1 ਤਿਮੋਥਿਉਸ 6

6
1ਉਹ ਸਾਰੇ ਗੁਲਾਮ ਜੋ ਗੁਲਾਮੀ ਦੇ ਜੂਲੇ ਹੇਠ ਹਨ, ਆਪਣੇ ਮਾਲਕਾਂ ਦਾ ਹਰ ਤਰ੍ਹਾਂ ਨਾਲ ਆਦਰ ਕਰਨ, ਤਾਂ ਜੋ ਸਾਡੇ ਪਰਮੇਸ਼ਵਰ ਦੀ ਇੱਜ਼ਤ ਅਤੇ ਸਾਡੀ ਸਿੱਖਿਆ ਉਸਤਤ ਦੇ ਯੋਗ ਬਣੀ ਰਹੇ। 2ਜਿਨ੍ਹਾਂ ਦੇ ਮਾਲਕ ਵਿਸ਼ਵਾਸੀ ਹਨ ਉਹ ਆਪਣੇ ਮਾਲਕਾਂ ਦਾ ਇਸ ਕਾਰਨ ਨਿਰਾਦਰ ਨਾ ਕਰਨ ਕਿ ਉਹ ਉਹਨਾਂ ਦੇ ਸਾਥੀ-ਵਿਸ਼ਵਾਸੀ ਹਨ। ਇਸ ਦੀ ਬਜਾਏ, ਉਹਨਾਂ ਦੀ ਹੋਰ ਵੀ ਚੰਗੀ ਤਰ੍ਹਾਂ ਉਹਨਾਂ ਦੀ ਸੇਵਾ ਕਰਨ ਕਿਉਂਕਿ ਜਿਹੜੇ ਉਹਨਾਂ ਦੇ ਮਾਲਕ ਹਨ ਉਹ ਉਹਨਾਂ ਦੇ ਸਾਥੀ-ਵਿਸ਼ਵਾਸੀ ਹੋਣ ਕਾਰਨ ਪਿਆਰੇ ਹਨ ਅਤੇ ਆਪਣੇ ਦਾਸਾਂ ਦੀ ਭਲਾਈ ਲਈ ਸਮਰਪਿਤ ਹਨ।
ਝੂਠੇ ਅਧਿਆਪਕ ਅਤੇ ਪੈਸੇ ਦਾ ਪਿਆਰ
ਇਨ੍ਹਾਂ ਗੱਲਾਂ ਨੂੰ ਤੂੰ ਸਿਖਾ ਅਤੇ ਇਨ੍ਹਾਂ ਤੇ ਤੂੰ ਜ਼ੋਰ ਦੇ। 3ਜੇ ਕੋਈ ਕੁਝ ਹੋਰ ਅਲੱਗ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਸਿਧਾਂਤਾਂ ਅਤੇ ਪਰਮੇਸ਼ਵਰ ਦੀ ਭਗਤੀ ਨਾਲ ਸਹਿਮਤ ਨਹੀਂ ਹੈ, 4ਉਹ ਹੰਕਾਰੀ ਹੈ ਅਤੇ ਕੁਝ ਵੀ ਨਹੀਂ ਸਮਝਦਾ। ਸਗੋਂ ਉਸ ਨੂੰ ਵਿਵਾਦਾਂ ਅਤੇ ਸ਼ਬਦਾਂ ਦੇ ਹੇਰ ਫੇਰ ਦੀ ਬਿਮਾਰੀ ਹੈ ਜਿਸ ਕਰਕੇ ਖਾਰ, ਝਗੜਾ, ਕੁਫ਼ਰ, ਗੰਦੇ ਬੋਲ 5ਅਤੇ ਵਿਗੜੀ ਹੋਈ ਬੁੱਧੀ ਅਤੇ ਸੱਚ ਤੋਂ ਅਲੱਗ ਮਨੁੱਖਾਂ ਵਿੱਚ ਲਗਾਤਾਰ ਝਗੜੇ ਹੁੰਦੇ ਹਨ, ਅਤੇ ਜੋ ਸੋਚਦੇ ਹਨ ਕਿ ਭਗਤੀ ਲਾਭ ਦਾ ਇੱਕ ਸਾਧਨ ਹੈ।
