1
ਮਾਰਕਸ 15:34
ਪੰਜਾਬੀ ਮੌਜੂਦਾ ਤਰਜਮਾ
PCB
ਅਤੇ ਦੁਪਹਿਰ ਦੇ ਤਿੰਨ ਵਜੇ ਯਿਸ਼ੂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ, “ਏਲੋਈ, ਏਲੋਈ, ਲਮਾ ਸਬ਼ਖਥਾਨੀ?” ਜਿਸਦਾ ਅਰਥ ਹੈ, “ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?”
አወዳድር
{{ጥቅስ}} ያስሱ
2
ਮਾਰਕਸ 15:39
ਅਤੇ ਜਦੋਂ ਸੈਨਾਂ ਦੇ ਅਧਿਕਾਰੀ ਨੇ ਜਿਹੜਾ ਉੱਥੇ ਯਿਸ਼ੂ ਦੇ ਸਾਹਮਣੇ ਖੜ੍ਹਾ ਸੀ, ਉਹ ਨੇ ਵੇਖਿਆ ਕਿ ਉਹ ਕਿਵੇਂ ਮਰਿਆ, ਤਾਂ ਉਸ ਨੇ ਕਿਹਾ, “ਯਕੀਨਨ ਇਹ ਮਨੁੱਖ ਪਰਮੇਸ਼ਵਰ ਦਾ ਪੁੱਤਰ ਸੀ!”
3
ਮਾਰਕਸ 15:38
ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਦੋ ਹਿੱਸਿਆ ਵਿੱਚ ਪਾਟ ਗਿਆ ਸੀ।
4
ਮਾਰਕਸ 15:37
ਉੱਚੀ ਅਵਾਜ਼ ਨਾਲ ਯਿਸ਼ੂ ਨੇ ਆਖਰੀ ਸਾਹ ਲਿਆ।
5
ਮਾਰਕਸ 15:33
ਦੁਪਹਿਰ ਤਿੰਨ ਵਜੇ ਤੱਕ ਸਾਰੇ ਦੇਸ਼ ਤੇ ਹਨੇਰਾ ਛਾਇਆ ਰਿਹਾ।
6
ਮਾਰਕਸ 15:15
ਭੀੜ ਨੂੰ ਸੰਤੁਸ਼ਟ ਕਰਨ ਲਈ, ਪਿਲਾਤੁਸ ਨੇ ਬਾਰ-ਅੱਬਾਸ ਨੂੰ ਛੱਡ ਦਿੱਤਾ। ਅਤੇ ਯਿਸ਼ੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜ੍ਹਾਉਣ ਲਈ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ।