵਾਦ ਕਰਨ ਵਾਲਾ ਕੌਣ ਹੈਂ? ਕੀ ਘੜਤ ਘੜਨ ਵਾਲੇ ਨੂੰ ਆਖੇਗੀ ਭਈ ਤੈਂ ਮੈਨੂੰ ਇਸ ਢਬ ਕਿਉਂ ਬਣਾਇਆ? 21ਕੀ ਘੁਮਿਆਰ ਮਿੱਟੀ ਦੇ ਉੱਪਰ ਵੱਸ ਨਹੀਂ ਰੱਖਦਾ ਜੋ ਇੱਕ ਪੇੜੇ ਵਿੱਚੋਂ ਇੱਕ ਭਾਂਡਾ ਆਦਰ ਅਤੇ ਦੂਜਾ ਨਿਰਾਦਰ ਦੇ ਕੰਮ ਲਈ ਬਣਾਵੇ? 22ਅਤੇ ਕੀ ਹੋਇਆ ਜੇ ਪਰਮੇਸ਼ੁਰ ਨੇ ਇਹ ਚਾਹ ਕਰ ਕੇ ਭਈ ਆਪਣਾ ਕ੍ਰੋਧ ਵਿਖਾਲੇ ਅਤੇ ਆਪਣੀ ਸਮਰੱਥਾ ਪਰਗਟ ਕਰੇ ਕ੍ਰੋਧ ਦੇ ਭਾਂਡਿਆਂ ਨੂੰ ਜਿਹੜੇ ਨਾਸ ਦੇ ਲਈ ਤਿਆਰ ਕੀਤੇ ਹੋਏ ਸਨ ਵੱਡੇ ਧੀਰਜ ਨਾਲ ਸਹਾਰਿਆ? 23ਤਾਂ ਜੋ ਦਯਾ ਦੇ ਭਾਂਡਿਆਂ ਉੱਤੇ ਜਿਨ੍ਹਾਂ ਨੂੰ ਉਹ ਨੇ ਅੱਗਿਓਂ ਪਰਤਾਪ ਦੇ ਲਈ ਤਿਆਰ ਕੀਤਾ ਸੀ ਆਪਣੇ ਪਰਤਾਪ ਦਾ ਧਨ ਪਰਗਟ ਕਰੇ 24ਅਰਥਾਤ ਸਾਡੇ ਉੱਤੇ ਜਿਹੜੇ ਉਹ ਦੇ ਨਿਰੇ ਯਹੂਦੀਆਂ ਵਿੱਚੋਂ ਹੀ ਨਹੀਂ ਸਗੋਂ ਪਰਾਈਆਂ ਕੌਮਾਂ ਵਿੱਚੋਂ ਵੀ ਬੁਲਾਏ 25ਜਿਵੇਂ ਹੋਸ਼ੇਆ ਦੀ ਪੁਸਤਕ ਵਿੱਚ ਵੀ ਉਹ ਆਖਦਾ ਹੈ, #ਰੋਮ. 2:23; 1:10-
ਜਿਹੜੀ ਮੇਰੀ ਕੌਮ ਨਾ ਸੀ,
ਉਹ ਨੂੰ ਮੈਂ ਆਪਣੀ ਪਰਜਾ ਕਰਕੇ ਸੱਦਾਂਗਾ,
ਅਤੇ ਜਿਹੜੀ ਪਿਆਰੀ ਨਾ ਸੀ, ਉਹ ਨੂੰ ਪਿਆਰੀ ਕਰਕੇ ਸੱਦਾਂਗਾ।
26ਅਤੇ ਐਉਂ ਹੋਵੇਗਾ,
ਭਈ ਜਿੱਥੇ ਉਨ੍ਹਾਂ ਨੂੰ ਏਹ ਆਖਿਆ ਗਿਆ ਸੀ,
ਕਿ ਤੁਸੀਂ ਮੇਰੀ ਪਰਜਾ ਨਹੀਂ,
ਉੱਥੇ ਓਹ ਜੀਉਂਦੇ ਪਰਮੇਸ਼ੁਰ ਦੇ ਪੁੱਤ੍ਰ
ਅਖਵਾਉਣਗੇ।।
