1
ਪਰਕਾਸ਼ 3:20
Punjabi Standard Bible
PSB
ਵੇਖ, ਮੈਂ ਦਰਵਾਜ਼ੇ 'ਤੇ ਖੜ੍ਹਾ ਖੜਕਾ ਰਿਹਾ ਹਾਂ; ਜੇ ਕੋਈ ਮੇਰੀ ਅਵਾਜ਼ ਸੁਣ ਕੇ ਦਰਵਾਜ਼ਾ ਖੋਲ੍ਹ ਦੇਵੇ ਤਾਂ ਮੈਂ ਉਸ ਦੇ ਕੋਲ ਅੰਦਰ ਆਵਾਂਗਾ ਅਤੇ ਉਸ ਦੇ ਨਾਲ ਭੋਜਨ ਕਰਾਂਗਾ ਅਤੇ ਉਹ ਮੇਰੇ ਨਾਲ।
Porovnat
Zkoumat ਪਰਕਾਸ਼ 3:20
2
ਪਰਕਾਸ਼ 3:15-16
ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਨਾ ਤਾਂ ਠੰਡਾ ਹੈਂ ਅਤੇ ਨਾ ਗਰਮ; ਕਾਸ਼ ਕਿ ਤੂੰ ਠੰਡਾ ਜਾਂ ਗਰਮ ਹੁੰਦਾ! ਸੋ ਤੂੰ ਨਾ ਤਾਂ ਠੰਡਾ ਹੈਂ ਅਤੇ ਨਾ ਗਰਮ ਸਗੋਂ ਕੋਸਾ ਹੈਂ, ਇਸ ਲਈ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਦਿਆਂਗਾ।
Zkoumat ਪਰਕਾਸ਼ 3:15-16
3
ਪਰਕਾਸ਼ 3:19
ਮੈਂ ਜਿੰਨਿਆਂ ਨਾਲ ਪ੍ਰੇਮ ਕਰਦਾ ਹਾਂ ਉਨ੍ਹਾਂ ਨੂੰ ਝਿੜਕਦਾ ਅਤੇ ਤਾੜਦਾ ਹਾਂ; ਇਸ ਲਈ ਸਰਗਰਮ ਹੋ ਅਤੇ ਪਸ਼ਚਾਤਾਪ ਕਰ।
Zkoumat ਪਰਕਾਸ਼ 3:19
4
ਪਰਕਾਸ਼ 3:8
ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਵੇਖ, ਮੈਂ ਤੇਰੇ ਸਾਹਮਣੇ ਇੱਕ ਖੁੱਲ੍ਹਾ ਹੋਇਆ ਦਰਵਾਜ਼ਾ ਰੱਖਿਆ ਹੈ ਜਿਸ ਨੂੰ ਕੋਈ ਬੰਦ ਨਹੀਂ ਕਰ ਸਕਦਾ; ਭਾਵੇਂ ਤੇਰੇ ਕੋਲ ਥੋੜ੍ਹੀ ਹੀ ਸਮਰੱਥਾ ਹੈ, ਤਾਂ ਵੀ ਤੂੰ ਮੇਰੇ ਵਚਨ ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਦਾ ਇਨਕਾਰ ਨਹੀਂ ਕੀਤਾ।
Zkoumat ਪਰਕਾਸ਼ 3:8
5
ਪਰਕਾਸ਼ 3:21
“ਜਿਹੜਾ ਜਿੱਤੇਗਾ ਮੈਂ ਉਸ ਨੂੰ ਆਪਣੇ ਨਾਲ ਸਿੰਘਾਸਣ ਉੱਤੇ ਬਿਠਾਵਾਂਗਾ, ਜਿਵੇਂ ਮੈਂ ਵੀ ਜਿੱਤ ਕੇ ਆਪਣੇ ਪਿਤਾ ਦੇ ਨਾਲ ਉਸ ਦੇ ਸਿੰਘਾਸਣ ਉੱਤੇ ਬੈਠਾ।
Zkoumat ਪਰਕਾਸ਼ 3:21
6
ਪਰਕਾਸ਼ 3:17
ਕਿਉਂਕਿ ਤੂੰ ਕਹਿੰਦਾ ਹੈਂ ਕਿ ਮੈਂ ਧਨਵਾਨ ਹਾਂ ਅਤੇ ਧਨੀ ਹੋ ਗਿਆ ਹਾਂ ਅਤੇ ਮੈਨੂੰ ਕਿਸੇ ਚੀਜ਼ ਦੀ ਥੁੜ੍ਹ ਨਹੀਂ ਹੈ, ਪਰ ਤੂੰ ਨਹੀਂ ਜਾਣਦਾ ਕਿ ਤੂੰ ਮੰਦਭਾਗਾ, ਤਰਸਯੋਗ, ਗਰੀਬ, ਅੰਨ੍ਹਾ ਅਤੇ ਨੰਗਾ ਹੈਂ।
Zkoumat ਪਰਕਾਸ਼ 3:17
7
ਪਰਕਾਸ਼ 3:10
ਤੂੰ ਮੇਰੇ ਧੀਰਜ ਦੇ ਵਚਨ ਦੀ ਪਾਲਣਾ ਕੀਤੀ, ਇਸ ਲਈ ਮੈਂ ਵੀ ਤੈਨੂੰ ਪਰੀਖਿਆ ਦੀ ਉਸ ਘੜੀ ਤੋਂ ਬਚਾਵਾਂਗਾ ਜਿਹੜੀ ਧਰਤੀ ਦੇ ਸਭ ਰਹਿਣ ਵਾਲਿਆਂ ਨੂੰ ਪਰਖਣ ਲਈ ਪੂਰੇ ਸੰਸਾਰ ਉੱਤੇ ਆਉਣ ਵਾਲੀ ਹੈ।
Zkoumat ਪਰਕਾਸ਼ 3:10
8
ਪਰਕਾਸ਼ 3:11
ਮੈਂ ਛੇਤੀਆ ਰਿਹਾ ਹਾਂ; ਜੋ ਕੁਝ ਤੇਰੇ ਕੋਲ ਹੈ ਉਸ ਨੂੰ ਫੜੀ ਰੱਖ ਤਾਂਕਿ ਕੋਈ ਤੇਰਾ ਤਾਜ ਖੋਹ ਨਾ ਲਵੇ।
Zkoumat ਪਰਕਾਸ਼ 3:11
9
ਪਰਕਾਸ਼ 3:2
ਸਚੇਤ ਹੋ ਅਤੇ ਜੋ ਬਾਕੀ ਹੈ ਤੇ ਖ਼ਤਮ ਹੋਣ ਵਾਲਾ ਹੈ ਉਸ ਨੂੰ ਦ੍ਰਿੜ੍ਹ ਕਰ, ਕਿਉਂਕਿ ਮੈਂ ਆਪਣੇ ਪਰਮੇਸ਼ਰ ਦੇ ਸਨਮੁੱਖ ਤੇਰੇ ਕੰਮਾਂ ਨੂੰ ਸੰਪੂਰਨ ਨਹੀਂ ਪਾਇਆ ਹੈ।
Zkoumat ਪਰਕਾਸ਼ 3:2