ਰੋਮੀਆਂ ਨੂੰ 10
10
ਯਹੂਦੀ ਅਤੇ ਯੂਨਾਨੀ ਵਿੱਚ ਭਿੰਨ ਭੇਦ ਨਹੀਂ
1ਹੇ ਭਰਾਵੋ, ਮੇਰੇ ਮਨ ਦੀ ਚਾਹ ਅਤੇ ਮੇਰੀ ਬੇਨਤੀ ਪਰਮੇਸ਼ੁਰ ਦੇ ਅੱਗੇ ਓਹਨਾਂ ਦੀ ਮੁਕਤੀ ਲਈ ਹੈ 2ਮੈਂ ਓਹਨਾਂ ਦੀ ਸਾਖੀ ਵੀ ਭਰਦਾ ਹਾਂ ਭਈ ਓਹਨਾਂ ਨੂੰ ਪਰਮੇਸ਼ੁਰ ਲਈ ਅਣਖ ਤਾਂ ਹੈ ਪਰ ਸਮਝ ਨਾਲ ਨਹੀਂ 3ਕਿਉਂ ਜੋ ਪਰਮੇਸ਼ੁਰ ਦੇ ਧਰਮ ਤੋਂ ਅਣਜਾਣ ਹੋ ਕੇ ਅਤੇ ਆਪਣੇ ਹੀ ਧਰਮ ਨੂੰ ਦ੍ਰਿੜ੍ਹ ਕਰਨ ਦਾ ਜਤਨ ਕਰ ਕੇ ਓਹ ਪਰਮੇਸ਼ੁਰ ਦੇ ਧਰਮ ਦੇ ਅਧੀਨ ਨਾ ਹੋਵੇ 4ਕਿਉਂ ਜੋ ਧਰਮ ਲਈ ਮਸੀਹ ਹਰੇਕ ਨਿਹਚਾ ਕਰਨ ਵਾਲੇ ਦੇ ਲਈ ਸ਼ਰਾ ਦਾ ਅੰਤ ਹੈ 5ਮੂਸਾ ਲਿਖਦਾ ਹੈ ਭਈ ਜਿਹੜਾ ਮਨੁੱਖ ਉਸ ਧਰਮ ਨੂੰ ਪੂਰਿਆਂ ਕਰਦਾ ਹੈ ਜੋ ਸ਼ਰਾ ਤੋਂ ਹੈ ਉਹ ਉਸ ਨਾਲ ਜੀਵੇਗਾ 6ਪਰ ਉਹ ਧਰਮ ਜੋ ਨਿਹਚਾ ਤੋਂ ਹੈ ਇਉਂ ਕਹਿੰਦਾ ਹੈ ਭਈ ਆਪਣੇ ਚਿੱਤ ਵਿੱਚ ਇਹ ਨਾ ਆਖ ਜੋ ਅਕਾਸ਼ ਉੱਤੇ ਕੌਣ ਚੜ੍ਹੇਗਾ ਅਰਥਾਤ ਮਸੀਹ ਨੂੰ ਹੇਠਾਂ ਉਤਾਰਨ ਲਈ? 7ਯਾ ਅਥਾਹ ਕੁੰਡ ਵਿੱਚ ਕੌਣ ਉਤਰੇਗਾ ਅਰਥਾਤ ਮਸੀਹ ਨੂੰ ਮੁਰਦਿਆਂ ਵਿੱਚੋਂ ਉਠਾ ਲਿਆਉਣ ਲਈ? 8ਪਰ ਕੀ ਆਖਦਾ ਹੈ? ਬਾਣੀ ਤੇਰੇ ਕੋਲ ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ। ਇਹ ਤਾਂ ਓਸ ਨਿਹਚਾ ਦੀ ਬਾਣੀ ਹੈ ਜਿਹ ਦਾ ਅਸੀਂ ਪਰਚਾਰ ਕਰਦੇ ਹਾਂ 9ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੁ ਯਿਸੂ ਦਾ ਇਕਰਾਰ ਕਰੇਂ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਂਗਾ 10ਧਰਮ ਲਈ ਤਾਂ ਹਿਰਦੇ ਨਾਲ ਨਿਹਚਾ ਕਰੀਦੀ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ 11ਧਰਮ ਪੁਸਤਕ ਇਉਂ ਕਹਿੰਦਾ ਹੈ ਭਈ ਜੋ ਕੋਈ ਓਸ ਉੱਤੇ ਨਿਹਚਾ ਕਰੇ ਉਹ ਲੱਜਿਆਵਾਨ ਨਾ ਹੋਵੇਗਾ 12ਯਹੂਦੀ ਅਤੇ ਯੂਨਾਨੀ ਵਿੱਚ ਤਾਂ ਕੁਝ ਭਿੰਨ ਭੇਦ ਨਹੀਂ ਹੈ ਇਸ ਲਈ ਜੋ ਉਹੀ ਪ੍ਰਭੁ ਸਭਨਾਂ ਦਾ ਪ੍ਰਭੁ ਹੈ ਅਤੇ ਉਨ੍ਹਾਂ ਸਭਨਾਂ ਲਈ ਜਿਹੜੇ ਉਹ ਦਾ ਨਾਮ ਲੈਂਦੇ ਹਨ ਵੱਡਾ ਦਾਤਾਰ ਹੈ 13ਕਿਉਂ ਜੋ ਹਰੇਕ ਜਿਹੜਾ ਪ੍ਰਭੁ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ 14ਪਰ ਜਿਹ ਦੇ ਉੱਤੇ ਨਿਹਚਾ ਨਹੀਂ ਕੀਤੀ ਓਹ ਉਸ ਦਾ ਨਾਮ ਕਿੱਕੁਰ ਲੈਣ? ਅਤੇ ਜਿਹ ਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨਿਹਚਾ ਕਿੱਕੁਰ ਕਰਨ? ਅਤੇ ਪਰਚਾਰਕ ਬਾਝੋਂ ਕਿੱਕੁਰ ਸੁਣਨ? 15ਅਤੇ ਜੇ ਘੱਲੇ ਨਾ ਜਾਣ ਤਾਂ ਕਿੱਕੁਰ ਪਰਚਾਰ ਕਰਨ? ਜਿਵੇਂ ਲਿਖਿਆ ਹੋਇਆ ਹੈ#ਯਸ. 52:7 ਭਈ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ!।।
16ਪਰ ਸਭਨਾਂ ਨੇ ਇਹ ਖੁਸ਼ ਖਬਰੀ ਨੂੰ ਨਹੀਂ ਮੰਨਿਆ ਕਿਉਂ ਜੋ ਯਸਾਯਾਹ ਕਹਿੰਦਾ ਹੈ#ਯਸ. 53:1 ਭਈ ਹੇ ਪ੍ਰਭੁ, ਸਾਡੇ ਸੁਨੇਹੇ ਦੀ ਕਿਨ ਪਰਤੀਤ ਕੀਤੀ? 17ਸੋ ਪਰਤੀਤ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ 18ਪਰ ਮੈਂ ਆਖਦਾ ਹੈਂ, ਭਲਾ, ਉਨ੍ਹਾਂ ਨੇ ਨਾ ਸੁਣਿਆ? ਬੇਸ਼ਕ!
ਓਹਨਾਂ#ਜ਼. 19:4 ਦਾ ਬੋਲ ਸਾਰੀ ਧਰਤੀ ਵਿੱਚ ਗਿਆ,
ਅਤੇ ਸੰਸਾਰ ਦੀਆਂ ਹੱਦਾਂ ਤੀਕੁਰ ਓਹਨਾਂ ਦੇ ਸ਼ਬਦ।।
19ਪਰ ਮੈਂ ਆਖਦਾ ਹਾਂ, ਕੀ ਇਸਰਾਏਲ ਵਾਕਫ਼ ਨਾ ਹੋਇਆ? ਪਹਿਲਾਂ ਮੂਸਾ ਆਖਦਾ ਹੈ, #ਬਿਵ. 32:21-
ਮੈਂ ਓਹਨਾਂ ਤੋਂ ਜੋ ਕੌਮ ਨਹੀਂ ਹੈ,
ਤੁਹਾਨੂੰ ਅਣਖੀ ਬਣਾਵਾਂਗਾ,
ਮੈਂ ਮੂਰਖ ਕੌਮ ਤੋਂ
ਤੁਹਾਨੂੰ ਗੁੱਸਾ ਚੜ੍ਹਾਵਾਂਗਾ।।
20ਫੇਰ ਯਸਾਯਾਹ ਵੱਡੀ ਦਿਲੇਰੀ ਨਾਲ ਕਹਿੰਦਾ ਹੈ,#ਯਸ. 65:1
ਜਿਨ੍ਹਾਂ ਮੈਨੂੰ ਨਾ ਭਾਲਿਆ,
ਓਹਨਾਂ ਨੂੰ ਮੈਂ ਲੱਭ ਪਿਆ,
ਅਤੇ ਜਿਨ੍ਹਾਂ ਮੈਨੂੰ ਨਾ ਪੁੱਛਿਆ,
ਮੈਂ ਓਹਨਾਂ ਉੱਤੇ ਪਰਗਟ ਹੋਇਆ।।#ਯਸ. 65:2
21ਪਰ ਇਸਰਾਏਲ ਦੇ ਵਿਖੇ ਉਹ ਆਖਦਾ ਹੈ ਮੈਂ ਅਣਆਗਿਆਕਾਰ ਤੇ ਹੁੱਜਤੀ ਪਰਜਾ ਵੱਲ ਦਿਨ ਭਰ ਆਪਣੇ ਹੱਥ ਪਸਾਰੇ ਹੋਏ ਸਾਂ ।।
Voafantina amin'izao fotoana izao:
ਰੋਮੀਆਂ ਨੂੰ 10: PUNOVBSI
Asongadina
Dika mitovy
Mampitaha
Hizara
Tianao hovoatahiry amin'ireo fitaovana ampiasainao rehetra ve ireo nasongadina? Hisoratra na Hiditra
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.