1
ਮਰਕੁਸ 5:34
ਪਵਿੱਤਰ ਬਾਈਬਲ (Revised Common Language North American Edition)
CL-NA
ਯਿਸੂ ਨੇ ਉਸ ਨੂੰ ਕਿਹਾ, “ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ । ਸ਼ਾਂਤੀ ਨਾਲ ਜਾ ਅਤੇ ਇਸ ਰੋਗ ਤੋਂ ਮੁਕਤੀ ਪਾ ।”
對照
探尋 ਮਰਕੁਸ 5:34
2
ਮਰਕੁਸ 5:25-26
ਉਹਨਾਂ ਲੋਕਾਂ ਵਿੱਚ ਇੱਕ ਔਰਤ ਸੀ ਜਿਹੜੀ ਬਾਰ੍ਹਾਂ ਸਾਲ ਤੋਂ ਖ਼ੂਨ ਵਹਿਣ ਦੀ ਬਿਮਾਰੀ ਕਾਰਨ ਦੁਖੀ ਸੀ । ਉਹ ਬਹੁਤ ਹਕੀਮਾਂ ਕੋਲ ਇਲਾਜ ਲਈ ਜਾ ਚੁੱਕੀ ਸੀ । ਉਸ ਨੇ ਆਪਣਾ ਸਾਰਾ ਧਨ ਇਸ ਬਿਮਾਰੀ ਦੇ ਇਲਾਜ ਉੱਤੇ ਖ਼ਰਚ ਕਰ ਦਿੱਤਾ ਪਰ ਉਸ ਨੂੰ ਕੋਈ ਲਾਭ ਨਹੀਂ ਹੋਇਆ ਸੀ ਸਗੋਂ ਉਸ ਦੀ ਬਿਮਾਰੀ ਹੋਰ ਵੱਧ ਗਈ ਸੀ ।
探尋 ਮਰਕੁਸ 5:25-26
3
ਮਰਕੁਸ 5:29
ਇਸ ਲਈ ਯਿਸੂ ਦਾ ਚੋਗਾ ਛੂੰਹਦੇ ਹੀ ਇਕਦਮ ਉਸ ਦਾ ਖ਼ੂਨ ਬੰਦ ਹੋ ਗਿਆ ਅਤੇ ਉਸ ਨੇ ਆਪਣੇ ਸਰੀਰ ਵਿੱਚ ਮਹਿਸੂਸ ਕੀਤਾ ਕਿ ਉਹ ਆਪਣੀ ਬਿਮਾਰੀ ਤੋਂ ਪੂਰੀ ਤਰ੍ਹਾਂ ਚੰਗੀ ਹੋ ਗਈ ਹੈ ।
探尋 ਮਰਕੁਸ 5:29
4
ਮਰਕੁਸ 5:41
ਯਿਸੂ ਨੇ ਲੜਕੀ ਦਾ ਹੱਥ ਫੜ ਕੇ ਉਸ ਨੂੰ ਕਿਹਾ, “ਤਲੀਥਾ ਕੁਮ !” ਜਿਸ ਦਾ ਮਤਲਬ ਹੈ, “ਛੋਟੀ ਬੱਚੀ, ਮੈਂ ਤੈਨੂੰ ਕਹਿੰਦਾ ਹਾਂ, ਉੱਠ !”
探尋 ਮਰਕੁਸ 5:41
5
ਮਰਕੁਸ 5:35-36
ਅਜੇ ਯਿਸੂ ਇਹ ਕਹਿ ਹੀ ਰਹੇ ਸਨ ਕਿ ਲੋਕ ਜੈਰੁਸ ਦੇ ਘਰੋਂ ਆਏ ਅਤੇ ਉਸ ਨੂੰ ਦੱਸਿਆ, “ਤੇਰੀ ਬੇਟੀ ਮਰ ਗਈ ਹੈ, ਹੁਣ ਗੁਰੂ ਜੀ ਨੂੰ ਉੱਥੇ ਜਾਣ ਦੀ ਖੇਚਲ ਨਾ ਦੇ ।” ਪਰ ਯਿਸੂ ਨੇ ਉਹਨਾਂ ਦੀ ਗੱਲ ਵੱਲ ਧਿਆਨ ਨਾ ਦਿੱਤਾ ਅਤੇ ਜੈਰੁਸ ਨੂੰ ਕਿਹਾ, “ਡਰ ਨਾ, ਕੇਵਲ ਵਿਸ਼ਵਾਸ ਰੱਖ ।”
探尋 ਮਰਕੁਸ 5:35-36
6
ਮਰਕੁਸ 5:8-9
(ਉਸ ਨੇ ਇਹ ਕਿਹਾ ਕਿਉਂਕਿ ਯਿਸੂ ਉਸ ਨੂੰ ਹੁਕਮ ਦੇ ਰਹੇ ਸਨ ਕਿ ਉਹ ਉਸ ਆਦਮੀ ਵਿੱਚੋਂ ਨਿੱਕਲ ਜਾਵੇ ।) ਫਿਰ ਯਿਸੂ ਨੇ ਉਸ ਤੋਂ ਪੁੱਛਿਆ, “ਤੇਰਾ ਕੀ ਨਾਂ ਹੈ ?” ਉਸ ਨੇ ਉੱਤਰ ਦਿੱਤਾ, “ਲਸ਼ਕਰ, ਕਿਉਂਕਿ ਅਸੀਂ ਬਹੁਤ ਹਾਂ ।”
探尋 ਮਰਕੁਸ 5:8-9
首頁
聖經
計畫
視訊