Logo ya YouVersion
Elilingi ya Boluki

ਉਤਪਤ 26

26
ਇਸਹਾਕ ਅਤੇ ਅਬੀਮੇਲੇਕ
1ਹੁਣ ਦੇਸ਼ ਵਿੱਚ ਕਾਲ ਪੈ ਗਿਆ, ਅਬਰਾਹਾਮ ਦੇ ਸਮੇਂ ਵਿੱਚ ਪਿਛਲੇ ਕਾਲ ਤੋਂ ਇਲਾਵਾ, ਅਤੇ ਇਸਹਾਕ ਗਰਾਰ ਵਿੱਚ ਫ਼ਲਿਸਤੀਆਂ ਦੇ ਰਾਜੇ ਅਬੀਮੇਲੇਕ ਕੋਲ ਗਿਆ। 2ਯਾਹਵੇਹ ਨੇ ਇਸਹਾਕ ਨੂੰ ਦਰਸ਼ਨ ਦੇ ਕੇ ਕਿਹਾ, “ਮਿਸਰ ਨੂੰ ਨਾ ਜਾਈਂ ਪਰ ਉਸ ਧਰਤੀ ਉੱਤੇ ਜਾਈਂ ਜਿੱਥੇ ਮੈਂ ਤੁਹਾਨੂੰ ਰਹਿਣ ਲਈ ਦੱਸਾਂਗਾ। 3ਇਸ ਦੇਸ਼ ਵਿੱਚ ਥੋੜਾ ਚਿਰ ਠਹਿਰੋ ਤਾਂ ਮੈਂ ਤੇਰੇ ਨਾਲ ਰਹਾਂਗਾ ਅਤੇ ਤੈਨੂੰ ਅਸੀਸ ਦਿਆਂਗਾ ਕਿਉਂ ਜੋ ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਇਹ ਸਾਰੀ ਧਰਤੀ ਦਿਆਂਗਾ ਅਤੇ ਉਸ ਸਹੁੰ ਨੂੰ ਪੱਕਾ ਕਰਾਂਗਾ ਜਿਹੜੀ ਮੈਂ ਤੇਰੇ ਪਿਤਾ ਅਬਰਾਹਾਮ ਨਾਲ ਖਾਧੀ ਸੀ। 4ਮੈਂ ਤੇਰੀ ਸੰਤਾਨ ਨੂੰ ਅਕਾਸ਼ ਦੇ ਤਾਰਿਆਂ ਦੇ ਬਰਾਬਰ ਕਰ ਦਿਆਂਗਾ ਅਤੇ ਉਹਨਾਂ ਨੂੰ ਇਹ ਸਾਰੇ ਦੇਸ਼ ਦਿਆਂਗਾ ਅਤੇ ਤੇਰੀ ਸੰਤਾਨ ਦੇ ਕਾਰਨ ਧਰਤੀ ਦੀਆਂ ਸਾਰੀਆਂ ਕੌਮਾਂ ਮੁਬਾਰਕ ਹੋਣਗੀਆਂ, 5ਕਿਉਂਕਿ ਅਬਰਾਹਾਮ ਨੇ ਮੇਰੀ ਆਗਿਆ ਮੰਨੀ ਅਤੇ ਉਹ ਸਭ ਕੁਝ ਕੀਤਾ ਜੋ ਮੈਂ ਚਾਹੁੰਦਾ ਸੀ, ਉਹ ਮੇਰੇ ਹੁਕਮਾਂ ਅਤੇ ਮੇਰੀਆਂ ਹਿਦਾਇਤਾਂ ਦੀ ਪਾਲਣਾ ਕਰਦਾ ਸੀ।” 6ਇਸ ਲਈ ਇਸਹਾਕ ਗਰਾਰ ਵਿੱਚ ਰਿਹਾ।
7ਜਦੋਂ ਉਸ ਸਥਾਨ ਦੇ ਮਨੁੱਖਾਂ ਨੇ ਉਸ ਤੋਂ ਉਸ ਦੀ ਪਤਨੀ ਬਾਰੇ ਪੁੱਛਿਆ, ਤਾਂ ਉਸ ਨੇ ਕਿਹਾ, “ਇਹ ਮੇਰੀ ਭੈਣ ਹੈ,” ਕਿਉਂਕਿ ਉਹ ਇਹ ਕਹਿਣ ਤੋਂ ਡਰਦਾ ਸੀ, “ਉਹ ਮੇਰੀ ਪਤਨੀ ਹੈ।” ਉਸਨੇ ਸੋਚਿਆ, “ਇਸ ਸਥਾਨ ਦੇ ਲੋਕ ਸ਼ਾਇਦ ਰਿਬਕਾਹ ਦੇ ਕਾਰਨ ਮੈਨੂੰ ਮਾਰ ਦੇਣਗੇ, ਕਿਉਂਕਿ ਉਹ ਵੇਖਣ ਵਿੱਚ ਸੋਹਣੀ ਸੀ।”
