ਰੋਮੀਆਂ ਨੂੰ 7
7
ਸ਼ਰਾ ਦਾ ਅਸਲੀ ਪਰੋਜਨ
1ਹੇ ਭਰਾਵੋ, ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ (ਕਿਉਂ ਜੋ ਮੈਂ ਉਨ੍ਹਾਂ ਨਾਲ ਬੋਲਦਾ ਹਾਂ ਜਿਹੜੇ ਸ਼ਰਾ ਤੋਂ ਵਾਕਫ਼ ਹਨ) ਭਈ ਜਿੰਨਾ ਚਿਰ ਮਨੁੱਖ ਜੀਉਂਦਾ ਹੈ ਉੱਨਾ ਚਿਰ ਸ਼ਰਾ ਉਸ ਉੱਤੇ ਵੱਸ ਰੱਖਦੀ ਹੈ ? 2ਸੁਹਾਗਣ ਜਦ ਤੀਕ ਉਹ ਦਾ ਭਰਤਾ ਜੀਉਂਦਾ ਹੈ ਸ਼ਰਾ ਦੇ ਅਨੁਸਾਰ ਉਹ ਦੇ ਬੰਧਨ ਵਿੱਚ ਰਹਿੰਦੀ ਹੈ ਪਰ ਜੇ ਭਰਤਾ ਮਰ ਜਾਏ ਤਾਂ ਉਹ ਭਰਤਾ ਦੀ ਸ਼ਰਾ ਤੋਂ ਛੁੱਟ ਗਈ ਹੈ 3ਇਸ ਲਈ ਜੇ ਉਹ ਆਪਣੇ ਭਰਤਾ ਦੇ ਜੀਉਂਦੇ ਜੀ ਦੂਏ ਦੀ ਹੋ ਜਾਵੇ ਤਾਂ ਜ਼ਾਨੀ ਸਦਾਵੇਗੀ ਪਰ ਜੇ ਉਹ ਦਾ ਭਰਤਾ ਮਰ ਜਾਏ ਤਾਂ ਉਹ ਸ਼ਰਾ ਤੋਂ ਛੁੱਟ ਗਈ ਅਤੇ ਭਾਵੇਂ ਦੂਏ ਭਰਤਾ ਦੀ ਹੋ ਭੀ ਜਾਵੇ ਪਰ ਉਹ ਜ਼ਾਨੀ ਨਹੀਂ ਹੁੰਦੀ 4ਸੋ ਮੇਰਿਓ ਭਰਾਵੋ ਤੁਸੀਂ ਵੀ ਮਸੀਹ ਦੀ ਦੇਹੀ ਦੇ ਵਸੀਲੇ ਨਾਲ ਸ਼ਰਾ ਦੇ ਸਰਬੰਧੋਂ ਮਰ ਗਏ ਭਈ ਤੁਸੀਂ ਦੂਏ ਦੇ ਹੋ ਜਾਓ ਅਰਥਾਤ ਉਹ ਦੇ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਾਂ ਜੋ ਅਸੀਂ ਪਰਮੇਸ਼ੁਰ ਦੇ ਲਈ ਫਲ ਦੇਈਏ 5ਜਦ ਅਸੀਂ ਸਰੀਰਕ ਸਾਂ ਤਦ ਪਾਪਾਂ ਦੀਆਂ ਕਾਮਨਾਂ ਜੋ ਸ਼ਰਾ ਦੇ ਕਾਰਨ ਸਨ ਸਾਡੇ ਅੰਗਾਂ ਵਿਚੇ ਪ੍ਰੇਰਨਾ ਕਰਦੀਆਂ ਸਨ ਭਈ ਮੌਤ ਦੇ ਲਈ ਫਲ ਦੇਣ 6ਪਰ ਅਸੀਂ ਉਹ ਦੀ ਵੱਲੋਂ ਮਰ ਕੇ ਜਿਹ ਦੇ ਵਿੱਚ ਬੱਧੇ ਹੋਏ ਸਾਂ ਸ਼ਰਾ ਤੋਂ ਹੁਣ ਛੁੱਟ ਗਏ ਹਾਂ, ਜਿਸ ਕਰਕੇ ਅਸੀਂ ਆਤਮਾ ਦੀ ਨਵੀਂ ਰੀਤ ਉੱਤੇ, ਨਾ ਕਿ ਲਿਖਤ ਦੀ ਪੁਰਾਣੀ ਰੀਤ ਉੱਤੇ ਸੇਵਾ ਕਰਦੇ ਹਾਂ ।।
