YouVersion 標識
搜索圖示

ਮਰਕੁਸ 11

11
ਯਿਸੂ ਦਾ ਯਰੂਸ਼ਲਮ ਵਿੱਚ ਸ਼ਾਹੀ ਪ੍ਰਵੇਸ਼
1ਜਦੋਂ ਉਹ ਯਰੂਸ਼ਲਮ ਦੇ ਨੇੜੇ ਜ਼ੈਤੂਨ ਦੇ ਪਹਾੜ ਉੱਤੇ ਬੈਤਫ਼ਗਾ ਅਤੇ ਬੈਤਅਨੀਆ ਕੋਲ ਪਹੁੰਚੇ ਤਾਂ ਉਸ ਨੇ ਆਪਣੇ ਚੇਲਿਆਂ ਵਿੱਚੋਂ ਦੋ ਜਣਿਆਂ ਨੂੰ ਭੇਜਿਆ 2ਅਤੇ ਉਨ੍ਹਾਂ ਨੂੰ ਕਿਹਾ,“ਉਸ ਪਿੰਡ ਵਿੱਚ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਉਸ ਵਿੱਚ ਵੜਦਿਆਂ ਹੀ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ ਜਿਸ ਉੱਤੇ ਅਜੇ ਤੱਕ ਕੋਈ ਮਨੁੱਖ ਸਵਾਰ ਨਹੀਂ ਹੋਇਆ। ਉਸ ਨੂੰ ਖੋਲ੍ਹ ਕੇ ਲੈ ਆਓ 3ਅਤੇ ਜੇ ਕੋਈ ਤੁਹਾਨੂੰ ਕਹੇ, ‘ਤੁਸੀਂ ਇਹ ਕਿਉਂ ਕਰਦੇ ਹੋ’? ਤਾਂ ਕਹਿਣਾ ਕਿ ਪ੍ਰਭੂ ਨੂੰ ਇਸ ਦੀ ਜ਼ਰੂਰਤ ਹੈ ਅਤੇ ਉਹ ਛੇਤੀ ਹੀ ਇਸ ਨੂੰ ਵਾਪਸ ਭੇਜ ਦੇਵੇਗਾ।”
4ਉਹ ਗਏ ਅਤੇ ਗਧੀ ਦੇ ਬੱਚੇ ਨੂੰ ਦਰਵਾਜ਼ੇ ਕੋਲ ਬਾਹਰ ਚੌਰਾਹੇ ਉੱਤੇ ਬੰਨ੍ਹਿਆ ਹੋਇਆ ਵੇਖਿਆ ਅਤੇ ਉਸ ਨੂੰ ਖੋਲ੍ਹ ਲਿਆ। 5ਤਦ ਉੱਥੇ ਖੜ੍ਹੇ ਕੁਝ ਲੋਕ ਉਨ੍ਹਾਂ ਨੂੰ ਕਹਿਣ ਲੱਗੇ, “ਤੁਸੀਂ ਕੀ ਕਰ ਰਹੇ ਹੋ, ਗਧੀ ਦੇ ਬੱਚੇ ਨੂੰ ਕਿਉਂ ਖੋਲ੍ਹਦੇ ਹੋ?” 6ਚੇਲਿਆਂ ਨੇ ਜਿਸ ਤਰ੍ਹਾਂ ਯਿਸੂ ਨੇ ਕਿਹਾ#11:6 ਕੁਝ ਹਸਤਲੇਖਾਂ ਵਿੱਚ “ਕਿਹਾ” ਦੇ ਸਥਾਨ 'ਤੇ “ਹੁਕਮ ਦਿੱਤਾ” ਲਿਖਿਆ ਹੈ। ਸੀ, ਉਸੇ ਤਰ੍ਹਾਂ ਉਨ੍ਹਾਂ ਨੂੰ ਕਹਿ ਦਿੱਤਾ। ਤਦ ਲੋਕਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ।
7ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲਿਆਏ ਅਤੇ ਆਪਣੇ ਕੱਪੜੇ ਉਸ 'ਤੇ ਪਾ ਦਿੱਤੇ ਅਤੇ ਉਹ ਉਸ ਉੱਤੇ ਬੈਠ ਗਿਆ। 8ਕਈਆਂ ਨੇ ਰਾਹ ਵਿੱਚ ਆਪਣੇ ਕੱਪੜੇ ਅਤੇ ਹੋਰਾਂ ਨੇ ਖੇਤਾਂ ਵਿੱਚੋਂ ਟਹਿਣੀਆਂ ਕੱਟ ਕੇ ਵਿਛਾ ਦਿੱਤੀਆਂ। 9ਅੱਗੇ ਅਤੇ ਪਿੱਛੇ ਚੱਲਣ ਵਾਲੇ ਉੱਚੀ ਅਵਾਜ਼ ਨਾਲ ਪੁਕਾਰ ਰਹੇ ਸਨ:
ਹੋਸੰਨਾ!
ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ! # ਜ਼ਬੂਰ 118:26
10 ਧੰਨ ਹੈ ਸਾਡੇ ਪਿਤਾ ਦਾਊਦ ਦਾ ਰਾਜ ਜੋ # 11:10 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪ੍ਰਭੂ ਦੇ ਨਾਮ ਤੋਂ” ਲਿਖਿਆ ਹੈ। ਆ ਰਿਹਾ ਹੈ!
ਪਰਮਧਾਮ ਵਿੱਚ ਹੋਸੰਨਾ!
11ਯਿਸੂ ਯਰੂਸ਼ਲਮ ਪਹੁੰਚ ਕੇ ਹੈਕਲ ਵਿੱਚ ਗਿਆ ਅਤੇ ਚਾਰੇ ਪਾਸੇ ਸਭ ਕੁਝ ਵੇਖ ਕੇ ਬਾਰ੍ਹਾਂ ਦੇ ਨਾਲ ਬੈਤਅਨੀਆ ਵੱਲ ਚਲਾ ਗਿਆ ਕਿਉਂਕਿ ਸ਼ਾਮ ਹੋ ਗਈ ਸੀ।
ਫਲ ਰਹਿਤ ਅੰਜੀਰ ਦਾ ਦਰਖ਼ਤ
12ਅਗਲੇ ਦਿਨ ਜਦੋਂ ਉਹ ਬੈਤਅਨੀਆ ਤੋਂ ਬਾਹਰ ਆਏ ਤਾਂ ਉਸ ਨੂੰ ਭੁੱਖ ਲੱਗੀ। 13ਉਹ ਪੱਤਿਆਂ ਨਾਲ ਭਰੇ ਅੰਜੀਰ ਦੇ ਦਰਖ਼ਤ ਨੂੰ ਦੂਰੋਂ ਵੇਖ ਕੇ ਉਸ ਦੇ ਕੋਲ ਗਿਆ ਕਿ ਸ਼ਾਇਦ ਇਸ ਤੋਂ ਕੁਝ ਮਿਲੇ, ਪਰ ਜਦੋਂ ਉਹ ਇਸ ਦੇ ਕੋਲ ਆਇਆ ਤਾਂ ਪੱਤਿਆਂ ਬਿਨਾਂ ਹੋਰ ਕੁਝ ਨਾ ਪਾਇਆ ਕਿਉਂਕਿ ਅੰਜੀਰਾਂ ਦਾ ਮੌਸਮ ਨਹੀਂ ਸੀ। 14ਤਦ ਯਿਸੂ ਨੇ ਦਰਖ਼ਤ ਨੂੰ ਕਿਹਾ,“ਹੁਣ ਤੋਂ ਕੋਈ ਤੇਰਾ ਫਲ ਕਦੇ ਨਾ ਖਾਵੇ।” ਉਸ ਦੇ ਚੇਲੇ ਇਹ ਸੁਣ ਰਹੇ ਸਨ।
ਹੈਕਲ ਨੂੰ ਪਾਕ ਸਾਫ ਕਰਨਾ
15ਫਿਰ ਉਹ ਯਰੂਸ਼ਲਮ ਵਿੱਚ ਆਏ ਅਤੇ ਯਿਸੂ ਹੈਕਲ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਤੇ ਖਰੀਦਦੇ ਸਨ, ਬਾਹਰ ਕੱਢਣ ਲੱਗਾ ਅਤੇ ਸਰਾਫ਼ਾਂ ਦੇ ਮੇਜ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਗੱਦੀਆਂ ਉਲਟਾ ਦਿੱਤੀਆਂ 16ਅਤੇ ਉਸ ਨੇ ਕਿਸੇ ਨੂੰ ਵੀ ਸਮਾਨ ਲੈ ਕੇ ਹੈਕਲ ਵਿੱਚੋਂ ਦੀ ਲੰਘਣ ਨਾ ਦਿੱਤਾ। 17ਫਿਰ ਉਹ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ,“ਕੀ ਇਹ ਨਹੀਂ ਲਿਖਿਆ ਹੈ ਕਿ ਮੇਰਾ ਘਰ ਸਭ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ?#ਯਸਾਯਾਹ 56:7ਪਰ ਤੁਸੀਂ ਇਸ ਨੂੰ ਡਾਕੂਆਂ ਦੀ ਗੁਫਾ ਬਣਾ ਦਿੱਤਾ ਹੈ।”#ਯਿਰਮਿਯਾਹ 7:11
