YouVersion logo
Ikona pretraživanja

ਫਿਲਿਪੀਆਂ 4

4
ਸਥਿਰਤਾ ਅਤੇ ਏਕਤਾ ਲਈ ਸਮਾਪਤੀ ਅਪੀਲ
1ਹੇ ਮੇਰੇ ਭਰਾਵੋ ਅਤੇ ਭੈਣੋ, ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੇਰੀ ਖੁਸ਼ੀ ਅਤੇ ਤਾਜ ਦੀ ਇੱਛਾ ਰੱਖਦਾ ਹਾਂ, ਹੇ ਪਿਆਰੇ ਮਿੱਤਰੋ, ਇਸ ਤਰੀਕੇ ਨਾਲ ਪ੍ਰਭੂ ਵਿੱਚ ਦ੍ਰਿੜ ਰਹੋ!
2ਮੈਂ ਯੂਓਦਿਆ ਅੱਗੇ ਬੇਨਤੀ ਕਰਦਾ ਹਾਂ ਅਤੇ ਮੈਂ ਸੁੰਤੁਖੇ ਅੱਗੇ ਵੀ ਬੇਨਤੀ ਕਰਦਾ ਹਾਂ ਕਿ ਉਹ ਪ੍ਰਭੂ ਵਿੱਚ ਭੈਣਾਂ ਦੇ ਰੂਪ ਵਿੱਚ ਇੱਕ ਮਨ ਹੋਣ। 3ਹਾਂ, ਅਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਹੇ ਮੇਰੇ ਸੱਚੇ ਸਾਥੀ, ਇਨ੍ਹਾਂ ਔਰਤਾਂ ਦੀ ਮਦਦ ਕਰੋ ਕਿਉਂਕਿ ਜਿੰਨ੍ਹਾ ਨੇ ਕਲੇਮੰਸ ਅਤੇ ਹੋਰਨਾਂ ਸਹਿ-ਕਰਮੀਆਂ ਸਣੇ ਖੁਸ਼ਖ਼ਬਰੀ ਦੀ ਸੇਵਾ ਵਿੱਚ ਮੇਰੇ ਨਾਲ ਯਤਨ ਕੀਤਾ ਸੀ, ਜਿਨ੍ਹਾਂ ਦੇ ਨਾਮ ਜੀਵਨ ਦੀ ਕਿਤਾਬ ਵਿੱਚ ਲਿਖੇ ਹੋਏ ਹਨ।
ਅੰਤਿਮ ਉਪਦੇਸ਼
4ਪ੍ਰਭੂ ਵਿੱਚ ਸਦਾ ਆਨੰਦ ਕਰੋ। ਮੈਂ ਇਸ ਨੂੰ ਦੁਬਾਰਾ ਕਹਾਂਗਾ: ਆਨੰਦ ਕਰੋ! 5ਤੁਹਾਡੀ ਕੋਮਲਤਾ ਸਾਰਿਆਂ ਲਈ ਸਪੱਸ਼ਟ ਹੋਵੇ। ਪ੍ਰਭੂ ਨੇੜੇ ਹੈ। 6ਕਿਸੇ ਵੀ ਚੀਜ਼ ਬਾਰੇ ਚਿੰਤਤ ਨਾ ਹੋਵੋ, ਪਰ ਹਰ ਸਥਿਤੀ ਵਿੱਚ, ਪ੍ਰਾਰਥਨਾ ਅਤੇ ਬੇਨਤੀ ਦੁਆਰਾ, ਧੰਨਵਾਦ ਦੇ ਨਾਲ, ਆਪਣੀਆਂ ਬੇਨਤੀਆਂ ਪਰਮੇਸ਼ਵਰ ਅੱਗੇ ਪੇਸ਼ ਕਰੋ। 7ਅਤੇ ਪਰਮੇਸ਼ਵਰ ਦੀ ਸ਼ਾਂਤੀ, ਜੋ ਸਾਰੀ ਸਮਝ ਤੋਂ ਪਰੇ ਹੈ, ਮਸੀਹ ਯਿਸ਼ੂ ਵਿੱਚ ਤੁਹਾਡੇ ਦਿਲਾਂ ਅਤੇ ਸੋਚਾਂ ਦੀ ਰਾਖੀ ਕਰੇਗੀ।