6ਪਰ ਸਬਰ ਨਾਲ ਭਗਤੀ ਕਰਨਾ ਬਹੁਤ ਵੱਡਾ ਲਾਭ ਹੈ। 7ਕਿਉਂਕਿ ਅਸੀਂ ਸੰਸਾਰ ਵਿੱਚ ਕੁਝ ਨਹੀਂ ਲਿਆਂਦਾ, ਅਤੇ ਨਾ ਹੀ ਕੁਝ ਵੀ ਲੈ ਕੇ ਜਾ ਸਕਦੇ ਹਾਂ। 8ਪਰ ਜੇ ਸਾਡੇ ਕੋਲ ਭੋਜਨ ਅਤੇ ਕੱਪੜੇ ਹਨ, ਤਾਂ ਅਸੀਂ ਇਸ ਨਾਲ ਸੰਤੁਸ਼ਟ ਹੋਵਾਂਗੇ। 9ਉਹ ਜੋ ਅਮੀਰ ਹੋਣਾ ਚਾਹੁੰਦੇ ਹਨ ਪਰਤਾਵੇ ਅਤੇ ਇੱਕ ਜਾਲ ਵਿੱਚ ਫਸ ਜਾਂਦੇ ਹਨ ਅਤੇ ਬਹੁਤ ਸਾਰੀਆਂ ਮੂਰਖਤਾ ਅਤੇ ਨੁਕਸਾਨ ਕਰਨ ਵਾਲੀਆਂ ਇੱਛਾਵਾਂ ਵਿੱਚ ਫਸ ਜਾਂਦੇ ਹਨ ਜੋ ਲੋਕਾਂ ਨੂੰ ਬਰਬਾਦ ਅਤੇ ਤਬਾਹੀ ਵਿੱਚ ਡੋਬ ਦਿੰਦੀਆਂ ਹਨ। 10ਕਿਉਂਕਿ ਪੈਸੇ ਦਾ ਪਿਆਰ ਸਾਰੀ ਬੁਰਾਈਆਂ ਦੀ ਜੜ੍ਹ ਹੈ। ਕੁਝ ਲੋਕ, ਪੈਸੇ ਦੀ ਚਾਹ ਕਾਰਨ, ਵਿਸ਼ਵਾਸ ਤੋਂ ਭਟਕ ਗਏ ਅਤੇ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਨਾਲ ਵਿੰਨ੍ਹਿਆ ਹੈ।
ਤਿਮੋਥਿਉਸ ਨੂੰ ਉਸ ਦੀ ਸੇਵਕਾਈ ਬਾਰੇ ਦੁਬਾਰਾ ਯਾਦ ਕਰਵਾਉਣਾ
11ਪਰ ਤੁਸੀਂ, ਪਰਮੇਸ਼ਵਰ ਦੇ ਜਨ ਹੋ, ਇਨ੍ਹਾਂ ਗੱਲਾਂ ਤੋਂ ਭੱਜੋ ਅਤੇ ਧਾਰਮਿਕਤਾ, ਭਗਤੀ, ਵਿਸ਼ਵਾਸ, ਪਿਆਰ, ਸਬਰ ਅਤੇ ਨਰਮਾਈ ਦਾ ਪਿੱਛਾ ਕਰੋ। 12ਵਿਸ਼ਵਾਸ ਦੀ ਚੰਗੀ ਲੜਾਈ ਲੜੋ। ਸਦੀਪਕ ਜੀਵਨ ਨੂੰ ਫੜ੍ਹੀ ਰੱਖੋ ਜਿਸ ਲਈ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਸੀ ਜਦੋਂ ਤੂੰ ਬਹੁਤ ਸਾਰੇ ਗਵਾਹਾਂ ਦੀ ਹਾਜ਼ਰੀ ਵਿੱਚ ਆਪਣਾ ਪੱਕਾ ਇਕਰਾਰ ਕੀਤਾ ਸੀ। 13ਪਰਮੇਸ਼ਵਰ ਦੇ ਸਾਮ੍ਹਣੇ, ਜਿਹੜਾ ਹਰ ਚੀਜ਼ ਨੂੰ ਜੀਵਨ ਦਿੰਦਾ ਹੈ ਅਤੇ ਮਸੀਹ ਯਿਸ਼ੂ ਬਾਰੇ, ਜੋ ਪੋਂਨਤੀਯਾਸ ਪਿਲਾਤੁਸ ਦੇ ਸਾਮ੍ਹਣੇ ਗਵਾਹੀ ਦੇਣ ਵੇਲੇ, ਮੈਂ ਤੁਹਾਨੂੰ ਇਕਰਾਰ ਕਰਦਾ ਹਾਂ। 14ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪ੍ਰਗਟ ਹੋਣ ਤੱਕ ਇਸ ਹੁਕਮ ਨੂੰ ਬੇਦਾਗ ਅਤੇ ਨਿਰਦੋਸ਼ ਰੱਖ, 15ਜਿਸ ਨੂੰ ਪਰਮੇਸ਼ਵਰ ਆਪਣੇ ਸਮੇਂ ਵਿੱਚ ਲਿਆਵੇਗਾ ਉਹ ਪਰਮੇਸ਼ਵਰ, ਧੰਨ ਅਤੇ ਇੱਕੋ ਇੱਕ ਸ਼ਾਸਕ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ, 16ਜਿਹੜਾ ਇਕੱਲਾ ਅਮਰ ਹੈ ਅਤੇ ਅਪਹੁੰਚ ਚਾਨਣ ਵਿੱਚ ਰਹਿੰਦਾ ਹੈ, ਜਿਸ ਨੂੰ ਕਿਸੇ ਨੇ ਨਹੀਂ ਵੇਖਿਆ ਅਤੇ ਨਾ ਹੀ ਵੇਖ ਸਕਦਾ ਹੈ। ਉਸ ਦਾ ਆਦਰ ਅਤੇ ਮਹਿਮਾ ਸਦਾ ਲਈ ਹੋਵੇ। ਆਮੀਨ।
17ਜਿਹੜੇ ਲੋਕ ਇਸ ਸੰਸਾਰ ਵਿੱਚ ਅਮੀਰ ਹਨ ਉਹਨਾਂ ਨੂੰ ਹੁਕਮ ਦੇ ਕਿ ਉਹ ਹੰਕਾਰੀ ਨਾ ਬਣਨ ਅਤੇ ਆਪਣੀ ਆਸ ਅਨਿਸ਼ਚਿਤ ਦੌਲਤ ਉੱਤੇ ਨਾ ਲਗਾਉਣ, ਪਰ ਆਪਣੀ ਆਸ ਪਰਮੇਸ਼ਵਰ ਤੇ ਲਗਾਉਣ ਜੋ ਸਾਡੇ ਭੋਗ ਲਈ ਸਾਨੂੰ ਸਭ ਕੁਝ ਦਿੰਦਾ ਹੈ। 18ਉਹਨਾਂ ਨੂੰ ਚੰਗੇ ਕੰਮ ਕਰਨ, ਚੰਗੇ ਕੰਮਾਂ ਵਿੱਚ ਅਮੀਰ ਹੋਣ, ਅਤੇ ਖੁੱਲ੍ਹੇ ਦਿਲ ਵਾਲੇ ਅਤੇ ਦਾਨ ਦੇਣ ਲਈ ਤਿਆਰ ਰਹਿਣ ਦਾ ਆਦੇਸ਼ ਦਿਓ। 19ਇਸ ਤਰੀਕੇ ਨਾਲ ਉਹ ਆਉਣ ਵਾਲੇ ਸਮੇਂ ਦੀ ਇੱਕ ਪੱਕੀ ਨੀਂਹ ਦੇ ਤੌਰ ਤੇ ਆਪਣੇ ਲਈ ਖ਼ਜ਼ਾਨਾ ਰੱਖ ਲੈਣਗੇ, ਤਾਂ ਜੋ ਉਹ ਉਸ ਜੀਵਨ ਨੂੰ ਫੜ ਸਕਣ ਜਿਹੜਾ ਸੱਚ-ਮੁੱਚ ਜੀਵਨ ਹੈ।
20ਤਿਮੋਥਿਉਸ, ਜੋ ਤੈਨੂੰ ਸੌਂਪਿਆ ਗਿਆ ਹੈ ਉਸ ਦੀ ਰਾਖੀ ਕਰ। ਸੰਸਾਰਿਕ ਅਤੇ ਝੂਠੇ ਗਿਆਨ ਦੀਆਂ ਗੱਲਾਂ ਤੋਂ ਮੂੰਹ ਫੇਰ, 21ਕੁਝ ਲੋਕ ਉਸ ਗਿਆਨ ਨੂੰ ਮੰਨ ਕੇ ਵਿਸ਼ਵਾਸ ਦੇ ਨਿਸ਼ਾਨੇ ਤੋਂ ਭਟਕ ਗਏ ਹਨ।
ਪਰਮੇਸ਼ਵਰ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।

በአሁኑ ጊዜ የተመረጠው፡

1 ਤਿਮੋਥਿਉਸ 6: PCB

ማድመቅ

ኮፒ

አወዳድር

ያጋሩ

None

ያደመቋቸው ምንባቦች በሁሉም መሣሪያዎችዎ ላይ እንዲቀመጡ ይፈልጋሉ? ይመዝገቡ ወይም ይግቡ