8ਜਦੋਂ ਇਸਹਾਕ ਨੂੰ ਉੱਥੇ ਰਹਿੰਦੇ ਹੋਏ ਬਹੁਤ ਦਿਨ ਬੀਤ ਗਏ ਤਾਂ ਫ਼ਲਿਸਤੀਆਂ ਦੇ ਰਾਜੇ ਅਬੀਮੇਲੇਕ ਨੇ ਖਿੜਕੀ ਵਿੱਚੋਂ ਹੇਠਾਂ ਤੱਕਿਆ ਅਤੇ ਇਸਹਾਕ ਨੂੰ ਆਪਣੀ ਪਤਨੀ ਰਿਬਕਾਹ ਨੂੰ ਪਿਆਰ ਕਰਦੇ ਵੇਖਿਆ। 9ਤਾਂ ਅਬੀਮੇਲੇਕ ਨੇ ਇਸਹਾਕ ਨੂੰ ਸੱਦ ਕੇ ਕਿਹਾ, “ਉਹ ਸੱਚ-ਮੁੱਚ ਤੇਰੀ ਪਤਨੀ ਹੈ! ਤੂੰ ਕਿਉਂ ਕਿਹਾ, ‘ਉਹ ਮੇਰੀ ਭੈਣ ਹੈ?’ ”
ਇਸਹਾਕ ਨੇ ਉਸ ਨੂੰ ਉੱਤਰ ਦਿੱਤਾ, “ਕਿਉਂਕਿ ਮੈਂ ਸੋਚਿਆ, ਕਿਤੇ ਮੈਂ ਉਹ ਦੇ ਕਾਰਨ ਮਰ ਨਾ ਜਾਂਵਾਂ।”
10ਤਦ ਅਬੀਮੇਲੇਕ ਨੇ ਆਖਿਆ, “ਤੂੰ ਸਾਡੇ ਨਾਲ ਇਹ ਕੀ ਕੀਤਾ ਹੈ? ਹੋ ਸਕਦਾ ਹੈ ਕਿ ਇੱਕ ਆਦਮੀ ਤੇਰੀ ਪਤਨੀ ਨਾਲ ਲੇਟਦਾ, ਅਤੇ ਤੂੰ ਸਾਨੂੰ ਵੀ ਪਾਪ ਦਾ ਭਾਗੀ ਬਣਾਉਂਦਾ।”
11ਇਸ ਲਈ ਅਬੀਮੇਲੇਕ ਨੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ ਕਿ “ਜੋ ਕੋਈ ਇਸ ਆਦਮੀ ਜਾਂ ਉਸਦੀ ਪਤਨੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਹ ਜ਼ਰੂਰ ਮਾਰਿਆ ਜਾਵੇਗਾ।”
12ਇਸਹਾਕ ਨੇ ਉਸ ਧਰਤੀ ਵਿੱਚ ਫ਼ਸਲ ਬੀਜੀ ਅਤੇ ਉਸੇ ਸਾਲ ਸੌ ਗੁਣਾ ਫ਼ਸਲ ਵੱਢੀ ਕਿਉਂਕਿ ਯਾਹਵੇਹ ਨੇ ਉਸ ਨੂੰ ਅਸੀਸ ਦਿੱਤੀ ਸੀ। 13ਉਹ ਮਨੁੱਖ ਧਨਵਾਨ ਹੋ ਗਿਆ ਅਤੇ ਉਸ ਦੀ ਦੌਲਤ ਵੱਧਦੀ ਗਈ ਜਦ ਤੱਕ ਉਹ ਬਹੁਤ ਧਨਵਾਨ ਨਾ ਹੋ ਗਿਆ। 