18ਜਦੋਂ ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਨੇ ਇਹ ਸੁਣਿਆ ਤਾਂ ਉਹ ਇਸ ਤਾਕ ਵਿੱਚ ਰਹਿਣ ਲੱਗੇ ਕਿ ਉਸ ਨੂੰ ਕਿਵੇਂ ਨਾਸ ਕਰਨ, ਪਰ ਉਹ ਉਸ ਤੋਂ ਡਰਦੇ ਸਨ ਕਿਉਂਕਿ ਸਾਰੀ ਭੀੜ ਉਸ ਦੇ ਉਪਦੇਸ਼ ਤੋਂ ਹੈਰਾਨ ਸੀ। 19ਫਿਰ ਜਦੋਂ ਸ਼ਾਮ ਹੋ ਗਈ ਤਾਂ ਉਹ ਨਗਰ ਦੇ ਬਾਹਰ ਚਲੇ ਗਏ।
ਅੰਜੀਰ ਦੇ ਦਰਖ਼ਤ ਦਾ ਸੁੱਕਣਾ
20ਤੜਕੇ ਉੱਧਰੋਂ ਲੰਘਦੇ ਹੋਏ ਉਨ੍ਹਾਂ ਨੇ ਵੇਖਿਆ ਕਿ ਉਹ ਅੰਜੀਰ ਦਾ ਦਰਖ਼ਤ ਜੜ੍ਹੋਂ ਸੁੱਕ ਗਿਆ ਸੀ। 21ਤਦ ਪਤਰਸ ਨੇ ਚੇਤੇ ਕਰਕੇ ਉਸ ਨੂੰ ਕਿਹਾ, “ਹੇ ਰੱਬੀ#11:21 ਅਰਥਾਤ ਗੁਰੂ ਵੇਖ, ਉਹ ਅੰਜੀਰ ਦਾ ਦਰਖ਼ਤ ਜਿਸ ਨੂੰ ਤੂੰ ਸਰਾਪ ਦਿੱਤਾ ਸੀ, ਸੁੱਕ ਗਿਆ ਹੈ।” 22ਯਿਸੂ ਨੇ ਉਨ੍ਹਾਂ ਨੂੰ ਕਿਹਾ,“ਪਰਮੇਸ਼ਰ ਉੱਤੇ ਵਿਸ਼ਵਾਸ ਰੱਖੋ। 23ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਇਸ ਪਹਾੜ ਨੂੰ ਕਹੇ, ‘ਉੱਖੜ ਜਾ ਅਤੇ ਸਮੁੰਦਰ ਵਿੱਚ ਜਾ ਡਿੱਗ’ ਅਤੇ ਆਪਣੇ ਮਨ ਵਿੱਚ ਸ਼ੱਕ ਨਾ ਕਰੇ, ਸਗੋਂ ਵਿਸ਼ਵਾਸ ਕਰੇ ਕਿ ਜੋ ਉਹ ਕਹਿੰਦਾ ਹੈ ਉਹ ਹੋ ਜਾਂਦਾ ਹੈ ਤਾਂ ਉਸ ਦੇ ਲਈ ਹੋ ਜਾਵੇਗਾ। 24ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਮੰਗਦੇ ਹੋ, ਵਿਸ਼ਵਾਸ ਕਰੋ ਕਿ ਤੁਹਾਨੂੰ ਮਿਲ ਗਿਆ ਤਾਂ ਤੁਹਾਡੇ ਲਈ ਹੋ ਜਾਵੇਗਾ। 25ਜਦੋਂ ਤੁਸੀਂ ਖੜ੍ਹੇ ਹੋ ਕੇ ਪ੍ਰਾਰਥਨਾ ਕਰੋ ਅਤੇ ਜੇ ਤੁਹਾਡਾ ਕਿਸੇ ਨਾਲ ਕੋਈ ਵਿਰੋਧ ਹੋਵੇ ਤਾਂ ਤੁਸੀਂ ਮਾਫ਼ ਕਰ ਦਿਓ ਤਾਂਕਿ ਤੁਹਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਹੈ, ਤੁਹਾਡੇ ਅਪਰਾਧ ਤੁਹਾਨੂੰ ਮਾਫ਼ ਕਰੇ। 