1
ਉਤਪਤ 32:28
ਪਵਿੱਤਰ ਬਾਈਬਲ
PERV
ਫ਼ੇਰ ਉਸ ਆਦਮੀ ਨੇ ਆਖਿਆ, “ਤੇਰਾ ਨਾਮ ਯਾਕੂਬ ਨਹੀਂ ਰਹੇਗਾ। ਤੇਰਾ ਨਾਂ ਹੁਣ ਤੋਂ ਇਸਰਾਏਲ ਹੋਵੇਗਾ। ਮੈਂ ਤੈਨੂੰ ਇਹ ਨਾਮ ਇਸ ਲਈ ਦਿੰਦਾ ਹਾਂ ਕਿਉਂਕਿ ਤੂੰ ਪਰਮੇਸ਼ੁਰ ਨਾਲ ਵੀ ਲੜਿਆ ਹੈਂ ਅਤੇ ਬੰਦਿਆਂ ਨਾਲ ਵੀ ਪਰ ਤੈਨੂੰ ਹਰਾਇਆ ਨਹੀਂ ਜਾ ਸੱਕਿਆ।”
Comparar
Explorar ਉਤਪਤ 32:28
2
ਉਤਪਤ 32:26
ਫ਼ੇਰ ਆਦਮੀ ਨੇ ਯਾਕੂਬ ਨੂੰ ਆਖਿਆ, “ਮੈਨੂੰ ਜਾਣ ਦੇਹ। ਸੂਰਜ ਨਿਕਲ ਰਿਹਾ ਹੈ।” ਪਰ ਯਾਕੂਬ ਨੇ ਆਖਿਆ, “ਮੈਂ ਤੈਨੂੰ ਨਹੀਂ ਜਾਣ ਦਿਆਂਗਾ। ਤੂੰ ਮੈਨੂੰ ਅਸੀਸ ਦੇਹ।”
Explorar ਉਤਪਤ 32:26
3
ਉਤਪਤ 32:24
ਯਾਕੂਬ ਉਹ ਆਦਮੀ ਸੀ ਜਿਸਨੇ ਅਖੀਰ ਵਿੱਚ ਨਦੀ ਪਾਰ ਕੀਤੀ। ਪਰ ਇਸ ਤੋਂ ਪਹਿਲਾਂ ਕਿ ਉਹ ਨਦੀ ਪਾਰ ਕਰ ਸੱਕੇ, ਜਦੋਂ ਉਹ ਹਾਲੇ ਇਕੱਲਾ ਹੀ ਸੀ, ਤਾਂ ਇੱਕ ਆਦਮੀ ਉਸ ਨਾਲ ਘੁਲਣ ਲੱਗਾ। ਉਹ ਆਦਮੀ ਸੂਰਜ ਨਿਕਲਣ ਤੱਕ ਉਸ ਨਾਲ ਲੜਦਾ ਰਿਹਾ।
Explorar ਉਤਪਤ 32:24
4
ਉਤਪਤ 32:30
ਇਸੇ ਲਈ ਯਾਕੂਬ ਨੇ ਉਸ ਥਾਂ ਦਾ ਨਾਮ ਪਨੀਏਲ ਰੱਖਿਆ। ਯਾਕੂਬ ਨੇ ਆਖਿਆ, “ਇਸ ਥਾਂ ਉੱਤੇ ਮੈਂ ਪਰਮੇਸ਼ੁਰ ਨੂੰ ਆਮ੍ਹੋ-ਸਾਹਮਣੇ ਵੇਖਿਆ ਅਤੇ ਮੇਰੀ ਜਾਨ ਬਖਸ਼ੀ ਗਈ।”
Explorar ਉਤਪਤ 32:30
5
ਉਤਪਤ 32:25
ਆਦਮੀ ਨੇ ਦੇਖਿਆ ਕਿ ਉਹ ਯਾਕੂਬ ਨੂੰ ਨਹੀਂ ਹਰਾ ਸੱਕਦਾ ਸੀ, ਉਸ ਨੇ ਯਾਕੂਬ ਦੀ ਲੱਤ ਛੋਹੀ। ਇਸ ਲਈ ਯਾਕੂਬ ਦੀ ਲੱਤ ਦਾ ਜੋੜ ਹਿੱਲ ਗਿਆ ਕਿਉਂ ਜੋ ਉਸ ਨੇ ਉਸ ਨਾਲ ਘੋਲ ਕੀਤਾ ਸੀ।
Explorar ਉਤਪਤ 32:25
6
ਉਤਪਤ 32:27
ਅਤੇ ਉਸ ਆਦਮੀ ਨੇ ਉਸ ਨੂੰ ਆਖਿਆ, “ਤੇਰਾ ਨਾਮ ਕੀ ਹੈ?” ਅਤੇ ਯਾਕੂਬ ਨੇ ਆਖਿਆ, “ਮੇਰਾ ਨਾਮ ਯਾਕੂਬ ਹੈ।”
Explorar ਉਤਪਤ 32:27
7
ਉਤਪਤ 32:29