14ਉਸ ਕੋਲ ਬਹੁਤ ਸਾਰੀਆਂ ਭੇਡਾਂ-ਬੱਕਰੀਆਂ, ਬਲਦ ਗਾਵਾਂ ਅਤੇ ਨੌਕਰ ਹੋ ਗਏ ਸਨ ਕਿ ਫ਼ਲਿਸਤੀ ਉਸ ਨਾਲ ਈਰਖਾ ਕਰਨ ਲੱਗੇ। 15ਸੋ ਉਹ ਸਾਰੇ ਖੂਹ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਸਮੇਂ ਉਸ ਦੇ ਸੇਵਕਾਂ ਨੇ ਪੁੱਟੇ ਸਨ, ਫ਼ਲਿਸਤੀਆਂ ਨੇ ਉਹਨਾਂ ਨੂੰ ਮਿੱਟੀ ਨਾਲ ਭਰ ਕੇ ਬੰਦ ਕਰ ਦਿੱਤੇ।
16ਤਦ ਅਬੀਮੇਲੇਕ ਨੇ ਇਸਹਾਕ ਨੂੰ ਆਖਿਆ, “ਸਾਡੇ ਕੋਲੋਂ ਦੂਰ ਚਲੇ ਜਾਹ, ਤੁਸੀਂ ਸਾਡੇ ਲਈ ਬਹੁਤ ਤਾਕਤਵਰ ਹੋ ਗਏ ਹੋ।”
17ਤਾਂ ਇਸਹਾਕ ਉੱਥੋਂ ਨਿੱਕਲ ਗਿਆ ਅਤੇ ਗਰਾਰ ਦੀ ਵਾਦੀ ਵਿੱਚ ਡੇਰਾ ਲਾਇਆ ਜਿੱਥੇ ਉਹ ਵੱਸ ਗਿਆ। 18ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਦੇ ਸਮੇਂ ਪੁੱਟੇ ਗਏ ਖੂਹਾਂ ਨੂੰ ਮੁੜ ਖੋਲ੍ਹਿਆ, ਜਿਨ੍ਹਾਂ ਨੂੰ ਅਬਰਾਹਾਮ ਦੀ ਮੌਤ ਤੋਂ ਬਾਅਦ ਫ਼ਲਿਸਤੀਆਂ ਨੇ ਬੰਦ ਕਰ ਦਿੱਤਾ ਸੀ ਅਤੇ ਉਸ ਨੇ ਉਹਨਾਂ ਨੂੰ ਉਹੀ ਨਾਮ ਦਿੱਤੇ ਜੋ ਉਸ ਦੇ ਪਿਤਾ ਨੇ ਉਹਨਾਂ ਨੂੰ ਦਿੱਤੇ ਸਨ।
19ਇਸਹਾਕ ਦੇ ਸੇਵਕਾਂ ਨੇ ਘਾਟੀ ਵਿੱਚ ਪੁੱਟਿਆ ਅਤੇ ਉੱਥੇ ਤਾਜ਼ੇ ਪਾਣੀ ਦਾ ਇੱਕ ਖੂਹ ਲੱਭਿਆ। 20ਪਰ ਗਰਾਰ ਦੇ ਚਰਵਾਹਿਆਂ ਨੇ ਇਸਹਾਕ ਦੇ ਨਾਲ ਝਗੜਾ ਕੀਤਾ ਅਤੇ ਆਖਿਆ, ਪਾਣੀ ਸਾਡਾ ਹੈ! ਇਸ ਲਈ ਉਸ ਨੇ ਖੂਹ ਦਾ ਨਾਮ ਏਸੇਕ#26:20 ਏਸੇਕ ਅਰਥ ਵਿਵਾਦ ਰੱਖਿਆ ਕਿਉਂਕਿ ਉਹ ਉਸ ਨਾਲ ਝਗੜਾ ਕਰਦੇ ਸਨ। 21ਤਦ ਉਹਨਾਂ ਨੇ ਇੱਕ ਹੋਰ ਖੂਹ ਪੁੱਟਿਆ ਪਰ ਉਸ ਉੱਤੇ ਵੀ ਝਗੜਾ ਕੀਤਾ ਅਤੇ ਤਦ ਉਹ ਨੇ ਉਸ ਖੂਹ ਦਾ ਨਾਮ ਸਿਟਨਾ#26:21 ਸਿਟਨਾ ਅਰਥ ਵਿਰੋਧ ਰੱਖਿਆ। 