8ਅੰਤ ਵਿੱਚ, ਹੇ ਭਰਾਵੋ ਅਤੇ ਭੈਣੋ, ਜੋ ਵੀ ਸੱਚ ਹੈ, ਜੋ ਵੀ ਨੇਕ ਹੈ, ਜੋ ਵੀ ਸਹੀ ਹੈ, ਜੋ ਵੀ ਸ਼ੁੱਧ ਹੈ, ਜੋ ਵੀ ਪਿਆਰਾ ਹੈ, ਜੋ ਵੀ ਪ੍ਰਸ਼ੰਸਾਯੋਗ ਹੈ, ਜੋ ਕੁਝ ਵੀ ਉੱਤਮ ਜਾਂ ਪ੍ਰਸ਼ੰਸਾਯੋਗ ਹੈ, ਅਜਿਹੀਆਂ ਗੱਲਾਂ ਬਾਰੇ ਸੋਚੋ। 9ਜੋ ਵੀ ਤੁਸੀਂ ਮੇਰੇ ਤੋਂ ਸਿੱਖਿਆ ਹੈ ਜਾਂ ਪ੍ਰਾਪਤ ਕੀਤਾ ਜਾਂ ਸੁਣਿਆ ਹੈ, ਜਾਂ ਮੇਰੇ ਵਿੱਚ ਵੇਖੀ ਹੈ, ਉਸ ਨੂੰ ਅਮਲ ਵਿੱਚ ਲਿਆਉ। ਅਤੇ ਸ਼ਾਂਤੀ ਦਾ ਪਰਮੇਸ਼ਵਰ ਤੁਹਾਡੇ ਨਾਲ ਹੋਵੇਗਾ।
ਉਨ੍ਹਾਂ ਦੇ ਤੋਹਫ਼ਿਆਂ ਲਈ ਧੰਨਵਾਦ
10ਮੈਂ ਪ੍ਰਭੂ ਵਿੱਚ ਬਹੁਤ ਖੁਸ਼ ਹਾਂ ਕਿ ਆਖਰਕਾਰ ਤੁਸੀਂ ਮੇਰੇ ਲਈ ਆਪਣੀ ਚਿੰਤਾ ਨੂੰ ਨਵਾਂ ਕੀਤਾ। ਦਰਅਸਲ, ਤੁਸੀਂ ਚਿੰਤਤ ਸੀ, ਪਰ ਤੁਹਾਡੇ ਕੋਲ ਇਸ ਨੂੰ ਦਿਖਾਉਣ ਦਾ ਕੋਈ ਮੌਕਾ ਨਹੀਂ ਸੀ। 11ਮੈਂ ਇਹ ਇਸ ਲਈ ਨਹੀਂ ਕਹਿ ਰਿਹਾ ਕਿ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਹੈ, ਕਿਉਂਕਿ ਮੈਂ ਕਿਸੇ ਵੀ ਸਥਿਤੀ ਵਿੱਚ ਸੰਤੁਸ਼ਟ ਰਹਿਣਾ ਸਿੱਖਿਆ ਹੈ। 12ਮੈਂ ਘਟਣਾ ਜਾਣਦਾ ਹਾਂ, ਨਾਲੇ ਵੱਧਣਾ ਵੀ ਜਾਣਦਾ ਹਾਂ। ਹਰੇਕ ਗੱਲ ਵਿੱਚ, ਕੀ ਰੱਜਣਾ, ਕੀ ਭੁੱਖਾ ਰਹਿਣਾ, ਕੀ ਵੱਧਣਾ, ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ। 13ਮੈਂ ਇਹ ਸਭ ਮਸੀਹ ਦੁਆਰਾ ਕਰ ਸਕਦਾ ਹਾਂ ਜੋ ਮੈਨੂੰ ਤਾਕਤ ਦਿੰਦਾ ਹੈ।
14ਤਾਂ ਵੀ ਤੁਸੀਂ ਭਲਾ ਕੀਤਾ ਜੋ ਇਸ ਮੁਸੀਬਤਾਂ ਵਿੱਚ ਮੇਰੇ ਸਾਂਝੀ ਹੋਏ। 15ਇਸ ਤੋਂ ਇਲਾਵਾ, ਹੇ ਮੇਰੇ ਫਿਲਿੱਪੀਓ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ, ਖੁਸ਼ਖ਼ਬਰੀ ਦੇ ਨਾਲ ਤੁਹਾਡੀ ਜਾਣ-ਪਛਾਣ ਦੇ ਸ਼ੁਰੂਆਤੀ ਦਿਨਾਂ ਵਿੱਚ, ਜਦੋਂ ਮੈਂ ਮਕਦੂਨਿਯਾ ਪ੍ਰਾਂਤ ਤੋਂ ਨਿੱਕਲ ਆਇਆ, ਸਿਰਫ ਤੁਹਾਨੂੰ ਛੱਡ ਕੇ, ਕਿਸੇ ਕਲੀਸਿਆ ਨੇ ਲੈਣ ਦੇਣ ਦੀ ਗੱਲ ਵਿੱਚ ਮੇਰਾ ਸਾਥ ਨਹੀਂ ਦਿੱਤਾ ਸੀ; 16ਇੱਥੋਂ ਤੱਕ ਕਿ ਜਦੋਂ ਮੈਂ ਥੱਸਲੁਨੀਕਾ ਸ਼ਹਿਰ ਵਿੱਚ ਸੀ, ਤੁਸੀਂ ਮੈਨੂੰ ਇੱਕ ਤੋਂ ਵੱਧ ਵਾਰ ਸਹਾਇਤਾ ਭੇਜੀ ਜਦੋਂ ਮੈਨੂੰ ਲੋੜ ਸੀ। 17ਇਹ ਨਹੀਂ ਜੋ ਮੈਂ ਦਾਨ ਚਾਹੁੰਦਾ ਹਾਂ ਪਰ ਮੈਂ ਉਹ ਫ਼ਲ ਚਾਹੁੰਦਾ ਹਾਂ ਜੋ ਤੁਹਾਡੇ ਲੇਖੇ ਵਿੱਚ ਵੱਧਦਾ ਜਾਂਦਾ ਹੈ। 18ਅਤੇ ਮੈਨੂੰ ਸੱਭ ਕੁਝ ਮਿਲ ਗਿਆ ਹੈ, ਅਤੇ ਮੇਰੇ ਕੋਲ ਕਾਫ਼ੀ ਜ਼ਿਆਦਾ ਹੈ। ਮੈਂ ਬਹੁਤ ਜ਼ਿਆਦਾ ਭਰਪੂਰ ਹਾਂ, ਹੁਣ ਜਦੋਂ ਮੈਨੂੰ ਤੁਹਾਡੇ ਭੇਜੇ ਹੋਏ ਪਦਾਰਥ ਇਪਾਫ਼ਰੋਦੀਤੁਸ ਦੇ ਹੱਥੋਂ ਮਿਲੇ। ਉਹ ਇੱਕ ਖੁਸ਼ਬੂਦਾਰ ਭੇਟ, ਇੱਕ ਪ੍ਰਵਾਨਤ ਬਲੀਦਾਨ, ਪਰਮੇਸ਼ਵਰ ਨੂੰ ਪ੍ਰਸੰਨ ਕਰਨ ਵਾਲੇ ਹਨ।#4:18 ਇਬ 13:16 19ਅਤੇ ਮੇਰਾ ਪਰਮੇਸ਼ਵਰ ਮਸੀਹ ਯਿਸ਼ੂ ਵਿੱਚ ਉਸ ਦੀ ਮਹਿਮਾ ਦੇ ਧਨ ਦੇ ਅਨੁਸਾਰ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।
20ਪਰਮੇਸ਼ਵਰ ਅਰਥਾਤ ਸਾਡੇ ਪਿਤਾ ਦੀ ਸਦਾ ਅਤੇ ਸਦਾ ਲਈ ਮਹਿਮਾ ਹੋਵੇ। ਆਮੀਨ।
ਅੰਤਿਮ ਸ਼ੁਭਕਾਮਨਾਵਾਂ
21ਮਸੀਹ ਯਿਸ਼ੂ ਵਿੱਚ ਪਰਮੇਸ਼ਵਰ ਦੇ ਸਾਰੇ ਪਵਿੱਤਰ ਲੋਕਾਂ ਨੂੰ ਨਮਸਕਾਰ ਕਰੋ।
ਮੇਰੇ ਸਾਥੀ ਭੈਣ-ਭਰਾਵਾਂ ਵਿਸ਼ਵਾਸੀਆਂ ਦੀ ਵਲੋਂ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹਾਂ।
22ਇੱਥੇ ਪਰਮੇਸ਼ਵਰ ਦੇ ਸਾਰੇ ਪਵਿੱਤਰ ਲੋਕ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੇ ਹਨ, ਖ਼ਾਸ ਕਰ ਉਹ ਜਿਹੜੇ ਕੈਸਰ ਦੇ ਘਰ ਦੇ ਹਨ।
23ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ। ਆਮੀਨ।

Istaknuto

Kopiraj

Usporedi

Podijeli

None

Želiš li svoje istaknute stihove spremiti na sve svoje uređaje? Prijavi se ili registriraj