ਮਰਕੁਸ ਭੂਮਿਕਾ

ਭੂਮਿਕਾ
ਮਰਕੁਸ ਦੇ ਸ਼ੁਭ ਸਮਾਚਾਰ ਦਾ ਆਰੰਭ ਇਹਨਾਂ ਸ਼ਬਦਾਂ ਨਾਲ ਹੁੰਦਾ ਹੈ, “ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਦੇ ਸ਼ੁਭ ਸਮਾਚਾਰ ਦਾ ਆਰੰਭ ।” ਯਿਸੂ ਨੂੰ ਇਸ ਸ਼ੁਭ ਸਮਾਚਾਰ ਵਿੱਚ ਇੱਕ ਕਾਰਜਸ਼ੀਲ ਮਨੁੱਖ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਜਿਹਨਾਂ ਦੇ ਕੋਲ ਅਧਿਕਾਰ ਹੈ । ਯਿਸੂ ਦਾ ਅਧਿਕਾਰ, ਉਹਨਾਂ ਦੀਆਂ ਸਿੱਖਿਆਵਾਂ, ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਅਤੇ ਲੋਕਾਂ ਦੇ ਪਾਪ ਮਾਫ਼ ਕਰਨ ਦੁਆਰਾ ਦੇਖਿਆ ਜਾ ਸਕਦਾ ਹੈ । ਯਿਸੂ ਨੇ ਆਪਣੇ ਆਪ ਨੂੰ “ਮਨੁੱਖ ਦਾ ਪੁੱਤਰ” ਕਿਹਾ ਜਿਹੜੇ ਆਪਣਾ ਜੀਵਨ ਦੇ ਕੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਛੁਟਕਾਰਾ ਦੇਣ ਲਈ ਆਏ ਸਨ ।
ਮਰਕੁਸ ਨੇ ਯਿਸੂ ਦੀ ਕਹਾਣੀ ਦਾ ਬਿਆਨ ਇੱਕ ਵੱਖਰੇ ਅਤੇ ਜ਼ੋਰਦਾਰ ਢੰਗ ਨਾਲ ਕੀਤਾ ਹੈ । ਉਸ ਨੇ ਜ਼ਿਆਦਾ ਜ਼ੋਰ ਪ੍ਰਭੂ ਯਿਸੂ ਦੇ ਕੰਮਾਂ ਉੱਤੇ ਦਿੱਤਾ, ਬਜਾਏ ਉਹਨਾਂ ਦੇ ਵਚਨਾਂ ਜਾਂ ਸਿੱਖਿਆਵਾਂ ਉੱਤੇ । ਸ਼ੁਰੂ ਵਿੱਚ ਲੇਖਕ ਨੇ ਥੋੜ੍ਹਾ ਜਿਹਾ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਦੱਸਿਆ ਹੈ, ਫਿਰ ਉਸ ਨੇ ਯਿਸੂ ਦੇ ਬਪਤਿਸਮੇ ਅਤੇ ਪਰੀਖਿਆ ਦੇ ਬਾਰੇ ਸੰਖੇਪ ਵਿੱਚ ਕਿਹਾ ਹੈ । ਇਸ ਦੇ ਬਾਅਦ ਉਸ ਨੇ ਪ੍ਰਭੂ ਯਿਸੂ ਦੇ ਲੋਕਾਂ ਨੂੰ ਚੰਗੇ ਕਰਨ ਦੇ ਕੰਮਾਂ ਅਤੇ ਸਿੱਖਿਆ ਦੇਣ ਦੀ ਸੇਵਾ ਦਾ ਬਿਆਨ ਕੀਤਾ ਹੈ । ਸਮੇਂ ਦੇ ਨਾਲ ਨਾਲ, ਯਿਸੂ ਦੇ ਚੇਲੇ ਉਹਨਾਂ ਨੂੰ ਹੋਰ ਜ਼ਿਆਦਾ ਸਮਝਣਾ ਸ਼ੁਰੂ ਕਰਦੇ ਹਨ ਪਰ ਯਿਸੂ ਦੇ ਵਿਰੋਧੀ ਹੋਰ ਵੀ ਜ਼ਿਆਦਾ ਉਹਨਾਂ ਦੇ ਵੈਰੀ ਬਣਦੇ ਜਾਂਦੇ ਹਨ । ਆਖ਼ਰੀ ਅਧਿਆਇ ਪ੍ਰਭੂ ਯਿਸੂ ਦਾ ਇਸ ਧਰਤੀ ਉੱਤੇ ਆਖ਼ਰੀ ਹਫ਼ਤਾ, ਖ਼ਾਸ ਕਰ ਕੇ ਉਹਨਾਂ ਦੀ ਸਲੀਬੀ ਮੌਤ ਅਤੇ ਮੁਰਦਿਆਂ ਵਿੱਚੋਂ ਜੀਅ ਉੱਠਣ ਦਾ ਬਿਆਨ ਕਰਦਾ ਹੈ ।
ਸ਼ੁਭ ਸਮਾਚਾਰ ਦੀਆਂ ਦੋ ਸਮਾਪਤੀਆਂ ਜੋ ਬਰੈਕਟਾਂ ਵਿੱਚ ਦਿੱਤੀਆਂ ਗਈਆਂ ਹਨ, ਉਹਨਾਂ ਬਾਰੇ ਆਮ ਵਿਚਾਰ ਹੈ ਕਿ ਇਹ ਸਮਾਪਤੀਆਂ ਸ਼ੁਭ ਸਮਾਚਾਰ ਦੇ ਅਸਲੀ ਲੇਖਕ ਨੇ ਨਹੀਂ ਸਗੋਂ ਕਿਸੇ ਹੋਰ ਨੇ ਲਿਖੀਆਂ ਹਨ ।
ਵਿਸ਼ਾ-ਵਸਤੂ ਦੀ ਰੂਪ-ਰੇਖਾ
ਸ਼ੁਭ ਸਮਾਚਾਰ ਦਾ ਆਰੰਭ 1:1-13
ਯਿਸੂ ਦੀ ਗਲੀਲ ਵਿੱਚ ਸੇਵਾ 1:14—9:50
ਗਲੀਲ ਤੋਂ ਯਰੂਸ਼ਲਮ ਤੱਕ 10:1-52
ਯਰੂਸ਼ਲਮ ਵਿੱਚ ਆਖ਼ਰੀ ਹਫ਼ਤਾ 11:1—15:47
ਯਿਸੂ ਦਾ ਜੀਅ ਉੱਠਣਾ 16:1-8
ਜਿਊਂਦੇ ਪ੍ਰਭੂ ਦਾ ਪ੍ਰਗਟ ਹੋਣਾ ਅਤੇ ਉੱਪਰ ਉਠਾਇਆ ਜਾਣਾ 16:9-20

醒目顯示

分享

複製

None

想在你所有裝置上儲存你的醒目顯示?註冊帳戶或登入