22ਉਹ ਉੱਥੋਂ ਅੱਗੇ ਤੁਰਿਆ ਅਤੇ ਇੱਕ ਹੋਰ ਖੂਹ ਪੁੱਟਿਆ ਅਤੇ ਕਿਸੇ ਨੇ ਉਸ ਉੱਤੇ ਝਗੜਾ ਨਾ ਕੀਤਾ। ਉਸਨੇ ਇਸਦਾ ਨਾਮ ਰਹੋਬੋਥ ਰੱਖਿਆ, “ਹੁਣ ਯਾਹਵੇਹ ਨੇ ਸਾਨੂੰ ਚੌੜਾ ਸਥਾਨ ਦਿੱਤਾ ਹੈ ਅਤੇ ਅਸੀਂ ਇਸ ਧਰਤੀ ਵਿੱਚ ਫਲਾਂਗੇ।”
23ਉੱਥੋਂ ਉਹ ਬੇਰਸ਼ੇਬਾ ਨੂੰ ਗਿਆ। 24ਉਸ ਰਾਤ ਯਾਹਵੇਹ ਨੇ ਉਸ ਨੂੰ ਦਰਸ਼ਨ ਦਿੱਤਾ ਅਤੇ ਆਖਿਆ, “ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ਵਰ ਹਾਂ ਇਸ ਲਈ ਨਾ ਡਰ ਮੈਂ ਤੇਰੇ ਨਾਲ ਹਾਂ, ਮੈਂ ਤੈਨੂੰ ਅਸੀਸ ਦਿਆਂਗਾ ਅਤੇ ਆਪਣੇ ਸੇਵਕ ਅਬਰਾਹਾਮ ਦੀ ਖ਼ਾਤਰ ਤੇਰੀ ਔਲਾਦ ਦੀ ਗਿਣਤੀ ਵਧਾਵਾਂਗਾ।”
25ਇਸਹਾਕ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਯਾਹਵੇਹ ਦਾ ਨਾਮ ਲੈ ਕੇ ਪੁਕਾਰਿਆ। ਉੱਥੇ ਉਸ ਨੇ ਆਪਣਾ ਤੰਬੂ ਲਾਇਆ ਅਤੇ ਉੱਥੇ ਉਸ ਦੇ ਸੇਵਕਾਂ ਨੇ ਇੱਕ ਖੂਹ ਪੁੱਟਿਆ।
26ਇਸ ਦੌਰਾਨ ਅਬੀਮੇਲੇਕ ਗਰਾਰ ਤੋਂ ਉਸ ਦੇ ਕੋਲ ਆਹੂਜ਼ਾਥ ਆਪਣੇ ਨਿਜੀ ਸਲਾਹਕਾਰ ਅਤੇ ਉਸ ਦੀਆਂ ਫ਼ੌਜਾਂ ਦਾ ਸੈਨਾਪਤੀ ਫੀਕੋਲ ਨਾਲ ਆਇਆ ਸੀ। 27ਇਸਹਾਕ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਮੇਰੇ ਕੋਲ ਕਿਉਂ ਆਏ ਹੋ ਜਦੋਂ ਤੁਸੀਂ ਮੇਰੇ ਨਾਲ ਵੈਰ ਕੀਤਾ ਅਤੇ ਆਪਣੇ ਵਿੱਚੋਂ ਮੈਨੂੰ ਕੱਢ ਦਿੱਤਾ ਸੀ?”
28ਉਹਨਾਂ ਨੇ ਜਵਾਬ ਦਿੱਤਾ, “ਅਸੀਂ ਸਾਫ਼ ਦੇਖਿਆ ਹੈ ਕਿ ਯਾਹਵੇਹ ਤੇਰੇ ਨਾਲ ਸੀ ਇਸ ਲਈ ਅਸੀਂ ਕਿਹਾ, ‘ਸਾਡੇ ਅਤੇ ਤੁਹਾਡੇ ਵਿਚਕਾਰ ਇੱਕ ਸਹੁੰ ਦਾ ਇਕਰਾਰਨਾਮਾ ਹੋਣਾ ਚਾਹੀਦਾ ਹੈ’ ਅਸੀਂ ਤੇਰੇ ਨਾਲ ਇੱਕ ਨੇਮ ਬੰਨ੍ਹੀਏ। 