ਫ਼ੇਰ ਯਾਕੂਬ ਨੇ ਉਸ ਨੂੰ ਪੁੱਛਿਆ, “ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦੱਸੋ।” ਪਰ ਉਸ ਆਦਮੀ ਨੇ ਆਖਿਆ, “ਤੂੰ ਮੇਰਾ ਨਾਮ ਕਿਉਂ ਪੁੱਛਦਾ ਹੈਂ?” ਉਸ ਸਮੇਂ ਉਸ ਆਦਮੀ ਨੇ ਯਾਕੂਬ ਨੂੰ ਅਸੀਸ ਦਿੱਤੀ।
Explorar ਉਤਪਤ 32:29
8
ਉਤਪਤ 32:10
ਮੈਂ ਪਿਆਰ ਦੇ ਸਾਰੇ ਵਿਖਾਵਿਆਂ ਅਤੇ ਵਫ਼ਾਦਾਰੀ ਦੇ ਯੋਗ ਨਹੀਂ ਹਾਂ ਜੋ ਤੂੰ ਮੇਰੇ ਲਈ ਕੀਤੀ ਹੈ। ਜਦੋਂ ਮੈਂ ਪਹਿਲੀ ਵਾਰੀ ਯਰਦਨ ਨਦੀ ਪਾਰ ਕਰਕੇ ਆਇਆ ਸੀ, ਮੇਰੇ ਕੋਲ ਆਪਣੀ ਤੁਰਨ ਵਾਲੀ ਛੜੀ ਤੋਂ ਇਲਾਵਾ ਕੁਝ ਵੀ ਨਹੀਂ ਸੀ। ਪਰ ਹੁਣ ਮੇਰੇ ਕੋਲ ਇੰਨਾ ਜ਼ਿਆਦਾ ਹੈ ਕਿ ਅਸੀਂ ਪੂਰੇ ਦੋ ਡੇਰੇ ਬਣਾ ਸੱਕਦੇ ਹਾਂ।
Explorar ਉਤਪਤ 32:10
9
ਉਤਪਤ 32:32
ਇਸ ਲਈ ਅੱਜ ਵੀ ਇਸਰਾਏਲ ਦੇ ਲੋਕ ਪੱਟ ਦੇ ਜੋੜ ਵਾਲੇ ਪਠੇ ਦਾ ਮਾਸ ਨਹੀਂ ਖਾਂਦੇ ਕਿਉਂਕਿ ਇਹੀ ਉਹ ਪੱਠਾ ਹੈ ਜਿੱਥੇ ਯਾਕੂਬ ਜ਼ਖਮੀ ਹੋਇਆ ਸੀ।
Explorar ਉਤਪਤ 32:32
10
ਉਤਪਤ 32:9
ਯਾਕੂਬ ਨੇ ਆਖਿਆ “ਹੇ ਮੇਰੇ ਪਿਤਾ, ਅਬਰਾਹਾਮ ਦੇ ਪਰਮੇਸ਼ੁਰ! ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ! ਯਹੋਵਾਹ, ਤੂੰ ਮੈਨੂੰ ਮੇਰੇ ਦੇਸ਼ ਅਤੇ ਆਪਣੇ ਜਨਮ ਸਥਾਨ ਤੇ ਵਾਪਸ ਆਉਣ ਲਈ ਕਿਹਾ ਸੀ। ਤੂੰ ਆਖਿਆ ਸੀ ਕਿ ਤੂੰ ਮੇਰਾ ਭਲਾ ਕਰੇਂਗਾ।
Explorar ਉਤਪਤ 32:9
11
ਉਤਪਤ 32:11
ਮੈਂ ਤੁਹਾਡੇ ਪਾਸੋਂ ਇਹੀ ਮੰਗਦਾ ਹਾਂ ਕਿ ਮਿਹਰ ਕਰਕੇ ਮੈਨੂੰ ਮੇਰੇ ਭਰਾ ਕੋਲੋਂ ਬਚਾ ਲਵੋ। ਮੈਨੂੰ ਏਸਾਓ ਕੋਲੋਂ ਬਚਾ ਲਵੋ। ਮੈਂ ਉਸ ਕੋਲੋਂ ਡਰਦਾ ਹਾਂ। ਮੈਨੂੰ ਡਰ ਹੈ ਕਿ ਉਹ ਆਵੇਗਾ ਅਤੇ ਸਾਨੂੰ ਸਾਰਿਆਂ ਨੂੰ ਮਾਰ ਦੇਵੇਗਾ, ਮਾਵਾਂ ਅਤੇ ਬੱਚਿਆਂ ਨੂੰ ਵੀ।
Explorar ਉਤਪਤ 32:11
Inicio
Biblia
Planes
Vídeos