27ਯਸਾਯਾਹ ਇਸਰਾਏਲ ਦੇ ਵਿੱਖੇ ਪੁਕਾਰਦਾ ਹੈ#ਯਸ. 10:22,23 ਭਈ ਇਸਰਾਏਲ ਦਾ ਵੰਸ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਤੁੱਲ ਹੋਵੇ ਪਰ ਉਹ ਦਾ ਬਕੀਆ ਹੀ ਬਚਾਇਆ ਜਾਵੇਗਾ 28ਕਿਉਂ ਜੋ ਪ੍ਰਭੁ ਆਪਣੇ ਬਚਨ ਨੂੰ ਤਮਾਮ ਅਤੇ ਛੇਤੀ ਕਰ ਕੇ ਧਰਤੀ ਉੱਤੇ ਪੂਰਾ ਕਰੇਗਾ 29ਜਿਵੇਂ ਯਸਾਯਾਹ ਨੇ ਅੱਗੇ ਭੀ ਕਿਹਾ ਹੈ #ਯਸ. 1:9
ਜੇ ਸੈਨਾਂ ਦੇ ਪ੍ਰਭੁ ਨੇ ਸਾਡੇ ਲਈ ਅੰਸ ਨਾ ਛੱਡੀ ਹੁੰਦੀ
ਤਾਂ ਅਸੀਂ ਸਦੂਮ ਵਰਗੇ ਹੋ ਜਾਂਦੇ ਅਤੇ ਅਮੂਰਾਹ
ਜਿਹੇ ਬਣ ਜਾਂਦੇ।।
30ਉਪਰੰਤ ਅਸੀਂ ਕੀ ਆਖੀਏ? ਭਈ ਪਰਾਈਆਂ ਕੌਮਾਂ ਜਿਹੜੀਆਂ ਧਰਮ ਦਾ ਪਿੱਛਾ ਨਹੀਂ ਕਰਦੀਆਂ ਸਨ ਓਹਨਾਂ ਨੇ ਧਰਮ ਨੂੰ ਪ੍ਰਾਪਤ ਕੀਤਾ ਸਗੋਂ ਉਸ ਧਰਮ ਨੂੰ ਜਿਹੜਾ ਨਿਹਚਾ ਤੋਂ ਹੁੰਦਾ ਹੈ 31ਪਰ ਇਸਰਾਏਲ ਨੇ ਭਾਵੇਂ ਧਰਮ ਦੀ ਸ਼ਰਾ ਦਾ ਪਿੱਛਾ ਕੀਤਾ ਤਦ ਵੀ ਉਸ ਸ਼ਰਾ ਤੀਕ ਨਾ ਅੱਪੜਿਆ 32ਕਿਉਂ? ਇਸ ਲਈ ਜੋ ਉਨ੍ਹਾਂ ਨੇ ਨਿਹਚਾ ਦੇ ਰਾਹ ਤੋਂ ਨਹੀਂ ਪਰ ਮਾਨੋ ਕਰਨੀਆਂ ਦੇ ਰਾਹ ਤੋਂ ਉਹ ਦਾ ਪਿੱਛਾ ਕੀਤਾ। ਉਨ੍ਹਾਂ ਠੇਡੇ ਖੁਆਉਣ ਵਾਲੇ ਪੱਥਰ ਨਾਲ ਠੇਡਾ ਖਾਧਾ 33ਜਿਵੇਂ ਲਿਖਿਆ ਹੋਇਆ ਹੈ #ਯਸ. 8:14; 28:16– ਵੇਖੋ, ਮੈਂ ਸੀਯੋਨ ਵਿੱਚ ਠੇਡਾ ਲੱਗਣ ਦਾ ਪੱਥਰ, ਅਤੇ ਠੋਕਰ ਖਾਣ ਦੀ ਚਟਾਨ ਰੱਖਦਾ ਹਾਂ ਅਤੇ ਜਿਹੜਾ ਉਸ ਉੱਤੇ ਨਿਹਚਾ ਕਰਦਾ ਹੈ, ਉਹ ਲੱਜਿਆਵਾਨ ਨਾ ਹੋਵੇਗਾ।।

Voafantina amin'izao fotoana izao:

ਰੋਮੀਆਂ ਨੂੰ 9: PUNOVBSI

Asongadina

Dika mitovy

Mampitaha

Hizara

None

Tianao hovoatahiry amin'ireo fitaovana ampiasainao rehetra ve ireo nasongadina? Hisoratra na Hiditra