29ਕਿ ਤੂੰ ਸਾਡਾ ਕੋਈ ਨੁਕਸਾਨ ਨਹੀਂ ਕਰੇਗਾ, ਜਿਵੇਂ ਅਸੀਂ ਤੇਰਾ ਕੋਈ ਨੁਕਸਾਨ ਨਹੀਂ ਕੀਤਾ ਪਰ ਤੇਰੇ ਨਾਲ ਸਦਾ ਚੰਗਾ ਸਲੂਕ ਕੀਤਾ, ਤੈਨੂੰ ਸ਼ਾਂਤੀ ਨਾਲ ਵਿਦਾ ਕੀਤਾ ਅਤੇ ਹੁਣ ਤੁਸੀਂ ਯਾਹਵੇਹ ਵੱਲੋ ਮੁਬਾਰਕ ਹੋ।”
30ਤਦ ਇਸਹਾਕ ਨੇ ਉਹਨਾਂ ਲਈ ਦਾਵਤ ਕੀਤੀ ਅਤੇ ਉਹਨਾਂ ਨੇ ਖਾਧਾ ਪੀਤਾ। 31ਅਗਲੀ ਸਵੇਰ ਮਨੁੱਖਾਂ ਨੇ ਇੱਕ-ਦੂਜੇ ਨਾਲ ਸਹੁੰ ਖਾਧੀ। ਤਦ ਇਸਹਾਕ ਨੇ ਉਹਨਾਂ ਨੂੰ ਉਹਨਾਂ ਦੇ ਰਾਹ ਭੇਜਿਆ ਅਤੇ ਉਹ ਸ਼ਾਂਤੀ ਨਾਲ ਚਲੇ ਗਏ।
32ਉਸ ਦਿਨ ਇਸਹਾਕ ਦੇ ਸੇਵਕਾਂ ਨੇ ਆ ਕੇ ਉਸ ਖੂਹ ਬਾਰੇ ਦੱਸਿਆ ਜੋ ਉਹਨਾਂ ਨੇ ਪੁੱਟਿਆ ਸੀ। ਉਹਨਾਂ ਨੇ ਕਿਹਾ, “ਸਾਨੂੰ ਪਾਣੀ ਮਿਲ ਗਿਆ ਹੈ!” 33ਉਸ ਨੇ ਉਸ ਦਾ ਨਾਮ ਸ਼ਿਬਆਹ#26:33 ਸ਼ਿਬਆਹ ਮਤਲਬ ਸਹੁੰ ਜਾਂ ਸੱਤ ਰੱਖਿਆ ਅਤੇ ਅੱਜ ਤੱਕ ਉਸ ਨਗਰ ਦਾ ਨਾਮ ਬੇਰਸ਼ੇਬਾ#26:33 ਬੇਰਸ਼ੇਬਾ ਮਤਲਬ ਸਹੁੰ ਦਾ ਖੂਹ ਜਾਂ ਸੱਤ ਦਾ ਖੂਹ ਹੈ।
ਯਾਕੋਬ ਨੇ ਏਸਾਓ ਦੀ ਬਰਕਤ ਪਾਈ
34ਜਦੋਂ ਏਸਾਓ ਚਾਲੀ ਸਾਲਾਂ ਦਾ ਹੋਇਆ ਤਾਂ ਉਸ ਨੇ ਹਿੱਤੀ ਬੇਰੀ ਦੀ ਧੀ ਯਹੂਦਿਥ ਨਾਲ ਵਿਆਹ ਕੀਤਾ ਅਤੇ ਏਲੋਨ ਹਿੱਤਾਈ ਦੀ ਧੀ ਬਾਸਮਥ ਨੂੰ ਵਿਆਹ ਲਿਆਇਆ। 35ਉਹ ਇਸਹਾਕ ਅਤੇ ਰਿਬਕਾਹ ਲਈ ਸੋਗ ਦਾ ਕਾਰਨ ਸਨ।

Currently Selected:

ਉਤਪਤ 26: PCB

Tya elembo

Kabola

Kokisana

Copy

None

Olingi kobomba makomi na yo wapi otye elembo na baapareyi na yo nyonso? Kota to mpe Komisa nkombo