ਜ਼ਕਰਯਾਹ 6
6
ਚਾਰ ਰੱਥ
1ਫ਼ਿਰ ਮੈਂ ਘੁੰਮ ਕੇ ਉੱਪਰ ਵੱਲ ਵੇਖਿਆ ਅਤੇ ਮੈਨੂੰ ਪਿੱਤਲ ਦੇ ਪਹਾੜਾਂ ਵਿੱਚੋਂ ਚਾਰ ਰੱਥ ਜਾਂਦੇ ਹੋਏ ਨਜ਼ਰ ਆਏ। 2ਪਹਿਲੇ ਰੱਥ ਨੂੰ ਲਾਲ ਘੋੜੇ ਖਿੱਚ ਰਹੇ ਸਨ ਅਤੇ ਦੂਜੇ ਨੂੰ ਕਾਲੇ। 3ਤੀਜੇ ਰੱਥ ਨੂੰ ਚਿੱਟੇ ਘੋੜੇ ਖਿੱਚ ਰਹੇ ਸਨ ਅਤੇ ਚੌਬੇ ਰੱਥ ਨੂੰ ਦਾਖੇ ਲਾਲ ਧਬਿਆਂ ਵਾਲੇ ਘੋੜੇ। 4ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਮੈਂ ਉਸ ਨੂੰ ਪੁੱਛਿਆ, “ਪ੍ਰਭੂ, ਇਸ ਦਾ ਕੀ ਭਾਵ ਹੈ?”
5ਦੂਤ ਨੇ ਆਖਿਆ, “ਇਹ ਚਾਰ ਹਵਾਵਾਂ। ਉਹ ਸ਼੍ਰਿਸ਼ਟੀ ਦੇ ਮਾਲਿਕ ਦੀ ਹਜ਼ੂਰੀ ਵਿੱਚੋਂ ਹੁਣੇ-ਹੁਣੇ ਆਈਆਂ ਹਨ। 6ਕਾਲੇ ਘੋੜੇ ਉੱਤਰ ਦਿਸ਼ਾ ਵੱਲ ਜਾਣਗੇ। ਲਾਲ ਪੂਰਬ ਵੱਲ। ਚਿੱਟੇ ਘੋੜੇ ਪੱਛਮ ਵੱਲ ਅਤੇ ਧਬਿਆਂ ਵਾਲੇ ਦੱਖਣ ਦਿਸ਼ਾ ਵੱਲ ਜਾਣਗੇ।”
7ਲਾਲ ਧਬਿਆਂ ਵਾਲੇ ਘੋੜੇ ਧਰਤੀ ਤੇ ਆਪਣੇ ਹਿੱਸੇ ਵੱਲ ਜਾਣ ਦੀ ਕਾਹਲ ਵਿੱਚ ਸਨ ਇਸ ਲਈ ਦੂਤ ਨੇ ਉਨ੍ਹਾਂ ਨੂੰ ਕਿਹਾ, “ਜਾਓ, ਧਰਤੀ ਦਾ ਦੌਰਾ ਕਰੋ।” ਤਾਂ ਉਹ ਆਪਣੇ ਹਿੱਸੇ ਵੱਲ ਜਾਣ ਲਈ ਨਿਕਲ ਗਏ।
8ਤਦ ਯਹੋਵਾਹ ਨੇ ਮੈਨੂੰ ਹਾਕ ਮਾਰੀ ਅਤੇ ਆਖਿਆ, “ਓਹ ਵੇਖ, ਉਹ ਘੋੜੇ ਜੋ ਉੱਤਰ ਵੱਲ ਜਾ ਰਹੇ ਸਨ, ਉਨ੍ਹਾਂ ਨੇ ਮੇਰੇ ਕ੍ਰੋਧਿਤ ਆਤਮੇ ਨੂੰ ਸ਼ਾਂਤ ਕਰ ਦਿੱਤਾ ਹੈ, ਕਿਉਂ ਜੋ ਉਨ੍ਹਾਂ ਨੇ ਬੇਬੀਲੋਨ ਵਿੱਚ ਆਪਣਾ ਕੰਮ ਪੂਰਾ ਕਰ ਦਿੱਤਾ।”
ਯਹੋਸ਼ੁਆ ਜਾਜਕ ਨੂੰ ਤਾਜ ਮਿਲਣਾ
9ਫ਼ਿਰ ਮੈਨੂੰ ਯਹੋਵਾਹ ਵੱਲੋਂ ਹੋਰ ਇੱਕ ਵਾਕ ਹੋਇਆ। ਉਸ ਨੇ ਕਿਹਾ, 10“ਹੇਲਦੀ, ਟੋਬੀਯਾਹ, ਅਤੇ ਯਦਅਯਾਹ, ਕੈਦੀਆਂ ਤੋਂ ਸੋਨਾ ਅਤੇ ਚਾਂਦੀ ਲੈ ਜੋ ਕਿ ਬੇਬੀਲੋਨ ਤੋਂ ਪਰਤੇ ਹਨ। ਅਤੇ ਸਫ਼ਨਯਾਹ ਦੇ ਪੁੱਤਰ ਯੋਸੀਯਾਹ ਦੇ ਘਰ ਨੂੰ ਜਾਹ। 11ਉਹ ਸੋਨਾ ਅਤੇ ਚਾਂਦੀ ਵਰਤ ਕੇ ਤਾਜ ਬਣਾ ਅਤੇ ਉਸ ਤਾਜ ਨੂੰ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਦੇ ਸਿਰ ਤੇ ਰੱਖ, ਜੋ ਕਿ ਪਰਧਾਨ ਜਾਜਕ ਹੈ। 12ਫ਼ਿਰ ਯਹੋਸ਼ੂਆ ਨੂੰ ਇਹ ਗੱਲਾਂ ਆਖ:
‘ਸਰਬ ਸ਼ਕਤੀਮਾਨ ਯਹੋਵਾਹ ਇਉਂ ਆਖਦਾ ਸੀ।
ਇੱਕ ਮਨੁੱਖ ਹੈ ਜਿਸਦਾ ਨਾਂ ਸ਼ਾਖ ਹੈ ਉਹ ਤਾਕਤਵਰ ਹੋਵੇਗਾ
ਅਤੇ ਉਹ ਯਹੋਵਾਹ ਦਾ ਮੰਦਰ ਬਣਾਵੇਗਾ।
13ਉਹ ਯਹੋਵਾਹ ਦਾ ਮੰਦਰ ਬਣਾਵੇਗਾ
ਅਤੇ ਪ੍ਰਤਾਪ ਪ੍ਰਾਪਤ ਕਰੇਗਾ।
ਉਹ ਆਪਣੇ ਸਿੰਘਾਸਣ ਉੱਤੇ ਬੈਠੇਗਾ
ਅਤੇ ਰਾਜ ਕਰੇਗਾ।
ਅਤੇ ਜਾਜਕ ਉਸ ਦੇ ਸਿੰਘਾਸਣ ਦੇ ਪਾਸੇ ਖੜੋਵੇਗਾ
ਅਤੇ ਦੋਨੋ ਮਨੁੱਖ ਸ਼ਾਂਤੀ ਵਿੱਚ ਕੰਮ ਕਰਨਗੇ।’
14ਅਤੇ ਉਹ ਤਾਜ ਮੰਦਰ ਵਿੱਚ ਰੱਖਿਆ ਜਾਵੇਗਾ ਅਤੇ ਇਹ ਹੇਲਦੀ, ਟੋਬੀਯਾਹ, ਯਦਅਯਾਹ ਅਤੇ ਸਫ਼ਨਯਾਹ ਦੇ ਪੁੱਤਰ ਯੋਸੀਯਾਹ ਲਈ ਯਹੋਵਾਹ ਦੇ ਮੰਦਰ ਵਿੱਚ ਯਾਦਗਾਰੀ ਲਈ ਹੋਵੇਗਾ।”
15ਦੂਰ-ਦੁਰਾਡਿਓਁ ਲੋਕੀਂ ਆਕੇ ਇਸ ਮੰਦਰ ਨੂੰ ਬਨਾਉਣਗੇ ਤਦ ਤੁਸੀਂ ਅਵੱਸ਼ ਜਾਣ ਜਾਵੋਂਗੇ ਕਿ ਯਹੋਵਾਹ ਨੇ ਮੈਨੂੰ ਤੁਹਾਡੇ ਲਈ ਭੇਜਿਆ ਹੈ। ਇਹ ਸਭ ਕੁਝ ਤਾਂ ਹੋਵੇਗਾ ਜੇਕਰ ਤੁਸੀਂ ਯਹੋਵਾਹ ਦੇ ਕਹੇ ਮੁਤਾਬਕ ਕਰੋਂਗੇ।
נבחרו כעת:
ਜ਼ਕਰਯਾਹ 6: PERV
הדגשה
העתק
השווה
שתפו
רוצים לשמור את ההדגשות שלכם בכל המכשירים שלכם? הירשמו או היכנסו
Punjabi Holy Bible: Easy-to-Read Version
All rights reserved.
© 2002 Bible League International