1
ਰੋਮੀਆਂ 13:14
ਪੰਜਾਬੀ ਮੌਜੂਦਾ ਤਰਜਮਾ
PCB
ਪਰ ਪ੍ਰਭੂ ਯਿਸ਼ੂ ਮਸੀਹ ਨੂੰ ਪਹਿਨੋ ਅਤੇ ਸਰੀਰ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਇੱਛਾ ਨਾ ਰੱਖੋ।
አወዳድር
{{ጥቅስ}} ያስሱ
2
ਰੋਮੀਆਂ 13:8
ਇੱਕ-ਦੂਜੇ ਨਾਲ ਪਿਆਰ ਕਰਨ ਤੋਂ ਇਲਾਵਾ ਕਿਸੇ ਹੋਰ ਗੱਲ ਵਿੱਚ ਕਿਸੇ ਦੇ ਕਰਜ਼ਦਾਰ ਨਾ ਰਹੋ, ਕਿਉਂਕਿ ਜਿਹੜਾ ਵਿਅਕਤੀ ਦੂਜਿਆਂ ਨੂੰ ਪਿਆਰ ਕਰਦਾ ਹੈ ਉਸ ਨੇ ਬਿਵਸਥਾ ਨੂੰ ਪੂਰਾ ਕੀਤਾ ਹੈ।
3
ਰੋਮੀਆਂ 13:1
ਹਰ ਕੋਈ ਸਰਕਾਰੀ ਅਧਿਕਾਰੀਆਂ ਦੇ ਅਧੀਨ ਹੋਵੇ, ਕਿਉਂਕਿ ਇਸ ਤੋਂ ਇਲਾਵਾ ਕੋਈ ਅਧਿਕਾਰ ਨਹੀਂ ਹੈ ਜੋ ਪਰਮੇਸ਼ਵਰ ਦੁਆਰਾ ਸਥਾਪਤ ਕੀਤਾ ਗਿਆ ਹੈ। ਜਿਹੜੇ ਅਧਿਕਾਰੀ ਮੌਜੂਦ ਹਨ ਉਹ ਪਰਮੇਸ਼ਵਰ ਦੁਆਰਾ ਸਥਾਪਤ ਕੀਤੇ ਗਏ ਹਨ।
4
ਰੋਮੀਆਂ 13:12
ਰਾਤ ਖਤਮ ਹੋਣ ਵਾਲੀ ਹੈ; ਦਿਨ ਲਗਭਗ ਚੜਨ ਵਾਲਾ ਹੈ। ਇਸ ਲਈ ਅਸੀਂ ਹਨੇਰੇ ਦੇ ਕੰਮਾਂ ਨੂੰ ਪਾਸੇ ਰੱਖੀਏ ਅਤੇ ਚਾਨਣ ਦੇ ਸ਼ਾਸਤਰ ਪਹਿਨ ਲਈਏ।
5
ਰੋਮੀਆਂ 13:10
ਪਿਆਰ ਕਿਸੇ ਗੁਆਂਢੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਇਸ ਲਈ ਪਿਆਰ ਬਿਵਸਥਾ ਨੂੰ ਪੂਰਾ ਕਰਦਾ ਹੈ।
6
ਰੋਮੀਆਂ 13:7
ਹਰ ਕਿਸੇ ਨੂੰ ਉਹ ਦਿਓ ਜੋ ਤੁਸੀਂ ਉਹਨਾਂ ਦੇ ਦੇਣਦਾਰ ਹੋ: ਜੇ ਤੁਸੀਂ ਟੈਕਸਾਂ ਦੇ ਦੇਣਦਾਰ ਹੋ, ਤਾਂ ਟੈਕਸ ਦਿਓ; ਜੇ ਆਮਦਨੀ, ਫਿਰ ਆਮਦਨੀ; ਉਨ੍ਹਾਂ ਤੋਂ ਡਰੋ ਜਿਨ੍ਹਾਂ ਤੋਂ ਡਰਨਾ ਹੈ ਅਤੇ ਉਨ੍ਹਾਂ ਦਾ ਆਦਰ ਕਰੋ ਜੋ ਆਦਰ ਦੇ ਹੱਕਦਾਰ ਹਨ।