26[ਪਰ ਜੇ ਤੁਸੀਂ ਮਾਫ਼ ਨਹੀਂ ਕਰੋਗੇ ਤਾਂ ਤੁਹਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਹੈ, ਤੁਹਾਡੇ ਅਪਰਾਧ ਮਾਫ਼ ਨਹੀਂ ਕਰੇਗਾ।”]#11:26 ਕੁਝ ਹਸਤਲੇਖਾਂ ਵਿੱਚ ਇਹ ਆਇਤ ਵੀ ਪਾਈ ਜਾਂਦੀ ਹੈ।
ਮਸੀਹ ਦੇ ਅਧਿਕਾਰ ਨੂੰ ਚੁਣੌਤੀ
27ਉਹ ਫੇਰ ਯਰੂਸ਼ਲਮ ਵਿੱਚ ਆਏ ਅਤੇ ਜਦੋਂ ਉਹ ਹੈਕਲ ਵਿੱਚ ਟਹਿਲ ਰਿਹਾ ਸੀ ਤਾਂ ਪ੍ਰਧਾਨ ਯਾਜਕ, ਸ਼ਾਸਤਰੀ ਅਤੇ ਬਜ਼ੁਰਗ#11:27 ਅਰਥਾਤ ਯਹੂਦੀ ਆਗੂ ਉਸ ਦੇ ਕੋਲ ਆਏ 28ਅਤੇ ਉਸ ਨੂੰ ਪੁੱਛਣ ਲੱਗੇ, “ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ? ਜਾਂ ਇਹ ਅਧਿਕਾਰ ਤੈਨੂੰ ਕਿਸ ਨੇ ਦਿੱਤਾ ਕਿ ਤੂੰ ਇਹ ਕੰਮ ਕਰੇਂ?” 29ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਾਂਗਾ ਅਤੇ ਤੁਸੀਂ ਮੈਨੂੰ ਉੱਤਰ ਦਿਓ, ਤਦ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ। 30ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖਾਂ ਵੱਲੋਂ? ਮੈਨੂੰ ਉੱਤਰ ਦਿਓ!” 31ਤਦ ਉਹ ਆਪਸ ਵਿੱਚ ਵਿਚਾਰ ਕਰਨ ਲੱਗੇ, “ਜੇ ਅਸੀਂ ਕਹੀਏ, ‘ਸਵਰਗ ਵੱਲੋਂ’ ਤਾਂ ਉਹ ਕਹੇਗਾ, ‘ਫਿਰ ਤੁਸੀਂ ਉਸ ਦਾ ਵਿਸ਼ਵਾਸ ਕਿਉਂ ਨਾ ਕੀਤਾ’? 32ਪਰ ਜੇ ਅਸੀਂ ਕਹੀਏ ‘ਮਨੁੱਖਾਂ ਵੱਲੋਂ’ ਤਾਂ…?” ਉਹ ਭੀੜ ਤੋਂ ਡਰਦੇ ਸਨ ਕਿਉਂਕਿ ਸਭ ਮੰਨਦੇ ਸਨ ਕਿ ਯੂਹੰਨਾ ਸੱਚਮੁੱਚ ਨਬੀ ਸੀ। 33ਇਸ ਲਈ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ!” ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੈਂ ਵੀ ਤੁਹਾਨੂੰ ਨਹੀਂ ਦੱਸਦਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।”

醒目顯示

分享

複製

None

想要在所有設備上保存你的醒目顯示嗎? 註冊或登入