ਕੁਲੁੱਸੀਆਂ 4
4
1ਹੇ ਮਾਲਕੋ, ਆਪਣੇ ਨੌਕਰਾਂ ਨਾਲ ਇਹੋ ਜਿਹਾ ਵਿਵਹਾਰ ਕਰੋ ਜਿਹੜਾ ਠੀਕ ਅਤੇ ਸਹੀ ਹੋਵੇ, ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡਾ ਸਵਰਗ ਵਿੱਚ ਵੀ ਮਾਲਕ ਹੈ।
ਹੋਰ ਵਿਵਹਾਰਿਕ ਨਿਰਦੇਸ਼
2ਇਸ ਲਈ ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ। 3ਅਤੇ ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਸਾਡੇ ਸੰਦੇਸ਼ ਲਈ ਇੱਕ ਦਰਵਾਜ਼ਾ ਖੋਲ੍ਹ ਦੇਵੇ, ਤਾਂ ਜੋ ਅਸੀਂ ਮਸੀਹ ਦੇ ਭੇਤ ਦਾ ਪ੍ਰਚਾਰ ਕਰ ਸਕੀਏ, ਜਿਸ ਲਈ ਮੈਂ ਜੰਜ਼ੀਰਾਂ ਵਿੱਚ ਹਾਂ। 4ਪ੍ਰਾਰਥਨਾ ਕਰੋ ਕਿ ਮੈਂ ਇਸ ਦਾ ਸਪੱਸ਼ਟ ਤੌਰ ਤੇ ਐਲਾਨ ਕਰ ਸਕਾਂ, ਜਿਵੇਂ ਕਿ ਮੈਨੂੰ ਚਾਹੀਦਾ ਹੈ। 5ਬੁੱਧੀਮਾਨ ਬਣੋ ਜਿਸ ਤਰੀਕੇ ਨਾਲ ਤੁਸੀਂ ਬਾਹਰਲੇ ਲੋਕਾਂ ਪ੍ਰਤੀ ਵਿਵਹਾਰ ਕਰਦੇ ਹੋ; ਹਰ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉ। 6ਆਪਣੀ ਗੱਲਬਾਤ ਨੂੰ ਹਮੇਸ਼ਾ ਕਿਰਪਾ ਨਾਲ ਭਰਪੂਰ ਹੋਣ ਦਿਓ, ਨਮਕ ਦੇ ਨਾਲ ਮਿੱਟੀ ਵਾਲਾ, ਤਾਂ ਜੋ ਤੁਸੀਂ ਜਾਣ ਸਕੋ ਕਿ ਸਾਰਿਆਂ ਨੂੰ ਕਿਵੇਂ ਜਵਾਬ ਦੇਣਾ ਹੈ।
ਅੰਤਿਮ ਨਮਸਕਾਰ
7ਤੁਖਿਕੁਸ ਤੁਹਾਨੂੰ ਮੇਰੇ ਬਾਰੇ ਸਾਰੀਆਂ ਖ਼ਬਰਾਂ ਦੱਸੇਗਾ। ਉਹ ਪਿਆਰਾ ਭਰਾ, ਇੱਕ ਵਫ਼ਾਦਾਰ ਸੇਵਕ ਅਤੇ ਪ੍ਰਭੂ ਵਿੱਚ ਸਾਥੀ ਦਾਸ ਹੈ। 8ਮੈਂ ਉਸ ਨੂੰ ਤੁਹਾਡੇ ਕੋਲ ਸਪਸ਼ਟ ਮਕਸਦ ਲਈ ਤੁਹਾਡੇ ਕੋਲ ਭੇਜ ਰਿਹਾ ਹਾਂ ਤਾਂ ਜੋ ਤੁਸੀਂ ਸਾਡੇ ਹਾਲਾਤਾਂ ਬਾਰੇ ਜਾਣ ਸਕੋ ਅਤੇ ਉਹ ਤੁਹਾਡੇ ਦਿਲਾਂ ਨੂੰ ਉਤਸ਼ਾਹ ਦੇ ਸਕੇ। 9ਉਹ ਸਾਡੇ ਵਫ਼ਾਦਾਰ ਅਤੇ ਪਿਆਰੇ ਭਰਾ ਓਨੇਸਿਮੁਸ ਨਾਲ ਆ ਰਿਹਾ ਹੈ, ਜੋ ਤੁਹਾਡੇ ਵਿੱਚੋਂ ਇੱਕ ਹੈ। ਉਹ ਤੁਹਾਨੂੰ ਉਹ ਸਭ ਕੁਝ ਦੱਸਣਗੇ ਜੋ ਇੱਥੇ ਹੋ ਰਿਹਾ ਹੈ।
10ਮੇਰਾ ਸਾਥੀ ਕੈਦੀ ਅਰਿਸਤਰਖੁਸ ਤੁਹਾਡੇ ਨਾਲ ਨਮਸਕਾਰ ਭੇਜਦਾ ਹੈ, ਜਿਵੇਂ ਕਿ ਬਰਨਬਾਸ ਦਾ ਚਚੇਰਾ ਭਰਾ ਮਾਰਕਸ। (ਤੁਹਾਨੂੰ ਉਸ ਦੇ ਬਾਰੇ ਹਦਾਇਤਾਂ ਮਿਲੀਆਂ ਹਨ; ਜੇ ਉਹ ਤੁਹਾਡੇ ਕੋਲ ਆਉਂਦਾ ਹੈ ਤਾਂ ਉਸ ਦਾ ਸਵਾਗਤ ਕਰੋ।)
11ਯਿਸ਼ੂ, ਜਿਸ ਨੂੰ ਯੂਸਤੁਸ ਕਿਹਾ ਜਾਂਦਾ ਹੈ, ਉਹ ਵੀ ਨਮਸਕਾਰ ਭੇਜਦਾ ਹੈ। ਇਹ ਪਰਮੇਸ਼ਵਰ ਦੇ ਰਾਜ ਲਈ ਮੇਰੇ ਸਹਿ-ਕਰਮਚਾਰੀਆਂ ਵਿੱਚੋਂ ਇੱਕੋ ਇੱਕ ਸੁੰਨਤੀ ਹੈ, ਅਤੇ ਇਹ ਮੇਰੇ ਲਈ ਦਿਲਾਸੇ ਦਾ ਕਾਰਨ ਬਣੇ।
12ਇਪਫ੍ਰਾਸ, ਜਿਹੜਾ ਤੁਹਾਡੇ ਵਿੱਚੋਂ ਇੱਕ ਹੈ ਅਤੇ ਮਸੀਹ ਯਿਸ਼ੂ ਦਾ ਇੱਕ ਸੇਵਕ ਹੈ, ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ। ਉਹ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਵਿੱਚ ਲੜ ਰਿਹਾ ਹੈ, ਤਾਂ ਜੋ ਤੁਸੀਂ ਪਰਮੇਸ਼ਵਰ ਦੀ ਸਾਰੀ ਇੱਛਾ ਵਿੱਚ ਦ੍ਰਿੜ ਹੋਵੋ, ਪਰਿਪੱਕ ਅਤੇ ਪੂਰਾ ਭਰੋਸਾ ਰੱਖੋ। 13ਮੈਂ ਉਸ ਲਈ ਵਾਅਦਾ ਕਰਦਾ ਹਾਂ ਕਿ ਉਹ ਤੁਹਾਡੇ ਲਈ ਅਤੇ ਲਾਉਦਿਕੀਆ ਅਤੇ ਹੀਰਾਪੋਲਿਸ ਵਿਖੇ ਉਹਨਾਂ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਮੈਂ ਇਸ ਦਾ ਗਵਾਹ ਹਾਂ।
14ਸਾਡਾ ਪਿਆਰਾ ਮਿੱਤਰ ਲੂਕਸ, ਡਾਕਟਰ ਅਤੇ ਦੇਮਾਸ ਨਮਸਕਾਰ ਭੇਜਦਾ ਹੈ।
15ਲਾਉਦਿਕੀਆ ਵਿਖੇ ਭੈਣਾਂ-ਭਰਾਵਾਂ ਅਤੇ ਨੂਮਫੇ਼ ਅਤੇ ਉਸ ਦੇ ਘਰ ਦੀ ਕਲੀਸਿਆ ਨੂੰ ਮੇਰੀਆਂ ਸ਼ੁਭਕਾਮਨਾਵਾਂ।
16ਇਹ ਪੱਤਰ ਪੜ੍ਹਨ ਤੋਂ ਬਾਅਦ, ਤੁਸੀਂ ਵੇਖੋ ਕਿ ਇਹ ਲਾਉਦਿਕੀਆ ਦੀ ਕਲੀਸਿਆ ਵਿੱਚ ਵੀ ਪੜ੍ਹਿਆ ਜਾਂਦਾ ਹੈ ਅਤੇ ਤੁਸੀਂ ਬਦਲੇ ਵਿੱਚ ਲਾਉਦਿਕੀਆ ਦਾ ਪੱਤਰ ਪੜ੍ਹੋਗੇ।
17ਅਰਖਿੱਪੁਸ ਨੂੰ ਕਹੋ: “ਧਿਆਨ ਰੱਖ ਕਿ ਜਿਹੜੀ ਸੇਵਕਾਈ ਤੈਨੂੰ ਪ੍ਰਭੂ ਵਿੱਚ ਸੌਪੀਂ ਗਈ ਹੈ, ਉਸ ਨੂੰ ਪੂਰਾ ਕਰੀਂ।”
18ਮੈਂ, ਪੌਲੁਸ, ਇਹ ਸ਼ੁਭਕਾਮਨਾਵਾਂ ਆਪਣੇ ਹੱਥੀਂ ਲਿਖ ਰਿਹਾ ਹਾਂ। ਮੇਰੀਆਂ ਜੰਜ਼ੀਰਾਂ ਯਾਦ ਰੱਖੋ। ਕਿਰਪਾ ਤੁਹਾਡੇ ਨਾਲ ਹੋਵੇ।
በአሁኑ ጊዜ የተመረጠው፡
ਕੁਲੁੱਸੀਆਂ 4: PCB
ማድመቅ
ኮፒ
አወዳድር
ያጋሩ
ያደመቋቸው ምንባቦች በሁሉም መሣሪያዎችዎ ላይ እንዲቀመጡ ይፈልጋሉ? ይመዝገቡ ወይም ይግቡ
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.