7ਬੱਸ, ਅਸੀਂ ਕੀ ਆਖੀਏ? ਕੀ ਸ਼ਰਾ ਪਾਪ ਹੈ? ਕਦੇ ਨਹੀਂ! ਸਗੋਂ ਸ਼ਰਾ ਤੋਂ ਬਿਨਾ ਮੈਂ ਪਾਪ ਨੂੰ ਨਾ ਪਛਾਣਦਾ ਕਿਉਂਕਿ ਜੇ ਸ਼ਰਾ ਨਾ ਕਹਿੰਦੀ ਭਈ ਲੋਭ ਨਾ ਕਰ ਤਾਂ ਮੈਂ ਲੋਭ ਨੂੰ ਨਾ ਜਾਣਦਾ 8ਪਰ ਪਾਪ ਨੇ ਦਾਓ ਪਾ ਕੇ ਹੁਕਮਨਾਮੇ ਦੇ ਕਾਰਨ ਮੇਰੇ ਵਿੱਚ ਹਰ ਪਰਕਾਰ ਦਾ ਲੋਭ ਪੈਦਾ ਕੀਤਾ ਕਿਉਂ ਜੋ ਸ਼ਰਾ ਬਾਝੋਂ ਪਾਪ ਮੁਰਦਾ ਹੈ 9ਅਤੇ ਮੈਂ ਅੱਗੇ ਸ਼ਰਾ ਦੇ ਬਾਝੋਂ ਜੀਉਂਦਾ ਸਾਂ ਪਰ ਜਦ ਹੁਕਮਨਾਮਾ ਆਇਆ ਤਦ ਪਾਪ ਜੀ ਪਿਆ ਅਤੇ ਮੈਂ ਮਰ ਗਿਆ 10ਅਤੇ ਉਹ ਹੁਕਮਨਾਮਾ ਜਿਹੜਾ ਜੀਵਨ ਦੇ ਲਈ ਸੀ ਉਹੋ ਮੇਰੇ ਲਈ ਮੌਤ ਦਾ ਕਾਰਨ ਵਿਖਾਈ ਦਿੱਤਾ 11ਕਿਉਂ ਜੋ ਪਾਪ ਨੇ ਦਾਉ ਪਾ ਕੇ ਹੁਕਮਨਾਮੇ ਦੀ ਰਾਹੀਂ ਮੈਨੂੰ ਧੋਖਾ ਦਿੱਤਾ ਅਤੇ ਉਹ ਦੇ ਵਸੀਲੇ ਨਾਲ ਮੈਨੂੰ ਮਾਰ ਸੁੱਟਿਆ 12ਸੋ ਸ਼ਰਾ ਪਵਿੱਤਰ ਹੈ ਅਤੇ ਹੁਕਮਨਾਮਾ ਪਵਿੱਤਰ ਅਤੇ ਜਥਾਰਥ ਅਤੇ ਚੰਗਾ ਹੈ।।
13ਹੁਣ ਉਹ ਜਿਹੜਾ ਚੰਗਾ ਹੈ ਕੀ ਮੇਰੇ ਲਈ ਮੌਤ ਹੋਇਆ? ਕਦੇ ਨਹੀਂ! ਪਰ ਪਾਪ ਨੇ ਭਈ ਉਹ ਪਾਪ ਹੀ ਮਲੂਮ ਹੋਵੇ ਮੇਰੇ ਲਈ ਚੰਗੀ ਗੱਲ ਦੇ ਵਸੀਲੇ ਨਾਲ ਮੌਤ ਨੂੰ ਪੈਦਾ ਕੀਤਾ ਤਾਂ ਜੋ ਹੁਕਮਨਾਮੇ ਦੇ ਕਾਰਨ ਪਾਪ ਅੱਤ ਬੁਰਾ ਠਹਿਰੇ 14ਅਸੀਂ ਜਾਣਦੇ ਤਾਂ ਹਾਂ ਜੋ ਸ਼ਰਾ ਆਤਮਕ ਹੈ ਪਰ ਮੈਂ ਸਰੀਰਕ ਅਤੇ ਪਾਪ ਦੇ ਹੱਥ ਵਿਕਿਆ ਹੋਇਆ ਹਾਂ 15ਮੈਂ ਨਹੀਂ ਜਾਣਦਾ ਕਿ ਕੀ ਕਰਾਂ ਕਿਉਂ ਜੋ ਮੈਂ ਉਹ ਨਹੀਂ ਕਰਦਾ ਜੋ ਚਾਹੁੰਦਾ ਹਾਂ ਸਗੋਂ ਉਹ ਕਰਦਾ ਹਾਂ ਜਿਸ ਤੋਂ ਮੈਨੂੰ ਘਿਣ ਆਉਂਦੀ ਹੈ 16ਪਰ ਜੇ ਮੈਂ ਉਹ ਕਰਦਾ ਹਾਂ ਜੋ ਨਹੀਂ ਚਾਹੁੰਦਾ ਤਾਂ ਮੈਂ ਸ਼ਰਾ ਨੂੰ ਮੰਨ ਲੈਂਦਾ ਹਾਂ ਭਈ ਉਹ ਚੰਗੀ ਹੈ 17ਸੋ ਹੁਣ ਮੈਂ ਤਾਂ ਉਹ ਦੇ ਕਰਨ ਵਾਲ ਨਹੀਂ ਸਗੋਂ ਪਾਪ ਹੈ ਜਿਹੜਾ ਮੇਰੇ ਵਿੱਚ ਵੱਸਦਾ ਹੈ 18ਮੈਂ ਜਾਣਦਾ ਤਾਂ ਹਾਂ ਭਈ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ । ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ ਪਰ ਭਲਾ ਕਰਨਾ ਹੈ ਨਹੀਂ 19ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਚਾਹੁੰਦਾ ਸੋਈ ਕਰਦਾ ਹਾਂ 20ਪਰ ਜੇ ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੈਂ ਨਹੀਂ ਚਾਹੁੰਦਾ ਤਾਂ ਕਰਨ ਵਾਲਾ ਮੈਂ ਨਹੀਂ ਸਗੋਂ ਪਾਪ ਹੈ ਜੋ ਮੇਰੇ ਵਿੱਚ ਵੱਸਦਾ ਹੈ 21ਸੋ ਮੈਂ ਇਹ ਕਾਨੂਨ ਵੇਖਦਾ ਹਾਂ ਭਈ ਜਦ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ ਤਦੋਂ ਬੁਰਿਆਈ ਹਾਜ਼ਰ ਹੁੰਦੀ ਹੈ 22ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਪਰਮੇਸ਼ੁਰ ਦੇ ਕਾਨੂਨ ਵਿੱਚ ਅਨੰਦ ਹੁੰਦਾ ਹਾਂ 23ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂੰਨ ਵੀ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂਨ ਨਾਲ ਲੜਦਾ ਹੈ ਅਤੇ ਮੈਨੂੰ ਓਸ ਪਾਪ ਦੇ ਕਾਨੂਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ 24ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ ? 25ਮਸੀਹ ਸਾਡੇ ਪ੍ਰਭੁ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ ! ਸੋ ਮੈਂ ਆਪ ਬੁੱਧ ਨਾਲ ਪਰਮੇਸ਼ੁਰ ਦੇ ਕਾਨੂਨ ਦੀ ਗੁਲਾਮੀ ਕਰਦਾ ਪਰ ਸਰੀਰ ਨਾਲ ਪਾਪ ਦੇ ਕਾਨੂਨ ਦੀ ।।
Attualmente Selezionati:
ਰੋਮੀਆਂ ਨੂੰ 7: PUNOVBSI
Evidenzia
Copia
Confronta
Condividi
Vuoi avere le tue evidenziazioni salvate su tutti i tuoi dispositivi?Iscriviti o accedi
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.

: