1
ਉਤਪਤ 22:14
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਇਸ ਲਈ ਅਬਰਾਹਾਮ ਨੇ ਉਸ ਥਾਂ ਦਾ ਨਾਮ ਯਾਹਵੇਹ ਯਿਰਹ ਰੱਖਿਆ, ਜਿਸ ਦਾ ਅਰਥ ਯਾਹਵੇਹ ਮੁਹੱਈਆ ਕਰਨ ਵਾਲਾ ਹੈ ਅਤੇ ਅੱਜ ਤੱਕ ਇਹ ਕਿਹਾ ਜਾਂਦਾ ਹੈ, “ਯਾਹਵੇਹ ਦੇ ਪਰਬਤ ਉੱਤੇ ਇਹ ਪ੍ਰਦਾਨ ਕੀਤਾ ਜਾਵੇਗਾ।”
Konpare
Eksplore ਉਤਪਤ 22:14
2
ਉਤਪਤ 22:2
ਤਦ ਪਰਮੇਸ਼ਵਰ ਨੇ ਆਖਿਆ, “ਹੁਣ ਤੂੰ ਆਪਣੇ ਪੁੱਤਰ ਨੂੰ, ਹਾਂ, ਆਪਣੇ ਇੱਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈ ਅਰਥਾਤ ਇਸਹਾਕ ਨੂੰ ਲੈ ਕੇ ਮੋਰਿਆਹ ਦੇ ਇਲਾਕੇ ਵਿੱਚ ਜਾ ਅਤੇ ਉਸ ਨੂੰ ਉੱਥੇ ਇੱਕ ਪਰਬਤ ਉੱਤੇ ਹੋਮ ਦੀ ਭੇਟ ਵਜੋਂ ਚੜ੍ਹਾਓ ਜੋ ਮੈਂ ਤੈਨੂੰ ਵਿਖਾਵਾਂਗਾ।”
Eksplore ਉਤਪਤ 22:2
3
ਉਤਪਤ 22:12
ਯਾਹਵੇਹ ਨੇ ਕਿਹਾ, “ਮੁੰਡੇ ਨੂੰ ਹੱਥ ਨਾ ਲਾ ਅਤੇ ਉਸ ਨਾਲ ਕੁਝ ਨਾ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ਵਰ ਤੋਂ ਡਰਦਾ ਹੈ, ਕਿਉਂਕਿ ਤੂੰ ਆਪਣੇ ਪੁੱਤਰ, ਆਪਣੇ ਇੱਕਲੌਤੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ।”
Eksplore ਉਤਪਤ 22:12
4
ਉਤਪਤ 22:8
ਅਬਰਾਹਾਮ ਨੇ ਜਵਾਬ ਦਿੱਤਾ, “ਮੇਰੇ ਪੁੱਤਰ, ਪਰਮੇਸ਼ਵਰ ਖੁਦ ਹੋਮ ਦੀ ਭੇਟ ਲਈ ਲੇਲਾ ਪ੍ਰਦਾਨ ਕਰੇਗਾ।” ਅਤੇ ਉਹ ਦੋਵੇਂ ਇਕੱਠੇ ਤੁਰਦੇ ਗਏ।
Eksplore ਉਤਪਤ 22:8
5
ਉਤਪਤ 22:17-18
ਮੈਂ ਜ਼ਰੂਰ ਤੈਨੂੰ ਅਸੀਸ ਦੇਵਾਂਗਾ ਅਤੇ ਤੇਰੀ ਸੰਤਾਨ ਨੂੰ ਅਕਾਸ਼ ਦੇ ਤਾਰਿਆਂ ਵਾਂਗ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਵਧਾਵਾਂਗਾ। ਤੇਰੀ ਸੰਤਾਨ ਆਪਣੇ ਵੈਰੀਆਂ ਦੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਵੇਗੀ, ਅਤੇ ਤੇਰੀ ਸੰਤਾਨ ਦੁਆਰਾ ਧਰਤੀ ਦੀਆਂ ਸਾਰੀਆਂ ਕੌਮਾਂ ਮੁਬਾਰਕ ਹੋਣਗੀਆਂ, ਕਿਉਂਕਿ ਤੂੰ ਮੇਰੇ ਹੁਕਮ ਮੰਨੇ ਹਨ।”
Eksplore ਉਤਪਤ 22:17-18
6
ਉਤਪਤ 22:1
ਕੁਝ ਸਮੇਂ ਬਾਅਦ ਪਰਮੇਸ਼ਵਰ ਨੇ ਅਬਰਾਹਾਮ ਨੂੰ ਪਰਖਿਆ ਅਤੇ ਪਰਮੇਸ਼ਵਰ ਨੇ ਉਸਨੂੰ ਕਿਹਾ, “ਅਬਰਾਹਾਮ!” ਉਸਨੇ ਜਵਾਬ ਦਿੱਤਾ, ਮੈਂ ਇੱਥੇ ਹਾਂ।
Eksplore ਉਤਪਤ 22:1
7
ਉਤਪਤ 22:11
ਪਰ ਯਾਹਵੇਹ ਦੇ ਦੂਤ ਨੇ ਸਵਰਗ ਤੋਂ ਉਸ ਨੂੰ ਪੁਕਾਰ ਕੇ ਆਖਿਆ, “ਅਬਰਾਹਾਮ! ਅਬਰਾਹਾਮ!” ਉਸਨੇ ਜਵਾਬ ਦਿੱਤਾ, “ਮੈਂ ਇੱਥੇ ਹਾਂ।”
Eksplore ਉਤਪਤ 22:11
8
ਉਤਪਤ 22:15-16
ਯਾਹਵੇਹ ਦੇ ਦੂਤ ਨੇ ਦੂਜੀ ਵਾਰ ਅਬਰਾਹਾਮ ਨੂੰ ਸਵਰਗ ਤੋਂ ਬੁਲਾਇਆ, ਯਾਹਵੇਹ ਦੇ ਦੂਤ ਨੇ ਸਵਰਗ ਤੋਂ ਅਬਰਾਹਾਮ ਨੂੰ ਦੂਸਰੀ ਵਾਰ ਬੁਲਾਇਆ ਅਤੇ ਕਿਹਾ, “ਮੈਂ ਆਪਣੇ ਆਪ ਦੀ ਸਹੁੰ ਖਾਂਦਾ ਹਾਂ, ਯਾਹਵੇਹ ਦਾ ਵਾਕ ਹੈ, ਕਿਉਂਕਿ ਤੂੰ ਇਹ ਕੀਤਾ ਹੈ ਅਤੇ ਆਪਣੇ ਇੱਕਲੌਤੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ
Eksplore ਉਤਪਤ 22:15-16
9
ਉਤਪਤ 22:9
ਜਦੋਂ ਉਹ ਉਸ ਥਾਂ ਪਹੁੰਚੇ ਜਿੱਥੇ ਪਰਮੇਸ਼ਵਰ ਨੇ ਉਸ ਨੂੰ ਦੱਸਿਆ ਸੀ, ਅਬਰਾਹਾਮ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਉਸ ਉੱਤੇ ਲੱਕੜਾਂ ਦਾ ਪ੍ਰਬੰਧ ਕੀਤਾ। ਉਸਨੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹਿਆ ਅਤੇ ਉਸਨੂੰ ਜਗਵੇਦੀ ਉੱਤੇ ਲੱਕੜ ਦੇ ਉੱਪਰ ਰੱਖਿਆ।
Eksplore ਉਤਪਤ 22:9
Akèy
Bib
Plan yo
Videyo